ਸੂਚਨਾ ਤੇ ਪ੍ਰਸਾਰਣ ਮੰਤਰਾਲਾ
#ਆਈਐੱਫਐੱਫਆਈ ਕਦੋਂ ਹੈ?
ਕਦੋਂ ਹੈ? ਆਈਐੱਫਐੱਫਆਈ? ਜੇਕਰ ਤੁਸੀਂ ਹੁਣ ਵੀ ਸਾਡੇ ਜਿਹੇ ਨਹੀਂ ਹੋ, ਤਾਂ ਸ਼ਾਇਦ ਇਹੀ ਪੁੱਛ ਰਹੇ ਹੋਵੋਗੇ ਕਿ ‘ਆਈਐੱਫਐੱਫਆਈ’ ਵਾਸਤਵ ਵਿੱਚ ਕੀ ਹੈ। ਜੇਕਰ ਤੁਸੀਂ ਵੀ ਇਹੀ ਸਵਾਲ ਪੁੱਛਣਾ ਚਾਹੁੰਦੇ ਹੋ, ਤਾਂ ਪ੍ਰਿਯ ਪਾਠਕ, ਸਾਨੂੰ ਤੁਹਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਸ ਵਿਲੋਮਪਦ ਦਾ ਪੂਰਾ ਨਾਲ ‘ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ’ ਹੈ।
#ਆਈਐੱਫਐੱਫਆਈ ਕੀ ਹੈ? ਇਸ ਤੋਂ ਵੀ ਵੱਧ ਮਹੱਤਵਪੂਰਨ ਗੱਲ, #ਆਈਐੱਫਐੱਫਆਈ ਕਿਉਂ?
ਵਰ੍ਹੇ 1952 ਵਿੱਚ ਸ਼ੁਰੂ ਕੀਤਾ ਗਿਆ ਆਈਐੱਫਐੱਫਆਈ ਦਰਅਸਲ ਏਸ਼ੀਆ ਦੇ ਸਭ ਤੋਂ ਮਹੱਤਵਪੂਰਨ ਫਿਲਮ ਮਹੋਤਸਵਾਂ ਵਿੱਚੋਂ ਇੱਕ ਹੈ। ਹਰ ਸਾਲ ਆਯੋਜਿਤ ਕੀਤੇ ਜਾਣ ਵਾਲੇ ਅਤੇ ਵਰਤਮਾਨ ਵਿੱਚ ਰਾਜ ਗੋਵਾ ਵਿੱਚ ਆਯੋਜਿਤ ਕੀਤੇ ਜਾ ਰਹੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ ਦਾ ਮੁੱਖ ਉਦੇਸ਼ ਉਤਕ੍ਰਿਸ਼ਟ ਫਿਲਮਾਂ, ਉਨ੍ਹਾਂ ਵਿੱਚ ਦੱਸੀਆਂ ਗਈਆਂ ਕਹਾਣੀਆਂ ਅਤੇ ਉਨ੍ਹਾਂ ਨਾਲ ਜੁੜੇ ਲੋਕਾਂ ਦੀ ਸਲਾਘਾ ਕਰਨਾ ਹੈ। ਅਜਿਹਾ ਕਰਕੇ ਅਸੀਂ ਉਤਕ੍ਰਿਸ਼ਟ ਫਿਲਮਾਂ ਦੀ ਪ੍ਰਬੁੱਧ ਸ਼ਲਾਘਾ ਕਰਨਾ ਅਤੇ ਉਨ੍ਹਾਂ ਨਾਲ ਲੋਕਾਂ ਦੇ ਅਤਿਅਧਿਕ ਲਗਾਵ ਨੂੰ ਹੁਲਾਰਾ ਦੇਣਾ, ਅਤੇ ਦੂਰ-ਦੂਰ ਤੱਕ ਉਨ੍ਹਾਂ ਦਾ ਪ੍ਰਚਾਰ-ਪ੍ਰਸਾਰ ਕਰਨਾ ਚਾਹੁੰਦੇ ਹਾਂ, ਲੋਕਾਂ ਦੇ ਵਿੱਚ ਲਗਾਵ, ਸਮਝ ਤੇ ਭਾਈਚਾਰੇ ਦੇ ਸੇਤੁਆਂ ਦਾ ਨਿਰਮਾਣ ਕਰਨਾ ਚਾਹੁੰਦੇ ਹਾਂ, ਅਤੇ ਉਨ੍ਹਾਂ ਨੂੰ ਵਿਅਕਤੀਗਤ ਤੇ ਸਮੂਹਿਕ ਉਤਕ੍ਰਿਸ਼ਟਤਾ ਦੇ ਨਵੇਂ ਸ਼ਿਖਰ ‘ਤੇ ਚੜ੍ਹਣ ਦੇ ਲਈ ਪ੍ਰੇਰਿਤ ਕਰਨਾ ਚਾਹੁੰਦੇ ਹਾਂ।
ਇਹ ਮਹੋਤਸਵ ਪੂਰੀ ਦੁਨੀਆ ਦੀਆਂ ਫਿਲਮਾਂ ਦੇ ਲਈ ਇੱਕ ਸਾਂਝਾ ਪਲੈਟਫਾਰਮ ਪ੍ਰਦਾਨ ਕਰਕੇ ਇਨ੍ਹਾਂ ਉਦੇਸ਼ਾਂ ਨੂੰ ਪ੍ਰਾਪਤ ਕਰਦਾ ਹੈ, ਅਤੇ ਉਸ ਤਰ੍ਹਾਂ ਨਾਲ ਉਨ੍ਹਾਂ ਨੂੰ ਫਿਲਮ ਕਲਾ ਦੀ ਉਤਕ੍ਰਿਸ਼ਟਤਾ ਨੂੰ ਪ੍ਰਦਰਸ਼ਿਤ ਕਰਨ ਵਿੱਚ ਸਮਰੱਥ ਬਣਾਉਂਦਾ ਹੈ, ਅਤੇ ਇਸ ਪ੍ਰਕਾਰ ਵਿਭਿੰਨ ਰਾਸ਼ਟਰਾਂ ਦੇ ਸਮਾਜਿਕ ਤੇ ਸੱਭਿਆਚਾਰਕ ਲੋਕਾਚਾਰ ਜਾਂ ਧਾਰਣਾਵਾਂ ਦੇ ਸੰਦਰਭ ਵਿੱਚ ਉਨ੍ਹਾਂ ਦੀ ਫਿਲਮ ਸੰਸਕ੍ਰਿਤੀਆਂ ਨੂੰ ਸਮਝਣ ਤੇ ਉਨ੍ਹਾਂ ਦੀ ਸ਼ਲਾਘਾ ਕਰਨ ਵਿੱਚ ਬਹੁਮੁੱਲ ਯੋਗਦਾਨ ਦਿੰਦਾ ਹੈ; ਅਤੇ ਇਸ ਤਰ੍ਹਾਂ ਨਾਲ ਪੂਰੀ ਦੁਨੀਆ ਦੇ ਲੋਕਾਂ ਦੇ ਵਿੱਚ ਮਿੱਤਰਤਾ ਤੇ ਆਪਸੀ ਸਹਿਯੋਗ ਨੂੰ ਹੁਲਾਰਾ ਦਿੰਦਾ ਹੈ।
ਅਤੇ ਹਾਂ, ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਇਹ ਮਹੋਤਸਵ ਸਰਕਾਰ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ। ਇਹ ਮਹੋਤਸਵ ਹਰ ਸਾਲ ਸੂਚਨਾ ਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ ਦੁਆਰਾ ਗੋਆ ਦੀ ਮਨੋਰੰਜਨ ਸੋਸਾਇਟੀ, ਗੋਆ ਸਰਕਾਰ, ਮੇਜ਼ਬਾਨ ਰਾਜ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾਂਦਾ ਹੈ। ਉਂਝ ਤਾਂ ਨੈਸ਼ਨਲ ਫਿਲਮ ਡਿਵੈਲਪਮੈਂਟ ਕੋਰਪੋਰੇਸ਼ਨ (ਐੱਨਐੱਫਡੀਸੀ) ਵਿੱਚ ਫਿਲਮ ਮੀਡੀਆ ਇਕਾਈਆਂ ਦੇ ਵਿਲਯ ਦੇ ਨਤੀਜੇ ਸਦਕਾ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਿੱਚ ਡਾਇਰੈਕਟੋਰੇਟ ਆਵ੍ ਫਿਲਮ ਫੈਸਟੀਵਲਸ (ਡੀਐੱਫਐੱਫ) ਹੀ ਆਮ ਤੌਰ ‘ਤੇ ਇਸ ਮਹੋਤਸਵ ਦੀ ਅਗਵਾਈ ਕਰਦਾ ਰਿਹਾ ਹੈ, ਲੇਕਿਨ ਐੱਨਐੱਫਡੀਸੀ ਨੇ ਇਸ ਮਹੋਤਸਵ ਦੇ ਸੰਚਾਲਨ ਨੂੰ ਆਪਣੇ ਹੱਥ ਵਿੱਚ ਲੈ ਲਿਆ ਹੈ।
ਵਰ੍ਹੇ 2004 ਵਿੱਚ ਪਹਿਲੀ ਵਾਰ ਗੋਆ ਵਿੱਚ ਇਸ ਮਹੋਤਸਵ ਨੂੰ ਆਯੋਜਿਤ ਕੀਤੇ ਜਾਣ ਦੇ ਬਾਅਦ ਤੋਂ ਹੀ ਇਸ ਨੂੰ ਤਟੀ ਰਾਜ ਗੋਆ ਦੇ ਰੂਪ ਵਿੱਚ ਇੱਕ ਅਹਿਮ ਆਯੋਜਨ ਸਥਲ ਮਿਲ ਗਿਆ ਹੈ, ਜੋਰ ਹਰ ਸਾਲ ਇੱਥੇ ਆਯੋਜਿਤ ਕੀਤਾ ਜਾਂਦਾ ਹੈ। ਅਤੇ ਵਰ੍ਹੇ 2014 ਵਿੱਚ ਗੋਆ ਨੂੰ ਆਈਐੱਫਐੱਫਆਈ ਦਾ ਸਥਾਈ ਆਯੋਜਨ ਸਥਲ ਐਲਾਨ ਕਰ ਦਿੱਤਾ ਗਿਆ ਸੀ।
#ਆਈਐੱਫਐੱਫਆਈ ਕਦੋਂ ਹੈ?
ਠੀਕ ਹੈ; ਆਓ ਅਸੀਂ ਵਾਪਸ ਉੱਥੇ ਆ ਜਾਂਦੇ ਹਾਂ ਜਿੱਥੋਂ ਅਸੀਂ ਸ਼ੁਰੂਆਤ ਕੀਤੀ ਸੀ; ਤਾਂ, ਤੁਸੀਂ ਪਹਿਲਾਂ ਤੋਂ ਹੀ ਆਈਐੱਫਐੱਫਆਈ ਬਾਰੇ ਜਾਣਦੇ ਸੀ, ਜਾਂ ਘੱਟ ਤੋਂ ਘੱਟ ਹੁਣ ਤੁਸੀਂ ਇਸ ਬਾਰੇ ਜਾਣਨ ਲਗੇ ਹੋ। ਤਾਂ, ਤੁਹਾਡਾ ਇਹ ਕਹਿਣਾ ਹੈ ਕਿ ਅਸੀਂ ਇਸ ਮਹੋਤਸਵ ਦੇ ਆਯੋਜਕ ਖੁਦ ਹੀ ਇੱਕ ਅਜਿਹਾ ਸਵਾਲ ਕਿਉਂ ਪੁੱਛ ਰਹੇ ਹਾਂ ਜੋ ਸਭ ਤੋਂ ਬੁਨਿਆਦੀ ਸਵਾਲ ਪ੍ਰਤੀਤ ਹੁੰਦਾ ਹੈ? ਨਿਸ਼ਚਿਤ ਤੌਰ ‘ਤੇ ਤੁਹਾਡਾ ਇਹ ਕਹਿਣਾ ਹੈ ਕਿ ਆਈਐੱਫਐੱਫਆਈ ਹਰ ਸਾਲ 20-28 ਨਵੰਬਰ ਦੇ ਦੌਰਾਨ ਆਯੋਜਿਤ ਕੀਤਾ ਜਾਂਦਾ ਹੈ। ਕੀ ਅਸੀਂ ਨਹੀਂ ਜਾਣਦੇ ਹਾਂ? ਕੀ ਇਹ ਪਹਿਲਾਂ ਤੋਂ ਹੀ ਪਤਾ ਅਤੇ ਸਪੱਸ਼ਟ ਨਹੀਂ ਹੈ? ਫਿਰ ਇਹ ਸਵਾਲ ਕਿਉਂ, ਉਹ ਵੀ ਇਸ ਮਹੋਤਸਵ ਦੇ ਆਯੋਜਕਾਂ ਤੋਂ ਪੁੱਛਿਆ ਜਾ ਰਿਹਾ ਹੈ?
ਖੈਰ, ਪ੍ਰਿਯ ਫਿਲਮ ਪ੍ਰੇਮੀਆਂ, ਸਿਨੇਮਾ ਦੇ ਪ੍ਰਤੀ ਉਤਸਾਹਿਤ ਲੋਕ, ਕਲਾ ਪਾਰਖੀ ਅਤੇ ਜੀਵਨ ਦਾ ਜਸ਼ਨ ਮਨਾਉਣ ਵਾਲੇ ਲੋਕ, ਕੀ ਸਭ ਤੋਂ ਬੁਨਿਆਦੀ ਸਵਾਲ ਹੀ ਸਭ ਤੋਂ ਦਿਲਚਸਪ ਅਤੇ ਮਹੱਤਵਪੂਰਨ ਸਵਾਲ ਨਹੀਂ ਹੁੰਦੇ ਹਨ? ਇਸ ਦੇ ਇਲਾਵਾ ਵਿਸ਼ੇਸ਼ ਤੌਰ ‘ਤੇ ਸਰਕਾਰੀ ਸੇਵਕਾਂ, ਜਿਨ੍ਹਾਂ ਨੂੰ ਇਸ ਮਹਾਨ ਕਲਾ ਦਾ ਜਸ਼ਨ ਮਨਾਉਣ ਦਾ ਕੰਮ ਸੌਂਪਿਆ ਗਿਆ ਹੈ, ਦੇ ਰੂਪ ਵਿੱਚ ਆਪਣੀ ਸਮਰੱਥਾ ਦੇ ਤਹਿਤ ਅਸੀਂ ਇਹ ਮੰਨਦੇ ਹਾਂ ਕਿ ਸਿਰਫ ਸਹੀ ਉੱਤਰ ਜਾਣਨਾ ਹੀ ਲੋੜੀਂਦਾ ਨਹੀਂ ਹੈ; ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਅਜਿਹੇ ਉੱਤਰ ਦੇਣਾ ਹੀ ਕਿਤੇ ਅਧਿਕ ਉਪਯੋਗੀ ਹੋਵੇਗਾ ਜੋ ਚੰਗੇ ਅਤੇ ਬਿਹਤਰ ਹਨ। ਸਹੀ ਉੱਤਰ ਲੱਭ ਲੈਣ ਦਾ ਆਤਮਵਿਸ਼ਵਾਸ ਸਾਨੂੰ ਅੱਗੇ ਦੀ ਖੋਜ ਕਰਨ ਤੋਂ ਰੋਕ ਸਕਦਾ ਹੈ, ਇਹ ਬਿਹਤਰ, ਸ਼ਾਇਦ ਅਧਿਕ ਸਹੀ ਉੱਤਰ ਅਤੇ ਬਿਹਤਰ ਪ੍ਰਸ਼ਨਾਂ ਦੀ ਰਾਹ ਵਿੱਚ ਰੁਕਾਵਟ ਹੋ ਸਕਦਾ ਹੈ। ਕੀ ਕਹਿਣਾ ਹੈ ਤੁਹਾਡਾ?
