ਸੂਚਨਾ ਤੇ ਪ੍ਰਸਾਰਣ ਮੰਤਰਾਲਾ
iffi banner

ਇੱਫੀ-53 ਵਿੱਚ ‘ਅਕੈਡਮੀ ਕਲਰ ਐਨਕੋਡਿੰਗ ਸਿਸਟਮ’ ਬਾਰੇ ਮਾਸਟਰਕਲਾਸ ਦਾ ਆਯੋਜਨ


ਅਕੈਡਮੀ ਕਲਰ ਐਨਕੋਡਿੰਗ ਸਿਸਟਮ (ਏਸੀਈਐੱਸ) ਆਪਣੇ ਪੂਰੇ ਜੀਵਨ ਚੱਕਰ ਵਿੱਚ ਉੱਤਪਾਦਨ ਦੀ ਰੰਗ ਨਿਸ਼ਠਾ ਨੂੰ ਬਰਕਰਾਰ ਰੱਖਦੇ ਹੋਏ ਰੰਗ ਪ੍ਰਬੰਧਨ ਨੂੰ ਮਾਨਕੀਕ੍ਰਤ ਅਤੇ ਸਰਲ ਬਣਾਉਂਦਾ ਹੈ

ਅਕੈਡਮੀ ਕਲਰ ਐਨਕੋਡਿੰਗ ਸਿਸਟਮ (ਏਸੀਈਐੱਸ) ਦੇ ਵਾਈਸ-ਚੇਅਰ ਅਤੇ ਐੱਚਡੀਆਰ ਕੰਟੈਂਟ ਵਰਕਫਲੋ ਜੋਆਚਿਮ ਜੇਲ ਅਤੇ ਗਲੋਬਲ ਈਸੀਈਐੱਸ ਆਡੌਪਸ਼ਨ ਦੇ ਪ੍ਰਮੁੱਖ ਲੀਡ ਸਡੀਵ ਟੋਬੇਨਕਿਨ ਨੇ 26 ਨਵੰਬਰ, 2022 ਨੂੰ ਗੋਆ ਵਿੱਚ ਆਯੋਜਿਤ ਭਾਰਤ ਦੇ ਅੰਤਰਰਾਸ਼ਟਰੀ ਫਿਲਮ ਮਹੋਤਸਵ ਦੇ 53ਵੇਂ ਸੰਸਕਰਣ ਵਿੱਚ ‘ਅਕੈਡਮੀ ਕਲਰ ਐਨਕੋਡਿੰਗ ਸਿਸਟਮ (ਏਸੀਈਐੱਸ)’ ‘ਤੇ ਇੱਕ ਮਾਸਟਰਕਲਾਸ ਨੂੰ ਸੰਬੋਧਨ ਕੀਤਾ।

 

https://ci5.googleusercontent.com/proxy/BdcN-Ac52nqb_h853kehLbFJP86Rf7-gjA5ePyZRgIbr6w55vyISAfeCf9pSKw82_ikJ-F0JDfb8P-d7jQ2N7FiNr0AWLQMH3pzO8hFtANj9tQiW4eueHok=s0-d-e1-ft#https://static.pib.gov.in/WriteReadData/userfiles/image/ACES-1Y4NV.jpg

ਜੋਆਚਿਮ ਜੇਲ ਗੋਆ ਵਿੱਚ ਚੱਲ ਰਹੇ 53ਵੇਂ ਇੱਫੀ ਵਿੱਚ ‘ਅਕੈਡਮੀ ਕਲਰ ਐਨਕੋਡਿੰਗ ਸਿਸਟਮ’ ਬਾਰੇ ਮਾਸਟਰਕਲਾਸ ਨੂੰ ਸੰਬੋਧਨ ਕਰਦੇ ਹੋਏ

 

