ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਐੱਨਸੀਡਬਲਿਊ ਨੇ ਔਰਤਾਂ ਨੂੰ ਡਿਜੀਟਲ ਤੌਰ 'ਤੇ ਹੁਨਰਮੰਦ ਅਤੇ ਜਾਗਰੂਕ ਬਣਾਉਣ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਡਿਜੀਟਲ ਸ਼ਕਤੀ 4.0 ਲਾਂਚ ਕੀਤਾ

Posted On: 16 NOV 2022 3:56PM by PIB Chandigarh



 

• ਡਿਜੀਟਲ ਸ਼ਕਤੀ ਦੀ ਸ਼ੁਰੂਆਤ ਜੂਨ 2018 ਵਿੱਚ ਡਿਜੀਟਲ ਮੋਰਚੇ 'ਤੇ ਦੇਸ਼ ਭਰ ਦੀਆਂ ਮਹਿਲਾਵਾਂ ਦਾ ਜਾਗਰੂਕਤਾ ਪੱਧਰ ਵਧਾਉਣ ਵਿੱਚ ਮਦਦ ਕਰਨ ਲਈ ਕੀਤੀ ਗਈ ਸੀ।

• ਇਸ ਪ੍ਰੋਜੈਕਟ ਦੇ ਜ਼ਰੀਏ, ਭਾਰਤ ਭਰ ਵਿੱਚ 3 ਲੱਖ ਤੋਂ ਵੱਧ ਮਹਿਲਾਵਾਂ ਨੂੰ ਸਾਈਬਰ ਸੁਰੱਖਿਆ ਟਿਪਸ ਅਤੇ ਟ੍ਰਿਕਸ ਬਾਰੇ ਜਾਗਰੂਕ ਕੀਤਾ ਗਿਆ ਹੈ।

• ਇਹ ਮਹਿਲਾਵਾਂ ਨੂੰ ਉਨ੍ਹਾਂ ਦੇ ਲਾਭ ਲਈ ਰਿਪੋਰਟਿੰਗ ਅਤੇ ਨਿਵਾਰਣ ਵਿਧੀਆਂ, ਡੇਟਾ ਗੋਪਨੀਯਤਾ ਅਤੇ ਟੈਕਨੋਲੋਜੀ ਦੀ ਵਰਤੋਂ ਵਿੱਚ ਮਦਦ ਕਰ ਰਿਹਾ ਹੈ। 

 

 

ਰਾਸ਼ਟਰੀ ਮਹਿਲਾ ਕਮਿਸ਼ਨ (ਐੱਨਸੀਡਬਲਿਊ) ਨੇ ਕੱਲ੍ਹ, ਸਾਈਬਰਸਪੇਸ ਵਿੱਚ ਮਹਿਲਾਵਾਂ ਅਤੇ ਲੜਕੀਆਂ ਨੂੰ ਡਿਜੀਟਲ ਰੂਪ ਵਿੱਚ ਸਸ਼ਕਤ ਕਰਨ ਅਤੇ ਹੁਨਰਮੰਦ ਬਣਾਉਣ ਲਈ ਇੱਕ ਪੈਨ-ਇੰਡੀਆ ਪ੍ਰੋਜੈਕਟ, ਡਿਜੀਟਲ ਸ਼ਕਤੀ ਮੁਹਿੰਮ ਦੇ ਚੌਥੇ ਪੜਾਅ ਦੀ ਸ਼ੁਰੂਆਤ ਕੀਤੀ। ਮਹਿਲਾਵਾਂ ਅਤੇ ਲੜਕੀਆਂ ਲਈ ਔਨਲਾਈਨ ਸੁਰੱਖਿਅਤ ਸਥਾਨ ਬਣਾਉਣ ਦੀ ਆਪਣੀ ਵਚਨਬੱਧਤਾ ਦੇ ਅਨੁਸਾਰ, ਡਿਜੀਟਲ ਸ਼ਕਤੀ 4.0 ਮਹਿਲਾਵਾਂ ਨੂੰ ਡਿਜੀਟਲ ਤੌਰ 'ਤੇ ਹੁਨਰਮੰਦ ਬਣਾਉਣ ਅਤੇ ਔਨਲਾਈਨ ਕਿਸੇ ਵੀ ਗੈਰ-ਕਾਨੂੰਨੀ/ਅਣਉਚਿਤ ਗਤੀਵਿਧੀ ਦੇ ਵਿਰੁੱਧ ਖੜ੍ਹੇ ਹੋਣ ਲਈ ਜਾਗਰੂਕ ਬਣਾਉਣ 'ਤੇ ਫੋਕਸਡ ਹੈ। ਐੱਨਸੀਡਬਲਿਊ ਨੇ ਇਸਨੂੰ ਸਾਈਬਰਪੀਸ ਫਾਊਂਡੇਸ਼ਨ ਅਤੇ ਮੈਟਾ (CyberPeace Foundation and Meta) ਦੇ ਸਹਿਯੋਗ ਨਾਲ ਲਾਂਚ ਕੀਤਾ ਹੈ। 

 

ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਐੱਨਸੀਡਬਲਿਊ ਦੀ ਚੇਅਰਪਰਸਨ ਸੁਸ਼੍ਰੀ ਰੇਖਾ ਸ਼ਰਮਾ ਨੇ ਦੇਸ਼ ਭਰ ਵਿੱਚ ਹਰ ਖੇਤਰ ਵਿੱਚ ਮਹਿਲਾਵਾਂ ਦੇ ਸਸ਼ਕਤੀਕਰਨ ਲਈ ਕਮਿਸ਼ਨ ਦੇ ਨਿਰੰਤਰ ਯਤਨਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ, "ਇਹ ਨਵਾਂ ਪੜਾਅ ਮਹਿਲਾਵਾਂ ਲਈ ਸੁਰੱਖਿਅਤ ਸਾਈਬਰ ਸਪੇਸ ਨੂੰ ਯਕੀਨੀ ਬਣਾਉਣ ਲਈ ਇੱਕ ਮੀਲ ਪੱਥਰ ਸਾਬਤ ਹੋਵੇਗਾ। ਡਿਜੀਟਲ ਸ਼ਕਤੀ ਮਹਿਲਾਵਾਂ ਅਤੇ ਲੜਕੀਆਂ ਨੂੰ ਉਨ੍ਹਾਂ ਦੇ ਫਾਇਦੇ ਲਈ ਟੈਕਨੋਲੋਜੀ ਦੀ ਵਰਤੋਂ ਕਰਨ ਅਤੇ ਆਪਣੇ ਆਪ ਨੂੰ ਔਨਲਾਈਨ ਸੁਰੱਖਿਅਤ ਰੱਖਣ ਲਈ ਟ੍ਰੇਨਿੰਗ ਦੇ ਕੇ ਉਨ੍ਹਾਂ ਦੀ ਡਿਜੀਟਲ ਭਾਗੀਦਾਰੀ ਨੂੰ ਤੇਜ਼ ਕਰ ਰਹੀ ਹੈ। ਮੇਰਾ ਮੰਨਣਾ ਹੈ ਕਿ ਇਹ ਪ੍ਰੋਜੈਕਟ ਮਹਿਲਾਵਾਂ ਅਤੇ ਲੜਕੀਆਂ ਵਿਰੁੱਧ ਸਾਈਬਰ ਹਿੰਸਾ ਨਾਲ ਲੜਨ ਅਤੇ ਉਨ੍ਹਾਂ ਲਈ ਇੰਟਰਨੈੱਟ ਨੂੰ ਸੁਰੱਖਿਅਤ ਥਾਂ ਬਣਾਉਣ ਦੇ ਵੱਡੇ ਟੀਚੇ ਲਈ ਯੋਗਦਾਨ ਦੇਣਾ ਜਾਰੀ ਰੱਖੇਗਾ।"


 

 

ਸੁਸ਼੍ਰੀ ਰੇਖਾ ਸ਼ਰਮਾ, ਚੇਅਰਪਰਸਨ, ਐੱਨਸੀਡਬਲਿਊ ਡਿਜੀਟਲ ਸ਼ਕਤੀ ਮੁਹਿੰਮ ਦੇ ਚੌਥੇ ਪੜਾਅ ਦੀ ਸ਼ੁਰੂਆਤ ਮੌਕੇ ਸੰਬੋਧਨ ਕਰਦੇ ਹੋਏ

 

ਲਾਂਚ ਤੋਂ ਬਾਅਦ "ਸੇਫ ਸਪੇਸਸ ਔਨਲਾਈਨ ਸਾਈਬਰ-ਸਮਰੱਥ ਮਾਨਵ ਤਸਕਰੀ ਅਤੇ ਔਨਲਾਈਨ ਹਿੰਸਾ ਦੇ ਹੋਰ ਰੂਪਾਂ ਦਾ ਮੁਕਾਬਲਾ ਕਰਨਾ (Safe Spaces Online Combatting Cyber-enabled Human Trafficking & Combatting Other forms of Online Violence)" ਵਿਸ਼ੇ 'ਤੇ ਇੱਕ ਇੰਟਰਐਕਟਿਵ ਪੈਨਲ ਚਰਚਾ ਕੀਤੀ ਗਈ, ਤਾਂ ਜੋ ਸਾਰੇ ਟੈਂਜੈਂਟਾਂ ਤੋਂ ਮਹਿਲਾਵਾਂ ਦੀ ਔਨਲਾਈਨ ਸੁਰੱਖਿਆ ਦੇ ਮੁੱਦੇ ਨੂੰ ਹੱਲ ਕਰਨ ਅਤੇ ਮਹਿਲਾਵਾਂ ਦੀ ਬਿਹਤਰ ਔਨਲਾਈਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੰਪੂਰਨ ਪਹੁੰਚ ਪ੍ਰਦਾਨ ਕਰਨ ਲਈ ਉਦਯੋਗ, ਸਰਕਾਰ ਅਤੇ ਅਕਾਦਮਿਕ ਖੇਤਰ ਦੇ ਮਾਹਿਰਾਂ ਦੀ ਗਹਿਰਾਈ ਨਾਲ ਰਾਏ ਦਿੱਤੀ ਜਾ ਸਕੇ।

 

ਚਰਚਾ ਵਿੱਚ ਪਦਮ ਸ਼੍ਰੀ ਸੁਨੀਤਾ ਕ੍ਰਿਸ਼ਨਨ, ਜਨਰਲ ਸਕੱਤਰ, ਪ੍ਰਾਜਵਾਲਾ, ਸ਼੍ਰੀ ਆਸ਼ੂਤੋਸ਼ ਪਾਂਡੇ, ਸੀਨੀਅਰ ਖੋਜ ਅਧਿਕਾਰੀ, ਐੱਨਸੀਡਬਲਿਊ, ਪਵਨ ਦੁੱਗਲ, ਐਡਵੋਕੇਟ, ਸੁਪਰੀਮ ਕੋਰਟ ਆਫ ਇੰਡੀਆ ਅਤੇ ਸਲਾਹਕਾਰ, ਸੀਪੀਐੱਫ, ਵੀਰੇਂਦਰ ਮਿਸ਼ਰਾ, ਏਆਈਜੀ, ਐੱਸਆਈਐੱਸਐੱਫ, ਮੱਧ ਪ੍ਰਦੇਸ਼ ਪੁਲਿਸ ਅਤੇ ਸਲਾਹਕਾਰ, ਐੱਨਸੀਡਬਲਿਊ, ਪ੍ਰੀਤੀ ਚੌਹਾਨ, ਡਾਇਰੈਕਟਰ-ਅਪਰੇਸ਼ਨਜ਼, ਸੀਪੀਐੱਫ ਨੇ ਹਿੱਸਾ ਲਿਆ।

 

