ਰੇਲ ਮੰਤਰਾਲਾ
ਰੇਲ ਮੰਤਰਾਲੇ ਨੇ ਆਈਆਰਸੀਟੀਸੀ ਨੂੰ ਟ੍ਰੇਨਾਂ ਵਿੱਚ ਪਰੋਸੇ ਜਾਣ ਵਾਲੇ ਖਾਣ-ਪੀਣ ਵਾਲੇ ਪਦਾਰਥਾਂ ਦੇ ਮੈਨਿਊ ਵਿੱਚ ਬਦਲਾਅ ਕਰਨ ਦੀ ਛੋਟ ਦਿੱਤੀ
ਬਿਹਤਰ ਮੈਨਿਊ ਖੇਤਰੀ ਆਕਾਂਖਿਆਵਾਂ ਦਾ ਧਿਆਨ ਰੱਖਣਗੇ
ਉਨ੍ਹਾਂ ਪ੍ਰੀਪੇਡ ਟ੍ਰੇਨਾਂ ਦੇ ਲਈ ਜਿਨ੍ਹਾਂ ਵਿੱਚ ਕੇਟਰਿੰਗ ਯਾਤਰੀ ਕਿਰਾਏ ਵਿੱਚ ਸ਼ਾਮਲ ਹਨ, ਆਈਆਰਸੀਟੀਸੀ ਦੁਆਰਾ ਪਹਿਲਾਂ ਤੋਂ ਨੋਟੀਫਾਇਡ ਟੈਰਿਫ ਦੇ ਅੰਦਰ ਮੈਨਿਊ ਤੈਅ ਕੀਤਾ ਜਾਵੇਗਾ
ਹੋਰ ਮੇਲ/ਐਕਸਪ੍ਰੈੱਸ ਟ੍ਰੇਨਾਂ ਦੇ ਲਈ, ਮਾਨਕ ਭੋਜਨ ਜਿਵੇਂ ਬਜਟ ਸ਼੍ਰੇਣੀ ਦੇ ਭੋਜਨ ਪਦਾਰਥਾਂ ਦਾ ਮੈਨਿਊ ਪਹਿਲਾਂ ਤੋਂ ਨੋਟੀਫਾਇਡ ਟੈਰਿਫ ਦੇ ਅੰਦਰ ਆਈਆਰਸੀਟੀਸੀ ਦੁਆਰਾ ਤੈਅ ਕੀਤਾ ਜਾਏਗਾ
ਜਨਤਾ ਭੋਜਨ ਦੇ ਮੈਨਿਊ ਅਤੇ ਟੈਰਿਫ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ
ਭੋਜਨ ਦੇ ਅਲੱਗ-ਅਲੱਗ ਵਿਅੰਜਨਾਂ ਦਾ ਮੈਨਿਊ ਅਤੇ ਟੈਰਿਫ ਆਈਆਰਸੀਟੀਸੀ ਦੁਆਰਾ ਨਿਰਧਾਰਿਤ ਕੀਤਾ ਜਾਵੇਗਾ
Posted On:
15 NOV 2022 4:05PM by PIB Chandigarh
ਟ੍ਰੇਨਾਂ ਵਿੱਚ ਕੇਟਰਿੰਗ ਸੇਵਾਵਾਂ ਨੂੰ ਬਿਹਤਰ ਬਣਾਉਣ ਦੇ ਲਈ, ਰੇਲ ਮੰਤਰਾਲੇ ਨੇ ਆਈਆਰਸੀਟੀਸੀ ਨੂੰ ਮੈਨਿਊ ਵਿੱਚ ਜ਼ਰੂਰੀ ਬਦਲਾਅ ਕਰਨ ਦੀ ਛੋਟ ਦੇਣ ਦਾ ਫੈਸਲਾ ਕੀਤਾ ਹੈ, ਤਾਕਿ ਖੇਤਰੀ ਵਿਅੰਜਨਾਂ/ਪ੍ਰਾਥਮਿਕਤਾਵਾਂ, ਮੌਸਮੀ ਵਿਅੰਜਨਾਂ, ਤਿਉਹਾਰਾਂ ਦੇ ਦੌਰਾਨ ਜ਼ਰੂਰਤ, ਯਾਤਰੀਆਂ ਦੇ ਵਿਭਿੰਨ ਸਮੂਹਾਂ ਦੀ ਪਸੰਦ ਦੇ ਅਨੁਸਾਰ ਜਿਵੇਂ ਸੂਗਰ ਭੋਜਨ, ਸ਼ਿਸ਼ੂ ਆਹਾਰ ਬਾਜਰਾ ਅਧਾਰਿਤ ਸਥਾਨਿਕ ਉਤਪਾਦਾਂ ਸਹਿਤ ਸਿਹਤ ਭੋਜਨ ਵਿਕਲਪ ਆਦਿ ਭੋਜਨ ਪਦਾਰਥਾਂ ਨੂੰ ਸ਼ਾਮਿਲ ਕੀਤਾ ਸਕੇ। ਇਸ ਅਨੁਸਾਰ, ਸਮਰੱਥ ਅਧਿਕਾਰੀ ਨੇ ਨਿਮਨਲਿਖਿਤ ਦਾ ਮਨਜ਼ੂਰ ਕੀਤਾ ਹੈ:
1)ਜਿਨ ਪ੍ਰੀਪੇਡ ਟ੍ਰੇਨਾਂ ਵਿੱਚ ਕੇਟਰਿੰਗ ਚਾਰਜ ਯਾਤਰੀ ਕਿਰਾਏ ਵਿੱਚ ਸ਼ਾਮਲ ਹੈ, ਉਨ੍ਹਾਂ ਦੇ ਲਈ ਮੈਨਿਊ ਦਾ ਨਿਰਧਾਰਨ ਆਈਆਰਸੀਟੀਸੀ ਦੁਆਰਾ ਪਹਿਲਾਂ ਤੋਂ ਨੋਟੀਫਾਇਡ ਟੈਰਿਫ ਦੇ ਅੰਦਰ ਕੀਤਾ ਜਾਵੇਗਾ। ਇਸ ਦੇ ਇਲਾਵਾ, ਇਨ੍ਹਾਂ ਪ੍ਰੀਪੇਡ ਟ੍ਰੇਨਾਂ ਵਿੱਚ ਭੋਜਨ ਦੇ ਅਲੱਗ-ਅਲੱਗ ਵਿਅੰਜਨਾਂ ਅਤੇ ਐੱਮਆਰਪੀ ’ਤੇ ਬ੍ਰਾਂਡਿਡ ਭੋਜਨ ਪਦਾਰਥਾਂ ਦੀ ਵਿਕਰੀ ਦੀ ਵੀ ਅਨੁਮਤੀ ਹੋਵੇਗੀ। ਭੋਜਨ ਦੇ ਅਜਿਹੇ ਅਲੱਗ-ਅਲੱਗ ਵਿਅੰਜਨਾਂ ਦਾ ਮੈਨਿਊ ਅਤੇ ਟੈਰਿਫ ਆਈਆਰਸੀਟੀਸੀ ਦੁਆਰਾ ਤੈਅ ਕੀਤਾ ਜਾਵੇਗਾ।
2. (ਏ) ਹੋਰ ਮੇਲ/ਐਕਸਪ੍ਰੈੱਸ ਟ੍ਰੇਨਾਂ ਦੇ ਲਈ, ਮਾਨਕ ਭੋਜਨ ਜਿਵੇਂ ਬਜਟ ਸ਼੍ਰੇਣੀ ਦੇ ਭੋਜਨ ਪਦਾਰਥਾਂ ਦਾ ਮੈਨਿਊ ਪਹਿਲਾਂ ਤੋਂ ਨੋਟੀਫਾਇਡ ਟੈਰਿਫ ਦੇ ਅੰਦਰ ਆਈਆਰਸੀਟੀਸੀ ਦੁਆਰਾ ਤੈਅ ਕੀਤਾ ਜਾਵੇਗਾ। ਜਨਤਾ ਦੇ ਮੈਨਿਊ ਅਤੇ ਟੈਰਿਫ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ।
