ਰੱਖਿਆ ਮੰਤਰਾਲਾ
ਭਾਰਤ-ਮਲੇਸ਼ੀਆ ਸੰਯੁਕਤ ਸੈਨਾ ਅਭਿਯਾਸ ਹਰਿਮਊ ਸ਼ਕਤੀ-2022 ਮਲੇਸ਼ੀਆ ਦੇ ਕਲਾਂਗ ਸਥਿਤ ਪੁਲਾਈ ਵਿੱਚ ਸ਼ੁਰੂ
प्रविष्टि तिथि:
28 NOV 2022 1:31PM by PIB Chandigarh
ਭਾਰਤ-ਮਲੇਸ਼ੀਆ ਸੰਯੁਕਤ ਸੈਨਾ ਅਭਿਯਾਸ ‘ਹਰਿਮਊ ਸ਼ਕਤੀ-2022’ ਅੱਜ 28 ਨਵੰਬਰ ਨੂੰ ਮਲੇਸ਼ੀਆ ਦੇ ਕਲਾਂਗ ਸਥਿਤ ਪੁਲਾਈ ਵਿੱਚ ਸ਼ੁਰੂ ਹੋਇਆ ਜੋ 12 ਦਸੰਬਰ, 2022 ਤੱਕ ਚਲੇਗਾ। ਹਰਿਮਊ ਸ਼ਕਤੀ ਅਭਿਯਾਸ ਭਾਰਤ ਅਤੇ ਮਲੇਸ਼ਿਆਈ ਸੈਨਾ ਦੇ ਦਰਮਿਆਨ ਕੀਤਾ ਜਾਣ ਵਾਲਾ ਸਲਾਨਾ ਸਿਖਲਾਈ ਅਭਿਯਾਸ ਹੈ ਅਤੇ ਇਹ 2012 ਤੋਂ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਸਾਲ ਇਸ ਅਭਿਯਾਸ ਵਿੱਚ ਭਾਰਤੀ ਸੈਨਾ ਦੀ ਗੜ੍ਹਵਾਲ ਰਾਈਫਲਸ ਰੇਜੀਮੈਂਟ ਅਤੇ ਮਲੇਸ਼ਿਆਈ ਸੈਨਾ ਦੀਆਂ ਰਾਇਲ ਮਲਯ ਰੇਜੀਮੈਂਟ ਹਿੱਸਾ ਲੈ ਰਹੀਆਂ ਹਨ ਅਤੇ ਉਹ ਇਸ ਦੌਰਾਨ ਆਪਣੇ ਵਿਭਿੰਨ ਅਭਿਯਾਨਾਂ ਤੋਂ ਪ੍ਰਾਪਤ ਅਨੁਭਵਾਂ ਨੂੰ ਇੱਕ ਦੂਸਰੇ ਦੇ ਨਾਲ ਸਾਂਝਾ ਕਰਨਗੀਆਂ ਤਾਕਿ ਦੁਰਗਮ ਵਣ ਖੇਤਰਾਂ ਵਿੱਚ ਕੀਤੇ ਜਾਣ ਵਾਲੇ ਵਿਭਿੰਨ ਅਭਿਯਾਨਾਂ ਦੀ ਯੋਜਨਾ ਬਣਾਉਣ ਅਤੇ ਉਨ੍ਹਾਂ ਨੂੰ ਪੂਰਾ ਕਰਨ ਦੇ ਸਬੰਧ ਵਿੱਚ ਆਪਸੀ ਤਾਲਮੇਲ ਨੂੰ ਵਧਾਇਆ ਜਾ ਸਕੇ। ਇਸ ਅਭਿਯਾਸ ਦੇ ਦੌਰਾਨ ਵਣ ਖੇਤਰਾਂ ਵਿੱਚ ਆਪਸੀ ਅਭਿਯਾਨਾਂ ਦੇ ਲਈ ਬਟਾਲੀਅਨ ਪੱਧਰ ਦੀ ਕਮਾਂਡ ਪਲਾਨਿੰਗ ਐਕਸਰਸਾਈਜ਼ (ਸੀਪੀਐੱਕਸ) ਅਤੇ ਕੰਪਨੀ ਪੱਧਰ ਦੀ ਫੀਲਡ ਟ੍ਰੇਨਿੰਗ ਐਕਸਰਸਾਈਜ਼ (ਐੱਫਟੀਐਕਸ) ਕੀਤੀ ਜਾਵੇਗੀ।
ਸੰਯੁਕਤ ਅਭਿਯਾਸ ਪ੍ਰੋਗਰਾਮ ਵਿੱਚ ਬਟਾਲੀਅਨ ਪੱਧਰ ’ਤੇ ਰਸਦ ਦੀ ਯੋਜਨਾ ਬਣਾਉਣ ਦੇ ਇਲਾਵਾ ਇੱਕ ਸੰਯੁਕਤ ਕਮਾਂਡ ਪੋਸਟ, ਸੰਯੁਕਤ ਨਿਗਰਾਨੀ ਕੇਂਦਰ ਦੀ ਸਥਾਪਨਾ, ਹਵਾਈ ਸੰਪੰਤੀ ਮਾਹਿਰਾਂ, ਤਕਨੀਕੀ ਪ੍ਰਦਰਸ਼ਨ, ਦੁਰਘਟਨਾ ਪ੍ਰਬੰਧਨ ਅਤੇ ਹਤਾਹਤਾਂ ਨੂੰ ਕੱਢਣਾ ਸ਼ਾਮਲ ਹੈ। ਸੰਯੁਕਤ ਫੀਲਡ ਟ੍ਰੇਨਿੰਗ ਐਕਸਰਸਾਈਜ਼, ਸੰਯੁਕਤ ਯੁਧ ਚਰਚਾ ਅਤੇ ਸੰਯੁਕਤ ਪ੍ਰਦਰਸ਼ਨ ਦੋ ਦਿਨਾਂ ਅਭਿਯਾਸ ਦੇ ਨਾਲ ਸਮਾਪਤ ਹੋਣਗੇ, ਜਿੱਥੇ ਸਾਮਰਿਕ ਕੌਸ਼ਲ ਵਧਾਉਣ, ਬਲਾਂ ਦੇ ਦਰਮਿਆਨ ਅੰਤਰ-ਸੰਚਾਲਨ ਸਮਰੱਥਾ ਵਧਾਉਣ ਅਤੇ ਸੈਨਾ ਨਾਲ ਸੈਨਾ ਦੇ ਸਬੰਧਾਂ ਨੂੰ ਹੁਲਾਰਾ ਦੇਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।
“ਹਰਿਮਊ ਸ਼ਕਤੀ ਅਭਿਯਾਸ” ਭਾਰਤੀ ਸੈਨਾ ਅਤੇ ਮਲੇਸ਼ਿਆਈ ਸੈਨਾ ਦੇ ਦਰਮਿਆਨ ਰੱਖਿਆ ਸਹਿਯੋਗ ਵਧਾਏਗਾ ਅਤੇ ਇਸ ਤਰ੍ਹਾਂ ਦੋਹਾਂ ਦੇਸ਼ਾਂ ਦੇ ਦਰਮਿਆਨ ਦਵੁੱਲੇ ਸਬੰਧਾਂ ਨੂੰ ਹੋਰ ਹੁਲਾਰਾ ਦੇਵੇਗਾ।
*******
ਐੱਸਸੀ/ਆਰਐੱਸਆਰ/ਜੀਕੇਏ
(रिलीज़ आईडी: 1879562)
आगंतुक पटल : 233