ਡਿਜੀਟਲ ਸ਼ਕਤੀ ਦੀ ਸ਼ੁਰੂਆਤ ਜੂਨ 2018 ਵਿੱਚ ਦੇਸ਼ ਭਰ ਦੀਆਂ ਮਹਿਲਾਵਾਂ ਨੂੰ ਡਿਜੀਟਲ ਮੋਰਚੇ 'ਤੇ ਜਾਗਰੂਕਤਾ ਦਾ ਪੱਧਰ ਉੱਚਾ ਚੁੱਕਣ, ਲਚੀਲਾਪਣ ਬਣਾਉਣ ਅਤੇ ਸਾਈਬਰ-ਅਪਰਾਧ ਨਾਲ ਸਭ ਤੋਂ ਪ੍ਰਭਾਵੀ ਤਰੀਕਿਆਂ ਨਾਲ ਲੜਨ ਵਿੱਚ ਮਦਦ ਕਰਨ ਲਈ ਕੀਤੀ ਗਈ ਸੀ। ਇਸ ਪ੍ਰੋਜੈਕਟ ਦੇ ਜ਼ਰੀਏ, ਭਾਰਤ ਭਰ ਵਿੱਚ 3 ਲੱਖ ਤੋਂ ਵੱਧ ਔਰਤਾਂ ਨੂੰ ਉਨ੍ਹਾਂ ਦੇ ਲਾਭਾਂ ਲਈ ਸਾਈਬਰ ਸੁਰੱਖਿਆ ਟਿਪਸ ਅਤੇ ਟ੍ਰਿਕਸ, ਰਿਪੋਰਟਿੰਗ ਅਤੇ ਨਿਵਾਰਣ ਵਿਧੀ, ਡੇਟਾ ਗੋਪਨੀਯਤਾ ਅਤੇ ਟੈਕਨੋਲੋਜੀ ਦੀ ਵਰਤੋਂ ਬਾਰੇ ਜਾਗਰੂਕ ਕੀਤਾ ਗਿਆ ਹੈ।

 

ਪ੍ਰੋਗਰਾਮ ਦੇ ਤੀਜੇ ਪੜਾਅ ਦੀ ਸ਼ੁਰੂਆਤ ਮਾਰਚ 2021 ਵਿੱਚ ਲੇਹ ਵਿਖੇ ਉਪ ਰਾਜਪਾਲ ਸ਼੍ਰੀ ਰਾਧਾ ਕ੍ਰਿਸ਼ਨ ਮਾਥੁਰ ਅਤੇ ਜਾਮਯਾਂਗ ਸੇਰਿੰਗ ਨਾਮਗਿਆਲ, ਸੰਸਦ ਮੈਂਬਰ, ਲੱਦਾਖ ਦੀ ਮੌਜੂਦਗੀ ਵਿੱਚ ਐੱਨਸੀਡਬਲਿਊ ਦੇ ਚੇਅਰਪਰਸਨ ਦੁਆਰਾ ਕੀਤੀ ਗਈ ਸੀ। ਤੀਜੇ ਪੜਾਅ ਵਿੱਚ, ਇਸ ਪ੍ਰੋਜੈਕਟ ਦੇ ਤਹਿਤ ਇੱਕ ਰਿਸੋਰਸ ਸੈਂਟਰ ਵੀ ਵਿਕਸਿਤ ਕੀਤਾ ਗਿਆ ਸੀ ਤਾਂ ਜੋ ਕਿਸੇ ਔਰਤ ਨੂੰ ਕਿਸੇ ਵੀ ਸਾਈਬਰ ਅਪਰਾਧ ਦਾ ਸਾਹਮਣਾ ਕਰਨ ਦੀ ਸਥਿਤੀ ਵਿੱਚ ਰਿਪੋਰਟਿੰਗ ਦੇ ਸਾਰੇ ਤਰੀਕਿਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾ ਸਕੇ।

 

 **********

 

ਐੱਸਐੱਸ/ਟੀਐੱਫਕੇ



(Release ID: 1876652) Visitor Counter : 221


Read this release in: English , Urdu , Hindi , Telugu