ਸੈਸ਼ਨ ਦੇ ਦੌਰਾਨ ਜੋਆਚਿਮ ਜੇਲ ਨੇ ‘ਏਸੀਈਐੱਸ ਵਰਕਫਲੋ ਚਰਚਾ’ ਬਾਰੇ ਇੱਕ ਪ੍ਰਸਤੁਤੀ ਦਿੱਤੀ। ਉਨ੍ਹਾਂ ਨੇ ਇਸ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਕਿ ਏਸੀਈਐੱਸ ਕਲਰ ਸਪੇਸ ਕਿਸ ਪ੍ਰਕਾਰ ਵਿਆਪਕ ਰੰਗ ਰੇਂਜ ਅਤੇ ਗਤੀਸ਼ੀਲ ਰੇਂਜ ਦੇ ਇੱਕ ਆਮ ਕਲਰ ਸਪੇਸ ਨੂੰ ਪਰਿਭਾਸ਼ਿਤ ਕਰਦਾ ਹੈ।  ਉਨ੍ਹਂ ਨੇ ਏਸੀਈਐੱਸ ਸਿਸਟਮ ਨਾਲ ਸਬੰਧਿਤ ਤਕਨੀਕੀਆਂ ਜਿਵੇਂ ਰੇਫਰੈਂਸ ਰੇਂਡਰਿੰਗ ਟ੍ਰਾਂਸਫਾਰਮ (ਆਰਆਰਟੀ), ਏਸੀਈਐੱਸ ਕਲਰ ਐਨਕੋਡਿੰਗ, ਏਸੀਈਐੱਸ ਵਰਚੁਅਲ ਪ੍ਰੋਡੈਕਸ਼ਨ, ਵਾਲ ਕੈਲੀਬ੍ਰੇਸ਼ਨ, ਇੰਟਰ-ਕਟਿੰਗ ਕੰਟੈਂਟ ਆਦਿ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ।

ਅਕੈਡਮੀ ਕਲਰ ਐਨਕੋਡਿੰਗ ਸਿਸਟਮ (ਏਸੀਈਐੱਸ) ਇੱਕ ਮੋਸ਼ਨ ਪਿਕਚਰ ਜਾਂ ਟੈਲੀਵਿਜਨ ਪ੍ਰੋਡੈਕਸ਼ਨ ਬਾਰੇ ਜੀਵਨ ਚੱਕਰ ਦੇ ਦੌਰਾਨ ਰੰਗ ਪ੍ਰਬੰਧਨ ਦੇ ਲਈ ਉਪਯੋਗ ਮਾਨਕ ਹੈ। ਐਡੀਟਿੰਗ, ਵੀਐੱਫਐਕਸ, ਮਾਸਟਰਿੰਗ, ਪਬਲਿਕ ਪ੍ਰੋਜੈਂਟੇਸ਼ਨ, ਆਰਕਾਈਵਿੰਗ ਅਤੇ ਫਿਊਚਰ ਰੀਮਾਟਸਰਿੰਗ ਦੇ ਰਾਹੀਂ ਇਮੇਜ ਕੈਪਚਰ ਕਰਨ ਨਾਲ, ਏਸੀਈਐੱਸ ਇੱਕ ਸਮਾਨ ਰੰਗ ਦਾ ਅਨੁਭਵ ਸੁਨਿਸ਼ਚਿਤ ਕਰਦੇ ਹਨ ਜਿਸ ਨਾਲ ਫਿਲਮ ਨਿਰਮਾਤਾ ਦਾ ਰਚਨਾਤਮਕ ਦ੍ਰਿਸ਼ਟੀਕੋਣ ਸੁਰੱਖਿਅਤ ਹੁੰਦਾ ਹੈ। ਰਚਨਾਤਮਕ ਲਾਭਾਂ ਦੇ ਇਲਾਵਾ, ਏਸੀਈਐੱਸ ਕਈ ਮਹੱਤਵਪੂਰਨ ਉਤਪਾਦਨ, ਪੋਸਟ-ਪ੍ਰੋਡੈਕਸ਼ਨ, ਸਪਲਾਈ ਅਤੇ ਆਰਕਾਈਵਿੰਗ ਜਿਹੀਆਂ ਸਮੱਸਿਆਵਾਂ ਨਾਲ ਨਿਪਟਾ ਕੇ ਉਨ੍ਹਾਂ ਦਾ ਸਮਾਧਾਨ ਕਰਦਾ ਹੈ ਜੋ ਵਿਭਿੰਨ ਡਿਜੀਟਲ ਕੈਮਰਿਆਂ ਅਤੇ ਪ੍ਰਯੁਕਤ ਫਾਰਮੇਟ੍ਸ ਦੀਆਂ ਵਧਦੀਆਂ ਹੋਈਆਂ ਕਿਸਮਾਂ ਦੇ ਨਾਲ-ਨਾਲ ਸਾਂਝਾ ਡਿਜੀਟਲ ਇਮੇਜ ਫਾਈਲ ਦਾ ਉਪਯੋਗ ਅਤੇ ਵਿਸ਼ਵਵਿਆਪੀ ਸਹਿਯੋਗ ’ਤੇ ਨਿਰਭਰ ਰਹਿੰਦੇ ਹਨ ਪ੍ਰੋਡੈਕਸ਼ਨ ਦੀ ਸੰਖਿਆ ਵਿੱਚ ਵਾਧੇ ਦੇ ਕਾਰਨ ਉਤਪੰਨ ਹੋਈਆਂ ਹਨ।

