ਰੱਖਿਆ ਮੰਤਰਾਲਾ
azadi ka amrit mahotsav

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਕੱਲ੍ਹ ਨਵੀਂ ਦਿੱਲੀ ਵਿੱਚ ਹਥਿਆਰਬੰਦ ਸੈਨਾ ਧਵਜ ਦਿਵਸ ਦੇ ਸੀਐੱਸਆਰ ਸੰਮੇਲਨ ਵਿੱਚ ਮੁੱਖ ਮਹਿਮਾਨ ਹੋਣਗੇ

Posted On: 28 NOV 2022 12:17PM by PIB Chandigarh

ਰੱਖਿਆ ਮੰਤਰਾਲੇ ਦੇ ਸਾਬਕਾ ਸੈਨਿਕ ਭਲਾਈ ਵਿਭਾਗ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਹਥਿਆਰਬੰਦ ਸੈਨਾ ਧਵਜ ਦਿਵਸ ਦੇ ਇੱਕ ਸੀਐੱਸਆਰ ਸੰਮੇਲਨ ਦੇ ਚੌਥੇ ਸੰਸਕਰਣ ਦਾ ਆਯੋਜਨ ਕੀਤਾ ਹੈ। ਇਸ ਆਯੋਜਨ ਵਿੱਚ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਮੁੱਖ ਮਹਿਮਾਨ ਹੋਣਗੇ। ਇਸ ਪ੍ਰੋਗਰਾਮ ਵਿੱਚ ਸਾਬਕਾ ਸੈਨਿਕਾਂ, ਉਨ੍ਹਾਂ ਦੀਆਂ ਵਿਧਾਵਾਵਾਂ ਅਤੇ ਉਨ੍ਹਾਂ ’ਤੇ ਨਿਰਭਰ ਪਰਿਜਨਾਂ ਦੇ ਪੁਨਰਵਾਸ ਅਤੇ ਭਲਾਈ ਦੀ ਦਿਸ਼ਾ ਵਿੱਚ ਸਾਬਕਾ ਸੈਨਿਕ ਭਲਾਈ ਵਿਭਾਗ ਦੁਆਰਾ ਕੀਤਾ ਜਾ ਰਹੇ ਪ੍ਰਯਾਸਾਂ ਨੂੰ ਰੇਖਾਂਕਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਪ੍ਰਯਾਸਾਂ ਦੇ ਲਈ ਸੀਐੱਸਆਰ ਸਮਰਥਨ ਹਾਸਲ ਕਰਨ ਦੀ ਕੋਸ਼ਿਸ ਕੀਤੀ ਜਾਵੇਗੀ।

ਇਸ ਅਵਸਰ ’ਤੇ ਰੱਖਿਆ ਮੰਤਰੀ ਹਥਿਆਰਬੰਦ ਸੈਨਾ ਧਵਜ ਦਿਵਸ ਕੋਸ਼ (ਏਐੱਫਐੱਫਡੀਐੱਫ) ਦੀ ਇੱਕ ਨਵੀਂ ਵੈਬਸਾਈਟ ਦੀ ਵੀ ਸ਼ੁਰੂਆਤ ਕਰਨਗੇ। ਇਹ ਨਵੀਂ ਵੈਬਸਾਈਟ ਪਰਸਪਰ ਸੰਵਾਦ ਅਤੇ ਉਪਯੋਗਕਰਤਾਵਾਂ ਦੇ ਲਈ ਉਪਯੋਗੀ ਪੋਰਟਲ ਹੋਵੇਗਾ, ਜਿਸ ਨੂੰ ਏਐੱਫਐੱਫਡੀਐੱਫ ਦੇ ਲਈ ਔਨ-ਲਾਈਨ ਯੋਗਦਾਨ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਵਿਕਸਿਤ ਕੀਤਾ ਗਿਆ ਹੈ। ਇਸ ਅਵਸਰ ’ਤੇ ਸ਼੍ਰੀ ਰਾਜਨਾਥ ਸਿੰਘ ਹਥਿਆਰਬੰਦ ਸੈਨਾ ਧਵਜ ਦਿਵਸ ਦੇ ਲਈ ਇਸ ਸਾਲ ਦੇ ਪ੍ਰਚਾਰ ਅਭਿਯਾਨ ਦਾ ਗੀਤ ਵੀ ਜਾਰੀ ਕਰਨਗੇ ਅਤੇ ਨਾਲ ਹੀ ਇਸ ਕੋਸ਼ ਵਿੱਚ ਯੋਗਦਾਨ ਦੇਣ ਵਾਲੇ ਪ੍ਰਮੁੱਖ ਲੋਕਾਂ ਨੂੰ ਸਨਮਾਨਿਤ ਵੀ ਕਰਨਗੇ। ਹਥਿਆਰਬੰਦ ਸੈਨਾ ਧਵਜ ਦਿਵਸ ਕੋਸ਼ ਵਿੱਚ ਕੀਤੇ  ਜਾਣ ਵਾਲੇ ਵਿਭਿੰਨ ਨਿਗਮਾਂ ਦੇ ਯੋਗਦਾਨ ਦੇ ਲਈ ਉਨ੍ਹਾਂ ਨੂੰ ਕੰਪਨੀ ਕਾਨੂੰਨ 2013 ਦੀ ਧਾਰਾ 135 ਦੇ ਤਹਿਤ ਸੀਐੱਸਆਰ ਦੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਦੇ ਯੋਗ ਮੰਨਿਆ ਜਾਵੇਗਾ।

ਇਸ ਸੰਮੇਲਨ ਵਿੱਚ ਰਕਸ਼ਾ ਮੰਤਰੀ ਸ਼੍ਰੀ ਅਜੈ ਭੱਟ, ਚੀਫ਼ ਆਵ੍ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ, ਰੱਖਿਆ ਸਕੱਤਰ ਸ਼੍ਰੀ ਗਿਰਿਧਰ ਅਰਮਾਨੇ ਅਤੇ ਰੱਖਿਆ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਉਪਸਥਿਤ ਹੋਣਗੇ। ਕਾਰਪੋਰੇਟ ਸੋਸ਼ਲ ਰਿਸਪਾਂਸਿਬੀਲਿਟੀ ਦੇ ਮੈਂਬਰ, ਸਾਬਕਾ ਸੈਨਿਕ ਅਤੇ ਰੱਖਿਆ ਸੇਵਾਵਾਂ ਦੇ ਮੈਂਬਰ ਵੀ ਇਸ ਸੰਮੇਲਨ ਵਿੱਚ ਹਿੱਸਾ ਲੈਣਗੇ।

 

 *******

ਐੱਸਆਰ/ਸੇਵੀ


(Release ID: 1879563) Visitor Counter : 142