ਰੇਲ ਮੰਤਰਾਲਾ
ਜਨਜਾਤੀਯ ਗੌਰਵ ਦਿਵਸ ਦੇ ਅਵਸਰ ’ਤੇ ਕੇਂਦਰੀ ਮੰਤਰੀ ਸ਼੍ਰੀ ਅਸ਼ਿਵਨੀ ਵੈਸ਼ਣਵ ਨੇ ਰੇਲ ਭਵਨ ਵਿੱਚ ਭਗਵਾਨ ਬਿਰਸਾ ਮੁੰਡਾ ਨੂੰ ਪੁਸ਼ਪਾਂਜਲੀਆਂ ਅਰਪਿਤ ਕੀਤੀਆਂ
ਭਾਰਤੀ ਰੇਲ ਨੇ ਦੇਸ਼ਭਗਤੀ ਦੀ ਭਾਵਨਾ ਦੇ ਨਾਲ ਜਨਜਾਤੀਯ ਗੌਰਵ ਦਿਵਸ ਮਨਾਇਆ
Posted On:
15 NOV 2022 8:21PM by PIB Chandigarh
ਰੇਲ, ਸੰਚਾਰ ਅਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਸ਼੍ਰੀ ਅਸ਼ਿਵਨੀ ਵੈਸ਼ਣਵ ਨੇ ਅੱਜ ਰੇਲ ਭਵਨ ਵਿੱਚ ਮਹਾਨ ਆਦਿਵਾਸੀ ਸੁਤੰਤਰਤਾ ਸੈਨਾਨੀ ਭਗਵਾਨ ਬਿਰਸਾ ਮੁੰਡਾ ਨੂੰ ਪੁਸ਼ਪਾਂਜਲੀਆਂ ਅਰਪਿਤ ਕੀਤੀਆਂ।
ਭਾਰਤ ਸਰਕਾਰ ਨੇ ਸਾਲ 2021 ਤੋਂ ਆਦਿਵਾਸੀ ਸੁਤੰਤਰਤਾ ਸੈਨਾਨੀ “ਬਿਰਸਾ ਮੁੰਡਾ” ਦੀ ਜਯੰਤੀ ਦੇ ਸਬੰਧ ਵਿੱਚ 15 ਨਵੰਬਰ ਨੂੰ ‘ਜਨਜਾਤੀਯ ਗੌਰਵ ਦਿਵਸ’ ਦੇ ਰੂਪ ਵਿੱਚ ਮਨਾਉਣ ਦਾ ਫੈਸਲਾ ਕੀਤਾ ਹੈ, ਜੋ ਨਾ ਕੇਵਲ ਇੱਕ ਸੁਤੰਤਰਤਾ ਸੈਨਾਨੀ ਸੀ ਬਲਕਿ ਉਹ ਇੱਕ ਸਮਾਜ ਸੁਧਾਰਕ ਵੀ ਸੀ, ਜਿਨ੍ਹਾਂ ਨੇ ਬ੍ਰਿਟਿਸ਼ ਬਸਤੀਵਾਦੀ ਸਰਕਾਰ ਦੀ ਸ਼ੋਸ਼ਣਕਾਰੀ ਵਿਵਸਥਾ ਦੇ ਖਿਲਾਫ਼ ਜਨਜਾਤੀਯ ਅੰਦੋਲਨ ਉਲਗੁਲਾਨ (ਵਿਦਰੋਹ) ਦੀ ਅਗਵਾਈ ਕੀਤੀ ਸੀ। ਉਨ੍ਹਾਂ ਨੂੰ ਧਰਤੀ ਅੱਬਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਜਨਜਾਤੀਯ ਭਾਈਚਾਰਿਆਂ ਨੂੰ ਆਪਣੀਆਂ ਸੱਭਿਆਚਾਰ ਜੜ੍ਹਾਂ ਨੂੰ ਸਮਝਣ ਅਤੇ ਏਕਤਾ ਦਾ ਪਾਲਨ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ ਸੀ।
ਭਾਰਤੀ ਰੇਲ ਵਿੱਚ ਜਨਜਾਤੀਯ ਗੌਰਵ ਦਿਵਸ ਦੇਸ਼ਭਗਤੀ ਦੀ ਭਾਵਨਾ ਦੇ ਨਾਲ ਮਨਾਇਆ ਗਿਆ। ਇਸ ਅਵਸਰ ’ਤੇ ਦੇਸ਼ ਦੇ ਪ੍ਰਮੁੱਖ ਰੇਲ ਸਟੇਸ਼ਨਾਂ ’ਤੇ ਡਿਜੀਟਲ ਰੂਪ ਵਿੱਚ ਬੈਨਰ ਪ੍ਰਦਰਸ਼ਿਤ ਕੀਤੇ ਗਏ। ਇਸ ਅਵਸਰ ਦੇ ਮਹੱਤਵ ਬਾਰੇ ਰੇਲ ਸਟੇਸ਼ਨਾਂ ’ਤੇ ਜਨ ਸੰਬੋਧਨ ਪ੍ਰਣਾਲੀ ਦੇ ਤਹਿਤ ਆਡੀਓ ਕਿਲਪ ਵੀ ਚਲਾਏ ਗਏ। ਇਸ ਦੇ ਇਲਾਵਾ, ਖੇਤਰੀ ਰੇਲਵੇ ਦੁਆਰਾ ਔਨਲਾਈਨ ਕੁਵਿਜ਼, ਨਿਬੰਧ ਅਤੇ ਪੇਂਟਿੰਗ ਮੁਕਾਬਲਿਆਂ ਵੀ ਆਯੋਜਿਤ ਕੀਤੇ ਗਏ। ਖੇਤਰੀ ਰੇਲਵੇ ਦੀਆਂ ਸੱਭਿਆਚਾਰਕ ਟੀਮਾਂ ਦੁਆਰਾ ਲੋਕ ਗੀਤ ਗਾਏ ਗਏ।
ਪਿਛਲੇ 8 ਸਾਲਾਂ ਵਿੱਚ, ਰੇਲਵੇ ਨੇ ਅਨੁਸੂਚਿਤ ਖੇਤਰਾਂ ਵਿੱਚ ਵੱਡੀ ਸੰਖਿਆ ਵਿੱਚ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਹੈ, ਜਿਨ੍ਹਾਂ ਨਾਲ ਉੱਥੇ ਰਹਿਣ ਵਾਲੇ ਲੋਕਾਂ ਦੇ ਲਈ ਕਨੈਕਟੀਵਿਟੀ ਅਤੇ ਵਪਾਰ ਦੇ ਅਵਸਰਾਂ ਨੂੰ ਗਤੀ ਮਿਲੀ ਹੈ।
************
ਵਾਈਬੀ/ਡੀਐੱਨਸੀ
(Release ID: 1876758)
Visitor Counter : 135