ਪ੍ਰਧਾਨ ਮੰਤਰੀ ਦਫਤਰ
ਮਾਨਗੜ੍ਹ ਹਿਲਸ, ਰਾਜਸਥਾਨ ਵਿੱਚ ‘ਮਾਨਗੜ੍ਹ ਧਾਮ ਕੀ ਗੌਰਵ ਗਾਥਾ’ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
01 NOV 2022 2:49PM by PIB Chandigarh
ਭਾਰਤ ਮਾਤਾ ਕੀ ਜੈ।
ਭਾਰਤ ਮਾਤਾ ਕੀ ਜੈ।
ਪ੍ਰੋਗਰਾਮ ਵਿੱਚ ਉਪਸਥਿਤ ਰਾਜਸਥਾਨ ਦੇ ਮਾਣਯੋਗ ਮੁੱਖ ਮੰਤਰੀ ਸ਼੍ਰੀਮਾਨ ਅਸ਼ੋਕ ਗਹਿਲੋਤ ਜੀ, ਮੱਧ ਪ੍ਰਦੇਸ਼ ਦੇ ਗਰਵਨਰ ਅਤੇ ਆਦਿਵਾਸੀ ਸਮਾਜ ਦੇ ਬਹੁਤ ਬੜੇ ਨੇਤਾ ਸ਼੍ਰੀ ਮੰਗੂਭਾਈ ਪਟੇਲ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀਮਾਨ ਸ਼ਿਵਰਾਜ ਸਿੰਘ ਜੀ ਚੌਹਾਨ, ਮੰਤਰੀ ਪਰਿਸ਼ਦ ਦੇ ਮੇਰੀ ਸਹਿਯੋਗੀ ਸ਼੍ਰੀ ਫੱਗਣ ਸਿੰਘ ਕੁਲਸਤੇ ਜੀ, ਸ਼੍ਰੀ ਅਰਜੁਨ ਮੇਘਵਾਲ ਜੀ, ਵਿਭਿੰਨ ਸੰਗਠਨਾਂ ਦੇ ਪ੍ਰਮੁੱਖ ਵਿਅਕਤਿੱਤਵ, ਸਾਂਸਦਗਣ, ਵਿਧਾਇਕਗਣ ਅਤੇ ਮੇਰੇ ਪੁਰਾਣੇ ਮਿੱਤਰ ਆਦਿਵਾਸੀ ਸਮਾਜ ਦੀ ਸੇਵਾ ਵਿੱਚ ਜਿਨ੍ਹਾਂ ਨੇ ਆਪਣਾ ਜੀਵਨ ਸਮਰਪਿਤ ਕੀਤਾ ਹੈ ਅਜਿਹੇ ਭਾਈ ਮਹੇਸ਼ ਜੀ ਅਤੇ ਵਿਸ਼ਾਲ ਸੰਖਿਆ ਵਿੱਚ ਪਧਾਰੇ, ਦੂਰ-ਸੁਦੂਰ ਤੋਂ ਮਾਨਗੜ੍ਹ ਧਾਮ ਆਏ ਹੋਏ ਮੇਰੇ ਪਿਆਰਾ ਆਦਿਵਾਸੀ ਭਾਈਓ ਅਤੇ ਭੈਣੋਂ।
ਮੇਰੇ ਲਈ ਖੁਸ਼ੀ ਦੀ ਬਾਤ ਹੈ ਕਿ ਮੈਨੂੰ ਅੱਜ ਫਿਰ ਇੱਕ ਵਾਰ ਮਾਨਗੜ੍ਹ ਦੀ ਇਸ ਪਵਿੱਤਰ ਧਰਤੀ ’ਤੇ ਆ ਕੇ ਸਿਰ ਝੁਕਾਉਣ ਦਾ ਅਵਸਰ ਮਿਲਿਆ ਹੈ। ਮੁੱਖ ਮੰਤਰੀ ਦੇ ਨਾਤੇ ਅਸ਼ੋਕ ਜੀ ਅਤੇ ਅਸੀਂ ਨਾਲ-ਨਾਲ ਕੰਮ ਕਰਦੇ ਰਹੇ ਅਤੇ ਅਸ਼ੋਕ ਜੀ ਸਾਡੀ ਜੋ ਮੁੱਖ ਮੰਤਰੀਆਂ ਦੀ ਜਮਾਤ ਸੀ, ਉਸ ਵਿੱਚ ਸਭ ਤੋ ਸੀਨੀਅਰ ਸੀ, ਸਭ ਤੋਂ ਸੀਨੀਅਰ ਮੁੱਖ ਮੰਤਰੀ ਹੁਣ ਹਨ। ਅਤੇ ਹੁਣ ਅਸੀਂ ਜੋ ਮੰਚ ’ਤੇ ਬੈਠੇ ਹਾਂ, ਉਸ ਵਿੱਚ ਅਸ਼ੋਕ ਜੀ ਸੀਨੀਅਰ ਮੁੱਖ ਮੰਤਰੀ ਵਿੱਚੋਂ ਇੱਕ ਹਨ। ਉਨ੍ਹਾਂ ਦਾ ਇੱਥੇ ਆਉਣਾ ਇਸ ਪ੍ਰੋਗਰਾਮ ਵਿੱਚ ਉਪਸਥਿਤ ਰਹਿਣਾ।
