ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਪ੍ਰਧਾਨ ਮੰਤਰੀ ਨੇ ਆਈਐੱਫਐੱਫਆਈ 53 ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ


“ਗੋਆ ਵਿੱਚ ਇਕੱਠੀ ਹੋਣ ਵਾਲੀ ਛੋਟੀ ਜਿਹੀ ਦੁਨੀਆ ਨੂੰ ਆਪਸ ਵਿੱਚ ਗੱਲਬਾਤ ਨਾਲ ਕਲਾ ਦੀ ਦੁਨੀਆ ਨੂੰ ਗਹਿਰਾਈ ਨਾਲ ਸਮਝਣ ਅਤੇ ਨਵੀਆਂ ਚੀਜਾਂ ਸਿੱਖਣ ਦਾ ਅਵਸਰ ਮਿਲੇਗਾ”

Posted On: 18 NOV 2022 5:47PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਦਾ ਅੰਤਰਰਾਸ਼ਟਰੀ ਫਿਲਮ ਮਹੋਤਸਵ, ਆਈਐੱਫਐੱਫਆਈ, ਵਿਭਿੰਨ ਦੇਸ਼ਾਂ ਅਤੇ ਸਮਾਜਾਂ ਦੇ ਪ੍ਰਤੀਨਿਧੀਆਂ ਵਿੱਚ ਸਿਨੇਮਾ ਦੁਆਰਾ ਇੱਕਜੁਟ ਸਫੂਰਤੀ ਦੇ ਨਾਲ ਮਿਲ ਕੇ ਕੰਮ ਕਰਨ ਨਾਲ ਲੋੜੀਂਦਾ ਸਫਲਤਾ ਨੂੰ ਹੁਲਾਰਾ ਦਿੰਦਾ ਹੈ। ਆਈਐੱਫਐੱਫਆਈ ਨੂੰ ਭਾਰਤ ਦਾ ਸਭ ਤੋਂ ਵੱਡਾ ਫਿਲਮ ਮਹੋਤਸਵ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ “ਗੋਆ ਵਿੱਚ ਇਕੱਠਾ ਹੋਣ ਵਾਲੀ ਇਸ ਛੋਟੀ ਜਿਹੀ ਦੁਨੀਆ ਨੂੰ ਆਪਸ ਵਿੱਚ ਗੱਲਬਾਤ ਨਾਲ ਕਲਾ ਦੀ ਦੁਨੀਆ ਨੂੰ ਗਹਿਰਾਈ ਨਾਲ ਸਮਝਣ ਅਤੇ ਨਵੀਆਂ ਚੀਜਾਂ ਸਿੱਖਣ ਦਾ ਅਵਸਰ ਮਿਲੇਗਾ।”

 

ਆਪਣੇ ਸੰਦੇਸ਼ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਆਈਐੱਫਐੱਫਆਈ ਅਤੇ ਭਾਰਤੀ ਸਿਨੇਮਾ ਦੇ ਆਲਮੀ ਮੰਚ ‘ਤੇ ਆਪਣੇ ਲਈ ਇੱਕ ਜਗ੍ਹਾ ਬਣਾਈ ਹੈ। “ਵਿਭਿੰਨ ਭਾਰਤੀ ਭਾਸ਼ਾਵਾਂ ਦੀਆਂ ਫਿਲਮਾਂ ਵੱਡੇ ਪੈਮਾਨੇ ‘ਤੇ ਅੰਤਰਰਾਸ਼ਟਰੀ ਦਰਸ਼ਕਾਂ ਤੱਕ ਪਹੁੰਚ ਰਹੀਆਂ ਹਨ ਅਤੇ ਦੁਨੀਆ ਭਰ ਵਿੱਚ ਇਸ ਦੀ ਬਹੁਤ ਜ਼ਿਆਦਾ ਸ਼ਲਾਘਾ ਕੀਤੀ ਜਾ ਰਹੀ ਹੈ।”

