ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ 29 ਤੋਂ 30 ਨਵੰਬਰ ਤੱਕ ਹਰਿਆਣਾ ਦਾ ਦੌਰਾ ਕਰਨਗੇ

Posted On: 28 NOV 2022 7:42PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 29 ਤੋਂ 30 ਨਵੰਬਰ, 2022 ਤੱਕ ਹਰਿਆਣਾ ਦਾ ਦੌਰਾ ਕਰਨਗੇ।

ਰਾਸ਼ਟਰਪਤੀ 29 ਨਵੰਬਰ, 2022 ਨੂੰ ਕੁਰੂਕਸ਼ੇਤਰ ਵਿੱਚ ਇੰਟਰਨੈਸ਼ਨਲ ਗੀਤਾ ਸੈਮੀਨਾਰ ਵਿੱਚ ਸ਼ਿਰਕਤ ਕਰਨਗੇ। ਇਸ ਮੌਕੇ ਤੇ, ਉਹ ਵਰਚੁਅਲੀ ਮੁਖਯ ਮੰਤਰੀ ਸਵਾਸਥਯ ਸਰਵੇਕਸ਼ਣ ਯੋਜਨਾਅਤੇ ਹਰਿਆਣਾ ਦੀਆਂ ਸਾਰੀਆਂ ਪਬਲਿਕ ਰੋਡ ਟ੍ਰਾਂਸਪੋਰਟ ਸੁਵਿਧਾਵਾਂ ਦੇ ਲਈ ਈ-ਟਿਕਟਿੰਗ ਪ੍ਰੋਜੈਕਟਸ ਲਾਂਚ ਵੀ ਕਰਨਗੇ ਅਤੇ ਸਿਰਸਾ ਵਿੱਚ ਇੱਕ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਣਗੇ। ਉਸੇ ਦਿਨਰਾਸ਼ਟਰਪਤੀ ਐੱਨਆਈਟੀ ਕੁਰੂਕਸ਼ੇਤਰ ਦੀ 18ਵੀਂ ਕਨਵੋਕੇਸ਼ਨ ਦੀ ਸ਼ੋਭਾ ਵਧਾਉਣਗੇ ਅਤੇ ਉਸ ਨੂੰ ਸੰਬੋਧਨ ਕਰਨਗੇ। ਸ਼ਾਮ ਨੂੰਉਹ ਹਰਿਆਣਾ ਰਾਜ ਭਵਨਚੰਡੀਗੜ੍ਹ ਵਿਖੇ ਹਰਿਆਣਾ ਸਰਕਾਰ ਦੁਆਰਾ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਇੱਕ ਨਾਗਰਿਕ ਸੁਆਗਤੀ ਸਮਾਰੋਹ ਵਿੱਚ ਸ਼ਾਮਲ ਹੋਣਗੇ।

ਰਾਸ਼ਟਰਪਤੀ 30 ਨਵੰਬਰ, 2022 ਨੂੰ ਦਿੱਲੀ ਪਰਤਣ ਤੋਂ ਪਹਿਲਾਂ ਆਸ਼ਾ ਵਰਕਰਾਂਮਹਿਲਾ ਪਹਿਲਵਾਨਾਂਓਲੰਪੀਅਨਾਂਹੋਰ ਖਿਡਾਰੀਆਂ ਦੇ ਨਾਲ-ਨਾਲ ਵਿਦਿਆਰਥਣਾਂ ਨਾਲ ਗੱਲਬਾਤ ਕਰਨਗੇ।

 

 

 *********

ਡੀਐੱਸ/ਏਕੇ



(Release ID: 1879691) Visitor Counter : 108


Read this release in: English , Urdu , Hindi , Marathi