ਸਾਥੀਓ,
ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਸਾਡਾ ਸਭ ਦਾ ਮਾਨਗੜ੍ਹ ਧਾਮ ਆਉਣਾ, ਇਹ ਸਾਡੇ ਸਭ ਦੇ ਲਈ ਪ੍ਰੇਰਕ ਹੈ, ਸਾਡੇ ਲਈ ਸੁਖਦ ਹੈ। ਮਾਨਗੜ੍ਹ ਧਾਮ, ਜਨਜਾਤੀ ਵੀਰ-ਵੀਰਾਂਗਣਾਂ ਦੇ ਤਪ-ਤਿਆਗ-ਤਪੱਸਿਆ ਅਤੇ ਦੇਸ਼ਭਗਤੀ ਦਾ ਪ੍ਰਤੀਬਿੰਬ ਹੈ। ਇਹ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਲੋਕਾਂ ਦੀ ਸਾਂਝੀ ਵਿਰਾਸਤ ਹੈ। ਪਰਸੋਂ ਯਾਨੀ 30 ਅਕਤੂਬਰ ਨੂੰ ਗੋਵਿੰਦ ਗੁਰੂ ਜੀ ਦੀ ਪੁਣਯ ਤਿਥੀ (ਬਰਸੀ) ਸੀ। ਮੈਂ ਸਭ ਦੇਸ਼ਵਾਸੀਆਂ ਦੀ ਤਰਫੋਂ ਗੋਵਿੰਦ ਗੁਰੂ ਜੀ ਨੂੰ ਫਿਰ ਸ਼ਰਧਾਂਜਲੀ ਅਰਿਪਤ ਕਰਦਾ ਹਾਂ। ਮੈਂ ਗੋਵਿੰਦ ਗੁਰੂ ਜੀ ਦੀ ਤਪ-ਤਪੱਸਿਆ, ਉਨ੍ਹਾਂ ਦੇ ਵਿਚਾਰਾਂ ਅਤੇ ਆਦਰਸ਼ਾਂ ਨੂੰ ਪ੍ਰਣਾਮ ਕਰਦਾ ਹਾਂ।
ਭਾਈਓ ਅਤੇ ਭੈਣੋਂ.
ਗੁਜਰਾਤ ਦਾ ਮੁੱਖ ਮੰਤਰੀ ਰਹਿੰਦੇ ਹੋਏ ਮਾਨਗੜ੍ਹ ਦਾ ਜੋ ਖੇਤਰ ਗੁਜਰਾਤ ਵਿੱਚ ਪੈਂਦਾ ਹੈ, ਮੈਨੂੰ ਉਸ ਦੀ ਸੇਵਾ ਦਾ ਸੌਭਾਗ ਮਿਲਿਆ ਸੀ। ਉਸੇ ਖੇਤਰ ਵਿੱਚ ਗੋਵਿੰਦ ਗੁਰੂ ਨੇ ਆਪਣੇ ਜੀਵਨ ਦੇ ਅੰਤਿਮ ਵਰ੍ਹੇ ਵੀ ਬਿਤਾਏ ਸੀ। ਉਨ੍ਹਾਂ ਦੀ ਊਰਜਾ, ਉਨ੍ਹਾਂ ਦੀਆਂ ਸਿਖਿਆਵਾਂ ਅੱਜ ਵੀ ਇਸ ਮਿੱਟੀ ਵਿੱਚ ਮਹਿਸੂਸ ਕੀਤੀਆਂ ਜਾ ਰਹੀਆਂ ਹਨ। ਮੈਂ ਖਾਸ ਤੌਰ ’ਤੇ ਸਾਡੇ ਕਟਾਰਾ ਕਨਕਮਲ ਜੀ ਦਾ ਅਤੇ ਇੱਥੋਂ ਦੇ ਸਮਾਜ ਦਾ ਵੀ ਅੱਜ ਸਿਰ ਝੁਕਾ ਕੇ ਨਮਨ ਕਰਨਾ ਚਾਹੁੰਦਾ ਹਾਂ। ਜਦੋਂ ਮੈਂ ਪਹਿਲਾਂ ਆਉਂਦਾ ਸੀ, ਇਹ ਪੂਰਾ ਵੀਰਾਨ ਖੇਤਰ ਸੀ ਅਤੇ ਮੈਂ ਤਾਕੀਦ ਕੀਤੀ ਸੀ ਵਨ ਮਹੋਤਸਵ ਦੇ ਦੁਆਰਾ ਅੱਜ ਮੈਨੂੰ ਇਤਨਾ ਸੰਤੋਖ ਹੋਇਆ ਚਾਰੋਂ ਪਾਸੇ ਮੈਨੂੰ ਹਰਿਆਲੀ ਨਜ਼ਰ ਆ ਰਹੀ ਹੈ। ਆਪਣੇ ਪੂਰੇ ਸ਼ਰਧਾਭਾਵ ਨਾਲ ਵਨ-ਵਿਕਾਸ ਦੇ ਲਈ ਜੋ ਕੰਮ ਕੀਤਾ ਹੈ, ਇਸ ਖੇਤਰ ਨੂੰ ਜਿਸ ਪ੍ਰਕਾਰ ਨਾਲ ਹਰਾ-ਭਰਾ ਬਣਾ ਦਿੱਤਾ ਹੈ, ਮੈਂ ਇਸ ਦੇ ਲਈ ਇੱਥੋਂ ਦੇ ਸਭ ਸਾਥੀਆਂ ਦਾ ਹਿਰਦੇ ਤੋਂ ਅੱਜ ਮੈਂ ਅਭਿਨੰਦਨ ਕਰਦਾ ਹਾਂ।
