ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਆਕਾਂਕਸ਼ਾ ਵਿਵਹਾਰੇ ਨੇ ਖੇਲੋ ਇੰਡੀਆ ਟੂਰਨਾਮੈਂਟ ਵਿੱਚ 40 ਕਿਲੋਗ੍ਰਾਮ ਭਾਗ ਵਰਗ 'ਚ ਵੇਟਲਿਫਟਿੰਗ ਦਾ ਕੌਮੀ ਰਿਕਾਰਡ ਬਣਾਇਆ
प्रविष्टि तिथि:
28 OCT 2022 4:12PM by PIB Chandigarh
ਮਹਾਰਾਸ਼ਟਰ ਦੀ ਵੇਟਲਿਫਟਰ ਆਕਾਂਕਸ਼ਾ ਵਿਵਹਾਰੇ ਨੇ 40 ਕਿਲੋਗ੍ਰਾਮ ਭਾਰ ਵਰਗ ਵਿੱਚ ਨਵਾਂ ਕੌਮੀ ਰਿਕਾਰਡ ਬਣਾਇਆ ਹੈ। ਵੇਟ ਲਿਫਟਿੰਗ ਵੀ ਟਾਰਗੇਟ ਓਲੰਪਿਕ ਪੋਡੀਅਮ ਸਕੀਮ ਦਾ ਇੱਕ ਹਿੱਸਾ ਹੈ, ਆਕਾਂਕਸ਼ਾ ਨੇ ਸਾਰੇ 3 ਵਰਗਾਂ - ਸਨੈਚ, ਕਲੀਨ ਅਤੇ ਜਰਕ ਵਿੱਚ ਕੁੱਲ ਮਿਲਾ ਕੇ ਕੌਮੀ ਰਿਕਾਰਡ ਕਾਇਮ ਕੀਤੇ ਹਨ।

ਗਾਜ਼ੀਆਬਾਦ, ਨੋਇਡਾ ਵਿੱਚ ਚੱਲ ਰਹੇ ਖੇਲੋ ਇੰਡੀਆ ਨੈਸ਼ਨਲ ਰੈਂਕਿੰਗ ਮਹਿਲਾ ਵੇਟਲਿਫਟਿੰਗ ਟੂਰਨਾਮੈਂਟ ਫੇਜ਼-2 ਦੇ ਪਹਿਲੇ ਦਿਨ (ਸ਼ੁੱਕਰਵਾਰ) ਆਕਾਂਕਸ਼ਾ ਨੂੰ ਇਹ ਉਪਲਬਧੀ ਹਾਸਲ ਹੋਈ ਹੈ।
ਅਕਾਂਕਸ਼ਾ ਨੇ 60 ਕਿਲੋ ਭਾਰ ਚੁੱਕ ਕੇ ਆਪਣੇ ਮੌਜੂਦਾ ਸਨੈਚ ਦੇ ਕੌਮੀ ਰਿਕਾਰਡ ਨੂੰ ਬਿਹਤਰ ਬਣਾਇਆ ਹੈ। ਉਸਨੇ ਕਲੀਨ ਐਂਡ ਜਰਕ ਵਿੱਚ 71 ਕਿਲੋਗ੍ਰਾਮ ਭਾਰ ਚੁੱਕਿਆ ਅਤੇ ਇਸ ਸਮੁੱਚੀ ਪ੍ਰਕਿਰਿਆ ਵਿੱਚ ਕੁੱਲ ਮਿਲਾਕੇ 131 ਕਿਲੋਗ੍ਰਾਮ ਭਾਰ ਚੁੱਕਣ ਦੀ ਸਫਲਤਾ ਹਾਸਲ ਕੀਤੀ। ਉਸਨੇ 40 ਕਿਲੋਗ੍ਰਾਮ ਯੂਥ ਲੜਕੀਆਂ ਦੇ ਵਰਗ ਵਿੱਚ ਹਿੱਸਾ ਲਿਆ ਸੀ।
ਇਸ ਦੌਰਾਨ, ਟੋਕੀਓ 2020 ਓਲੰਪਿਕ ਖੇਡਾਂ ਵਿੱਚ ਚਾਂਦੀ ਦਾ ਤਗਮਾ ਜੇਤੂ ਮੀਰਾ ਬਾਈ ਚਾਨੂ ਦਿਨ ਦੇ ਸ਼ੁਰੂ ਵਿੱਚ ਕਰਵਾਏ ਗਏ ਉਦਘਾਟਨੀ ਸਮਾਰੋਹ ਦੌਰਾਨ ਮੌਜੂਦ ਸੀ। ਖੇਲੋ ਇੰਡੀਆ ਵੂਮੈਨ ਲੀਗ ਦੇ ਮਹੱਤਵ ਬਾਰੇ ਬੋਲਦੇ ਹੋਏ, ਮੀਰਾਬਾਈ ਨੇ ਕਿਹਾ, "ਲੀਗ ਬਹੁਤ ਮਹੱਤਵਪੂਰਨ ਹੈ ਕਿਉਂਕਿ ਬਹੁਤ ਸਾਰੀਆਂ ਕੁੜੀਆਂ ਭਾਰਤ ਦੇ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਨੁਮਾਇੰਦਗੀ ਇਸ ਮੁਕਾਬਲੇ ਵਿੱਚ ਕਰ ਰਹੀਆਂ ਹਨ। ਲੀਗ ਦੌਰਾਨ, ਪ੍ਰਦਾਨ ਕੀਤਾ ਜਾ ਰਿਹਾ ਇਹ ਐਕਸਪੋਜਰ ਆਉਣ ਵਾਲੇ ਭਵਿੱਖ ਵਿੱਚ ਸਾਰੀਆਂ ਲੜਕੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ।

"ਇਹ ਇੱਕ ਬਹੁਤ ਵੱਡਾ ਪਲੇਟਫਾਰਮ ਹੈ, ਖਾਸ ਤੌਰ 'ਤੇ ਨੌਜਵਾਨ ਪੀੜ੍ਹੀ ਲਈ ਅਤੇ ਵੇਟਲਿਫਟਰਾਂ ਦੀ ਨਵੀਂਆਂ ਖਿਡਾਰਨਾਂ ਦੇ ਲਈ ਜਿਨ੍ਹਾਂ ਨੇ ਹੁਣੇ-ਹੁਣੇ ਇਹ ਖੇਡ ਸ਼ੁਰੂ ਕੀਤੀ ਹੈ। ਬਹੁਤ ਸਾਰੀਆਂ ਕੁੜੀਆਂ ਹੁਣ ਤੌਂ ਹੀ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀਆਂ ਹਨ। " ਕੌਮੀ ਖੇਡਾਂ 2022 ਦੋਰਾਨ ਸੋਨ ਤਮਗਾ ਜੇਤੂ ਖਿਡਾਰਨ ਨੇ ਕਿਹਾ ਕਿ ਇਹ ਆਉਣ ਵਾਲੇ ਸਾਲਾਂ ਵਿੱਚ ਸਭਨਾਂ ਦੇ ਸਾਹਮਣੇ ਸਾਬਤ ਹੋਵੇਗਾ ਕਿ ਵੇਟਲਿਫਟਿੰਗ ਵਿੱਚ ਕੌਣ ਦੇਸ਼ ਦਾ ਮਾਣ ਵਧਾਏਗੀ।

ਮੀਰਾਬਾਈ ਨੇ ਇਸ ਸਾਲ ਦੇ ਸ਼ੁਰੂ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਖੇਲੋ ਇੰਡੀਆ ਵੇਟਲਿਫਟਿੰਗ ਟੂਰਨਾਮੈਂਟ ਦੇ ਫੇਜ਼ 1 ਵਿੱਚ ਸੋਨ ਤਮਗਾ ਜਿੱਤਿਆ ਸੀ।
*********
ਐਨ ਬੀ / ਓ.ਏ
(रिलीज़ आईडी: 1871705)
आगंतुक पटल : 137