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਨੇਮਾ ਦੀ ਭੂਮਿਕਾ ਵਿਚਾਰ ਪ੍ਰਗਟ ਕਰਨ ਦੇ ਨਾਲ-ਨਾਲ ਸਮਾਜਿਕ ਬਦਲਾਵ ਦਾ ਅਧਿਐਨ ਹੈ। “ਹੁਣ ਇੱਕ ਸਦੀ ਤੋਂ ਵੱਧ ਸਮੇਂ ‘ਚ, ਸਿਨੇਮਾ ਨੇ ਦੁਨੀਆ ਭਰ ਵਿੱਚ ਲੋਕਾਂ ਦੀ ਕਲਪਨਾ ‘ਤੇ ਕਬਜ਼ਾ ਕਰ ਲਿਆ ਹੈ। ਸਿਨੇਮਾ ਸਾਡੇ ਸਮੇਂ ਦੇ ਸਮਾਜਿਕ ਬਦਲਾਵ ਨੂੰ ਦਰਸਾਉਂਦਾ ਹੈ ਅਤੇ ਨਾਲ ਹੀ ਇਸ ਨੂੰ ਆਕਾਰ ਦਿੰਦਾ ਹੈ।”

 

ਪ੍ਰਧਾਨ ਮੰਤਰੀ ਨੇ ਸਮਾਜਿਕ ਪਰਿਵਰਤਨ ਲਿਆਉਣ ਵਿੱਚ ਫਿਲਮਾਂ ਦੇ ਕਥਾਨਕ ਦੀ ਸ਼ਕਤੀ ਅਤੇ ਭਾਰਤੀ ਭਾਸ਼ਾਵਾਂ ਵਿੱਚ ਕਹਾਣੀ ਕਹਿਣ ਦੇ ਸਮ੍ਰਿੱਧ ਇਤਿਹਾਸ ਤੇ ਕਲਾ ਦੀ ਵੀ ਚਰਚਾ ਕੀਤੀ। “ਫਿਲਮਾਂ ਵਿੱਚ ਰੁਕਾਵਟਾਂ ਨੂੰ ਪਾਰ ਕਰਨ ਅਤੇ ਦਰਸ਼ਕਾਂ ਦੇ ਨਾਲ ਭਾਵਨਾਤਮਕ ਜੁੜਾਅ ਸਥਾਪਿਤ ਕਰਨ ਦੀ ਅਨੂਠੀ ਸਮਰੱਥਾ ਹੁੰਦੀ ਹੈ। ਫਿਲਮਾਂ ਲੋਕਾਂ ਦਾ ਮਨੋਰੰਜਨ ਕਰਦੀਆਂ ਹਨ, ਉਨ੍ਹਾਂ ਨੂੰ ਸਿੱਖਿਅਤ ਕਰਦੀਆਂ ਹਨ ਜਾਂ ਆਪਣੀ ਸ਼ਕਤੀਸ਼ਾਲੀ ਕਹਾਣੀ ਦੇ ਮਾਧਿਅਮ ਨਾਲ ਉਨ੍ਹਾਂ ਨੂੰ ਪ੍ਰੇਰਿਤ ਵੀ ਕਰਦੀਆਂ ਹਨ। ਸਮਾਜਿਕ ਬਦਲਾਵ ਦਾ ਵਾਹਕ ਬਣਨ ਦੀ ਉਨ੍ਹਾਂ ਦੀ ਸਮਰੱਥਾ ਵਾਸਤਵ ਵਿੱਚ ਬੇਮਿਸਾਲ ਹੈ। ਭਾਰਤ ਕਿਸਮਤੇ ਵਾਲੇ ਹਨ ਕਿ ਉਸ ਦੇ ਕੋਲ ਆਧੁਨਿਕ ਦੇ ਨਾਲ ਪਰੰਪਰਾ ਦੀ ਇੱਕ ਸਮ੍ਰਿੱਧ ਅਤੇ ਵਿਵਿਧ ਸੱਭਿਆਚਾਰ ਹੈ। ਗੱਦ, ਕਵਿਤਾ, ਸੰਗੀਤ, ਡਾਂਸ, ਨਾਟਕ, ਡ੍ਰਾਮਾ ਤੋਂ ਲੈ ਕੇ ਸਿਨੇਮਾ ਤੱਕ ਵਿਭਿੰਨ ਭਾਰਤੀ ਭਾਸ਼ਾਵਾਂ ਵਿੱਚ ਇਤਿਹਾਸ ਅਤੇ ਕਥਾਨਕ ਦੱਸਣ ਦੀ ਕਲਾ ਸਾਨੂੰ ਸਾਡੇ ਜੀਵੰਤ ਸਮਾਜਿਕ-ਸੱਭਿਆਚਾਰਕ ਪਰਿਦ੍ਰਿਸ਼ ਦਾ ਜਸ਼ਨ ਮਨਾਉਣ ਵਿੱਚ ਸਮਰੱਥ ਬਣਾਉਂਦੀ ਹੈ।”