ਸਾਥੀਓ,
ਉਸ ਖੇਤਰ ਵਿੱਚ ਜਦੋਂ ਵਿਕਾਸ ਹੋਇਆ, ਜਦੋਂ ਸੜਕਾਂ ਬਣੀਆਂ, ਤਾਂ ਉੱਥੋਂ ਦੇ ਲੋਕਾਂ ਦਾ ਜੀਵਨ ਤਾਂ ਬਿਹਤਰ ਹੋਇਆ ਹੀ ਗੋਵਿੰਦ ਗੁਰੂ ਦੀਆਂ ਸਿੱਖਿਆਵਾਂ ਦਾ ਵੀ ਵਿਸਤਾਰ ਹੋਇਆ।
ਸਾਥੀਓ,
ਗੋਵਿੰਦ ਗੁਰੂ ਜਿਹੇ ਮਹਾਨ ਸੁਤੰਤਰਤਾ ਸੈਨਾਨੀ ਭਾਰਤ ਦੀਆਂ ਪਰੰਪਰਾਵਾਂ ਦੇ, ਭਾਰਤ ਦੇ ਆਦਰਸ਼ਾਂ ਦੇ ਪ੍ਰਤੀਨਿਧੀ ਸਨ। ਉਹ ਕਿਸੇ ਰਿਆਸਤ ਦੇ ਰਾਜਾ ਨਹੀਂ ਸੀ, ਲੇਕਿਨ ਫਿਰ ਵੀ ਉਹ ਲੱਖਾਂ-ਲੱਖਾਂ ਆਦਿਵਾਸੀਆਂ ਦੇ ਨਾਇਕ ਸਨ। ਆਪਣੇ ਜੀਵਨ ਵਿੱਚ ਉਨ੍ਹਾਂ ਨੇ ਆਪਣਾ ਪਰਿਵਾਰ ਗੁਆ ਦਿੱਤਾ, ਲੇਕਿਨ ਹੌਂਸਲਾ ਕਦੇ ਨਹੀਂ ਖੋਹਿਆ। ਉਨ੍ਹਾਂ ਨੇ ਹਰ ਆਦਿਵਾਸੀ ਨੂੰ, ਹਰ ਕਮਜ਼ੋਰ-ਗ਼ਰੀਬ ਅਤੇ ਭਾਰਤਵਾਸੀ ਨੂੰ ਆਪਣਾ ਪਰਿਵਾਰ ਬਣਾਇਆ। ਗੋਵਿੰਦ ਗੁਰੂ ਨੇ ਅਗਰ ਆਦਿਵਾਸੀ ਸਮਾਜ ਦੇ ਸ਼ੋਸ਼ਣ ਦੇ ਖਿਲਾਫ ਅੰਗਰੇਜ਼ੀ ਹੁਕੂਮਤ ਨਾਲ ਸੰਘਰਸ਼ ਦਾ ਬਿਗੁਲ ਵਜਾਇਆ, ਤਾਂ ਨਾਲ ਹੀ ਆਪਣੇ ਸਮਾਜ ਦੀਆਂ ਬੁਰਾਈਆਂ ਦੇ ਖਿਲਾਫ ਵੀ ਉਨ੍ਹਾਂ ਨੇ ਲੜਾਈ ਲੜੀ ਸੀ। ਉਹ ਇੱਕ ਸਮਾਜ ਸੁਧਾਰਕ ਵੀ ਸਨ।
ਉਹ ਇੱਕ ਅਧਿਆਤਮਿਕ ਗੁਰੂ ਵੀ ਸਨ। ਉਹ ਇੱਕ ਸੰਤ ਵੀ ਸਨ। ਉਹ ਇੱਕ ਲੋਕ-ਨੇਤਾ ਸੀ। ਉਨ੍ਹਾਂ ਦੇ ਜੀਵਨ ਵਿੱਚ ਸਾਨੂੰ ਅਸੀਂ ਸਾਹਸ, ਧੀਰਜ ਦੇ ਜਿਤਨੇ ਮਹਾਨ ਦਰਸ਼ਨ ਹੁੰਦੇ ਹਨ, ਉਤਨਾ ਹੀ ਉੱਚਾ ਉਨ੍ਹਾਂ ਦਾ ਦਾਰਸ਼ਨਿਕ ਅਤੇ ਬੌਧਿਕ ਚਿੰਤਨ ਵੀ ਸੀ। ਗੋਵਿੰਦ ਗੁਰੂ ਦਾ ਉਹ ਚਿੰਤਨ, ਉਹ ਬੋਧ ਅੱਜ ਵੀ ਉਨ੍ਹਾਂ ਦੀ ‘ਧੂਣੀ’ ਦੇ ਰੂਪ ਵਿੱਚ ਮਾਨਗੜ੍ਹ ਧਾਮ ਵਿੱਚ ਅਖੰਡ ਰੂਪ ਨਾਲ ਪ੍ਰਦੀਪਤ (ਪ੍ਰਕਾਸ਼ਮਾਨ)ਹੋ ਰਿਹਾ ਹੈ। ਅਤੇ ਉਨ੍ਹਾਂ ਦੀ ‘ਸੰਪ ਸਭਾ’ ਦੇਖੋਂ ਸ਼ਬਦ ਵੀ ਕਿਤਨਾ ਮਾਰਮਿਕ ਹੈ। ‘ਸੰਪ ਸਭਾ’ ਸਮਾਜ ਦੇ ਹਰ ਤਬਕੇ ਵਿੱਚ ਸੰਪ ਭਾਵ ਪੈਦਾ ਹੋਵੇ, ਇਸ ਲਈ ਉਨ੍ਹਾਂ ਦੇ ‘ਸੰਪ ਸਭਾ’ ਦੇ ਆਦਰਸ਼ ਅੱਜ ਵੀ ਇਕਜੁਟਤਾ, ਪ੍ਰੇਮ ਅਤੇ ਭਾਈਚਾਰੇ ਦੀ ਪ੍ਰੇਰਣਾ ਦੇ ਰਹੇ ਹਨ। ਉਨ੍ਹਾਂ ਦੇ ਭਗਤ ਅਨੁਯਾਈ ਅੱਜ ਵੀ ਭਾਰਤ ਦੀ ਅਧਿਆਤਮਿਕਤਾ ਨੂੰ ਅੱਗੇ ਵਧਾ ਰਹੇ ਹਨ।
