ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਪੈਂਸ਼ਨ ਅਤੇ ਪੈਂਸ਼ਨਭੋਗੀ ਕਲਿਆਣ ਵਿਭਾਗ ਦੀ ਟੀਮ ਚੇਹਰਾ ਪ੍ਰਮਾਣੀਕਰਣ ਤਕਨੀਕ ਦੇ ਮਾਧਿਅਮ ਨਾਲ ਡਿਜੀਟਲ ਜੀਵਨ ਪ੍ਰਮਾਣ ਪੱਤਰ ਨੂੰ ਹੁਲਾਰਾ ਦੇਣ ਦੇ ਲਈ ਮੁੰਬਈ ਦੇ ਨਜ਼ਦੀਕ ਸਥਿਤ ਅੰਬਰਨਾਥ ਦਾ ਦੌਰਾ ਕਰੇਗੀ

Posted On: 13 NOV 2022 12:19PM by PIB Chandigarh

ਕੇਂਦਰੀ ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਂਸ਼ਨ ਮੰਤਰਾਲੇ ਦੇ ਅਧੀਨ ਪੈਂਸ਼ਨ ਅਤੇ ਪੈਂਸ਼ਨਭੋਗੀ ਕਲਿਆਣ ਵਿਭਾਗ (ਡੀਓਪੀਪੀਡਬਲਿਊ) ਨੇ ਕੇਂਦਰ ਸਰਕਾਰ ਦੇ ਪੈਂਸ਼ਨਭੋਗੀਆਂ ਦੇ ਲਈ ਡਿਜੀਟਲ ਜੀਵਨ ਪ੍ਰਮਾਣ ਪੱਤਰ ਨੂੰ ਹੁਲਾਰਾ ਦੇਣ ਨੂੰ ਲੈ ਕੇ ਇੱਕ ਰਾਸ਼ਟਰਵਿਆਪੀ ਅਭਿਯਾਨ ਸ਼ੁਰੂ ਕੀਤਾ ਹੈ। ਇਸ ਤੋਂ ਪਹਿਲਾਂ ਨਵੰਬਰ, 2021 ਵਿੱਚ ਕੇਂਦਰੀ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਸੇ ਵੀ ਐਂਡ੍ਰਾਇਡ ਮੋਬਾਈਲ ਫੋਨ ਦੇ ਮਾਧਿਅਮ ਨਾਲ ਜੀਵਨ ਪ੍ਰਮਾਣ ਪੱਤਰ ਕਰਨ ਦੀ ਵੱਡੀ ਪਹਿਲ- ਚੇਹਰਾ ਪ੍ਰਮਾਣੀਕਰਣ ਤਕਨੀਕ ਨੂੰ ਸ਼ੁਰੂ ਕੀਤਾ ਸੀ। ਹੁਣ ਵਿਭਾਗ ਡਿਜੀਟਲ ਮੋਡ ਦੇ ਮਾਧਿਅਮ ਨਾਲ ਜੀਵਨ ਪ੍ਰਮਾਣ ਪੱਤਰ ਨੂੰ ਹੁਲਾਰਾ ਦੇਣ ਅਤੇ ਚੇਹਰਾ ਪ੍ਰਮਾਣੀਕਰਣ ਤਕਨੀਕ ਨੂੰ ਲੋਕਪ੍ਰਿਯ ਬਣਾਉਣ ਦੇ ਲਈ ਇੱਕ ਵਿਸ਼ੇਸ਼ ਰਾਸ਼ਟਰਵਿਆਪੀ ਅਭਿਯਾਨ ਸ਼ੁਰੂ ਕਰ ਰਿਹਾ ਹੈ। ਸਾਰੇ ਰਜਿਸਟਰਡ ਪੈਂਸ਼ਨਭੋਗੀ ਸੰਘਾਂ, ਪੈਂਸ਼ਨ ਡਿਸਬਰਸਿੰਗ ਬੈਂਕਾਂ, ਭਾਰਤ ਸਰਕਾਰ ਦੇ ਮੰਤਰਾਲਿਆਂ ਤੇ ਸੀਜੀਐੱਚਐੱਸ ਵੈਲਨੈੱਸ ਸੈਂਟਰਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਪੈਂਸ਼ਨਭੋਗੀਆਂ ਦੇ ‘ਈਜ਼ ਆਵ੍ ਲਿਵਿੰਗ’ ਨੂੰ ਲੈ ਕੇ ਵਿਸ਼ੇਸ਼ ਕੈਂਪ ਆਯੋਜਿਤ ਕਰ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਨ ਦੇ ਲਈ ਡਿਜੀਟਲ ਜੀਵਨ ਪ੍ਰਮਾਣ ਪੱਤਰ/ਚੇਹਰਾ ਪ੍ਰਮਾਣੀਕਰਣ ਤਕਨੀਕ ਨੂੰ ਹੁਲਾਰਾ ਦੇਣ।
 

