ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਪੇਸ਼ ਹੈ ‘75 ਕ੍ਰਿਏਟਿਵ ਮਾਈਂਡਸ ਆਫ ਟੁਮੌਰੋ’ ਦੇ ਦੂਸਰੇ ਸੰਸਕਰਣ ਦੇ ਜੇਤੂ
ਸਰਕਾਰ ਦੀ ਪਹਿਲ ‘ਭਵਿੱਖ ਦੇ 75 ਪ੍ਰਤੀਭਾਸ਼ਾਲੀ’ (75 ਕ੍ਰਿਏਟਿਵ ਮਾਈਂਡਸ ਆਫ ਟੁਮੌਰੋ) ਦੇ ਹਿੱਸੇ ਦੇ ਤੌਰ ‘ਤੇ 18 ਤੋਂ 35 ਉਮਰ ਵਰਗ ਦੇ 75 ਨੌਜਵਾਨਾਂ ਨੂੰ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ 53ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ। ਪਹਿਲਾਂ ਸਕ੍ਰੀਨਿੰਗ/ਸਿਲੈਕਸ਼ਨ ਜਿਊਰੀ ਅਤੇ ਬਾਅਦ ਵਿੱਚ ਗ੍ਰੈਂਡ ਜਿਊਰੀ ਦੁਆਰਾ ਚੁਣੇ ਗਏ ਭਵਿੱਖ ਦੇ 75 ਪ੍ਰਤਿਭਾਸ਼ਾਲੀ ਲੋਕਾਂ ਦੀ ਇਹ ਬਹੁਤ-ਉਡੀਕ ਦੀ ਸੂਚੀ ਹੁਣ ਆ ਚੁੱਕੀ ਹੈ। ਕੱਲ੍ਹ ਦੀ ਇਹ ਹੋਣਹਾਰ ਸਿਨੇਮਾਈ ਪ੍ਰਤਿਭਾਵਾਂ ਭਾਰਤ ਦੇ 19 ਵਿਭਿੰਨ ਰਾਜਾਂ ਤੋਂ ਹਨ, ਜੋ ਹਨ- ਆਂਧਰਾ ਪ੍ਰਦੇਸ਼, ਅਸਾਮ, ਦਿੱਲੀ, ਗੋਆ, ਹਰਿਆਣਾ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਣੀਪੁਰ, ਰਾਜਸਥਾਨ, ਬਿਹਾਰ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਓਡੀਸ਼ਾ, ਤਮਿਲਨਾਡੂ, ਉੱਤਰ ਪ੍ਰਦੇਸ਼, ਝਾਰਖੰਡ ਅਤੇ ਪੱਛਮ ਬੰਗਾਲ। ਚੁਣੇ ਹੋਏ ਜੇਤੂਆਂ ਵਿੱਚ ਸਭ ਤੋਂ ਅਧਿਕ ਸੰਖਿਆ ਮਹਾਰਾਸ਼ਟਰ ਤੋਂ ਹਨ, ਇਸ ਦੇ ਬਾਅਦ ਤਮਿਲ ਨਾਡੂ ਅਤੇ ਦਿੱਲੀ, ਉੱਤਰ ਪ੍ਰਦੇਸ਼ ਅਤੇ ਪੱਛਮ ਬੰਗਾਲ ਦਾ ਸਥਾਨ ਹੈ। ਸਿਨੇਮਾਈ ਖੇਤਰ ਅਤੇ ਰਾਜ ਦੇ ਅਨੁਸਾਰ ਜੇਤੂਆਂ ਦੀ ਸੂਚੀ ਇੱਥੇ ਦੇਖੀ ਜਾ ਸਕਦੀ ਹੈ।
