ਰਸਾਇਣ ਤੇ ਖਾਦ ਮੰਤਰਾਲਾ

ਇੰਡੀਅਨ ਕੈਮੀਕਲਸ ਕਾਉਂਸਿਲ (ਆਈਸੀਸੀ) ਸਸਟੇਨੇਬਿਲਿਟੀ ਸੰਮੇਲਨ ਦੇ ਚੌਥੇ ਸੰਸਕਰਣ ਦਾ ਅੱਜ ਨਵੀਂ ਦਿੱਲੀ ਵਿੱਚ ਉਦਘਾਟਨ


ਸਰਕਾਰ ਉਦਯੋਗਾਂ ਦੇ ਨਾਲ ਕੰਮ ਕਰ ਰਹੀ ਹੈ ਅਤੇ ਫੀਡਬੈਕ ਅਤੇ ਸੁਝਾਵਾਂ ਦੇ ਲਈ ਹਮੇਸ਼ਾ ਤਿਆਰ ਹੈ: ਰਸਾਇਣ ਅਤੇ ਪੈਟੋਰੋ ਰਸਾਇਣ ਸਕੱਤਰ

Posted On: 17 NOV 2022 5:00PM by PIB Chandigarh

ਰਸਾਇਣ ਅਤੇ ਪੈਟਰੋ ਰਸਾਇਣ ਵਿਭਾਗ ਦੇ ਸਕੱਤਰ ਸ਼੍ਰੀ ਅਰੁਣ ਬਰੋਕਾ ਨੇ ਅੱਜ ਨਵੀਂ ਦਿੱਲੀ ਵਿੱਚ 'ਬੋਰਡਰੂਮਜ਼ ਟੂ ਕਮਿਊਨਿਟੀ-ਈਐੱਸਜੀ'  ਕਾਰਬਨ ਨਿਊਟ੍ਰਲਿਟੀ, ਆਪਰੇਸ਼ਨ ਸੈਫਟੀ, ਗ੍ਰੀਨਰ ਸ਼ੌਲਿਊਸ਼ਨ’ ਵਿਸ਼ੇ ’ਤੇ ਇੰਡੀਅਨ ਕੈਮੀਕਲਸ ਕਾਉਂਸਿਲ (ਆਈਸੀਸੀ) ਸਸਟੇਨੇਬਿਲਿਟੀ ਸੰਮੇਲਨ ਦੇ ਚੌਥੇ ਸੰਸਕਰਣ ਦਾ ਉਦਘਾਟਨ ਕੀਤਾ।

 

ਦੋ ਦਿਨਾਂ ਦੀ ਇਸ ਬੈਠਕ ਦਾ ਉਦੇਸ਼ ਰਸਾਇਣਾਂ ਦੇ ਸੰਪੂਰਨ ਜੀਵਨ ਚੱਕਰ ਦੇ ਪ੍ਰਬੰਧਨ ਵਿੱਚ ਸਥਿਰਤਾ ਨੂੰ ਹੁਲਾਰਾ ਦੇਣਾ ਹੈ। ਇਸ ਦਾ ਆਯੋਜਨ ਰਸਾਇਣ ਅਤੇ ਖਾਦ ਤੇ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਸਹਿਯੋਗ ਨਾਲ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (ਯੂਐੱਨਈਪੀ) ਅਤੇ ਇੰਟਰਨੈਸ਼ਨਲ ਕਾਉਂਸਿਲ ਆਵ੍ ਕੈਮੀਕਲਸ ਅਸੋਸੀਏਸ਼ਨ (ਆਈਸੀਸੀਏ) ਦੁਆਰਾ ਸੰਯੁਕਤ ਰੂਪ ਨਾਲ ਕੀਤਾ ਜਾ ਰਿਹਾ ਹੈ।

 

ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ, ਸ਼੍ਰੀ ਅਰੁਣ ਬਰੋਕਾ ਨੇ ਵਿਸ਼ਵਾਸ ਪ੍ਰਗਟਾਇਆ ਕਿ ਬੈਠਕ ਵਿੱਚ ਵਿਅਕਤ ਕੀਤੇ ਗਏ ਵਿਚਾਰ ਬਹੁਤ ਕੁਝ ਪ੍ਰਦਾਨ ਕਰਨਗੇ। ਸਥਿਰਤਾ 'ਤੇ ਇਸ ਬੈਠਕ ਦੇ ਲਈ ਉਨ੍ਹਾਂ ਨੇ ਆਈਸੀਸੀ ਦੀ ਸਰਾਹਨਾ ਕੀਤੀ। ਸ਼੍ਰੀ ਬਰੋਕਾ ਨੇ ਇਹ ਵੀ ਕਿਹਾ ਕਿ ਭਾਰਤ ਨੇ ਜਲਵਾਯੂ ਅਤੇ ਸਥਿਰਤਾ ਦੇ ਵਿਸ਼ਿਆਂ 'ਤੇ ਪਹਿਲਾ ਚਰਚਾ ਕੀਤੀ ਹੈ ਅਤੇ ਸਾਨੂੰ ਬਾਹਰੋਂ ਕਿਸੇ ਸਹਾਇਤਾ ਦੀ ਉਡੀਕ ਕੀਤੇ ਬਿਨਾ ਸਵੈ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਕਾਰਜ ਕਰਨਾ ਚਾਹੀਦਾ ਹੈ।

 

ਰਸਾਇਣ ਅਤੇ ਪੈਟਰੋ ਰਸਾਇਣ ਸਕੱਤਰ ਨੇ ਸਰਕਾਰ ਦੀਆਂ ਪੀਐੱਲਆਈ ਯੋਜਨਾਵਾਂ, ਸਰਕਾਰ ਦੇ ਉੱਦਮਾਂ ਦੇ ਨਾਲ ਕੰਮ ਕਰਨ ਅਤੇ ਕਾਰੋਬਾਰ ਸੁਗਮਤਾ ਦਾ ਵਾਤਾਵਰਣ ਬਣਾਉਣ ਵਰਗੀਆਂ ਪਹਿਲਾਂ 'ਤੇ ਵੀ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਹਰ ਸੰਭਵ ਕਾਰਜ ਕਰਨ ਦਾ ਪ੍ਰਯਾਸ ਕਰ ਰਹੀ ਹੈ ਅਤੇ ਫੀਡਬੈਕ ਦਾ ਹਮੇਸ਼ਾ ਸਵਾਗਤ ਹੈ।

 

ਸੁਰੱਖਿਆ ਅਤੇ ਮਾਨਕਾਂ ਦੀ ਚਰਚਾ ਕਰਦੇ ਹੋਏ ਸ਼੍ਰੀ ਬਰੋਕਾ ਨੇ ਕਿਹਾ ਕਿ ਸਥਾਈ ਵਿਕਾਸ ਦੇ ਲਈ ਸਰੁੱਖਿਆ ਦੇ ਛੋਟੇ-ਛੋਟੇ ਕਦਮ ਮਹੱਤਵਪੂਰਨ ਹਨ। ਉਨ੍ਹਾਂ ਨੇ ਕਿਹਾ ਕਿ ਇੱਕ ਛੋਟੀ ਜਿਹੀ ਦੁਰਘਟਨਾ ਮਾਨਵ ਜਾਤੀ, ਉਦਯੋਗ ਅਤੇ ਵਾਤਾਵਰਣ ਦੇ ਲਈ ਸਮੱਸਿਆ ਪੈਦਾ ਕਰ ਸਕਦੀ ਹੈ, ਇਸ ਲਈ ਸੁਰੱਖਿਆ ਦੇ ਕਦਮ ਉਠਾਏ ਜਾਣੇ ਚਾਹੀਦੇ ਹਨ।

 

