ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਬੌਂਬੇ ਸਟੌਕ ਐਕਸਚੇਂਜ ਵਿੱਚ ਘੰਟੀ ਬਜਾ ਕੇ ਐੱਨਐੱਚਏਆਈ ਇਨਵਆਈਟੀ (InvIT) ਕਨਵਰਟੀਬਲ ਡਿਬੇਂਟਰ ਨੂੰ ਸੂਚੀਬਧ ਕੀਤਾ

Posted On: 28 OCT 2022 11:03AM by PIB Chandigarh

ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਮੁੰਬਈ ਵਿੱਚ 9.15 ਵਜੇ ਸਵੇਰੇ ਘੰਟੀ ਬਜਾ ਕੇ ਐੱਨਐੱਚਏਆਈ ਇਨਵਆਈਟੀ (InvIT) ਕਨਵਰਟੀਬਲ ਡਿਬੇਂਚਰਾਂ ਨੂੰ ਸੂਚੀਬਧ ਕਰਨ ਦੀ ਰਸਮ ਪੂਰੀ ਕੀਤੀ। ਇਸ ਅਵਸਰ ‘ਤੇ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ ਦੀ ਚੇਅਰਮੈਨ ਸ਼੍ਰੀਮਤੀ ਅਲਕਾ ਉਪਾਧਿਆਏ ਅਤੇ ਹੋਰ ਪਤਵੰਤੇ ਮੌਜੂਦ ਸਨ। ਸ਼੍ਰੀ ਗਡਕਰੀ ਨੇ ਸਾਰੇ ਸੰਸਥਾਗਤ ਅਤੇ ਰਿਟੇਲ ਨਿਵੇਸ਼ਕਾਂ ਨੂੰ ਉਨ੍ਹਾਂ ਦੇ ਭਰਪੂਰ ਉਤਸਾਹ ਅਤੇ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ ਦੀ ਸਾਖ ਵਿੱਚ ਭਰੋਸਾ ਜਤਾਉਣ ਦੇ ਲਈ ਧੰਨਵਾਦ ਕੀਤਾ।

https://static.pib.gov.in/WriteReadData/userfiles/image/image001JH9I.jpg

ਸ਼੍ਰੀ ਗਡਕਰੀ ਨੇ ਕਿਹਾ ਕਿ ਬੌਂਬੇ ਸਟੌਕ ਐਕਸਚੇਂਜ ਵਿੱਚ ਇਨਵਆਈਟੀ (InvIT) ਐੱਨਸੀਡੀ ਦਾ ਸੂਚੀਬਧ ਕੀਤਾ ਜਾਣਾ ਇਤਿਹਾਸਿਕ ਘਟਨਾ ਹੈ, ਕਿਉਂਕਿ ਇਹ ਇਨਫ੍ਰਾ-ਫੰਡਿੰਗ ਵਿੱਚ ਜਨ ਭਾਗੀਦਾਰੀ ਦੀ ਨਵੀਂ ਸਵੇਰ ਹੈ। ਖੁਲ੍ਹਣ ਦੇ ਕੇਵਲ ਸੱਤ ਘੰਟੇ ਦੇ ਅੰਦਰ ਇਨਵਆਈਟੀ (InvIT) ਦਾ ਦੂਸਰਾ ਦੌਰ ਜ਼ਰੂਰਤ ਤੋਂ ਸੱਤ ਗੁਣਾ ਅਧਿਕ ਦਰਜ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਉੱਚ ਸਾਖ ਦੇ ਨਾਲ ਪ੍ਰਤੀ ਵਰ੍ਹੇ 8.05 ਪ੍ਰਤੀਸ਼ਤ ਦਾ ਕਾਰਗਰ ਪਰਿਣਾਮ ਦੇਵੇਗਾ। ਸ਼੍ਰੀ ਗਡਕਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਆਖਿਰਕਾਰ ਰਿਟੇਲ ਨਿਵੇਸ਼ਕਾਂ (ਰਿਟਾਇਰਡ ਨਾਗਰਿਕਾਂ, ਵੇਤਨਭੋਗੀ ਵਿਅਕਤੀਆਂ, ਛੋਟੇ ਤੇ ਮੱਧ ਵਪਾਰੀਆਂ) ਨੂੰ ਅਵਸਰ ਦੇਣਗੇ ਕਿ ਉਹ ਰਾਸ਼ਟਰ-ਨਿਰਮਾਣ ਗਤੀਵਿਧੀਆਂ ਵਿੱਚ ਹਿੱਸਾ ਲੈ ਸਕਣ। ਉਨ੍ਹਾਂ ਨੇ ਕਿਹਾ ਕਿ ਨਿਊਨਤਮ ਨਿਵੇਸ਼ ਸੀਮਾ ਸਿਰਫ 10 ਹਜ਼ਾਰ ਰੁਪਏ ਰੱਖੀ ਗਈ ਹੈ।

https://static.pib.gov.in/WriteReadData/userfiles/image/image002C81L.jpg

ਸ਼੍ਰੀ ਗਡਕਰੀ ਨੇ ਕਿਹਾ ਕਿ ਸੜਕ ਇਨਫ੍ਰਾਸਟ੍ਰਕਚਰ ਪ੍ਰੋਜੈਕਟ ਵਿੱਚ ਆਂਤਰਿਕ ਲਾਭ ਦਰ ਬਹੁਤ ਬਿਹਤਰ ਹੈ। ਉਨ੍ਹਾਂ ਨੇ ਕਿਹਾ ਕਿ 26 ਗ੍ਰੀਨਫੀਲਡ ਐਕਸਪ੍ਰੈੱਸ-ਵੇਅ ਅਤੇ ਕਈ ਹੋਰ ਪ੍ਰੋਜੈਕਟ ਸ਼ੁਰੂ ਹੋਣ ਵਾਲੇ ਹਨ, ਜੋ ਵੱਧ ਤੋਂ ਵੱਧ ਨਿਵੇਸ਼ ਅਵਸਰ ਪ੍ਰਦਾਨ ਕਰਨਗੇ। ਉਨ੍ਹਾਂ ਨੇ ਨਿਵੇਸ਼ਕਾਂ ਨੂੰ ਕਿਹਾ ਕਿ ਉਹ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਨੂੰ ਸਮਰਥਨ ਦੇਣਾ ਜਾਰੀ ਰੱਖੋ, ਤਾਕਿ ਦੇਸ਼ ਨੂੰ ਪੰਜ ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਈ ਜਾਣ ਬਾਰੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪਰਿਕਲਪਨਾ ਪੂਰੀ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਇਨਫ੍ਰਾਸਟ੍ਰਕਚਰ ਪ੍ਰੋਜੈਕਟ ਆਰਥਿਕ ਤੌਰ ‘ਤੇ ਉਪਯੋਗੀ ਹਨ ਅਤੇ ਬਿਹਤਰ ਲਾਭ ਦਿੰਦੇ ਹਨ।

https://static.pib.gov.in/WriteReadData/userfiles/image/image003D390.jpg

 

ਸ਼੍ਰੀ ਗਡਕਰੀ ਨੇ ਕਿਹਾ ਕਿ ਬੌਂਡਸ ਇੱਕ ