ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਵਿਜੀਲੈਂਸ ਜਾਗਰੂਕਤਾ ਹਫ਼ਤਾ-2022ਦਾ ਸਮਾਗਮ 31 ਅਕਤੂਬਰ, 2022 ਨੂੰ ਆਯੋਜਿਤ
प्रविष्टि तिथि:
31 OCT 2022 11:44AM by PIB Chandigarh
ਕੇਂਦਰੀ ਵਿਜੀਲੈਂਸ ਕਮਿਸ਼ਨ ਉਸ ਹਫ਼ਤੇ ਦੌਰਾਨ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਉਂਦਾ ਹੈ ਜਿਸ ਵਿੱਚ 31 ਅਕਤੂਬਰ, ਮਰਹੂਮ ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ਦਿਨ ਹੁੰਦਾ ਹੈ। ਇਸ ਸਾਲ, ਵਿਜੀਲੈਂਸ ਜਾਗਰੂਕਤਾ ਹਫ਼ਤਾ 31 ਅਕਤੂਬਰ ਤੋਂ 6 ਨਵੰਬਰ, 2022 ਤੱਕ ਹੇਠ ਲਿਖੇ ਵਿਸ਼ੇ ਨਾਲ ਮਨਾਇਆ ਜਾ ਰਿਹਾ ਹੈ:
“ਭ੍ਰਿਸ਼ਟਚਾਰ ਮੁਕਤ ਭਾਰਤ –ਵਿਕਸਿਤ ਭਾਰਤ”
“ਵਿਕਸਿਤ ਰਾਸ਼ਟਰ ਲਈ ਭ੍ਰਿਸ਼ਟਾਚਾਰ ਮੁਕਤ ਭਾਰਤ”
NJ7R.jpg)
V3TZ.jpg)
ਵਿਜੀਲੈਂਸ ਜਾਗਰੂਕਤਾ ਹਫ਼ਤਾ ਦੀ ਸ਼ੁਰੂਆਤ ਕਮਿਸ਼ਨ ਵੱਲੋਂ ਅਖੰਡਤਾ ਦੀ ਸਹੁੰ ਚੁੱਕ ਕੇ ਕੀਤੀ ਗਈ।ਇਹ ਸਹੁੰ ਸਮਾਗਮ ਸਤਰਕਤਾ ਭਵਨ ਵਿਖੇ ਸਵੇਰੇ 11 ਵਜੇ ਹੋਇਆ ਜਿਸ ਵਿੱਚ ਕੇਂਦਰੀ ਵਿਜੀਲੈਂਸ ਕਮਿਸ਼ਨ ਦੇ ਹੋਰ ਅਧਿਕਾਰੀਆਂ ਸਮੇਤ ਸ਼੍ਰੀ ਸੁਰੇਸ਼ ਐੱਨ ਪਟੇਲ, ਕੇਂਦਰੀ ਵਿਜੀਲੈਂਸ ਕਮਿਸ਼ਨਰ, ਸ਼੍ਰੀ ਪ੍ਰਵੀਨ ਕੁਮਾਰ ਸ਼੍ਰੀਵਾਸਤਵ, ਵਿਜੀਲੈਂਸ ਕਮਿਸ਼ਨਰ ਅਤੇ ਸ਼੍ਰੀ ਅਰਵਿੰਦ ਕੁਮਾਰ, ਵਿਜੀਲੈਂਸ ਕਮਿਸ਼ਨਰ ਵੀ ਸ਼ਾਮਲ ਸੀ। ਸਹੁੰ ਚੁੱਕਣ ਦੀ ਰਸਮ ਪ੍ਰਸਾਰ ਭਾਰਤੀ ਦੁਆਰਾ ਰਿਕਾਰਡ ਕੀਤੀ ਗਈ ਹੈ।