ਸਾਥੀਓ,
17 ਨਵੰਬਰ 1913 ਨੂੰ ਮਾਨਗੜ੍ਹ ਵਿੱਚ ਜੋ ਨਰਸੰਹਾਰ (ਕਤਲੇਆਮ) ਹੋਇਆ, ਉਹ ਅੰਗ੍ਰੇਜ਼ੀ ਹਕੂਮਤ ਦੀ ਕਰੂਰਤਾ ਦੀ ਪ੍ਰਾਕਾਸ਼ਠਾ ਸੀ। ਇੱਕ ਪਾਸੇ ਆਜ਼ਾਦੀ ਵਿੱਚ ਨਿਸ਼ਠਾ ਰੱਖਣ ਵਾਲੇ ਭੋਲੇ ਭਾਲੇ ਆਦਿਵਾਸੀ ਭਾਈ-ਭੈਣ, ਤਾਂ ਦੂਸਰੇ ਪਾਸੇ ਦੁਨੀਆ ਨੂੰ ਗੁਲਾਮ ਬਣਾਉਣ ਦੀ ਸੋਚ। ਮਾਨਗੜ੍ਹ ਦੀ ਇਸ ਪਹਾੜੀ ’ਤੇ ਅੰਗ੍ਰੇਜ਼ੀ ਹਕੂਮਤ ਨੇ ਡੇਢ ਹਜ਼ਾਰ ਤੋਂ ਜ਼ਿਆਦਾ ਨੌਜਵਾਨਾਂ, ਬਜ਼ੁਰਗਾਂ, ਮਹਿਲਾਵਾਂ ਨੂੰ ਘੇਰ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਤੁਸੀਂ ਕਲਪਨਾ ਕਰ ਸਕਦੇ ਹੋ, ਇੱਕ ਸਾਥ ਡੇਢ ਹਾਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਘਿਨਾਉਣੀ ਹੱਤਿਆ ਕਰਨ ਦਾ ਪਾਪ ਕੀਤਾ ਗਿਆ। ਦੁਰਭਾਗ ਨਾਲ ਆਦਿਵਾਸੀ ਸਮਾਜ ਦੇ ਇਸ ਸੰਘਰਸ਼ ਅਤੇ ਬਲੀਦਾਨ ਨੂੰ ਆਜ਼ਾਦੀ ਦੇ ਬਾਅਦ ਲਿਖੇ ਗਏ ਇਤਿਹਾਸ ਵਿੱਚ ਜੋ ਜਗ੍ਹਾ ਮਿਲਣੀ ਚਾਹੀਦੀ ਸੀ, ਉਹ ਨਹੀਂ ਮਿਲੀ। ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਅੱਜ ਦੇਸ਼ ਉਸ ਕਮੀ ਨੂੰ ਪੂਰਾ ਕਰ ਰਿਹਾ ਹੈ। ਅੱਜ ਦੇਸ਼ ਉਸ ਦਹਾਕੇ ਪਹਿਲਾਂ ਦੀ ਭੁੱਲ ਨੂੰ ਸੁਧਾਰ ਰਿਹਾ ਹੈ।
ਸਾਥੀਓ,
ਭਾਰਤ ਦਾ ਅਤੀਤ, ਭਾਰਤ ਦਾ ਇਤਿਹਾਸ, ਭਾਰਤ ਦਾ ਵਰਤਮਾਨ ਅਤੇ ਭਾਰਤ ਦਾ ਭਵਿੱਖ ਆਦਿਵਾਸੀ ਸਮਾਜ ਦੇ ਬਿਨਾ ਪੂਰਾ ਨਹੀਂ ਹੁੰਦਾ। ਸਾਡੀ ਆਜ਼ਾਦੀ ਦੀ ਲੜਾਈ ਦਾ ਵੀ ਪਗ-ਪਗ, ਇਤਿਹਾਸ ਦਾ ਪੰਨਾ-ਪੰਨਾ ਆਦਿਵਾਸੀ ਵੀਰਤਾ ਨਾਲ ਭਰਿਆ ਪਿਆ ਹੈ। 