ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਦੀ ਅੱਜ ਆਰਮੀ ਹੌਸਪਿਟਲ (ਰੇਫਰਲ ਐਂਡ ਰਿਸਰਚ) ਵਿੱਚ ਮੋਤੀਆਬਿੰਦ ਦੀ ਸਰਜਰੀ ਕੀਤੀ ਗਈ
प्रविष्टि तिथि:
20 NOV 2022 3:01PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਦੀ ਅੱਜ ਸਵੇਰੇ (20 ਨਵੰਬਰ, 2022) ਨਵੀਂ ਦਿੱਲੀ ਦੇ ਆਰਮੀ ਹੌਸਪਿਟਲ (ਰੇਫਰਲ ਐਂਡ ਰਿਸਰਚ) ਵਿੱਚ ਸੱਜੀ ਅੱਖ ਦੀ ਮੋਤੀਆਬਿੰਦ ਸਰਜਰੀ ਕੀਤੀ ਗਈ ਹੈ। ਇਹ ਸਰਜਰੀ ਸਫਲ ਰਹੀ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ।
ਆਰਮੀ ਹੌਸਪਿਟਲ ਵਿੱਚ ਹੀ 16 ਅਕਤੂਬਰ, 2022 ਨੂੰ ਉਨ੍ਹਾਂ ਦੀ ਖੱਬੀ ਅੱਖ ਦਾ ਵੀ ਸਫ਼ਲ ਅਪਰੇਸ਼ਨ ਕੀਤਾ ਗਿਆ ਸੀ।
*****
ਡੀਐੱਸ/ਬੀਐੱਮ
(रिलीज़ आईडी: 1877615)
आगंतुक पटल : 170