ਪੇਂਡੂ ਵਿਕਾਸ ਮੰਤਰਾਲਾ
azadi ka amrit mahotsav

ਸਰਸ ਆਜੀਵਿਕਾ ਮੇਲੇ ਵਿੱਚ 41ਵੇਂ ਭਾਰਤ ਅੰਤਰਰਾਸ਼ਟਰੀ ਵਪਾਰ ਮੇਲੇ ਵਿੱਚ 6 ਕਰੋੜ ਰੁਪਏ ਤੋਂ ਜ਼ਿਆਦਾ ਦਾ ਰਿਕਾਰਡ ਵਪਾਰ ਕੀਤਾ


ਸਰਸ ਆਜੀਵਿਕਾ ਮੇਲੇ ਵਿੱਚ 26 ਰਾਜਾਂ ਦੇ 300 ਤੋਂ ਜ਼ਿਆਦਾ ਸ਼ਿਲਪਕਾਰਾਂ ਨੇ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ

Posted On: 27 NOV 2022 8:57PM by PIB Chandigarh

ਸਰਸ ਆਜੀਵਿਕਾ ਮੇਲਾ 2022 ਅੱਜ ਸੰਪੰਨ ਹੋਇਆ, ਜਿਸ ਨੇ ਪਿਛਲੇ 14 ਦਿਨਾਂ ਵਿੱਚ 6 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕਰਦੇ ਹੋਏ ਆਪਣੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ। ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿੱਚ ਗ੍ਰਾਮੀਣ ਵਿਕਾਸ ਮੰਤਰਾਲਾ ਅਤੇ ਰਾਸ਼ਟਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾਨ ਦੁਆਰਾ ਆਯੋਜਿਤ 41ਵੇਂ ਭਾਰਤ ਅੰਤਰਰਾਸ਼ਟਰੀ ਵਪਾਰ ਮੇਲੇ (ਆਈਆਈਟੀਐੱਫ) ਵਿੱਚ ਗ੍ਰਾਮੀਣ ਭਾਰਤ ਦੇ ਦੂਰ-ਦੁਰਾਡੇ ਦੇ ਖੇਤਰਾਂ ਤੋਂ ਆਏ ਸ਼ਿਲਪਕਾਰਾਂ ਨੇ ਆਪਣੇ ਬਿਹਤਰੀਨ ਹੈਂਡੀਕ੍ਰਾਫਟ ਅਤੇ ਹੈਂਡਲੂਮ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ।

 

ਇਸ ਪ੍ਰਦਰਸ਼ਨੀ ਵਿੱਚ ਲਗਭਗ 150 ਸਟਾਲ ਲਗਾ ਕੇ 300 ਤੋਂ ਜ਼ਿਆਦਾ ਸ਼ਿਲਪਕਾਰਾਂ ਨੇ ਹਿੱਸਾ ਲਿਆ ਅਤੇ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ। ਦੇਸ਼ ਦੇ 26 ਰਾਜਾਂ ਦੇ ਸਵੈ ਸਹਾਇਤਾ ਸਮੂਹਾਂ ਦੀ 300 ਤੋਂ ਜ਼ਿਆਦਾ ਮਹਿਲਾਵਾਂ ਨੇ ਇਨ੍ਹਾਂ ਸਟਾਲਾਂ ਦੇ ਮਾਧਿਅਮ ਨਾਲ ਪੂਰੇ ਦੇਸ਼ ਦੇ ਵਿਭਿੰਨ ਗ੍ਰਾਮੀਣ ਖੇਤਰਾਂ ਦੇ ਹੈਂਡੀਕ੍ਰਾਫਟ, ਹੈਂਡਲੂਮ ਅਤੇ ਕੁਦਰਤੀ ਖੁਰਾਕ ਪਦਾਰਥਾਂ ਦਾ ਪ੍ਰਦਰਸ਼ਨ ਕੀਤਾ।