ਇਸੇ ਕ੍ਰਮ ਵਿੱਚ ਵਿਭਾਗ ਦੇ ਅਧੀਨ ਕੇਂਦਰ ਸਰਕਾਰ ਦੀ ਟੀਮ ਆਉਣ ਵਾਲੇ ਬੁਧਵਾਰ (16 ਨਵੰਬਰ, 2022) ਨੂੰ ਮਹਾਰਾਸ਼ਟਰ ਦੇ ਅੰਬਰਨਾਥ ਦਾ ਦੌਰਾ ਕਰੇਗੀ। ਇਸ ਦੌਰਾਨ ਕੇਂਦਰ ਸਰਕਾਰ ਦੇ ਪੈਂਸ਼ਨਭੋਗੀਆਂ ਦੇ ਲਈ ਇਸ ਅਭਿਯਾਨ ਦਾ ਆਯੋਜਨ ਅੰਬਰਨਾਥ ਸ਼ਾਖਾ ਵਿੱਚ ਕੀਤਾ ਜਾਵੇਗਾ। ਇਸ ਵਿੱਚ ਸਾਰੇ ਪੈਂਸ਼ਨਭੋਗੀ ਡਿਜੀਟਲ ਮਾਧਿਅਮ ਨਾਲ ਆਪਣੇ ਜੀਵਨ ਪ੍ਰਮਾਣ ਪੱਤਰ ਨੂੰ ਜਮ੍ਹਾਂ ਕਰਨ ਦੇ ਲਈ ਕੇਂਦਰ ‘ਤੇ ਜਾ ਸਕਦੇ ਹਾਂ।


 

1 ਅਕਤੂਬਰ, 2022 ਤੱਕ ਕੁੱਲ 29,29,986 ਡਿਜੀਟਲ ਪ੍ਰਮਾਣ ਪੱਤਰ (ਡੀਐੱਲਸੀ) ਜਾਰੀ ਕੀਤੇ ਗਏ ਹਨ। ਇਸ ਵਿੱਚੋਂ ਕੁੱਲ 1,52,172 ਪੈਂਸ਼ਨਭੋਗੀਆਂ ਨੇ ਚੇਹਰਾ ਪ੍ਰਮਾਣੀਕਰਣ ਦੇ ਜ਼ਰੀਏ ਡਿਜੀਟਲ ਜੀਵਨ ਪ੍ਰਮਾਣ ਪੱਤਰ ਦਾ ਵਿਕਲਪ ਚੁਣਿਆ ਹੈ। ਉੱਥੇ, ਕੇਂਦਰ ਸਰਕਾਰ ਦੇ 11,95,594 ਪੈਂਸ਼ਨਭੋਗੀਆਂ ਨੇ ਡੀਐੱਲਸੀ ਨੂੰ ਅਪਣਾਇਆ ਹੈ। ਇਨ੍ਹਾਂ ਵਿੱਚੋਂ ਕੇਂਦਰ ਸਰਕਾਰ ਦੇ 96,099 ਪੈਂਸ਼ਨਰਾਂ ਨੇ ਚੇਹਰਾ ਪ੍ਰਮਾਣੀਕਰਣ ਦੇ ਜ਼ਰੀਏ ਡੀਐੱਲਸੀ ਦਾ ਵਿਕਲਪ ਚੁਣਿਆ ਹੈ।


    

