ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਨੂੰ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ-734 ਦੇ ਮੁਰਾਦਾਬਾਦ-ਠਾਕੁਰਵਾੜਾ-ਕਾਸ਼ੀਪੁਰ ਸੈਕਸ਼ਨ ਲਈ 1841.92 ਕਰੋੜ ਰੁਪਏ ਦੀ ਲਾਗਤ ਨਾਲ ਸੁਧਾਰ ਅਤੇ ਅਪਗ੍ਰੇਡੇਸ਼ਨ ਕੰਮ ਨੂੰ ਮਨਜ਼ੂਰੀ
Posted On:
01 NOV 2022 3:20PM by PIB Chandigarh
ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ (ਮੁਰਾਦਾਬਾਦ ਅਤੇ ਅਮਰੋਹਾ ਜ਼ਿਲੇ ਦੇ ਮੁਰਾਦਾਬਾਦ ਅਤੇ ਕਾਸ਼ੀਪੁਰ ਬਾਈਪਾਸ ਸਮੇਤ) ਨੂੰ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ-734 ਦੇ ਮੁਰਾਦਾਬਾਦ-ਠਾਕੁਰਵਾੜਾ-ਕਾਸ਼ੀਪੁਰ ਸੈਕਸ਼ਨ ਲਈ 1841.92 ਕਰੋੜ ਰੁਪਏ ਦੀ ਲਾਗਤ ਨਾਲ ਈਪੀਸੀ ਮੋਡ ਦੇ ਤਹਿਤ ਸੁਧਾਰ ਅਤੇ ਅਪਗ੍ਰੇਡੇਸ਼ਨ ਦੇ ਕੰਮ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਟਵੀਟਸ ਦੀ ਇੱਕ ਲੜੀ ਦੇ ਮਾਧਿਅਮ ਨਾਲ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਇਸ 33.724 ਕਿਲੋਮੀਟਰ ਲੰਬੇ ਹਿੱਸੇ (ਲਚਕੀਲੇ ਫੁੱਟਪਾਥ ਸਮੇਤ) 'ਤੇ ਸੁਧਾਰ ਦਾ ਇਹ ਕੰਮ ਦੋ ਸਾਲਾਂ ਦੀ ਮਿਆਦ ਵਿੱਚ ਪੂਰਾ ਕੀਤਾ ਜਾਵੇਗਾ। ਮੁਰਾਦਾਬਾਦ ਬਾਈਪਾਸ ਕੋਰੀਡੋਰ ਨੂੰ ਰਾਸ਼ਟਰੀ ਰਾਜਮਾਰਗ-734 ਯਾਨੀ ਮੁਰਾਦਾਬਾਦ-ਕਾਸ਼ੀਪੁਰ ਹਾਈਵੇ ਨਾਲ ਜੋੜਨ ਨਾਲ ਯਾਤਰਾ ਵਿੱਚ ਲੱਗਣ ਵਾਲੇ ਸਮੇਂ ਵਿੱਚ ਕਾਫ਼ੀ ਕਮੀ ਆਵੇਗੀ।
ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਨਾਲ ਦਿੱਲੀ ਤੋਂ ਮੇਰਠ, ਬਰੇਲੀ ਅਤੇ ਮੁਰਾਦਾਬਾਦ ਤੱਕ ਸੁਚਾਰੂ ਆਵਾਜਾਈ ਦੀ ਸਹੂਲਤ ਮਿਲੇਗੀ ਅਤੇ ਇਹ ਅੱਗੇ ਰਾਮਨਗਰ ਰਾਹੀਂ ਜਿਮ ਕਾਰਬੇਟ ਟਾਈਗਰ ਰਿਜ਼ਰਵ ਨਾਲ ਜੁੜ ਜਾਵੇਗਾ।
****
ਐੱਮਜੇਪੀਐੱਸ
(Release ID: 1873162)