ਯੂਐੱਨਈਪੀ ਦੀ ਰਸਾਇਣ ਅਤੇ ਸਿਹਤ ਬ੍ਰਾਂਚ ਦੀ ਪ੍ਰਮੁਖ ਸੁਸ਼੍ਰੀ ਜੈਕਲੀਨ ਅਲਵਾਰੇਜ਼ ਨੇ ਕਿਹਾ ਕਿ ਗੱਲ ਕੇਵਲ ਪ੍ਰਦੂਸ਼ਣ ਅਤੇ ਰਸਾਇਣਾਂ ਦੀ ਨਹੀਂ ਹੈ ਬਲਕਿ ਸਾਨੂੰ ਇੱਥੇ ਜੀਵਨ ਸਮਾਜਿਕ ਵਿਕਾਸ ਅਤੇ ਟਿਕਾਊ ਆਰਥਿਕ ਵਿਕਾਸ ਦੀ ਬਾਰੇ ਗੱਲ ਕਰ ਰਹੇ ਹਾਂ। ਉਸ ਨੇ ਕਿਹਾ ਕਿ ਅਸੀਂ ਪ੍ਰੋਤਸਾਹਨ, ਵਿਕਲਪਾਂ ਬਾਰੇ ਗੱਲ ਕਰ ਰਹੇ ਹਾਂ, ਨਾ ਕੇਵਲ ਵਿਰਾਸਤ ਦੇ ਰੂਪ ਵਿੱਚ ਕਰ ਰਹੇ ਹਾਂ, ਬਲਕਿ ਭਵਿੱਖ ਬਾਰੇ ਵੀ। ਉਨ੍ਹਾਂ ਕਿਹਾ ਕਿ ' ਮਹੱਤਵਅਕਾਂਖੀ ਬਣੋ, ਵਿਸ਼ਵ ਪੱਧਰ 'ਤੇ ਸੋਚੋ ਅਤੇ ਸਥਾਨਕ ਪੱਧਰ 'ਤੇ ਕੰਮ ਕਰੋ'।

 

ਸੰਮੇਲਨ ਵਿੱਚ ਵਿਭਿੰਨ ਬੁਲਾਰਿਆਂ ਨੇ ਜਲਵਾਯੂ, ਟਿਕਾਊ ਵਿਕਾਸ ਅਤੇ ਇਸ ਦਿਸ਼ਾ ਵਿੱਚ ਉਠਾਏ ਜਾ ਸਕਣ ਵਾਲੇ ਕਦਮਾਂ ’ਤੇ ਵੀ ਆਪਣੇ ਵਿਚਾਰ ਵਿਅਕਤ ਕੀਤੇ।

 

ਇਸ ਸੰਮੇਲਨ ਵਿੱਚ ਐਕਸੇਲ ਇੰਡਸਟ੍ਰੀਜ਼ ਲਿਮਿਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਅਸ਼ਵਿਨ ਸੀ. ਸ਼ਰਾਫ,  ਟੇਰੀ ਗਵਰਨਿੰਗ ਕਾਉਂਸਿਲ ਦੇ ਚੇਅਰਮੈਨ ਸ਼੍ਰੀ ਨਿਤਿਨ ਦੇਸਾਈ, ਆਈਸੀਸੀ ਦੇ ਚੇਅਰਮੈਨ ਅਤੇ ਡੀਐੱਮਸੀਸੀ ਸਪੈਸ਼ਲਿਟੀ ਕੈਮੀਕਲਸ ਲਿਮਿਟਿਡ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਸ਼੍ਰੀ ਵਿਮਲ ਐੱਲ, ਗੋਕੁਲਦਾਸ, ਭਾਰਤੀ ਅਤੇ ਗਲੋਬਲ ਕੰਪਨੀਆਂ ਦੇ ਸੀਈਓ ਅਤੇ ਪ੍ਰਤੀਨਿਧੀ, ਕੰਪਨੀਆਂ ਵਿੱਚ ਈਐੱਚਐੱਸ ਵਿਭਾਗ ਵਿੱਚ ਕੰਮ ਕਰਨ ਵਾਲੇ ਲੋਕ, ਕੇਂਦਰ ਅਤੇ ਰਾਜ ਸਰਕਾਰ ਦੇ ਪ੍ਰਤੀਨਿਧੀ, ਪ੍ਰਦੂਸ਼ਣ ਕੰਟਰੋਲ ਬੋਰਡ, ਅੰਤਰਰਾਸ਼ਟਰੀ ਬਹੁਪੱਖੀ ਸੰਗਠਨ, ਗਲੋਬਲ ਰਸਾਇਣਕ ਉਦਯੋਗ ਸੰਸਥਾਵਾਂ ਅਤੇ ਅਕਾਦਮਿਕ ਅਤੇ ਸਿਵਲ ਸੁਸਾਇਟੀ ਸੰਸਥਾਵਾਂ ਦੇ ਪ੍ਰਤੀਨਿਧੀ ਹਿੱਸਾ ਲੈ ਰਹੇ ਹਨ।

 

****

ਐੱਮਵੀ/ਏਕੇ



(Release ID: 1876989) Visitor Counter : 111


Read this release in: English , Urdu , Hindi