ਸੱਭਿਆਚਾਰ ਮੰਤਰਾਲਾ
ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਅੱਜ ਦਿੱਲੀ ਦੇ ਰਾਸ਼ਟਰੀ ਵਿਗਿਆਨ ਕੇਂਦਰ ਵਿੱਚ ਅੰਤਰਰਾਸ਼ਟਰੀ ਯਾਤਰਾ ਪ੍ਰਦਰਸ਼ਨੀ “ਵੈਕਸੀਨ ਇੰਜੈਕਸ਼ਨਿੰਗ ਹੋਪ” ਦਾ ਉਦਘਾਟਨ ਕੀਤਾ
ਪ੍ਰਦਰਸ਼ਨੀ ਕੋਵਿਡ-19 ਮਹਾਮਾਰੀ ਦੇ ਆਲੋਕ ਵਿੱਚ ਆਧੁਨਿਕ ਟੀਕਿਆਂ ਨੂੰ ਵਿਕਸਿਤ ਕਰਨ ਦੇ ਆਲਮੀ ਪ੍ਰਯਤਨਾਂ ਦੀ ਕਹਾਣੀ ਦੱਸਦੀ ਹੈ
Posted On:
15 NOV 2022 5:53PM by PIB Chandigarh
· ਰਾਸ਼ਟਰੀ ਵਿਗਿਆਨ ਸੰਗ੍ਰਹਾਲਯ ਪਰਿਸ਼ਦ (ਐੱਨਸੀਐੱਸਐੱਮ) ਅਤੇ ਲੰਦਨ ਦੇ ਵਿਗਿਆਨ ਸੰਗ੍ਰਹਾਲਯ ਸਮੂਹ ਨੇ ਟੀਕੇ ਵਿਕਸਿਤ ਕਰਨ ਦੇ ਵੈਸ਼ਵਿਕ ਪ੍ਰਯਤਨ ਦੀ ਕਹਾਣੀ ਦੱਸਣ ਦੇ ਲਈ ਸਮਝੌਤਾ ਕੀਤਾ ਹੈ।
· ਇਹ ਪ੍ਰਦਰਸ਼ਨੀ 15 ਨਵੰਬਰ, 2022 ਤੋਂ ਸ਼ੁਰੂ ਹੋ ਕੇ ਸਤੰਬਰ 2025 ਤੱਕ ਪੂਰੇ ਭਾਰਤ ਵਿੱਚ ਪੰਜ ਸਥਾਨਾਂ ਅਰਥਾਤ ਦਿੱਲੀ, ਨਾਗਪੁਰ, ਮੁੰਬਈ, ਬੰਗਲੁਰੂ ਅਤੇ ਕੋਲਕਾਤਾ ਸ਼ਹਿਰਾਂ ਵਿੱਚ ਜਾਵੇਗੀ ਅਤੇ 20 ਲੱਖ ਤੋਂ ਅਧਿਕ ਲੋਕਾਂ ਤੱਕ ਇਸ ਦੇ ਪਹੁੰਚਣ ਦੀ ਉਮੀਦ ਹੈ।
ਭਾਰਤ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨ ਦੇ ਹਾਈ ਕਮਿਸ਼ਨਰ , ਸ਼੍ਰੀ ਏਲੈਕਸ ਐਲਿਸ ਦੀ ਮੌਜੂਦਗੀ ਵਿੱਚ ਰਾਸ਼ਟਰੀ ਵਿਗਿਆਨ ਕੇਂਦਰ, ਦਿੱਲੀ ਵਿੱਚ ਸੱਭਿਆਚਰ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਦੁਆਰਾ ਅੱਜ ਇੱਕ ਅੰਤਰਰਾਸ਼ਟਰੀ ਯਾਤਰਾ ਪ੍ਰਦਰਸ਼ਨੀ “ਵੈਕਸੀਨ ਇੰਜੈਕਸ਼ਨਿੰਗ ਹੋਪ” ਦਾ ਉਦਘਾਟਨ ਕੀਤਾ ਗਿਆ। ਇਸ ਅਵਸਰ ‘ਤੇ ਸ਼੍ਰੀ ਸਕੋਟ ਮੈਕਡੋਨਲਡ, ਗਲੋਬਲ ਸੀਈਓ, ਬ੍ਰਿਟਿਸ਼ ਕਾਉਂਸਿਲ, ਸਰ ਇਯਾਨ ਬਲੇਚਫੋਰਡ, ਐਗਜ਼ੀਕਿਉਟਿਵ ਡਾਇਰੈਕਟਰ, ਵਿਗਿਆਨ ਸੰਗ੍ਰਹਾਲਯ ਸਮੂਹ, ਲੰਦਨ, ਸ਼੍ਰੀ ਏ.