https://static.pib.gov.in/WriteReadData/userfiles/image/image001VKIP.jpg

ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਆਯੋਜਿਤ ਇਸ ਸਰਸ ਆਜੀਵਿਕਾ ਮੇਲੇ ਵਿੱਚ ਵੱਡੀ ਸੰਖਿਆ ਵਿੱਚ ਲੋਕ ਸ਼ਾਮਲ ਹੋਏ। ਬਹੁਤ ਸੁੰਦਰਤਾ ਨਾਲ ਸਜਾਏ ਗਏ ਸਟਾਲਾਂ, ਸ਼ਾਨਦਾਰ ਥੀਮ ਵਾਲੇ ਮੰਡਪਾਂ ਅਤੇ ਸ਼ਾਮ ਵਿੱਚ ਆਯੋਜਿਤ ਸੱਭਿਆਚਾਰਕ ਪ੍ਰੋਗਰਾਮਾਂ ਦੇ ਕਾਰਨ ਸਰਸ ਸੈਲਾਨੀਆਂ ਦੇ ਲਈ ਪਸੰਦੀਦਾ ਜਗ੍ਹਾ ਬਣਿਆ ਰਿਹਾ।

 

ਪ੍ਰਸਿੱਧ ਸਰਸ ਆਜੀਵਿਕਾ ਮੇਲਾ, ਜੋ ਕਿ ‘ਪਰੰਪਰਾ, ਕਲਾ, ਸ਼ਿਲਪ ਅਤੇ ਸੱਭਿਆਚਾਰ’ ਦੇ ਵਿਸ਼ੇ ‘ਤੇ ਕੇਂਦ੍ਰਿਤ ਹੈ, ਕੇਂਦਰ ਸਰਕਾਰ ਦੀ ਸਭ ਤੋਂ ਪ੍ਰਤਿਸ਼ਠਿਤ ਪਹਿਲਾਂ ਵਿੱਚੋਂ ਇੱਕ ਹੈ, ਜੋ ਨਾ ਸਿਰਫ ਸੱਭਿਆਚਾਰਕ ਵਿਰਾਸਤ ਨੂੰ ਆਪਣਾ ਸਰਵਸ਼੍ਰੇਸ਼ਠ ਪ੍ਰਦਾਨ ਕਰਦਾ ਹੈ ਬਲਕਿ ਰਾਸ਼ਟਰੀ ਪੱਧਰ ‘ਤੇ ਗ੍ਰਾਮੀਣ ਮਹਿਲਾਵਾਂ ਨੂੰ ਇੱਕ ਉੱਦਮੀ ਦੇ ਰੂਪ ਵਿੱਚ ਸਥਾਪਿਤ ਹੋਣ ਦਾ ਅਵਸਰ ਵੀ ਪ੍ਰਦਾਨ ਕਰਦਾ ਹੈ।

https://static.pib.gov.in/WriteReadData/userfiles/image/image002H2TD.jpg

 

ਸਰਸ ਆਜੀਵਿਕਾ ਮੇਲਾ, 2022 ਵਿੱਚ ਕਾਰੋਬਾਰ ਕਰਨ ਦੇ ਲਈ 26 ਰਾਜਾਂ ਦੇ ਉਤਪਾਦਾਂ ਦੀ ਵਿਆਪਕ ਸੀਮਾਵਾਂ ਦਾ ਪ੍ਰਦਰਸ਼ਨ ਕੀਤਾ ਗਿਆ। ਸਰਸ ਆਜੀਵਿਕਾ ਮੇਲੇ ਨੇ ਪੂਰੇ ਦੇਸ਼ ਦੇ ਵਿਭਿੰਨ ਰਾਜਾਂ ਤੋਂ ਹੈਂਡਲੂਮ ਸਾੜੀ, ਪੋਸ਼ਾਕ ਸਮੱਗਰੀ, ਸਹਾਇਕ ਉਪਕਰਣ ਅਤੇ ਜੈਵਿਕ ਹੈਂਡੀਕ੍ਰਾਫਟ ਉਤਪਾਦਾਂ ਵਿੱਚ ਆਪਣੇ ਸਰਵਸ਼੍ਰੇਸ਼ਠ ਸੰਗ੍ਰਹਿ ਦਾ ਪ੍ਰਦਰਸ਼ਨ ਕੀਤਾ। ਹਰੇਕ ਸਟਾਲ, ਹਰੇਕ ਉਤਪਾਦ ਅਤੇ ਇਸ ਵਿੱਚ ਸ਼ਾਮਲ ਹਰੇਕ ਗ੍ਰਾਮੀਣ ਐੱਸਐੱਚਜੀ ਮਹਿਲਾਵਾਂ ਦੇ ਕੋਲ ਸਾਂਝਾ ਕਰਨ ਦੇ ਲਈ ਆਪਣੀ ਇੱਕ ਕਹਾਣੀ ਸੀ। ਸਰਸ ਨੇ ਪ੍ਰਦਰਸ਼ਨੀ ਵਿੱਚ ਸੂਚੀਬੱਧ ਉਤਪਾਦਾਂ ਦੀ ਪੇਸ਼ਕਸ਼ ਕੀਤੀ।

 

ਹੈਂਡੀਕ੍ਰਾਫਟ: ਪ੍ਰਦਰਸ਼ਿਤ ਕਰਨ ਵਾਲੀਆਂ ਵਸਤੂਆਂ ਵਿੱਚ ਅਸਮ ਤੋਂ ਬਾਂਸ ਕਲਾ ਅਤੇ ਜਲਕੁੰਭੀ ਉਤਪਾਦ; ਬਿਹਾਰ ਤੋਂ ਮਧੁਬਨੀ ਪੇਂਟਿੰਗ, ਚੂੜੀਆਂ ਅਤੇ ਸਿੱਕੀ ਸ਼ਿਲਪ; ਛੱਤੀਸਗੜ੍ਹ ਤੋਂ ਮੋਮਬੱਤੀ, ਸਾਬੁਣ, ਲਕੜੀ ਦੀ ਨੇਮ ਪਲੇਟ; ਗੋਆ ਅਤੇ ਗੁਜਰਾਤ ਤੋਂ ਲਕੜੀ ਦੇ ਖਿਡੌਣੇ ਅਤੇ ਸਜਾਵਟੀ ਸਮਾਨ; ਹਰਿਆਣਾ ਤੋਂ ਥਾਤੁ ਕਲਾ; ਟੇਰਾਕੋਟਾ ਸਮੱਗਰੀ ਅਤੇ ਕਲਾਕ੍ਰਿਤੀਆਂ; ਉੱਤਰ-ਪੂਰਬ ਤੋਂ ਆਰਟੀਫਿਸ਼ੀਅਲ ਫੁੱਲਾਂ ਦੀ ਕਲਾ; ਕਰਨਾਟਕ ਤੋਂ ਗਹਿਣੇ; ਮਹਾਰਾਸ਼ਟਰ ਦੇ ਜੁੱਤੇ; ਓਡੀਸ਼ਾ ਤੋਂ ਗੋਲਡ ਗ੍ਰਾਸ; ਪੱਛਮ ਬੰਗਾਲ ਦੇ ਜੂਟ ਹੈਂਡ ਬੈਗ ਆਦਿ।

https://static.pib.gov.in/WriteReadData/userfiles/image/image003WL1C.jpg

ਹੈਂਡਲੂਮ: ਓਡੀਸ਼ਾ, ਬਿਹਾਰ ਅਤੇ ਛੱਤੀਸਗੜ੍ਹ ਤੋਂ ਸਿਲਕ ਸਾੜੀ, ਸੂਤੀ ਸਾੜੀ, ਹੈਂਡਲੂਮ ਕੱਪੜਾ, ਸੂਤੀ ਸੂਟ; ਉੱਤਰ ਪ੍ਰਦੇਸ਼ ਤੋਂ ਬੈਡਸ਼ੀਟ; ਪੱਛਮ ਬੰਗਾਲ ਤੋਂ ਕਾਂਠਾ ਸਟਿਚ ਸਾੜੀ ਅਤੇ ਪੋਸ਼ਾਕ ਸਮੱਗਰੀ; ਤੇਲੰਗਾਨਾ ਅਤੇ ਕੇਰਲ ਦੀ ਵਿਸ਼ੇਸ਼ ਸਾੜੀਆਂ; ਜੰਮੂ ਅਤੇ ਕਸ਼ਮੀਰ ਦੀ ਉੱਨ ਦੀ (woollen) ਅਤੇ ਪਸ਼ਮੀਨਾ ਸ਼ੌਲ; ਉੱਤਰਾਖੰਡ ਤੋਂ ਪੋਸ਼ਾਕ ਸਮੱਗਰੀ, ਉੱਨ ਦੀ ਸ਼ੌਲ ਅਤੇ ਜੈਕੇਟ; ਹਿਮਾਚਲ ਪ੍ਰਦੇਸ਼ ਤੋਂ ਉੱਨ ਦੀ ਸ਼ੌਲ; ਰਾਜਸਥਾਨ ਦੀ ਕ੍ਰਾਫਟਿਡ ਜੁੱਤੀਆਂ ਅਤੇ ਮੋਜਰੀਆਂ; ਆਂਧਰ ਪ੍ਰਦੇਸ਼ ਤੋਂ ਚਮੜੇ ਦੇ ਸਮਾਨ, ਚਮੜੇ ਦੇ ਲੈਂਪ ਸ਼ੈੱਡ, ਪੇਂਟਿੰਗ ਅਤੇ ਲਕੜੀ ਸ਼ਿਲਪ ਆਦਿ।