ਇਨ੍ਹਾਂ 75 ਨੌਜਵਾਨਾਂ ਨੂੰ ਫਿਲਮ ਮੇਕਿੰਗ ਦੇ ਵਿਭਿੰਨ ਖੇਤਰਾਂ ਜਿਵੇਂ ਨਿਰਦੇਸ਼ਨ, ਐਕਟਿੰਗ, ਸਿਨੇਮੈਟੋਗ੍ਰਾਫੀ, ਐਡਿਟਿੰਗ, ਪਟਕਥਾ ਲੇਖਨ, ਪਲੇਬੈਕ ਸਿੰਗਿੰਗ, ਸੰਗੀਤ ਰਚਨਾ, ਕੌਸਟਿਊਮ ਅਤੇ ਮੇਕਅਪ, ਆਰਟ ਡਿਜ਼ਾਈਨ ਅਤੇ ਐਨੀਮੇਸ਼ਨ, ਵਿਜ਼ੁਅਲ ਇਫੈਕਟਸ (ਵੀਐੱਫਐਕਸ), ਔਗਮੇਂਟੇਡ ਰਿਏਲਿਟੀ (ਏਆਰ) ਅਤੇ ਵਰਚੁਅਲ ਰਿਏਲਿਟੀ (ਵੀਆਰ) ਵਿੱਚ ਉਨ੍ਹਾਂ ਦੀ ਉਤਕ੍ਰਿਸ਼ਟਤਾ ਦੇ ਅਧਾਰ ‘ਤੇ ਚੁਣਿਆ ਗਿਆ ਹੈ। ਇਨ੍ਹਾਂ ਵਿੱਚੋਂ 15 ਲੋਕ ਨਿਰਦੇਸ਼ਨ ਦੀ ਸ਼੍ਰੇਣੀ ਤੋਂ ਹਨ, 13 ਨਵੋਦਿਤ ਅਭਿਨੇਤਾ ਅਤੇ 11 ਲੋਕ ਐਡਿਟਿੰਗ ਦੇ ਖੇਤਰ ਤੋਂ ਹਨ।
ਇਨ੍ਹਾਂ ਵਿੱਚ ਸਭ ਤੋਂ ਘੱਟ ਉਮਰ ਦੇ ਜੇਤੂ ਹਰਿਆਣਾ ਦੇ 18 ਵਰ੍ਹੇ ਦੇ ਨੀਤੀਸ਼ ਵਰਮਾ ਅਤੇ ਮਹਾਰਾਸ਼ਟਰ ਦੇ 18 ਵਰ੍ਹੇ ਤੇ ਤੌਫੀਕ ਮੰਡਲ ਹਨ। ਦੋਨਾਂ ਨੂੰ ਸੰਗੀਤ ਰਚਨਾ ਵਿੱਚ ਉਨ੍ਹਾਂ ਦੀ ਪ੍ਰਤਿਭਾ ਦੇ ਲਈ ਚੁਣਿਆ ਗਿਆ ਹੈ। ਜੇਤੂਆਂ ਦੀ ਅਧਿਕਤਮ ਸੰਖਿਆ ਮਹਾਰਾਸ਼ਟਰ (23 ਕਲਾਕਾਰ) ਤੋਂ ਹਨ, ਇਸ ਦੇ ਬਾਅਦ ਤਮਿਲ ਨਾਡੂ (9 ਜੇਤੂ) ਅਤੇ ਦਿੱਲੀ (6 ਪ੍ਰਤਿਭਾਸ਼ਾਲੀ) ਦਾ ਸਥਾਨ ਹੈ।
“75 ਕ੍ਰਿਏਟਿਵ ਮਾਈਂਡਸ ਆਫ ਟੁਮੌਰੋ” ਦੇ ਦੂਸਰੇ ਸੰਸਕਰਣ ਵਿੱਚ ਚਾਰ ਨਵੀਆਂ ਸ਼੍ਰੇਣੀਆਂ
ਇਨ੍ਹਾਂ ਵਿਭਿੰਨ ਖੇਤਰਾਂ ਵਿੱਚ ਮਾਹਿਰਤਾ ਦੇ ਚਾਰ ਖੇਤਰਾਂ ਦੀ ਪਹਿਚਾਣ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ 75 ਕ੍ਰਿਏਟਿਵ ਮਾਈਂਡਸ ਆਫ ਟੁਮੌਰੋ ਪਹਿਲ ਦੇ ਇਸ ਸੰਸਕਰਣ ਵਿੱਚ ਜੋੜਿਆ ਗਿਆ ਹੈ। ਇਹ ਚਾਰ ਨਵੀਆਂ ਸ਼੍ਰੇਣੀਆਂ ਹਨ -1) ਸੰਗੀਤ ਰਚਨਾ, 2) ਕੌਸਟਿਊਮ ਅਤੇ ਮੇਕਅਪ, 3) ਆਰਟ ਡਿਜ਼ਾਈਨ ਅਤੇ 4) ਐਨੀਮੇਸ਼ਨ/ਵੀਐੱਫਐਕਸ/ਏਆਰ/ਵੀਆਰ। ਇਨ੍ਹਾਂ ਖੇਤਰਾਂ ਨੂੰ ਇਸ ਲਈ ਸ਼ਾਮਲ ਕੀਤਾ ਗਿਆ ਹੈ ਤਾਕਿ ਗ਼ੈਰ-ਪਾਰੰਪਰਿਕ ਕੌਸ਼ਲ ਤੇ ਮਾਹਿਰਤਾ ਨੂੰ ਹੁਲਾਰਾ ਦੇਣ ਅਤੇ ਇਨ੍ਹਾਂ ਖੇਤਰਾਂ ਵਿੱਚ ਕਰੀਅਰ ਦੇ ਅਵਸਰਾਂ ਦਾ ਪਤਾ ਲਗਾਉਣ ਦੇ ਲਈ ਅਧਿਕ ਲੋਕਾਂ ਨੂੰ ਪ੍ਰੋਤਸਾਹਿਤ ਕੀਤਾ ਜਾ ਸਕੇ।
ਇਨ੍ਹਾਂ 75 ਜੇਤੂਆਂ ਨੂੰ ਇੱਫੀ ਮਹੋਤਸਵ ਵਿੱਚ ਸ਼ਾਮਲ ਹੋਣ ਅਤੇ ਅੰਤਰਰਾਸ਼ਟਰੀ ਸਿਨੇਮਾ ਦੇ ਗ੍ਰੈਂਡਮਾਸਟਰਾਂ ਦੁਆਰਾ ਆਯੋਜਿਤ ਸੈਸ਼ਨਾਂ ਅਤੇ ਵਰਕਸ਼ਾਪ ਵਿੱਚ ਹਿੱਸਾ ਲੈਣ ਦਾ ਅਵਸਰ ਮਿਲੇਗਾ। ਉਨ੍ਹਾਂ ਨੂੰ ਦੱਖਣ ਏਸ਼ਿਆਈ ਅਤੇ ਅੰਤਰਰਾਸ਼ਟਰੀ ਫਿਲਮ ਕਮਿਊਨਿਟੀਆਂ ਦਰਮਿਆਨ ਸਹਿਯੋਗ ਨੂੰ ਪ੍ਰੋਤਸਾਹਿਤ ਕਰਨ ਵਾਲੇ ਮੰਚ- ਫਿਲਮ ਬਜ਼ਾਰ ਵਿੱਚ ਸਿਨੇਮਾ ਦੇ ਬਿਜ਼ਨਸ ਨੂੰ ਕਰੀਬ ਤੋਂ ਦੇਖਣ ਦਾ ਵੀ ਮੌਕਾ ਮਿਲੇਗਾ। ਇਨ੍ਹਾਂ ਯੁਵਾ ਕਲਾਕਾਰਾਂ ਨੂੰ ਆਉਣ-ਜਾਣ, ਰਹਿਣ, ਲੋਕਲ ਟ੍ਰਾਂਪੋਰਟੇਸ਼ਨ ਅਤੇ 53ਵੇਂ ਇੱਭੀ ਤੱਕ ਪਹੁੰਚ ਦੀ ਮੁਫਤ ਵਿਵਸਥਾ ਕੀਤੀ ਜਾ ਰਹੀ ਹੈ।
75 ਉਭਰਦੇ ਫਿਲਮਕਾਰ ਇੰਡੀਆ@100 ਵਿਸ਼ੇ ‘ਤੇ ਸ਼ੌਰਟ ਫਿਲਮਾਂ ਬਣਾਉਣਗੇ