ਡੀ. ਚੌਧਰੀ, ਡਾਇਰੈਕਟਰ ਜਨਰਲ, ਐੱਨਸੀਐੱਸਐੱਮ, ਸੁਸ਼੍ਰੀ ਮੁਗਧਾ ਸਿਨ੍ਹਾ, ਸੰਯੁਕਤ ਸਕੱਤਰ (ਸੰਗ੍ਰਹਾਲਯ), ਸੱਭਿਆਚਾਰ ਮੰਤਰਾਲਾ, ਸਰਕਾਰ ਅਤੇ ਪ੍ਰਤਿਸ਼ਠਿਤ ਵਿਗਿਆਨਿਕ, ਰਿਸਰਚਰਾਂ ਅਤੇ ਮਹਿਮਾਨ ਮੌਜੂਦ ਸਨ।
ਇਹ ਪ੍ਰਦਰਸ਼ਨੀ ਵੇਲਕਮ, ਯੁਕੇ ਸੰਸਥਾ; ਆਈਸੀਐੱਮਆਰ, ਭਾਰਤ ਅਤੇ ਭਾਰਤ ਵਿੱਚ ਹੋਰ ਰਿਸਰਚ ਤੇ ਵਿਗਿਆਨਿਕ ਸੰਗਠਨ ਦੇ ਸਹਿਯੋਗ ਨਾਲ ਸੰਭਵ ਹੋਈ ਹੈ। ਐੱਨਸੀਐੱਸਐੱਮ ਅਤੇ ਸਾਇੰਸ ਮਿਊਜ਼ੀਅਮ ਗਰੁੱਪ, ਲੰਦਨ ਨੇ ਟੀਕੇ ਵਿਕਸਿਤ ਕਰਨ ਦੇ ਆਲਮੀ ਪ੍ਰਯਤਨ ਦੀ ਕਹਾਣੀ ਦੱਸਣ ਦੇ ਲਈ ਸਮਝੌਤਾ ਕੀਤਾ ਹੈ।
ਪ੍ਰਦਰਸ਼ਨੀ ਵਿੱਚ ‘ਦਾ ਅਰਾਈਵਲ ਆਵ੍ ਨਿਊ ਵਾਇਰਸ’, ‘ਡਿਜ਼ਾਈਨਿੰਗ ਏ ਨਿਊ ਵੈਕਸੀਨ’, ‘ਟ੍ਰਾਇਲ ਰਿਜ਼ਲਟਸ ਐਂਡ ਅਪ੍ਰੂਵਲਸ’, ‘ਸਕੇਲਿੰਗ ਅਪ ਐਂਡ ਮਾਸ ਪ੍ਰੋਡਕਸ਼ਨ’, ‘ਵੈਕਸੀਨ ਰੋਲਆਉਟ’, ‘ਲਿਵਿੰਗ ਵਿਦ ਕੋਵਿਡ’, ਅਤੇ ਮਹਾਮਾਰੀ ਦੀ ਗਤੀ ਨਾਲ ਟੀਕੇ ਵਿਕਸਿਤ ਕਰਨ ਦੇ ਨਵੇਂ ਤਰੀਕੇ ਖੋਜਣ ਦੇ ਆਲਮੀ ਪ੍ਰਯਤਨ ਅਤੇ ਇਤਿਹਾਸਿਕ ਤੇ ਸਮਕਾਲੀਨ ਦ੍ਰਿਸ਼ਟੀਕੋਣ ਤੋਂ ਅਧਿਕ ਵਿਆਪਕ ਤੌਰ ‘ਤੇ ਟੀਕਾਕਰਨ ਨੂੰ ਦੇਖਣ ਦੇ ਲਈ ਕਹਾਣੀ ਦੱਸਦੀ ਹੈ। ਪ੍ਰਦਰਸ਼ਨੀ ਨੇ ਵੈਕਸੀਨ ਦੇ ਨਿਰਮਾਣ ਅਤੇ ਪ੍ਰਭਾਵੀ ਹੋਣ ਦੇ ਅੰਤਰਨਿਰਹਿਤ ਵਿਗਿਆਨਿਕ ਸਿਧਾਂਤਾਂ ਨੂੰ ਨਿਰਧਾਰਿਤ ਕੀਤਾ, ਜਦਕਿ ਉਨ੍ਹਾਂ ਦਾ ਤੇਜ਼ੀ ਨਾਲ ਵਿਕਾਸ, ਉਤਪਾਦਨ, ਟ੍ਰਾਂਸਪੋਰਟ ਅਤੇ ਵੰਡ ਦੇ ਨਾਲ-ਨਾਲ ਪਰਦੇ ਦੇ ਪਿੱਛੇ ਦੇ ਕੰਮ ਨੂੰ ਸ਼ਾਮਲ ਕੀਤਾ ਗਿਆ। ਪ੍ਰਦਰਸ਼ਨੀ ‘ਥ੍ਰੂ ਦ ਲੈਂਸ’ ਨੂੰ ਪ੍ਰਦਰਸ਼ਿਤ ਕਰਦੀ ਹੈ, ਜੋ ਬ੍ਰਿਟਿਸ਼ ਕਾਉਂਸਿਲ ਦੁਆਰਾ ਤਿਆਰ ਕੀਤੀ ਗਈ ਕਲਾਕ੍ਰਿਤੀ ਹੈ ਅਤੇ ਦਿੱਲੀ ਵਿੱਚ ਸਥਿਤ ਭਾਰਤੀ ਮੂਰਤੀਕਾਰ ਸੁਸ਼ਾਂਕ ਕੁਮਾਰ ਅਤੇ ਲੰਦਨ ਦੇ ਇੱਕ ਨਾਟਕਕਾਰ, ਨਿਗੇਲ ਟਾਉਨਸੇਂਡ ਦੇ ਸਹਿਯੋਗ ਨਾਲ ਬਣਾਈ ਗਈ ਹੈ। ਕਲਾਕ੍ਰਿਤੀ ਇਤਿਹਾਸਿਕ ਤੌਰ ‘ਤੇ ਅਤੇ ਹਾਲ ਹੀ ਵਿੱਚ ਕੋਵਿਡ-19 ਮਹਾਮਾਰੀ ਦੇ ਅਲੋਕ ਵਿੱਚ ਟੀਕਾਕਰਨ ਦੇ ਨਾਲ ਸਾਡੇ ਸਬੰਧਾਂ ਦਾ ਪਤਾ ਲਗਾਉਣ ਦਾ ਪ੍ਰਯਤਨ ਕਰਦੀ ਹੈ।
ਇਹ ਪ੍ਰਦਰਸ਼ਨੀ 15 ਨਵੰਬਰ, 2022 ਤੋਂ ਸ਼ੁਰੂ ਹੋ ਕੇ ਸਤੰਬਰ 2025 ਤੱਕ ਪੂਰੇ ਭਾਰਤ ਵਿੱਚ ਪੰਜ ਸਥਾਨਾਂ ਦਿੱਲੀ, ਨਾਗਪੁਰ, ਮੁੰਬਈ, ਬੰਗਲੁਰੂ ਅਤੇ ਕੋਲਕਾਤਾ ਸ਼ਹਿਰਾਂ ਵਿੱਚ ਜਾਵੇਗੀ ਅਤੇ ਇਸ ਦੇ 20 ਲੱਖ ਤੋਂ ਅਧਿਕ ਲੋਕਾਂ ਤੱਕ ਪਹੁੰਚਣ ਦੀ ਉਮੀਦ ਹੈ।
ਐੱਨਸੀਐੱਸਐੱਮ ਅਤੇ ਬ੍ਰਿਟੇਨ ਦੇ ਸਾਇੰਸ ਮਿਊਜ਼ੀਅਮ ਗਰੁੱਪ ਦੁਆਰਾ ਤਿਆਰ ਕੀਤੀ ਗਈ ਇਹ ਪ੍ਰਦਰਸ਼ਨੀ ਸਾਨੂੰ ਇੱਕ ਆਧੁਨਿਕ ਵੈਕਸੀਨ ਦੇ ਨਿਰਮਾਣ ਦੀ ਕਹਾਣੀ ਅਤੇ ਇਸ ਦੇ ਮਾਨਵੀਯ ਪੱਖ ਦੇ ਨਾਲ ਇਸ ਦੇ ਕਈ ਪਹਿਲੂਆਂ ਬਾਰੇ ਦੱਸਦੀ ਹੈ।
ਭਾਰਤੀ ਆਯੁਰਵਿਗਿਆਨ ਰਿਸਰਚ ਪਰਿਸ਼ਦ- ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਡਾ. ਰਾਜੀਵ ਬਾਹਲ ਨੇ ਕਿਹਾ, ‘ਇਹ ਪ੍ਰਦਰਸ਼ਨੀ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਸਿਰਫ ਵਿਗਿਆਨ ਨੂੰ ਜਾਣਨਾ ਕਾਫੀ ਨਹੀਂ ਹੈ, ਵਿਗਿਆਨ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ ਅਤੇ ਵਿਗਿਆਨ ਲਈ ਲੋਕਾਂ ਤੱਕ ਪਹੁੰਚਣਾ ਹੈ। ਉਨ੍ਹਾਂ ਨੇ ਕਿਹਾ ਕਿ ਕਲਾ ਅਤੇ ਵਿਗਿਆਨ ਦਾ ਮਿਸ਼੍ਰਣ ਇਸ ਨੂੰ ਪੂਰਾ ਕਰਨ ਦਾ ਇੱਕ ਸੁੰਦਰ ਤਰੀਕਾ ਹੈ।’
ਭਾਰਤ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨਰ, ਮਹਾਮਹਿਮ ਸ਼੍ਰੀ ਏਲੈਗਜ਼ੈਂਡਰ ਏਲੈਕਸ ਐਲਿਸ ਨੇ ਕਿਹਾ, “ਬ੍ਰਿਟੇਨ ਅਤੇ ਭਾਰਤ ਨੇ ਮਿਲ ਕੇ ਜੋ ਸਭ ਤੋਂ ਚੰਗਾ ਕੰਮ ਕੀਤਾ ਹੈ, ਉਹ ਕੋਵਿਡਸ਼ੀਲਡ ਵੈਕਸੀਨ ਹੈ, ਜਿਸ ਨੇ ਕਿਸੇ ਵੀ ਹੋਰ ਸਹਿਯੋਗ ਤੀ ਤੁਲਨਾ ਵਿੱਚ ਅਧਿਕ ਲੋਕਾਂ ਦਾ ਜੀਵਨ ਬਚਾਇਆ ਹੈ ਅਤੇ ਦੁਨੀਆ ਦੇ ਲਈ ਬਿਹਤਰ ਕੰਮ ਕੀਤਾ ਹੈ।”
ਉਨ੍ਹਾਂ ਨੇ ਸਰੋਤਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਗਿਆਨ ਹਰ ਉਸ ਚੀਜ਼ ਦੀ ਸ਼ੁਰੂਆਤ ਹੈ ਜਿਸ ਦੇ ਲਈ ਕੜੀ ਮਿਹਨਤ ਅਤੇ ਜਾਣਕਾਰੀ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਵਿਡ ਦੇ ਲਈ ਅਸਾਧਾਰਣ ਪ੍ਰਕਿਰਿਆ ਨੇ ਜ਼ਬਰਦਸਤ ਗਤੀ ਨਾਲ ਚੀਜਾਂ ਤੋਂ ਗੁਜਰ ਕੇ ਬਹੁਤ ਸਾਰੀਆਂ ਜਾਨਾਂ ਬਚਾਈਆਂ ਜੋ ਗਤੀ ਦੇ ਨਾਲ-ਨਾਲ ਜ਼ਰੂਰੀ ਵੀ ਹਨ।
ਵਿਗਿਆਨ ਸੰਗ੍ਰਹਾਲਯ ਸਮੂਹ, ਵਿਗਿਆਨ ਸੰਗ੍ਰਹਾਲਯਾਂ ਦੀ ਵਿਸ਼ਵ ਦਾ ਅਗ੍ਰਣੀ ਸਮੂਹ ਹੈ, ਜੋ ਹਰੇਕ ਵਰ੍ਹੇ ਪੰਜ ਥਾਵਾਂ ‘ਤੇ ਪੰਜਾਹ ਲੱਖ ਤੋਂ ਅਧਿਕ ਸੈਲਾਨੀਆਂ ਦਾ ਸੁਆਗਤ ਕਰਦਾ ਹੈ। ਇਹ ਪੰਜ ਸਥਲ ਲੰਦਨ ਵਿੱਚ ਵਿਗਿਆਨ ਸੰਗ੍ਰਹਾਲਯ; ਯੋਰਕ ਵਿੱਚ ਰਾਸ਼ਟਰੀ ਰੇਲਵੇ ਸੰਗ੍ਰਹਾਲਯ; ਮੈਨਚੇਸਟਰ ਵਿੱਚ ਵਿਗਿਆਨ ਅਤੇ ਉਦਯੋਗ ਸੰਗ੍ਰਹਾਲਯ; ਬ੍ਰੈਡਫੋਰਡ ਵਿੱਚ ਰਾਸ਼ਟਰੀ ਵਿਗਿਆਨ ਅਤੇ ਮੀਡੀਆ ਸੰਗ੍ਰਹਾਲਯ; ਤੇ ਹਰਕਤ ਸ਼ਿਲਡਨ ਵਿੱਚ ਹਨ। ਉਹ ਅਜਿਹੇ ਇਨੋਵੇਸ਼ਨਾਂ ਅਤੇ ਲੋਕਾਂ ਦੀ ਕਹਾਣੀਆਂ ਨੂੰ ਉਜਾਗਰ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਦੁਨੀਆ ਨੂੰ ਆਕਾਰ ਦਿੱਤਾ ਤੇ ਭਵਿੱਖ ਨੂੰ ਬਦਲ ਰਹੇ ਹਾਂ, ਲਗਾਤਾਰ ਸਾਡੇ ਵਿਵਿਧ ਸੰਗ੍ਰਹ ਦੀ ਪੁਨਰਵਿਆਖਿਆ ਕਰ ਰਹੇ ਹਾਂ।
ਰਾਸ਼ਟਰੀ ਵਿਗਿਆਨ ਸੰਗ੍ਰਹਾਲਯ ਪਰਿਸ਼ਦ (ਐੱਨਸੀਐੱਸੈੱਮ), ਵਿਗਿਆਨ ਸੰਚਾਰ ਦੇ ਖੇਤਰ ਵਿੱਚ ਇੱਕ ਪ੍ਰਮੁੱਖ ਸੰਸਥਾਨ, ਸੱਭਿਆਚਰ ਮੰਤਰਾਲਾ, ਭਾਰਤ ਸਰਕਾਰ ਦੇ ਅਧੀਨ ਇੱਕ ਖੁਦਮੁਖਤਿਆਰ ਸੰਗਠਨ ਹੈ। ਇਹ ਸੰਗਠਨ ਮੁੱਖ ਤੌਰ ‘ਤੇ ਵਿਗਿਆਨ ਕੇਂਦਰਾਂ, ਮੋਬਾਈਲ ਵਿਗਿਆਨ ਪ੍ਰਦਰਸ਼ਨੀ (ਐੱਸਐੱਮਈ) ਇਕਾਈਆਂ ਦੇ ਇੱਕ ਨੈਟਵਰਕ ਦੇ ਮਾਧਿਅਮ ਨਾਲ ਵਿਗਿਆਨ ਅਤੇ ਟੈਕਨੋਲੋਜੀ ਦੀ ਲੋਕਪ੍ਰਿਯ ਬਣਾਉਣ ਵਿੱਚ ਲਗੇ ਹੋਏ ਹਨ, ਜੋ ਗ੍ਰਾਮੀਣ ਸਕੂਲਾਂ ਦਾ ਦੌਰਾ ਕਰਦੇ ਹਨ ਅਤੇ ਜਨਤਾ ਤੇ ਵਿਸ਼ੇਸ਼ ਤੌਰ ‘ਤੇ ਵਿਦਿਆਰਥੀਆਂ ਦੇ ਲਈ ਬਹੁਤ ਸਾਰੀਆਂ ਗਤੀਵਿਧੀਆਂ ਦਾ ਆਯੋਜਨ ਕਰਦੇ ਹਨ, ਐੱਨਸੀਐੱਸਐੱਮ ਹੁਣ ਵਿਗਿਆਨ ਸੰਚਾਰ ਦੇ ਖੇਤਰ ਵਿੱਚ ਦੋਵਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਇੱਕ ਟ੍ਰੇਂਡ ਸੈਂਟਰ ਬਣ ਗਿਆ ਹੈ।