ਵਿਜੀਲੈਂਸ ਜਾਗਰੂਕਤਾ ਹਫ਼ਤੇ - 2022 ਦੇ ਪੂਰਵਗਾਮੀ ਵਜੋਂ, ਕੇਂਦਰੀ ਵਿਜੀਲੈਂਸ ਕਮਿਸ਼ਨ ਨੇ ਸਾਰੇ ਮੰਤਰਾਲਿਆਂ/ਵਿਭਾਗਾਂ/ਸੰਸਥਾਵਾਂ ਲਈ ਫੋਕਸ ਖੇਤਰਾਂ ਵਜੋਂ ਕੁਝ ਰੋਕਥਾਮ ਵਿਜੀਲੈਂਸ ਪਹਿਲਕਦਮੀਆਂ ਨੂੰ ਉਜਾਗਰ ਕਰਦੇ ਹੋਏ ਤਿੰਨ ਮਹੀਨਿਆਂ ਦੀ ਮੁਹਿੰਮ ਚਲਾਈ ਸੀ। ਛੇ ਫੋਕਸ ਖੇਤਰਾਂ ਵਿੱਚ ਹੇਠ ਲਿਖੇ ਖੇਤਰ ਸ਼ਾਮਲ ਹਨ:
a) ਜਾਇਦਾਦ ਪ੍ਰਬੰਧਨ
b) ਸੰਪੱਤੀਆਂ ਦਾ ਪ੍ਰਬੰਧਨ
c) ਰਿਕਾਰਡ ਪ੍ਰਬੰਧਨ
d) ਦੋ ਮਾਪਦੰਡਾਂ ਸਮੇਤ ਤਕਨੀਕੀ ਪਹਿਲਕਦਮੀਆਂ
- ਵੈੱਬਸਾਈਟ ਮੇਨਟੇਨੈਂਸ ਅਤੇ ਅੱਪਡੇਸ਼ਨ
- ਔਨਲਾਈਨ ਪੋਰਟਲ ’ਤੇ ਗਾਹਕਾਂ ਨੂੰ ਸੇਵਾ ਪ੍ਰਦਾਨ ਕਰਨ ਲਈ ਨਵੇਂ ਖੇਤਰਾਂ ਦੀ ਪਛਾਣ ਅਤੇ ਔਨਲਾਈਨ ਪਲੇਟਫਾਰਮ ਬਣਾਉਣ ਲਈ ਕਦਮਾਂ ਦੀ ਸ਼ੁਰੂਆਤ।
e) ਜਿੱਥੇ ਕਿਤੇ ਵੀ ਲੋੜ ਪਵੇ,ਦਿਸ਼ਾ-ਨਿਰਦੇਸ਼ਾਂ/ ਸਰਕੂਲਰ/ ਮੈਨੂਅਲ ਨੂੰ ਅੱਪਡੇਟ ਕਰਨਾ।
f) ਸ਼ਿਕਾਇਤਾਂ ਦਾ ਨਿਪਟਾਰਾ ਕਰਨਾ।
ਵਿਜੀਲੈਂਸ ਜਾਗਰੂਕਤਾ ਹਫ਼ਤੇ ਦੇ ਹਿੱਸੇ ਵਜੋਂ, ਕੇਂਦਰੀ ਵਿਜੀਲੈਂਸ ਕਮਿਸ਼ਨ ਵੱਲੋਂ 3 ਨਵੰਬਰ ਨੂੰ ਵਿਗਿਆਨ ਭਵਨ ਵਿਖੇ ਇੱਕ ਸਮਾਗਮ ਵੀ ਕੀਤਾ ਜਾਵੇਗਾ। ਮੁੱਖ ਮਹਿਮਾਨ ਵਜੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸਮਾਗਮ ਵਿੱਚ ਸ਼ਿਰਕਤ ਕਰਨ ਦੀ ਉਮੀਦ ਹੈ।
<><><><><>
ਐੱਸਐੱਨਸੀ/ਆਰਆਰ
(रिलीज़ आईडी: 1872263)
आगंतुक पटल : 222