https://static.pib.gov.in/WriteReadData/userfiles/image/image004ZKLW.jpg

ਖੁਰਾਕ ਸਮੱਗਰੀ: ਛੱਤੀਸਗੜ੍ਹ ਅਤੇ ਝਾਰਖੰਡ ਤੋਂ ਕੁਦਰਤੀ ਖੁਰਾਕ ਪਦਾਰਥ, ਬੇਸਨ, ਚਾਵਲ, ਕਾਜੂ, ਜੈਵਿਕ ਦਾਲਾਂ; ਕੇਰਲ ਤੋਂ ਮਸਾਲੇ ਅਤੇ ਕੌਫੀ; ਸਿੱਕਮ ਦੀ ਚਾਹਪੱਤੀ, ਉੱਤਰਾਖੰਡ ਦੀ ਜੈਵਿਕ ਸਬਜ਼ੀਆਂ ਅਤੇ ਮਸਾਲੇ; ਉੱਤਰ ਪ੍ਰਦੇਸ਼ ਤੋਂ ਔਸ਼ਧੀ ਜੜੀ-ਬੂਟੀਆਂ, ਚਾਵਲ ਅਤੇ ਸ਼ਹਿਦ ਅਤੇ ਛੱਤੀਸਗੜ੍ਹ ਤੋਂ ਮਹੁਆ ਲੱਡੂ ਆਦਿ।

ਸਰਸ ਆਜੀਵਿਕਾ ਮੇਲੇ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਵੋਕਲ ਫਾਰ ਲੋਕਲ, ਲੋਕਲ ਟੂ ਗਲੋਬਲ’ ਵਾਲੇ ਦ੍ਰਿਸ਼ਟੀਕੋਣ ਦਾ ਵਿਸਤਾਰ ਕਰਨ ਵਿੱਚ ਸਮਰਥਨ ਦਿੱਤਾ। 

 

ਸਰਸ ਆਜੀਵਿਕਾ ਮੇਲੇ ਦੇ ਸੰਦਰਭ ਵਿੱਚ: ਸਰਸ ਆਜੀਵਿਕਾ ਮੇਲਾ ਦੀਨ ਦਯਾਲ ਅੰਤਯੋਦਯ ਯੋਜਨਾ- ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ), ਗ੍ਰਾਮੀਣ ਵਿਕਾਸ ਮੰਤਰਾਲਾ, ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਇੱਕ ਪਹਿਲ ਹੈ, ਜਿਸ ਵਿੱਚ ਡੀਏਵਾਈ-ਐੱਨਆਰਐੱਲਐੱਮ ਦੇ ਤਹਿਤ ਗ੍ਰਾਮੀਣ ਮਹਿਲਾ ਐੱਸਐੱਚਜੀ ਮੈਂਬਰਾਂ ਨੂੰ ਉੱਚਿਤ ਮੁੱਲ ‘ਤੇ ਸੰਭਾਵਿਤ ਵਪਾਰ ਦਾ ਦਿੱਗਜ ਬਣਨ ਦੇ ਨਾਲ-ਨਾਲ ਆਪਣੇ ਕੌਸ਼ਲ ਦਾ ਪ੍ਰਦਰਸ਼ਨ ਕਰਨ, ਉਤਪਾਦ ਵੇਚਣ ਅਤੇ ਪਹੁੰਚ ਬਣਾਉਣ ਦੇ ਲਈ ਇੱਕ ਮੰਚ ਪ੍ਰਦਾਨ ਕੀਤਾ ਜਾਂਦਾ ਹੈ।

**** 

ਐੱਸਐੱਨਸੀ/ਐੱਨਆਰ/ਪੀਕੇ/ਐੱਮਐੱਸ


(Release ID: 1879561) Visitor Counter : 160


Read this release in: Marathi , English , Urdu , Hindi