(ਬੀ) ਮੇਲ/ਐਕਸਪ੍ਰੈੱਸ ਟ੍ਰੇਨਾਂ ਵਿੱਚ ਭੋਜਨ ਦੇ ਅਲੱਗ-ਅਲੱਗ ਵਿਅੰਜਨਾਂ ਅਤੇ ਐੱਮਆਰਪੀ ’ਤੇ ਬ੍ਰਾਂਡਿਡ ਭੋਜਨ ਪਦਾਰਥਾਂ ਦੀ ਵਿਕਰੀ ਦੀ ਅਨੁਮਤੀ ਹੋਵੇਗੀ। ਭੋਜਨ ਦੇ ਅਜਿਹੇ ਅਲੱਗ-ਅਲੱਗ ਵਿਅੰਜਨਾਂ ਦਾ ਮੈਨਿਊ ਅਤੇ ਟੈਰਿਫ ਆਈਆਰਸੀਟੀਸੀ ਦੁਆਰਾ ਨਿਰਧਾਰਿਤ ਕੀਤਾ ਜਾਵੇਗਾ।
3. ਮੈਨਿਊ ਤੈਅ ਕਰਦੇ ਸਮੇਂ, ਆਈਆਰਸੀਟੀਸੀ ਇਹ ਸੁਨਿਸ਼ਚਿਤ ਕਰੇਗਾ ਕਿ:
(ਏ) ਭੋਜਨ ਅਤੇ ਸੇਵਾ ਦੀ ਗੁਣਵੱਤਾ ਅਤੇ ਮਾਨਕਾਂ ਵਿੱਚ ਅੱਪਗ੍ਰੇਡੇਸ਼ਨ ਨੂੰ ਬਣਾਏ ਰੱਖਿਆ ਗਿਆ ਹੈ ਅਤੇ ਯਾਤਰੀਆਂ ਦੀਆਂ ਸ਼ਿਕਾਇਤਾਂ ਤੋਂ ਬਚਣ ਦੇ ਲਈ ਮਾਤਰਾ ਅਤੇ ਗੁਣਵੱਤਾ ਵਿੱਚ ਕਟੌਤੀ, ਇਨਫੀਰੀਅਰ ਬ੍ਰਾਂਡ ਦੇ ਉਪਯੋਗ ਆਦਿ ਨਾਲ ਸਬੰਧਿਤ ਵਾਰ-ਵਾਰ ਅਤੇ ਅਣਉਚਿਤ ਬਦਲਾਅ ਨਹੀਂ ਹੋਣ ਦੇ ਲਈ ਜ਼ਰੂਰੀ ਸੁਰੱਖਿਆ ਉਪਾਅ ਕੀਤੇ ਗਏ ਹਨ।
(ਬੀ) ਮੈਨਿਊ ਨੂੰ ਟੈਰਿਫ ਦੇ ਅਨੁਰੂਪ ਹੋਣਾ ਚਾਹੀਦਾ ਹੈ ਅਤੇ ਮੈਨਿਊ ਨੂੰ ਯਾਤਰੀਆਂ ਦੀ ਜਾਣਕਾਰੀ ਦੇ ਲਈ ਪਹਿਲਾਂ-ਨੋਟੀਫਾਇਡ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਪੇਸ਼ ਕੀਤੇ ਜਾਣ ਤੋਂ ਪਹਿਲਾਂ ਇਸ ਬਾਰੇ ਰੇਲਵੇ ਨੂੰ ਮਸ਼ਵਰਾ ਦਿੱਤਾ ਜਾਣਾ ਚਾਹੀਦਾ ਹੈ।
*********
ਵੀਬੀ/ਡੀਐੱਨਸੀ
(Release ID: 1876411)