ਉਨ੍ਹਾਂ ਦੇ ਇੱਫੀ ਅਨੁਭਵ ਨੂੰ ਹੋਰ ਜ਼ਾਦਾ ਆਕਰਸ਼ਕ ਤੇ ਰੋਮਾਂਚਕ ਬਣਾਉਣ ਦੇ ਲਈ 75 ਨੌਜਵਾਨਾਂ ਨੂੰ 15 ਸਮੂਹਾਂ ਵਿੱਚ ਵੰਡਿਆ ਜਾਵੇਗਾ ਜਿੱਥੇ ਉਹ “53-ਘੰਟੇ ਦੀ ਚੁਣੌਤੀ” ਮੁਕਾਬਲੇ ਵਿੱਚ ਹਿੱਸਾ ਲੈਣਗੇ। ਇਹ ਪ੍ਰਤਿਯੋਗਿਤਾ ਉਨ੍ਹਾਂ ਨੂੰ ਚੈਲੇਂਜ ਦੇਵੇਗੀ ਜਿਸ ਵਿੱਚ ਇਨ੍ਹਾਂ ਨੂੰ ਇੰਡੀਆ@100 ਦੇ ਆਪਣੇ ਆਈਡਿਆ ‘ਤੇ ਇੱਕ ਸ਼ੌਰਟ ਫਿਲਮ 53 ਘੰਟੇ ਵਿੱਚ ਬਣਾਉਣੀ ਹੋਵੇਗੀ। ਇਸ ਪ੍ਰਤਿਯੋਗਿਤਾ ਨੂੰ ਰਾਸ਼ਟਰੀ ਫਿਲਮ ਵਿਕਾਸ ਨਿਗਮ ਦੁਆਰਾ ਸ਼ੌਰਟਸ ਟੀਵੀ ਦੇ ਸਹਿਯੋਗ ਨਾਲ ਸੰਚਾਲਿਤ ਕੀਤਾ ਜਾ ਰਿਹਾ ਹੈ।
75 ਕ੍ਰਿਏਟਿਵ ਮਾਈਂਡਸ ਆਫ ਟੁਮੌਰੋ ਪਹਿਲ ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਪ੍ਰੋਗਰਾਮ ਤੇ ਖੇਡ ਮੰਤਰੀ, ਅਨੁਰਾਗ ਸਿੰਘ ਠਾਕੁਰ ਨੇ ਮੌਲਿਕ ਵਿਚਾਰ ਦਾ ਪਰਿਣਾਮ ਹੈ। ਇਸ ਪਹਿਲ ਦਾ ਉਦੇਸ਼ ਪੂਰੇ ਦੇਸ਼ ਵਿੱਚ ਫਿਲਮ ਮੇਕਿੰਗ ਵਿੱਚ ਯੁਵਾ ਰਚਨਾਤਮਕ ਪ੍ਰਤਿਭਾਵਾਂ ਦੀ ਪਹਿਚਾਣ, ਪ੍ਰੋਤਸਾਹਨ ਅਤੇ ਪੋਸ਼ਣ ਕਰਨਾ ਹੈ।
“75 ਕ੍ਰਿਏਟਿਵ ਮਾਈਂਡਸ ਆਫ ਟੁਮੌਰੋ ਦੇ ਦੂਸਰੇ ਸੰਸਕਰਣ ਨੂੰ ਲਗਭਗ 1,000 ਐਂਟਰੀਆਂ ਪ੍ਰਾਪਤ ਹੋਈਆਂ”: ਸੂਚਨਾ ਤੇ ਪ੍ਰਸਾਰਣ ਮੰਤਰੀ
75 ਕ੍ਰਿਏਟਿਵ ਮਾਈਂਡਸ ਆਫ ਟੁਮੌਰੋ ਦੇ ਆਪਣੇ ਵਿਜ਼ਨ ਨੂੰ ਸਾਂਝਾ ਕਰਦੇ ਹੋਏ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਨੇ ਕਿਹਾ: “75 ਕ੍ਰਿਏਟਿਵ ਮਾਈਂਡਸ ਆਫ ਟੁਮੌਰੋ ਦੀ ਕਲਪਨਾ ਦਰਅਸਲ ਨੌਜਵਾਨਾਂ, ਕਲਾਕਾਰਾਂ ਅਤੇ ਕ੍ਰਿਏਟਿਵ ਲੋਕਾਂ ਦੇ ਲਈ, ਖਾਸ ਤੌਰ ‘ਤੇ ਦੂਰ-ਦੁਰਾਡੇ ਦੇ ਖੇਤਰਾਂ ਵਾਲੇ ਲੋਕਾਂ ਦੇ ਲਈ, ਇੱਕ ਅਜਿਹੇ ਮੰਚ ਦੇ ਰੂਪ ਵਿੱਚ ਕੀਤੀ ਗਈ ਹੈ ਜਿੱਥੇ ਉਹ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ, ਗੋਆ ਵਿੱਚ ਭਾਰਤੀ ਫਿਲਮ ਉਦਯੋਗ ਦੇ ਜਾਣੇ ਮਾਣੇ ਲੋਕਾਂ ਨਾਲ ਮਿਲ ਸਕਣ ਅਤੇ ਉਨ੍ਹਾਂ ਨਾਲ ਜੁੜ ਸਕਣ। ਇਸ ਸਾਲ 75 ਕ੍ਰਿਏਟਿਵ ਮਾਈਂਡਸ ਆਫ ਟੁਮੌਰੋ ਦੇ ਦੂਸਰੇ ਸਸੰਕਰਣ ਵਿੱਚ, ਪੂਰੇ ਭਾਰਤ ਤੋਂ ਲਗਭਗ 1,000 ਐਂਟਰੀਆਂ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚ ਅਸਾਮ ਦੇ ਲਖੀਮਪੁਰ ਅਤੇ ਸੋਨਿਤਪੁਰ, ਓਡੀਸ਼ਾ ਦੇ ਖੋਰਦਾ, ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਣਾ ਅਤੇ ਪ੍ਰਕਾਸ਼ਮ, ਤਮਿਲ ਨਾਡੂ ਵਿੱਚ ਥੇਨੀ ਅਤੇ ਮਹਾਰਾਸ਼ਟਰ ਵਿੱਚ ਭੰਡਾਰਾ ਜਿਹੀਆਂ ਥਾਵਾਂ ਸ਼ਾਮਲ ਹਨ। ਇਨ੍ਹਾਂ ਆਵੇਦਨਾਂ ਵਿੱਚੋਂ 75 ਪ੍ਰਤਿਭਾਸ਼ਾਲੀ ਲੋਕਾਂ ਨੂੰ ਚੁਣਿਆ ਗਿਆ ਹੈ ਜਿਨ੍ਹਾਂ ਨੂੰ ਮੇਂਟਰ ਕੀਤਾ ਜਾਵੇਗਾ। ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਅਤੇ 53ਵੇਂ ਇੱਫੀ ਵਿੱਚ ਉਨ੍ਹਾਂ ਸਭ ਨਾਲ ਮਿਲਣ ਦੇ ਲਈ ਉਤਸੁਕ ਹਾਂ।”
75 ਜੇਤੂਆਂ ਦੀ ਇਸ ਅੰਤਿਮ ਸੂਚੀ ਦੀ ਚੋਣ ਇੱਕ ਸਿਲੈਕਸ਼ਨ ਪ੍ਰੋਸੈੱਸ ਦੇ ਜ਼ਰੀਏ ਕੀਤੀ ਗਈ ਹੈ ਜਿਸ ਵਿੱਚ ਸਿਲੈਕਸ਼ਨ ਜਿਊਰੀ ਦੁਆਰਾ ਸਕ੍ਰੀਨਿੰਗ ਅਤੇ ਫਿਰ ਗ੍ਰੈਂਡ ਜਿਊਰੀ ਦੁਆਰਾ ਆਖਰੀ ਚੋਣ ਸ਼ਾਮਲ ਹੈ।
ਗ੍ਰੈਂਡ ਜਿਊਰੀ ਵਿੱਚ ਸ਼ਾਮਲ ਹਨ:
-
ਪ੍ਰਸੂਨ ਜੋਸ਼ੀ
-
ਰੇਸੁਲ ਪੋਕੁੱਟੀ
-
ਆਰ ਬਾਲਕੀ
-
ਰਿਕੀ ਕੇਜ
-
ਮਾਲਾ ਡੇ ਬਾਂਠਿਆ
-
ਗੌਤਮੀ ਤਡੀਮੱਲਾ
-
ਬੱਲੂ ਸਲੂਜਾ
-
ਮੁੰਜਾਲ ਸ਼੍ਰੌਫ
-
ਨਰੇਂਦਰ ਰਾਹੁਰਿਕਰ
-