ਇਸ ਤੋਂ ਪਹਿਲਾਂ ਜੀਵਨ ਪ੍ਰਮਾਣ ਪੱਤਰ ਨੂੰ ਹਾਰਡਕੌਪੀ ਵਿੱਚ ਜਮ੍ਹਾਂ ਕਰਨਾ ਪੈਂਦਾ ਸੀ। ਇਸ ਦੇ ਲਈ ਬਜ਼ੁਰਗ ਪੈਂਸ਼ਨਭੋਗੀਆਂ ਨੂੰ ਬੈਂਕਾਂ ਦੇ ਬਾਹਰ ਘੰਟੋਂ ਇੰਤਜ਼ਾਰ ਕਰਨਾ ਪੈਂਦਾ ਸੀ। ਹੁਣ ਘਰ ਵਿੱਚ ਹੀ ਸੁਵਿਧਾਜਨਕ ਤੌਰ ‘ਤੇ ਇੱਕ ਬਟਨ ਕਲਿੱਕ ਕਰਨ ‘ਤੇ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਨਾ ਸੰਭਵ ਹੋ ਗਿਆ ਹੈ। ਮੋਬਾਈਲ ਫੋਨ ਦੇ ਮਾਧਿਅਮ ਨਾਲ ਚੇਹਰਾ ਪ੍ਰਮਾਣੀਕਰਣ ਦੇ ਜ਼ਰੀਏ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਨ ਦੀ ਪ੍ਰਕਿਰਿਆ ਵਿੱਚ ਪਹਿਲੀ ਬਾਰ ਆਧਾਰ ਸੰਖਿਆ, ਓਟੀਪੀ ਦੇ ਲਈ ਮੋਬਾਈਲ ਨੰਬਰ, ਪੀਪੀਓ ਨੰਬਰ ਅਤੇ ਬੈਂਕ/ਡਾਕਘਰ ਵਿੱਚ ਖਾਤਾ ਸੰਖਿਆ ਬਾਰੇ ਵੇਰਵਾ ਜ਼ਰੂਰੀ ਹੈ। ਇਹ ਸੁਵਿਧਾ ਰਾਜ ਸਰਕਾਰ ਦੇ ਕਰਮਚਾਰੀਆਂ ਅਤੇ ਰਾਜ-ਕੋਸ਼ ਦਫਤਰ ਦੇ ਰੂਪ ਵਿੱਚ ਡਿਸਬਰਸਿੰਗ ਅਥਾਰਿਟੀ ਦੇ ਲਈ ਵੀ ਉਪਲਬਧ ਹੈ।

 

ਇਸ ਦੇ ਲਈ ਵਿਭਾਗ ਨੇ ਸਾਰੇ ਪੈਂਸ਼ਨਭੋਗੀਆਂ ਤੋਂ ਅਧਿਕਾਰਿਕ ਯੂਟਿਊਬ ਚੈਨਲ- DOPPW_INDIA OFFICIAL ‘ਤੇ ਜਾਣ ਦੀ ਬੇਨਤੀ ਕੀਤੀ ਹੈ। ਇੱਥੇ ਚੇਹਰਾ ਪ੍ਰਮਾਣੀਕਰਣ ਤਕਨੀਕ ਦੇ ਮਾਧਿਅਮ ਨਾਲ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਨ ਦੀ ਪ੍ਰਕਿਰਿਆ ਨੂੰ ਸਰਲ ਭਾਸ਼ਾ ਵਿੱਚ ਸਮਝਾਉਂਦੇ ਹੋਏ ਦੋ ਵੀਡੀਓ ਅਪਲੋਡ ਕੀਤੇ ਗਏ ਹਨ। ਡੀਓਪੀਪੀਡਬਲਿਊ ਨੇ ਸਾਰੇ ਪੈਂਸ਼ਨਭੋਗੀਆਂ ਨੂੰ ਡਿਜੀਟਲ ਮਾਧਿਅਮ ਨਾਲ ਆਪਣੇ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਨ ਦੇ ਲਈ ਸੁਵਿਧਾ ਕੇਂਦਰ ਜਾਣ ਦੀ ਬੇਨਤੀ ਕੀਤੀ ਹੈ।

****

 

ਡੀਓਪੀਪੀਡਬਲਿਊ/ਐੱਸਸੀ/ਪੀਕੇ

Follow us on social media: @PIBMumbai    /PIBMumbai    /pibmumbai  pibmumbai[at]gmail[dot]com  /PIBMumbai    /pibmumbai



(Release ID: 1875792) Visitor Counter : 81