https://ci6.googleusercontent.com/proxy/p3PGuOyDlQqsCl4wUXBqpJ1EosdcRkNb2FBAJmLLrwdOjYrHfWstfNrwWYcoNyz9ygLHiC3u7oOvXRRNk-NQ0pJdS3f_NG_He4IEnPuqPBotb1EIUYkUPm4=s0-d-e1-ft#https://static.pib.gov.in/WriteReadData/userfiles/image/ACES-2ENL0.jpg

ਸਟੀਵ ਟੋਬੇਨਕਿਨ ਗੋਆ ਵਿੱਚ ਇੱਫੀ 53 ਵਿੱਚ ‘ਅਕੈਡਮੀ ਕਲਰ ਐਨਕੋਡਿੰਗ ਸਿਸਟਮֹ’ ’ਤੇ ਮਾਸਟਰਕਲਾਸ ਨੂੰ ਸੰਬੋਧਨ ਕਰਦੇ ਹੋਏ

 

 

ਸਟੀਵ ਟੋਬੇਨਕਿਨ ਨੇ ਏਸੀਈਐੱਸ ’ਤੇ ਆਪਣੇ ਵਿਚਾਰ ਸਾਂਝਾ ਕਰਦੇ ਹੋਏ ਕਿਹਾ ਕਿ ਅਕੈਡਮੀ ਕਲਰ ਐਨਕੋਡਿੰਗ ਸਿਸਟਮ (ਏਸੀਈਐੱਸ) ਡਿਜੀਟਲ ਇਮੇਜ ਫਾਈਲਸ ਨੂੰ ਇੰਟਰਚੇਂਜ ਕਰਨ, ਕਲਰ ਵਰਕਫਲੋ ਦਾ ਪ੍ਰਬੰਧਨ ਕਰਨ ਅਤੇ ਸਪਲਾਈ ਅਤੇ ਆਰਕਾਈਵਿੰਗ ਦੇ ਲਈ ਮਾਸਟਰਸ ਦਾ ਸ੍ਰਿਜਣ ਕਰਨ ਦਾ ਗਲੋਬਲ ਮਾਨਕ ਹੈ। ਉਨ੍ਹਾਂ ਨੇ ਕਿਹਾ ਕਿ ਏਸੀਈਐੱਸ ਅਕੈਡਮੀ ਆਵ੍ ਮੋਸ਼ਨ ਪਿਕਚਰ ਆਟਰਸ ਐਂਡ ਸਾਈਸੇਜ ਦੀ ਵਿਗਿਆਨ ਅਤੇ ਟੈਕਨੋਲੋਜੀ ਪਰਿਸ਼ਦ ਦੇ ਤੱਤਵਾਵਧਾਨ ਵਿੱਚ ਸੈਂਕੜਿਆਂ ਪੇਸ਼ੇਵਰ ਫਿਲਮ ਨਿਰਮਾਤਾਵਾਂ ਤੇ ਕਲਰ ਵਿਗਿਆਨਿਕਾਂ ਦੁਆਰਾ ਵਿਕਸਿਤ ਐੱਸਐੱਮਪੀਟੀਈ ਮਾਨਕਾਂ, ਸਰਬਉੱਚ ਪ੍ਰਥਾਵਾਂ ਅਤੇ ਅਤਿ ਆਧੁਨਿਕ ਰੰਗ ਵਿਗਿਆਨ ਦਾ ਇੱਕ ਸੰਯੋਜਨ ਹੈ।