ਰਵਿ ਕੇ ਚਂਦ੍ਰਨ
ਸਿਲੈਕਸ਼ਨ/ਸਕ੍ਰੀਨਿੰਗ ਜਿਊਰੀ ਮੈਂਬਰ ਹਨ:
-
ਨਿਖਿਲ ਮਹਾਜਨ
-
ਉੱਜਵਲ ਆਨੰਦ
-
ਬਿਸ਼ਾਖ ਜਯੋਤੀ
-
ਮਾਲਵਿਕਾ
-
ਪ੍ਰਣੀਤਾ ਸੁਭਾਸ਼
-
ਏਮੀ ਬਰੂਆ
-
ਧਵਨੀ ਦੇਸਾਈ
-
ਦੀਪਕ ਸਿੰਘ
-
ਕਾਰਤਿਕ ਪਲਾਨੀ
-
ਸੁਜੀਤ ਸਾਵੰਤ
ਭਾਰਤ ਦੇ ਪ੍ਰਤਿਭਾਸ਼ਾਲੀ ਲੋਕ ਆਪਣੀ ਸਮਰੱਥਾ ਦਿਖਾਉਣ ਨੂੰ ਆਤੁਰ ਹਨ: ਪ੍ਰਸੂਨ ਜੋਸ਼ੀ
ਇਸ ਪਹਿਲ ਬਾਰੇ ਗੱਲ ਕਰਦੇ ਹੋਏ ਗ੍ਰੈਂਡ ਜਿਊਰੀ ਦੇ ਮੈਂਬਰ ਪ੍ਰਸੂਨ ਜੋਸ਼ੀ ਨੇ ਕਿਹਾ, “ਮੇਰਾ ਹਮੇਸ਼ਾ ਤੋਂ ਮੰਨਣਾ ਰਿਹਾ ਹੈ ਕਿ ਭਾਰਤ ਦੀ ਵਿਵਿਧਤਾ ਉਸ ਦੀ ਵੱਡੀ ਤਾਕਤ ਹੈ ਅਤੇ ਅਸੀਂ ਵਾਸਤਵ ਵਿੱਚ ਇਸ ਦੇ ਨਾਲ ਤਦੇ ਨਿਆਂ ਕਰਾਂਗੇ ਜਦੋਂ ਅਸੀਂ ਭਾਰਤ ਦੇ ਹਰ ਹਿੱਸੇ ਤੋਂ ਕਹਾਣੀਆਂ ਸੁਣਾਂਗੇ, ਨਾ ਕਿ ਸਿਰਫ ਕੁਝ ਖਾਸ ਸ਼ਹਿਰਾਂ ਤੋਂ। ਇਹ ਕ੍ਰਿਏਟਿਵ ਮਾਈਂਡਸ ਦੀ ਪਹਿਲ ਦੇ ਪਿੱਛੇ ਦਾ ਵਿਚਾਰ ਹੈ।”
ਉਨ੍ਹਾਂ ਨੇ ਕਿਹਾ ਕਿ “ਭਾਰਤ ਦੇ ਪ੍ਰਤਿਭਾਸ਼ਾਲੀ ਲੋਕ ਆਪਣੀ ਸਮਰੱਥਾ ਦਿਖਾਉਣ ਦੇ ਲਈ ਤਿਆਰ ਹਨ। ਫਿਲਮਾਂ ਜਾਦੁਈ ਹੋਣੀਆਂ ਚਾਹੀਦੀਆਂ ਹਨ। ਸਾਨੂੰ ਸੰਜੋਗ ਨਾਲ ਮਿਲਣ ਵਾਲੇ ਫਿਲਮਕਾਰਾਂ ਦੀ ਨਹੀਂ ਬਲਕਿ ਖੁਦ ਨਿਰਮਿਤ ਕੀਤੇ ਫਿਲਮਕਾਰਾਂ ਦੀ ਜ਼ਰੂਰਤ ਹੈ, ਅਤੇ ਇਸ ਦੇ ਲਈ ਸਾਨੂੰ ਆਪਣੀ ਯੁਵਾ ਪ੍ਰਤਿਭਾ ਨੂੰ ਉਚਿਤ ਮੌਕਾ ਦੇਣ ਦੀ ਜ਼ਰੂਰਤ ਹੈ। ਅਸੀਂ ਪਿਛਲੇ ਸਾਲ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਜੀ ਦੇ ਨਾਲ ਇੱਫੀ ਵਿੱਚ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਮੇਰਾ ਇਸ ਪ੍ਰਤਿਸ਼ਠਿਤ ਜਿਊਰੀ ਦੇ ਮੈਂਬਰਾਂ ਨੂੰ ਤਹੇਦਿਲ ਤੋਂ ਧੰਨਵਾਦ ਹੈ ਜਿਨ੍ਹਾਂ ਨੇ ਬਹੁਤ ਮਿਹਨਤ ਨਾਲ ਇਨ੍ਹਾਂ ਯੁਵਾ ਪ੍ਰਤਿਭਾਵਾਂ ਨੂੰ ਚੁਣਿਆ ਹੈ।”
