ਬਿਜਲੀ ਮੰਤਰਾਲਾ

ਐੱਨਟੀਪੀਸੀ ਦੀ ਟੀਮ ਨੇ 47ਵੇਂ ਆਈਸੀਕਿਊਸੀਸੀ-2022 ਵਿੱਚ ਗੋਲਡ ਮੈਡਲ ਪੁਰਸਕਾਰ ਜਿੱਤਿਆ

Posted On: 17 NOV 2022 3:48PM by PIB Chandigarh

 

 

  • ਆਈਸੀਕਿਊਸੀਸੀ-2022 ਦੀ ਵਿਸ਼ਾ-ਵਸਤੁ “ਗੁਣਵੱਤਾਪੂਰਣ ਪ੍ਰਯਤਨਾਂ ਦੇ ਮਾਧਿਅਮ ਨਾਲ ਬਿਹਤਰ ਨਿਰਮਾਣ” ਰੱਖੀ ਗਈ ਹੈ।

  • ਐੱਨਟੀਪੀਸੀ ਕਿਊਸੀ ਟੀਮ ਦੁਆਰਾ “ਏਐੱਚਪੀ-IV ਦੇ ਸੰਗ੍ਰਹਣ ਟੈਂਕਾਂ ਦਾ ਬਾਰ-ਬਾਰ ਚੋਕ ਹੋਣਾ” ਵਿਸ਼ੇ ‘ਤੇ ਪ੍ਰਸਤੁਤੀ ਦਿੱਤੀ ਗਈ

 

 

 

ਐੱਨਟੀਪੀਸੀ ਕਿਊਸੀਸੀ ਅਭਯੁਦਯ (ABHYUDAYA) ਨੂੰ ਆਈਸੀਕਿਊਸੀਸੀ-2022 ਵਿੱਚ “ਗੋਲਡ” ਮੈਡਲ ਪੁਰਸਕਾਰ ਦਿੱਤਾ ਗਿਆ

 


 

 

ਉਂਚਾਹਾਰ ਅਭਯੁਦਯ ਨਾਲ ਐੱਨਟੀਪੀਸੀ ਦੀ ਕਿਊਸੀ ਟੀਮ ਨੇ ਕੁਆਲਿਟੀ ਕੰਟਰੋਲ ਸਰਕਲ (ਆਈਸੀਕਿਊਸੀਸੀ-2022) ਵਿੱਚ “ਗੋਲਡ” ਮੈਡਲ ਪੁਰਸਕਾਰ ਜਿੱਤਿਆ ਹੈ। ਇਹ ਸੰਮੇਲਨ ਜਕਾਰਤਾ ਵਿੱਚ 15 ਤੋਂ 18 ਨਵੰਬਰ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਆਈਸੀਕਿਊਸੀਸੀ-2022 ਦੇ ਲਈ ਵਿਸ਼ਾ-ਵਸਤੁ “ਗੁਣਵੱਤਾਪੂਰਨ ਪ੍ਰਯਤਨਾਂ ਦੇ ਮਾਧਿਅਮ ਨਾਲ ਬਿਹਤਰ ਨਿਰਮਾਣ” ਰੱਖੀ ਗਈ ਹੈ।

ਐੱਨਟੀਪੀਸੀ ਕਿਊਸੀ ਟੀਮ ਦੁਆਰਾ “ਏਐੱਚਪੀ-IV ਦੇ ਸੰਗ੍ਰਹਣ ਟੈਕਾਂ ਦਾ ਬਾਰ-ਬਾਰ ਚੋਕ ਹੋਣਾ” ਵਿਸ਼ੇ ‘ਤੇ ਪ੍ਰਸਤੁਤੀ ਦਿੱਤੀ ਗਈ।


 

 ਕਿਊਸੀ ਟੀਮ ਦੇ ਮੈਂਬਰ- ਸ਼੍ਰੀ ਰੇਯਾਜ਼ ਅਹਿਮਦ (ਫੈਸੀਲੀਏਟੇਟਰ), ਸ਼੍ਰੀ ਮਹੇਸ਼ ਚੰਦ੍ਰ, ਸ਼੍ਰੀ ਵੀਰੇਂਦਰ ਕੁਮਾਰ ਯਾਦਵ ਅਤੇ ਸ਼੍ਰੀ ਲਕਸ਼ਮੀ ਕਾਂਤ ਨੇ ਸਮੱਸਿਆਵਾਂ ਦੇ ਵਿਲੱਖਣ, ਵਿਵਹਾਰਿਕ ਤੇ ਗੁਣਵੱਤਾਪੂਰਨ ਸਮਾਧਾਨ ਪ੍ਰਦਾਨ ਕਰਨ ਦੇ ਲਈ ਅਣਥਕ ਪ੍ਰਯਤਨ ਕੀਤੇ ਹਨ।

ਐੱਨਟੀਪੀਸੀ ਨੂੰ ਮਾਰਚ 2022 ਦੇ ਦੌਰਾਨ ਵਰਲਡ ਐੱਚਆਰਡੀ ਕਾਂਗਰਸ ਦੇ 30ਵੇਂ ਸੈਸ਼ਨ ਵਿੱਚ “ਡ੍ਰੀਮ ਐਂਪਲੌਇਰ ਆਵ੍ ਦ ਈਅਰ” ਐਲਾਨ ਕੀਤਾ ਗਿਆ ਸੀ। ਭਵਿੱਖ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਸਮਰੱਥ ਕਾਰਜਬਲ ਨੂੰ ਤਿਆਰ ਕਰਨ ਦੇ ਲਈ ਐੱਨਟੀਪੀਸੀ ਦੇ ਪ੍ਰਯਤਨਾਂ ਨੂੰ ਮਾਨਤਾ ਤਦ ਪ੍ਰਾਪਤ ਹੋਈ ਸੀ, ਜਦੋਂ ਐੱਨਟੀਪੀਸੀ ਨੂੰ ਅਮਰੀਕਾ ਦੇ ਦ ਐਸੋਸੀਏਸ਼ਨ ਫਾਰ ਟੈਲੇਂਟ ਡੇਵਲਪਮੈਂਟ (ਏਟੀਡੀ) ਦੁਆਰਾ 2022 ਦੇ ਏਟੀਡੀ ਬੇਸਟ ਅਵਾਰਡ ਜੇਤੂ ਦੇ ਰੂਪ ਵਿੱਚ ਚੁਣਿਆ ਗਿਆ। ਮਿਲਣ ਵਾਲੇ ਪੁਰਸਕਾਰ ਤੇ ਮਾਨਤਾਵਾਂ ਇਸ ਗੱਲ ਦਾ ਪ੍ਰਮਾਣ ਹੈ ਕਿ ਐੱਨਟੀਪੀਸੀ ਵਿੱਚ ਕਾਰਜ ਕਰਨ ਵਾਲਾ ਸ਼੍ਰਮ ਬਲ ਵਿਸ਼ਵ ਦੀ ਸਰਵਸ਼੍ਰੇਸ਼ਠ ਕੰਪਨੀਆਂ ਦੇ ਸਮਾਨ ਹੈ।

***

ਐੱਸਐੱਸ/ਆਈਜੀ



(Release ID: 1876978) Visitor Counter : 107


Read this release in: Telugu , English , Urdu , Hindi