ਸਿਨੇਮੈਟੋਗ੍ਰਾਫੀ ਵਿੱਚ ਏਸੀਈਐੱਸ ਦੇ ਮਹੱਤਵ ਬਾਰੇ ਗੱਲਬਾਤ ਕਰਦੇ ਹੋਏ, ਸਟੀਵ ਨੇ ਕਿਹਾ ਕਿ ਇਹ ਉਤਪਾਦਨ ਪ੍ਰੋਡੈਕਸ਼ਨ, ਪੋਸਟਪ੍ਰੋਡੈਕਸ਼ਨ ਅਤੇ ਆਰਕਾਈਵਿੰਗ ਦੇ ਦੌਰਾਨ ਉੱਚਤਮ ਪੱਧਰ ’ਤੇ ਤੁਹਾਡੇ ਪ੍ਰੋਡੈਕਸ਼ਨ ਦੀ ਰੰਗ ਨਿਸ਼ਠਾ ਨੂੰ ਬਰਕਰਾਰ ਰੱਖਦੇ ਹੋਏ ਰੰਗ ਪ੍ਰਬੰਧਨ ਨੂੰ ਮਾਨਕੀਕ੍ਰਤ ਅਤੇ ਸਰਲ ਬਣਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਰੰਗ ਅਤੇ ਵਰਕਫਲੋ ਸੰਚਾਰ ਨੂੰ ਵੀ ਬਿਹਤਰ ਬਣਾਉਂਦਾ ਹੈ ਇਸ ਦੇ ਇਲਾਵਾ, ਇਹ ਰੰਗ ਦੇਖਣ ਵਾਲੀ ਪਾਈਪਲਾਈਨ ਵਿੱਚ ਭਰੋਸੇਯੋਗਤਾ ਨੂੰ ਵਧਾਉਂਦੇ ਹੋਏ ਆਉਟਪੁੱਟ ਦੇ ਸ੍ਰਿਜਣ ਨੂੰ ਸਰਲ ਅਤੇ “ਫਿਊਚਰ ਪਰੂਫਸ” ਬਣਾਉਂਦਾ ਹੈ। ਇਸ ਦੇ ਇਲਾਵਾ ਇਹ ਆਰਕਾਈਵਿੰਗ ਦੇ ਲਈ ‘ਨੋ ਕੁਵਾਂਟਿਟੀ’ ਮਾਸਟਰ ਦਾ ਸਿਰਜਣ ਕਰਨ ਵਿੱਚ ਵੀ ਸਹਾਇਤਾ ਪ੍ਰਦਾਨ ਕਰ ਸਕਦਾ ਹੈ।