“ਇਹ ਪਹਿਲ ਯੁਵਾ ਕਲਾਕਾਰਾਂ ਨੂੰ ਦੁਨੀਆ ਵਿੱਚ ਇੱਕ ਛੋਰ ਤੋਂ ਵੀ ਅੱਗੇ ਤੱਕ ਦੇਖਣ ਦੇ ਲਈ ਪ੍ਰੇਰਿਤ ਕਰਦੀ ਹੈ”: ਰੇਸੁਲ ਪੋਕੁੱਟੀ
ਜਾਣੇ-ਮਾਣੇ ਸਾਉਂਡ ਡਿਜ਼ਾਈਨਰ ਅਤੇ ਗ੍ਰੈਂਡ ਜ਼ਿਊਰੀ ਦੇ ਮੈਂਬਰ ਰੇਸੁਲ ਪੋਕੁੱਟੀ ਦਾ ਮੰਨਣਾ ਹੈ ਕਿ 75 ਕ੍ਰਿਏਟਿਵ ਮਾਈਂਡਸ ਆਫ ਟੁਮੌਰੋ ਵਿੱਚ ਯੁਵਾ ਕਲਾਕਾਰਾਂ ਨੂੰ ਦੁਨੀਆ ਵਿੱਚ ਇੱਕ ਛੋਰ ਤੋਂ ਵੀ ਅੱਗੇ ਤੱਕ ਦੇਖਣ ਅਤੇ ਸਿਨੇਮਾ ਦੇ ਮਾਧਿਅਮ ਨਾਲ ਆਪਣੀਆਂ ਮਹੱਤਵਆਕਾਂਖਿਆਵਾਂ ਨੂੰ ਅੱਗੇ ਵਧਾਉਣ ਦੇ ਲਈ ਪ੍ਰੇਰਿਤ ਕਰਨ ਦੀ ਸ਼ਕਤੀ ਹੈ। ਉਨ੍ਹਾਂ ਨੇ ਕਿਹਾ, “ਕ੍ਰਿਏਟਿਵ ਮਾਈਂਡਸ ਆਫ ਟੁਮੌਰੋ ਪ੍ਰੋਗਰਾਮ ਯੁਵਾ ਦਿਮਾਗਾਂ ਨੂੰ ਦੁਨੀਆ ਦੇ ਇੱਕ ਛੋਰ ਤੋਂ ਵੀ ਅੱਗੇ ਦੇਖਣ ਅਤੇ ਸਿਨੇਮਾ ਦੇ ਮਾਧਿਅਮ ਨਾਲ ਆਪਣੀਆਂ ਮਹੱਤਵਆਕਾਂਖਿਆਵਾਂ ਨੂੰ ਅੱਗੇ ਵਧਾਉਣ ਦਾ ਇੱਕ ਬੇਮਿਸਾਲ ਤਰੀਕਾ ਹੈ। ਸਮਾਜ ਵਿੱਚ ਅੱਛੇ ਬਦਲਾਵ ਲਿਆਉਣ ਅਤੇ ਇੱਕ ਬਿਹਤਰ ਸਮਾਜ ਨੂੰ ਸਥਾਪਿਤ ਕਰਨ ਦੇ ਲਈ ਖੁਦ ਦੀਆਂ ਕਹਾਣੀਆਂ ਨੂੰ ਵਿਅਕਤ ਕਰਨ ਦਾ ਇਹ ਇੱਕ ਬਿਹਤਰ ਮੰਚ ਹੈ। ਸਭ ਤੋਂ ਮਹੱਤਵਪੂਰਨ ਇਹ ਕਿ ਇਸ ਵਿੱਚ ਭਾਰਤ ਵਿੱਚ ਸਭ ਤੋਂ ਪ੍ਰਸਿੱਧ ਫਿਲਮ ਸਮਾਰੋਹਾਂ ਵਿੱਚੋਂ ਇੱਕ, ਇੱਫੀ 2022 ਵਿੱਚ ਹਿੱਸਾ ਲੈਣ ਦਾ ਮੌਕਾ ਹੈ।”
