ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਦਿੱਲੀ-ਐਨਸੀਆਰ ਵਿੱਚ ਹਵਾ ਦੀ ਗੁਣਵੱਤਾ ਦੇ ਦ੍ਰਿਸ਼ ਦੀ ਨੇੜਿਓਂ ਨਿਗਰਾਨੀ ਕਰ ਰਿਹਾ ਹੈ
Posted On:
10 NOV 2022 5:37PM by PIB Chandigarh
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ 4ਪੀਐੱਮ ਏਕਿਯੂਆਈ ਬੁਲੇਟਿਨ ਦੇ ਅਨੁਸਾਰ, 09.11.2022 ਨੂੰ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (ਏਕਿਣੂਆਈ) 260 ਦਰਜ ਕੀਤਾ ਗਿਆ । 10.11.2022 ਦੀ ਸਵੇਰ ਤੋਂ ਏਕਿਯੂਆਈ ਲਗਾਤਾਰ ਵੱਧ ਰਿਹਾ ਹੈ ਅਤੇ ਸੀਪੀਸੀਬੀ ਦੇ 4ਪੀਐੱਮ ਬੁਲੇਟਿਨ ਦੇ ਅਨੁਸਾਰ, ਇਹ 295 ਪੱਧਰ 'ਤੇ ਸੀ।
ਐਨਸੀਆਰ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (ਸੀਏਕਿਊਐਮ) ਦਿੱਲੀ-ਐਨਸੀਆਰ ਵਿੱਚ ਹਵਾ ਦੀ ਗੁਣਵੱਤਾ ਦੇ ਦ੍ਰਿਸ਼ ਵਿੱਚ ਬਦਲਾਅ ਦੀ ਨੇੜਿਓਂ ਨਿਗਰਾਨੀ ਕਰ ਰਿਹਾ ਹੈ ਅਤੇ ਇਸ ਕ੍ਰਮ ਵਿੱਚ ਗਰੇਡਡ ਰਿਸਪਾਂਸ ਐਕਸ਼ਨ ਪਲਾਨ (ਜੀਆਰਏਪੀ) 'ਤੇ ਕਮਿਸ਼ਨ ਦੀ ਉਪ-ਕਮੇਟੀ ਉਚਿੱਤ ਫੈਸਲਾ ਲੈਣ ਲਈ ਹਾਲਾਤ ਦੀ ਵਿਆਪਕ ਸਮੀਖਿਆ ਦੇ ਉਦੇਸ਼ ਨਾਲ ਕੱਲ੍ਹ ਮੀਟਿੰਗ ਬੁਲਾਈ ਜਾਵੇਗੀ।
*****
ਐੱਚਐੱਸ/ਐੱਸਐੱਸਵੀ
(Release ID: 1875193)
Visitor Counter : 108