ਵਰਤਮਾਨ ਵਿੱਚ ਐੱਨਸੀਐੱਸਐੱਮ, ਕੋਲਕਾਤਾ ਵਿੱਚ ਆਪਣੇ ਹੈੱਡਕੁਆਰਟਰ ਦੇ ਨਾਲ, ਦੇਸ਼ ਭਰ ਵਿੱਚ ਫੈਲੇ 26 ਵਿਗਿਆਨ ਸੰਗ੍ਰਹਾਲਯਾਂ/ਕੇਂਦਰਾਂ ਦਾ ਪ੍ਰਸ਼ਾਸਨ ਅਤੇ ਪ੍ਰਬੰਧਨ ਕਰਦਾ ਹੈ ਅਤੇ ਵਿਗਿਆਨ ਕੇਂਦਰਾਂ ਤੇ ਸੰਗ੍ਰਹਾਲਯਾਂ ਦਾ ਦੁਨੀਆ ਦਾ ਸਭ ਤੋਂ ਵੱਡਾ ਨੈਟਵਰਕ ਹੈ ਜੋ ਲਗਭਗ 15 ਮਿਲੀਅਨ ਲੋਕਾਂ ਤੱਕ ਸਲਾਨਾ ਪਹੁੰਚ ਦੇ ਨਾਲ ਇੱਕ ਏਕਲ ਪ੍ਰਸ਼ਾਸਨਿਕ ਢਾਂਚੇ ਦੇ ਤਹਿਤ ਕਾਰਜ ਕਰਦਾ ਹੈ। ਐੱਨਸੀਐੱਸਐੱਮ ਦੁਆਰਾ ਸਥਾਪਿਤ ਇਨੋਵੇਸ਼ਨ ਕੇਂਦਰ, ਯੁਵਾ ਵਿਦਿਆਰਥੀਆਂ ਨੂੰ ਵਿਗਿਆਨ ਵਿੱਚ ਰਚਨਾਤਮਕਤਾ, ਇਨੋਵੇਸ਼ਨ ਅਤੇ ਜੁੜਾਵ ਦਾ ਪੋਸ਼ਣ ਕਰਨ ਦੇ ਲਈ ਮਾਹਿਰ ਮਾਰਗਦਰਸ਼ਨ ਤੇ ਪੇਸ਼ੇਵਰ ਪ੍ਰਯੋਗਸ਼ਾਲਾ ਉਪਕਰਣ ਸੁਵਿਧਾਵਾਂ ਪ੍ਰਦਾਨ ਕਰਦੇ ਹਨ। ਦੇਸ਼ ਭਰ ਵਿੱਚ ਵਿਗਿਆਨ ਕੇਂਦਰਾਂ/ਸੰਸਥਾਨਾਂ ਵਿੱਚ 32 ਕੇਂਦਰ ਕੰਮ ਕਰ ਰਹੇ ਹਨ, ਜੋ ਹਰੇਕ ਕੇਂਦਰ ਦੇ ਮਾਧਿਅਮ ਨਾਲ ਸਲਾਨਾ ਲਗਭਗ 10,000 ਵਿਦਿਆਰਥੀਆਂ ਤੱਕ ਪਹੁੰਚਦੇ ਹਨ।
ਭਾਰਤੀ ਆਯੁਰਵਿਗਿਆਨ ਰਿਸਰਚ ਪਰਿਸ਼ਦ (ਆਈਸੀਐੱਮਆਰ) ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਮੈਡੀਕਲ ਰਿਸਰਚ ਬੋਡੀਜ਼ ਵਿੱਚੋਂ ਇੱਕ ਹੈ ਜੋ ਭਾਰਤ ਵਿੱਚ ਬਾਇਓਮੈਡੀਕਲ ਰਿਸਰਚ ਅਤੇ ਇਨੋਵੇਸ਼ਨ ਦਾ ਪੋਸ਼ਣ ਕਰ ਰਿਹਾ ਹੈ।
ਐੱਨਸੀਐੱਸਐੱਮ ਨੇ ਬ੍ਰਿਟਿਸ਼ ਕਾਉਂਸਿਲ ਇੰਡੀਆ ਦੇ ਨਾਲ ਪ੍ਰਦਰਸ਼ਨੀ ਦਾ ਸਮਰਥਨ ਕਰਨ ਦੇ ਲਈ ਇੱਕ ਸਹਿਮਤੀ ਪੱਤਰ ‘ਤੇ ਦਸਤਖ਼ਤ ਕੀਤੇ ਹਨ, ਜਿਸ ਵਿੱਚ ਪ੍ਰਦਰਸ਼ਨੀ “ਵੈਕਸੀਨ: ਇੰਜੈਕਸ਼ਨਿੰਗ ਹੋਪ” ਦੇ ਲਈ ਇੱਕ ਕਲਾ ਸਥਾਪਨਾ ਦੀ ਸ਼ੁਰੂਆਤ ਕੀਤੀ ਗਈ ਹੈ।
*****
ਐੱਨਬੀ/ਐੱਸਕੇ
(Release ID: 1876412)
Visitor Counter : 137