1857 ਦੀ ਕ੍ਰਾਂਤੀ ਤੋਂ ਵੀ ਪਹਿਲਾਂ, ਵਿਦੇਸ਼ੀ ਹੁਕੂਮਤ ਦੇ ਖ਼ਿਲਾਫ਼ ਆਦਿਵਾਸੀ ਸਮਾਜ ਨੰ ਸੰਗ੍ਰਾਮ ਦਾ ਬਿਗੁਲ ਵਜਾਇਆ । 1780, ਤੁਸੀਂ ਸੋਚੋ 1857 ਤੋਂ ਵੀ ਪਹਿਲਾਂ 1780 ਵਿੱਚ ਸੰਥਾਲ ਵਿੱਚ ਤਿਲਕਾ ਮਾਂਝੀ ਦੀ ਅਗਵਾਈ ਵਿੱਚ ‘ਦਾਮਿਨ ਸੱਤਿਆਗ੍ਰਿਹ’ ਲੜਿਆ ਗਿਆ ਸੀ। ‘ਦਾਮਿਨ ਸੰਗ੍ਰਾਮ’ ਲੜਿਆ ਗਿਆ ਸੀ। 1830-32 ਵਿੱਚ ਬੰਧੂ ਭਗਤ ਦੀ ਅਗਵਾਈ ਵਿੱਚ ਦੇਸ਼ ‘ਲਰਕਾ ਅੰਦੋਲਨ’ ਦਾ ਗਵਾਹ ਬਣਿਆ। 1855 ਵਿੱਚ ਆਜ਼ਾਦੀ ਦੀ ਇਹੀ ਜਵਾਲਾ ‘ਸਿੰਧੂ ਕਾਨਹੂ ਕ੍ਰਾਂਤੀ’ ਦੇ ਰੂਪ ਵਿੱਚ ਜਲ ਉਠੀ। ਇਸੇ ਤਰ੍ਹਾਂ, ਭਗਵਾਨ ਬਿਰਸਾ ਮੁੰਡਾ ਨੇ ਲੱਖਾਂ ਆਦਿਵਾਸੀਆਂ ਵਿੱਚ ਕ੍ਰਾਂਤੀ ਦੀ ਜਵਾਲਾ ਪ੍ਰਜਵਲਿਤ ਕੀਤੀ। ਉਹ ਬਹੁਤ ਘੱਟ ਉਮਰ ਵਿੱਚ ਚਲੇ ਗਏ। ਲੇਕਿਨ ਜੋ ਉਨ੍ਹਾਂ ਦੀ ਊਰਜਾ, ਉਨ੍ਹਾਂ ਦੀ ਦੇਸ਼ਭਗਤੀ ਅਤੇ ਉਨ੍ਹਾਂ ਦਾ ਹੌਸਲਾ ‘ਤਾਨਾ ਭਗਤ ਅੰਦਲੋਨ’ ਜਿਹੀਆਂ ਕ੍ਰਾਂਤੀਆਂ ਦਾ ਅਧਾਰ ਬਣਿਆ।
ਸਾਥੀਓ,
ਗੁਲਾਮੀ ਦੇ ਸ਼ੁਰੂਆਤੀ ਸਦੀਆਂ ਤੋਂ ਲੈ ਕੇ 20ਵੀਂ ਸਦੀ ਤੱਕ, ਤੁਸੀਂ ਅਜਿਹਾ ਕੋਈ ਵੀ ਕਾਲਖੰਡ ਨਹੀਂ ਦੇਖੋਗੇ, ਜਦੋਂ ਆਦਿਵਾਸੀ ਸਮਾਜ ਨੇ ਸੁਤੰਤਰਤਾ ਸੰਗ੍ਰਾਮ ਦੀ ਮਸ਼ਾਲ ਨੂੰ ਸੰਭਾਲ਼ੀ ਨਾ ਰੱਖਿਆ ਹੋਵੇ। ਆਂਧਰ ਪ੍ਰਦੇਸ ਵਿੱਚ ‘ਅੱਲੂਰੀ ਸੀਤਾਰਾਮ ਰਾਮ ਰਾਜੂ ਗਾਰੂ’ ਦੀ ਅਗਵਾਈ ਵਿੱਚ ਆਦਿਵਾਸੀ ਸਮਾਜ ਨੇ ‘ਰੰਪਾ ਕ੍ਰਾਂਤੀ’ ਨੂੰ ਇੱਕ ਨਵੀਂ ਧਾਰ ਦੇ ਦਿੱਤੀ ਸੀ। ਅਤੇ ਰਾਜਸਥਾਨ ਦੀ ਇਹ ਧਰਤੀ ਤਾਂ ਉਸ ਤੋਂ ਵੀ ਬਹੁਤ ਪਹਿਲੇ ਹੀ ਆਦਿਵਾਸੀ ਸਮਾਜ ਦੀ ਦੇਸ਼ਭਗਤੀ ਦੀ ਗਵਾਹ ਰਹੀ ਹੈ। ਇਸੇ ਧਰਤੀ ’ਤੇ ਸਾਡੇ ਆਦਿਵਾਸੀ ਭਾਈ-ਭੈਣ ਮਹਾਰਾਣਾ ਪ੍ਰਤਾਪ ਦੇ ਨਾਲ ਉਨ੍ਹਾਂ ਦੀ ਤਾਕਤ ਬਣ ਕੇ ਖੜ੍ਹੇ ਹੋਏ ਸੀ।
ਸਾਥੀਓ,