‘ਭਵਿੱਖ ਦੇ 75 ਪ੍ਰਤਿਭਾਸਾਲੀ’ ਭਾਰਤ ਨੂੰ ਇੱਕ ਗਲੋਬਲ ਕੰਟੈਂਟ ਅਤੇ ਪੋਸਟ-ਪ੍ਰੋਡਕਸ਼ਨ ਹਬ ਬਣਾਉਣ ਦੀ ਦਿਸ਼ਾ ਵਿੱਚ ਇੱਕ ਕਦਮ ਹੈ। ਇਹ ਪਹਿਲ ਭਾਰਤੀ ਫਿਲਮ ਉਦਯੋਗ ਦੀ ਪ੍ਰਤਿਸ਼ਠਿਤ ਹਸਤੀਆਂ ਦੀ ਸੰਭਾਲ ਵਿੱਚ ਯੁਵਾ ਪ੍ਰਤਿਭਾਸ਼ਾਲੀ ਨੂੰ ਪਹਿਚਾਣਦੀ ਹੈ, ਉਨ੍ਹਾਂ ਨੂੰ ਤਿਆਰ ਕਰਦੀ ਹੈ ਅਤੇ ਨਿਖਾਰਦੀ ਹੈ। ਇਹ ਪਹਿਲ ਉਨ੍ਹਾਂ ਨੂੰ ਫਿਲਮ ਇੰਡਸਟਰੀ ਵਿੱਚ ਆਪਣੇ ਸੰਪਰਕ ਵਿਕਸਿਤ ਕਰਨ, ਉਨ੍ਹਾਂ ਨਾਲ ਜੁੜਣ, ਸਹਿਯੋਗ ਕਰਨ ਅਤੇ ਸਹਿ-ਨਿਰਮਾਣ ਕਰਨ ਦੇ ਲਈ ਮਜ਼ਬੂਤ ਬਣਾ ਕੇ ਯੁਵਾ ਫਿਲਮਕਾਰਾਂ ਦੇ ਇੱਕ ਮਜ਼ਬੂਤ ਈਕੋਸਿਸਟਮ ਤੇ ਸਮੁਦਾਏ ਦੀ ਪੋਸ਼ਿਤ ਅਤੇ ਵਿਕਸਿਤ ਕਰਨਦਾ ਇਰਾਦਾ ਕਰਦੀ ਹੈ।
ਕੀ ਤੁਸੀਂ ਇਨ੍ਹਾਂ ਕ੍ਰਿਏਟਿਵ ਮਾਈਂਡਸ ਨਾਲ ਸੰਪਰਕ ਕਰਨਾ ਚਾਹੁੰਦੇ ਹੋ?
ਜੇਕਰ ਤੁਸੀਂ ਇਸ ਸੰਸਕਰਣ ਦੇ ਕਿਸੇ ਵੀ ਜੇਤੂ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਸਾਨੂੰ iffi-pib[at]nic[dot]in ‘ਤੇ ਲਿਖੋ।
ਇਸ ਪ੍ਰਤਿਯੋਗਿਤਾ ਦੇ ਪਹਿਲੇ ਸੰਸਕਰਣ ਅਤੇ ਪਿਛਲੇ ਸੰਸਕਰਣ ਦੇ ਜੇਤੂਆਂ ਦੇ ਐਲਾਨ ਬਾਰੇ ਜਾਣਨ ਦੇ ਲਈ ਇੱਥੇ ਦੇਖੋ: https://pib.gov.in/PressReleaseIframePage.aspx?PRID=1773530
***
ਪੀਆਈਬੀ ਆਈਐੱਫਐੱਫਆਈ ਕਾਸਟ ਐਂਡ ਕ੍ਰਿਊ/ਧੀਪ/ਪਰਸ਼ੁਰਾਮ/ਆਈਐੱਫਐੱਫਆਈ-20
Follow us on social media: @PIBMumbai /PIBMumbai /pibmumbai pibmumbai[at]gmail[dot]com
(Release ID: 1875992)
Visitor Counter : 176