ਆਓ ਉਸ ਦਾ ਉੱਤਰ ਅਸੀਂ ਤੁਹਾਡੇ ਮੁੰਹ ਤੋਂ ਸੁਣਨਾ ਚਾਹੁੰਦੇ ਹਾਂ! ਸਰਵਸ਼੍ਰੇਸ਼ਠ ਉੱਤਰ ‘ਤੇ ਇੱਕ ਆਕਰਸ਼ਕ ਪੁਰਸਕਾਰ ਮਿਲੇਗਾ...
ਇਸੇ ਭਾਵਨਾ ਦੇ ਨਾਲ ਅਸੀਂ ਉਸ ਪ੍ਰਸ਼ਨ ਦੇ ਜਨਤਕ ਜਵਾਬ ਦਾ ਸੁਆਗਤ ਕਰਾਂਗੇ ਜਿਸ ‘ਤੇ ਅਸੀਂ ਵਿਚਾਰ ਰਹੇ ਹਾਂ: #WhenIsIFFI? ਤੁਸੀਂ ਆਪਣਾ ਜਵਾਬ ਸਾਨੂੰ iffi-pib[at]nic[dot]in ‘ਤੇ ਭੇਜ ਸਕਦੇ ਹੋ; ਇਸ ਤੋਂ ਵੀ ਚੰਗਾ ਇਹ ਹੋਵੇਗਾ ਕਿ ਉਨ੍ਹਾਂ ਨੂੰ ਪੂਰੀ ਦੁਨੀਆ ਦੇ ਨਾਲ ਸਾਂਝਾ ਕਰੀਏ, ਉਨ੍ਹਾਂ ਨੂੰ ਟਵੀਟ ਕਰਕੇ (ਹੈਸ਼ਟੈਗ #WhatIsIFFI ਦਾ ਉਪਯੋਗ ਕਰਨਾ ਯਾਦ ਰੱਖੋ, ਤਾਕਿ ਅਸੀਂ ਤੁਹਾਡੇ ਉੱਤਰ ਨੂੰ ਛੱਡ ਨਾ ਦਈਏ)।
ਇਹ ਯਾਦ ਰੱਖੋ ਕਿ ਅਸੀਂ ਤੁਹਾਨੂੰ ਕੀ ਦੱਸਿਆ ਸੀ, ਅਸੀਂ ਕੇਵਲ ਸਹੀ ਉੱਤਰਾਂ ਦੀ ਨਹੀਂ, ਬਲਕਿ ਚੰਗੇ ਅਤੇ ਬਿਹਤਰ ਉੱਤਰਾਂ ਉੱਤਰਾਂ ਦੀ ਤਲਾਸ਼ ਵਿੱਚ ਹਾਂ। ਅਤੇ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ, ਸਾਨੂੰ ਈਮੇਲ ਅਤੇ ਟਵਿਟਰ ‘ਤੇ ਪ੍ਰਾਪਤ ਉੱਤਰਾਂ ਦਾ ਅਧਿਐਨ ਕਰਾਂਗੇ ਅਤੇ ਸਰਵਸ਼੍ਰੇਸ਼ਠ ਉੱਤਰ ਦੀ ਚੋਣ ਕਰਾਂਗੇ; ਅਤੇ ਜਿਸ ਵਿਅਕਤੀ ਨੇ ਇਹ ਉੱਤਰ ਭੇਜਿਆ ਹੈ ਉਸ ਨੂੰ ਸਾਡੀ ਤਰਫ ਤੋਂ ਇੱਕ ਆਕਰਸ਼ਕ ਪੁਰਸਕਾਰ ਮਿਲੇਗਾ। ਇਸ ਦੇ ਇਲਾਵਾ, ਜੇਕਰ ਤੁਸੀਂ ਆਈਐੱਫਐੱਫਆਈ ਵਿੱਚ ਹਿੱਸਾ ਲੈਣ ਦੇ ਲਈ ਗੋਆ ਆ ਰਹੇ ਹੋ, ਜੋ ਕਿ ਸਾਨੂੰ ਆਸ਼ਾ ਹੈ ਕਿ ਤੁਸੀਂ ਗੋਆ ਆ ਰਹੇ ਹੋ, ਤਾਂ ਤੁਸੀਂ ਸਾਡੇ ਤੋਂ ਵਿਅਕਤੀਗਤ ਤੌਰ ‘ਤੇ ਇਹ ਪੁਰਸਕਾਰ ਪ੍ਰਾਪਤ ਕਰ ਸਕਦੇ ਹੋ।