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਗੋਆ ਮਹੋਤਸਵ ਦੇ ਲਈ ਇੱਕ ਆਦਰਸ਼ ਸਥਾਨ ਹੈ ਅਤੇ ਇਹ ਫਿਲਮ ਸਮਾਰੋਹ ਵਿੱਚ ਸ਼ਾਮਲ ਹੋਣ ਵਾਲੇ ਪ੍ਰਤੀਨਿਧੀਆਂ ਨੂੰ ਨਵੇਂ ਵਿਚਾਰਾਂ ਦੇ ਨਾਲ ਆਉਣ ਦੇ ਲਈ ਪ੍ਰੇਰਿਤ ਕਰੇਗਾ ਤਾਕਿ ਸਿਨੇਮਾ ਲਗਾਤਾਰ ਵਧਦੇ ਦਰਸ਼ਕਾਂ ਤੱਕ ਪਹੁੰਚ ਸਕੇ। “ਆਪਣੀ ਖੂਬਸੂਰਤ ਪ੍ਰਕ੍ਰਿਤੀ ਅਤੇ ਜੀਵੰਤ ਸੱਭਿਆਚਾਰ ਦੇ ਨਾਲ, ਗੋਆ ਆਈਐੱਫਐੱਫਆਈ ਦੀ ਮੇਜ਼ਬਾਨੀ ਦੇ ਲਈ ਸਹੀ ਪਿਛੋਕੜ ਪ੍ਰਦਾਨ ਕਰਦਾ ਹੈ। ਮੈਨੂੰ ਵਿਸ਼ਵਾਸ ਹੈ ਕਿ ਗੋਆ ਪ੍ਰਤੀਭਾਗੀਆਂ ਦੀ ਰਚਨਾਤਕ ਕਲਪਨਾ ਨੂੰ ਪ੍ਰੋਤਸਾਹਿਤ ਕਰੇਗਾ, ਉਨ੍ਹਾਂ ਨੂੰ ਨਵੇਂ ਵਿਚਾਰਾਂ ਦੇ ਨਾਲ ਆਉਣ ਦੇ ਲਈ ਪ੍ਰੇਰਿਤ ਕਰੇਗਾ ਤਾਕਿ ਸਿਨੇਮਾ ਨੂੰ ਲਗਾਤਾਰ ਵਧਦੇ ਦਰਸ਼ਕਾਂ ਤੱਕ ਆਪਣੀ ਪਹੁੰਚ ਬਣਾਉਣ ਵਿੱਚ ਮਦਦ ਮਿਲ ਸਕੇ।”

ਪ੍ਰਧਾਨ ਮੰਤਰੀ ਨੇ ਆਈਐੱਫਐੱਫਆਈ ਦੇ 53ਵੇਂ ਸੰਸਕਰਣ ਦੀ ਸ਼ਾਨਦਾਰ ਸਫਲਤਾ ਦੀ ਕਾਮਨਾ ਕੀਤੀ।

 *************

 ਪੀਆਈਬੀ ਆਈਐੱਫਐੱਫਆਈ ਕਾਸਟ ਐਂਡ ਕ੍ਰੂ / ਧੀਪ/ ਪਰਸ਼ੁਰਾਮ / ਆਈਐੱਫਐੱਫਆਈ 53 -30

 



(Release ID: 1877766) Visitor Counter : 114