ਅਸੀਂ ਆਦਿਵਾਸੀ ਸਮਾਜ ਦੇ ਬਲੀਦਾਨਾਂ ਦੇ ਰਿਣੀ ਹਾਂ। ਅਸੀਂ ਉਨ੍ਹਾਂ ਦੇ ਯੋਗਦਾਨਾਂ ਦੇ ਰਿਣੀ ਹਾਂ। ਇਸ ਸਮਾਜ ਦੇ, ਇਸ ਪ੍ਰਕ੍ਰਿਤੀ ਤੋਂ ਲੈ ਕੇ ਵਾਤਾਵਰਣ ਤੱਕ, ਸੱਭਿਆਚਾਰ ਤੋਂ ਲੈ ਕੇ ਪਰਪੰਰਾਵਾਂ ਤੱਕ, ਭਾਰਤ ਦੇ ਚਰਿੱਤਰ ਨੂੰ ਸਹੇਜਿਆ ਅਤੇ ਸੰਜੋਇਆ ਹੈ। ਅੱਜ ਸਮਾਂ ਹੈ ਕਿ ਦੇਸ਼ ਇਸ ਰਿਣ ਦੇ ਲਈ, ਇਸ ਯੋਗਦਾਨ ਦੇ ਲਈ ਆਦਿ ਵੀ ਸਮਾਜ ਦੀ ਸੇਵਾ ਕਰਕੇ ਉਨ੍ਹਾਂ ਦਾ ਧੰਨਵਾਦ ਕਰੀਏ। ਬੀਤੇ 8 ਵਰ੍ਹਿਆਂ ਤੋਂ ਇਹੀ ਭਾਵਨਾ ਸਾਡੇ ਪ੍ਰਯਾਸਾਂ ਨੂੰ ਊਰਜਾ ਦਿੰਦੀ ਰਹੀ ਹੈ।
ਅੱਜ ਤੋਂ ਕੁਝ ਦਿਨ ਬਾਅਦ ਹੀ, 15 ਨਵੰਬਰ ਨੂੰ ਭਗਵਾਨ ਬਿਰਸਾ ਮੁੰਡਾ ਦੀ ਜਯੰਤੀ ’ਤੇ ਦੇਸ਼ ’ਜਨ-ਜਾਤੀਯ ਗੌਰਵ ਦਿਵਸ’ ਮਨਾਏਗਾ। ਆਦਿਵਾਸੀ ਸਮਾਜ ਦੇ ਅਤੀਤ ਅਤੇ ਇਤਿਹਾਸ ਨੂੰ ਜਨ-ਜਨ ਤੱਕ ਪਹੁੰਚਾਉਣ ਦੇ ਲਈ ਅੱਜ ਦੇਸ਼ ਭਰ ਵਿੱਚ ਆਦਿਵਾਸੀ ਸੁਤੰਤਰਤਾ ਸੈਨਾਨੀਆਂ ਨੂੰ ਸਮਰਪਿਤ ਵਿਸ਼ੇਸ਼ ਮਿਊਜ਼ੀਅਮ ਬਣਾਏ ਜਾ ਰਹੇ ਹਨ। ਜਿਸ ਸ਼ਾਨਦਾਰ ਵਿਰਾਸਤ ਤੋਂ ਸਾਡੀਆਂ ਪੀੜ੍ਹੀਆਂ ਵੰਚਿਤ ਰਹਿ ਰਹੀਆਂ ਹਨ, ਉਹ ਹੁਣ ਉਨ੍ਹਾਂ ਦੇ ਚਿੰਤਨ ਦਾ, ਉਨ੍ਹਾਂ ਦੀ ਸੋਚ ਦਾ ਅਤੇ ਉਨ੍ਹਾਂ ਦੀਆਂ ਪ੍ਰੇਰਣਾਵਾਂ ਦਾ ਹਿੱਸਾ ਬਣੇਗੀ।
ਭਾਈਓ-ਭੈਣੋਂ.
ਦੇਸ਼ ਵਿੱਚ ਆਦਿਵਾਸੀ ਸਮਾਜ ਦਾ ਵਿਸਤਾਰ ਅਤੇ ਉਸ ਦੀ ਭੂਮਿਕਾ ਇਤਨੀ ਬੜੀ ਹੈ ਕਿ ਸਾਨੂੰ ਉਸ ਦੇ ਲਈ ਸਮਰਪਿਤ ਭਾਵ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਰਾਜਸਥਾਨ ਅਤੇ ਗੁਜਰਾਤ ਤੋਂ ਲੈ ਕੇ ਉੱਤਰ ਪੂਰਬ ਅਤੇ ਓਡੀਸ਼ਾ ਤੱਕ, ਵਿਵਿਧਤਾ ਨਾਲ ਭਰੇ ਆਦਿਵਾਸੀ ਸਮਾਜ ਦੀ ਸੇਵਾ ਦੇ ਲਈ ਅੱਜ ਦੇਸ਼ ਸਪਸ਼ਟ ਨੀਤੀਆਂ ਦੇ ਨਾਲ ਕੰਮ ਕਰ ਰਿਹਾ ਹੈ। ‘ਵਨਬੰਧੂ ਕਲਿਆਣ ਯੋਜਨਾ’ ਦੇ ਜ਼ਰੀਏ ਅੱਜ ਜਨਜਾਤੀ ਆਬਾਦੀ ਨੂੰ ਪਾਣੀ, ਬਿਜਲੀ, ਸਿੱਖਿਆ, ਸਿਹਤ ਅਤੇ ਰੋਜ਼ਗਾਰ ਦੇ ਅਵਸਰਾਂ ਨਾਲ ਜੋੜਿਆ ਜਾ ਰਿਹਾ ਹੈ।