ਸੈਸ਼ਨ ਦੇ ਦੌਰਾਨ ਸਟੀਵ ਟੋਬੇਨਕਿਨ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਏਸੀਈਐੱਸ ਇੱਕ ਮੁਕਤ ਅਤੇ ਖੁੱਲ੍ਹਾ ਸਰੋਤ ਹੈ, ਇਸ ਲਈ ਦਰਜਨਾਂ ਕੰਪਨੀਆਂ ਨੇ ਇਸ ਨੂੰ ਆਪਣੇ ਉਪਕਰਨਾਂ ਵਿੱਚ ਸ਼ਾਮਲ ਕੀਤਾ ਹੈ ਅਤੇ ਇਹ ਆਪਣੇ ਮਾਨਕੀਕ੍ਰਤ ਢਾਂਚੇ ਦੇ ਸਿਖਰ ’ਤੇ ਲਗਾਤਾਰ ਇਨੋਵੇਸ਼ਨ ਕਰਦਾ ਹੈ।

ਅੰਤ ਵਿੱਚ ਬੁਲਾਰਿਆਂ ਨੇ ਦਰਸ਼ਕਾਂ ਦੇ ਦਰਮਿਆਨ ਫਿਲਮ ਨਿਰਮਾਤਾਵਾਂ, ਸਿਨੇਮੇਟੋਗ੍ਰਾਫਰਾਂ ਅਤੇ ਹੋਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ।

ਸੈਸ਼ਨ ਦਾ ਸੰਚਾਲਨ ਆਸਕਰ ਐਕਡਮੀ ਦੇ ਮੈਂਬਰ ਅਤੇ ਐੱਸਐੱਮਪੀਟੀਈ- ਇੰਡੀਆ ਦੇ ਚੇਅਰਮੈਨ ਉਜਵਲ ਨਿਰਗੁਡਕਰ ਨੇ ਕੀਤਾ।

ਇੱਫੀ-53 ਦੇ ਮਾਸਟਰਕਲਾਸ ਅਤੇ ਇਨ-ਕਨਵਰਸੈਸ਼ਨ ਸ਼ੈਸਨਾਂ ਦਾ ਆਯੋਜਨ ਸੰਯੁਕਤ ਰੂਪ ਨਾਲ ਸਤਿਆਜੀਤ ਰੇ ਫਿਲਮ ਐਂਡ ਟੈਲੀਵਿਜ਼ਨ ਇੰਸਟੀਟਿਊਟ (ਐੱਸਆਰਐੱਫਟੀਆਈ), ਐੱਨਐੱਫਡੀਸੀ, ਫਿਲਮ ਐਂਡ ਟੈਲੀਵਿਜਨ ਇੰਸਟੀਟਿਊਟ ਆਵ੍ ਇੰਡੀਆ (ਐੱਫਟੀਆਈਆਈ) ਅਤੇ ਈਐੱਸਜੀ ਦੁਆਰਾ ਸੰਯੁਕਤ ਰੂਪ ਨਾਲ ਕੀਤਾ ਜਾ ਰਿਹਾ ਹੈ। ਇਸ ਸਾਲ ਮਾਸਟਰਕਲਾਸ ਅਤੇ ਇਨ-ਕਨਵਰਸੇਸ਼ਨ ਸਹਿਤ ਕੁੱਲ 23 ਸੈਸ਼ਨਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਕਿ ਫਿਲਮ ਨਿਰਮਾਣ ਦੇ ਹਰ ਪਹਿਲੂ ਦੇ ਬਾਰੇ ਵਿਦਿਆਰਥੀਆਂ ਅਤੇ ਉਤਸ਼ਾਹੀ ਲੋਕਾਂ ਨੂੰ ਪ੍ਰੋਤਸਾਹਿਤ ਕੀਤਾ ਜਾ ਸਕੇ।

 

* * *

PIB IFFI ਕਾਸਟ ਅਤੇ ਕਰੂ | ਨਦੀਮ/ਮੋਨਿਕਾ/ਦਰਸ਼ਨਾ | IFFI 53 -

Follow us on social media: @PIBMumbai    /PIBMumbai    /pibmumbai  pibmumbai[at]gmail[dot]com  /PIBMumbai    /pibmumbai

iffi reel

(Release ID: 1879568) Visitor Counter : 165