ਅਤੇ ਹਾਂ, ਜੀਵਨ ਵਿੱਚ ਮਿਲਣ ਵਾਲੇ ਕਈ ਆਫਰ ਦੀ ਤਰ੍ਹਾਂ ਹੀ ਇਹ ਇੱਕ ਸੀਮਿਤ ਮਿਆਦ ਦੀ ਪੇਸ਼ਕਸ਼ ਹੈ, ਜੋ 13 ਨਵੰਬਰ, 2022 ਨੂੰ ਰਾਤ 11.59.59 ਵਜੇ ਤੱਕ ਵੈਧ ਹੈ।
ਅਤੇ ਹਾਂ, ਤੁਹਾਡੇ ਦੁਆਰਾ ਪ੍ਰਸਤੁਤ ਸਰਵੋਤਮ ਉੱਤਰਾਂ ਦੇ ਨਾਲ ਅਸੀਂ ਤੁਹਾਡੇ ਨਾਲ ਇਹ ਸਾਂਝਾ ਕਰਾਂਗੇ ਕਿ ਸਾਨੂੰ ਇਹ ਸਭ ਤੋਂ ਬੁਨਿਆਦੀ ਪ੍ਰਸ਼ਨ ਪੁੱਛਣ ਦੇ ਲਈ ਕਿਸ ਨੇ ਪ੍ਰੇਰਿਤ ਕੀਤਾ: #WhenIsIFFI?
[53ਵੇਂ ਆਈਐੱਫਐੱਫਆਈ ਦੇ ਸਾਰੇ ਸਬੰਧਿਤ ਅਪਡੇਟ ਫੈਸਟੀਵਲ ਵੈਬਸਾਈਟ www.iffigoa.org, ਪੀਆਈ ਬੀ ਦੀ ਵੈਬਸਾਈਟ (pib.gov.in) ‘ਤੇ, ਟਵਿਟਰ, ਫੇਸਬੁਕ ਅਤੇ ਇੰਸਟਾਗ੍ਰਾਮ ‘ਤੇ ਆਈਐੱਫਐੱਫਆਈ ਦੇ ਸੋਸ਼ਲ ਮੀਡੀਆ ਅਕਾਉਂਟ ‘ਤੇ ਅਤੇ ਪੀਆਈਬੀ ਗੋਆ ਦੇ ਸੋਸ਼ਲ ਮੀਡੀਆ ਹੈਂਡਲ ‘ਤੇ ਵੀ ਪ੍ਰਾਪਤ ਕੀਤਾ ਜਾ ਸਕਦੇ ਹਨ। ]
ਦੇਖਦੇ ਰਹੋ, ਆਓ ਅਸੀਂ ਸਾਰੇ ਸਿਨੇਮਾਈ ਉਤਸਵ ਦੇ ਜਸ਼ਨਾਂ ਦੇ ਪਿਆਲੇ ਭਰਪੂਰ ਪੀਂਦੇ ਰਹੀਏ ...ਅਤੇ ਇਸ ਦੀ ਖੁਸ਼ੀ ਵੀ ਸਾਂਝਾ ਕਰੀਏ।
*********
ਪੀਆਈਬੀ ਆਈਐੱਫਐੱਫਆਈ ਅਭਿਨੇਤਾ ਵਰਗ ਅਤੇ ਕਮਚਾਰੀ /ਧੀਪ/ ਆਈਐੱਫਐੱਫਆਈ53-4
(Release ID: 1874288)
Visitor Counter : 172