ਅੱਜ ਦੇਸ਼ ਦੇ ਵਣ ਖੇਤਰ ਵੀ ਵਧ ਰਹੇ ਹਨ, ਵਣ-ਸੰਪਦਾ ਵੀ ਸੁਰੱਖਿਅਤ ਕੀਤੀਆਂ ਜਾ ਰਹੀਆਂ ਹਨ, ਅਤੇ ਨਾਲ ਹੀ ਆਦਿਵਾਸੀ ਖੇਤਰ ਡਿਜੀਟਲ ਇੰਡੀਆ ਨਾਲ ਵੀ ਜੁੜ ਰਹੇ ਹਨ। ਪਰੰਪਰਾਗਤ ਕੌਸ਼ਲ ਦੇ ਨਾਲ-ਨਾਲ ਆਦਿਵਾਸੀ ਨੌਜਵਾਨਾਂ ਨੂੰ ਆਧੁਨਿਕ ਸਿੱਖਿਆ ਦੇ ਵੀ ਅਵਸਰ ਮਿਲਣ, ਇਸ ਦੇ ਲਈ ‘ਏਕਲਵਯ ਆਵਾਸੀ ਵਿਦਿਆਲਾ’ ਵੀ ਖੋਲ੍ਹੇ ਜਾ ਰਹੇ ਹਨ। ਇੱਥੇ ਇਸ ਪ੍ਰੋਗਰਾਮ ਦੇ ਬਾਅਦ ਮੈਂ ਜਾਂਬੂਘੋੜਾ ਜਾ ਰਿਹਾ ਹਾਂ ਜਿੱਥੇ ਗੋਵਿੰਦ ਗੁਰੂ ਜੀ ਨਾਮ ’ਤੇ ਬਣੀ ਯੂਨੀਵਰਸਿਟੀ ਦੇ ਸ਼ਾਨਦਾਰ ਪ੍ਰਸ਼ਾਸਨਿਕ ਕੈਂਪਸ ਦਾ ਲੋਕਅਰਪਣ ਕਰਾਂਗਾ।
ਸਾਥੀਓ,
ਅੱਜ ਤੁਹਾਡੇ ਦਰਮਿਆਨ ਆਇਆ ਹਾਂ, ਤਾਂ ਇੱਕ ਹੋਰ ਬਾਤ ਵੀ ਮੇਰਾ ਦੱਸਣ ਦਾ ਮਨ ਕਰਦਾ ਹੈ। ਤੁਸੀਂ ਦੇਖਿਆ ਹੋਵੇਗਾ, ਕੱਲ੍ਹ ਸ਼ਾਮ ਹੀ ਮੈਨੂੰ, ਅਹਿਮਦਾਬਾਦ ਤੋਂ ਉਦੈਪੁਰ ਬ੍ਰੌਡਗੇਜ ਲਾਈਨ ’ਤੇ ਚਲਣ ਵਾਲੀ ਟ੍ਰੇਨ ਨੂੰ ਹਰੀ ਝੰਡੀ ਦਿਖਾਉਣ ਦਾ ਅਵਸਰ ਮਿਲਿਆ ਹੈ। 300 ਕਿਲੋਮੀਟਰ ਲੰਬੀ ਇਸ ਰੇਲ ਲਾਈਨ ਦਾ ਬ੍ਰੌਡ ਗੇਜ ਵਿੱਚ ਬਦਲਣਾ ਰਾਜਸਥਾਨ ਦੇ ਸਾਡੇ ਭਾਈਆਂ ਅਤੇ ਭੈਣਾਂ ਦੇ ਲਈ ਵੀ ਬਹੁਤ ਮਹੱਤਵਪੂਰਨ ਹੈ। ਇਸ ਪਰਿਵਰਤਨ ਨਾਲ ਰਾਜਸਥਾਨ ਦੇ ਅਨੇਕ ਆਦਿਵਾਸੀ ਖੇਤਰ, ਗੁਜਰਾਤ ਦੇ ਆਦਿਵਾਸੀ ਖੇਤਰਾਂ ਨਾਲ ਜੁੜ ਜਾਣਗੇ। ਇਸ ਨਵੀਂ ਰੇਲ ਲਾਈਨ ਨਾਲ ਰਾਜਸਥਾਨ ਦੇ ਟੂਰਿਜ਼ਮ ਨੂੰ ਵੀ ਬੜਾ ਲਾਭ ਹੋਵੇਗਾ, ਇੱਥੋਂ ਦੇ ਉਦਯੋਗਿਕ ਵਿਕਾਸ ਵਿੱਚ ਵੀ ਮਦਦ ਮਿਲੇਗੀ। ਇਸ ਨਾਲ ਨੌਜਵਾਨਾਂ ਦੇ ਲਈ ਰੋਜ਼ਗਰ ਦੀਆਂ ਵੀ ਨਵੀਆਂ ਸੰਭਾਵਨਾਵਾਂ ਬਣਨਗੀਆਂ।
ਸਾਥੀਓ,
ਹੁਣ ਜਿੱਥੇ ਮਾਨਗੜ੍ਹ ਧਾਮ ਦੇ ਸੰਪੂਰਨ ਵਿਕਾਸ ਦੀ ਚਰਚਾ ਵੀ ਹੋਈ ਹੈ। ਮਾਨਗੜ੍ਹ ਧਾਮ ਦੇ ਸ਼ਾਨਦਾਰ ਵਿਸਤਾਰ ਦੀ ਪ੍ਰਬਲ ਇੱਛਾ ਸਾਡੇ ਸਭ ਵਿੱਚ ਹੈ। ਇਸ ਦੇ ਲਈ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਨੂੰ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ। ਮੇਰਾ ਇੱਥੇ ਚਾਰਾਂ ਰਾਜਾਂ ਅਤੇ ਸਰਕਾਰਾਂ ਨੂੰ ਆਗ੍ਰਹ ਹੈ ਕਿ ਇਸ ਦਿਸ਼ਾ ਵਿੱਚ ਵਿਸਤ੍ਰਿਤ ਚਰਚਾ ਕਰੋ, ਇੱਕ ਰੋਡਮੈਪ ਤਿਆਰ ਕਰੋ, ਤਾਕਿ ਗੋਵਿੰਦ ਗੁਰੂ ਜੀ ਦਾ ਇਹ ਸਮ੍ਰਿਤੀ ਸਥਲ ਵੀ ਪੂਰੇ ਵਿਸ਼ਵ ਵਿੱਚ ਆਪਣੀ ਪਹਿਚਾਣ ਬਣਾਏ। ਮੈਨੂੰ ਵਿਸ਼ਵਾਸ ਹੈ, ਮਾਨਗੜ੍ਹ ਧਾਮ ਦਾ ਵਿਸਤਾਰ, ਇਸ ਖੇਤਰ ਨੂੰ ਨਵੀਂ ਪੀੜ੍ਹੀ ਦੇ ਲਈ ਪ੍ਰੇਰਣਾ ਦਾ ਇੱਕ ਜਾਗ੍ਰਿਤ ਸਥਲ ਬਣਾਏਗਾ। ਅਤੇ ਮੈਂ ਇਹ ਵਿਸ਼ਵਾਸ ਦਿਵਾਉਂਦਾ ਹਾਂ, ਕਿਉਂਕਿ ਕਈ ਦਿਨਾਂ ਤੋਂ ਸਾਡੀ ਚਰਚਾ ਚਲ ਰਹੀ ਹੈ।
ਜਿਤਨਾ ਜਲਦੀ, ਜਿਤਨਾ ਜ਼ਿਆਦਾ ਖੇਤਰ ਅਸੀਂ ਨਿਰਧਾਰਿਤ ਕਰਾਂਗੇ, ਤਾਂ ਫਿਰ ਸਭ ਮਿਲ ਕੇ ਅਤੇ ਭਾਰਤ ਸਰਕਾਰ ਦੀ ਅਗਵਾਈ ਵਿੱਚ ਅਸੀਂ ਇਸ ਦਾ ਹੋਰ ਅਧਿਕ ਵਿਕਾਸ ਕਰ ਸਕਦੇ ਹਾਂ। ਇਸ ਨੂੰ ਕੋਈ ਰਾਸ਼ਟਰੀ ਸਮਾਰਕ ਕਹਿ ਸਕਦਾ ਹੈ, ਕੋਈ ਸੰਕਲਿਤ ਵਿਵਸਥਾ ਕਹਿ ਸਕਦਾ ਹੈ, ਨਾਮ ਤਾਂ ਕੋਈ ਵੀ ਦੇ ਦੇਵਾਂਗੇ, ਲੇਕਿਨ ਭਾਰਤ ਸਰਕਾਰ ਅਤੇ ਇਨ੍ਹਾਂ ਚਾਰ ਰਾਜਾਂ ਦੇ ਜਨਜਾਤੀ ਸਮਾਜ ਦਾ ਸਿੱਧਾ ਸਬੰਧ ਹੈ। ਇਨ੍ਹਾਂ ਚਾਰਾਂ ਰਾਜਾਂ ਅਤੇ ਭਾਰਤ ਸਰਕਾਰ ਨੂੰ ਮਿਲ ਕੇ ਇਸ ਨੂੰ ਹੋਰ ਨਵੀਆਂ ਉਚਾਈਆਂ ’ਤੇ ਲੈ ਜਾਣਾ ਹੈ, ਉਸ ਦਿਸ਼ਾ ਵਿੱਚ ਭਾਰਤ ਸਰਕਾਰ ਪੂਰੀ ਤਰ੍ਹਾਂ ਕਮਿਟੇਡ ਹੈ। ਮੈਂ ਫਿਰ ਇੱਕ ਵਾਰ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਗੋਵਿੰਦ ਗੁਰੂ ਦੇ ਸ਼੍ਰੀ ਚਰਨਾਂ ਵਿੱਚ ਪ੍ਰਣਾਮ ਕਰਦਾ ਹਾਂ, ਉਨ੍ਹਾਂ ਦੀ ਧਵਨੀ ਤੋਂ ਮਿਲੀ ਹੋਈ ਪ੍ਰੇਰਣਾ ਤੋਂ ਆਦਿਵਾਸੀ ਸਮਾਜ ਦੇ ਕਲਿਆਣ ਦਾ ਸੰਕਲਪ ਲੈ ਕੇ ਅਸੀਂ ਸਭ ਨਿਕਲੀਏ, ਇਹੀ ਮੇਰੀ ਆਪ ਸਭ ਨੂੰ ਪ੍ਰਾਰਥਨਾ ਹੈ।
ਬਹੁਤ-ਬਹੁਤ ਧੰਨਵਾਦ!
*****
ਡੀਐੱਸ/ਐੱਸਟੀ/ਆਰਕੇ
(Release ID: 1873441)
Visitor Counter : 145
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam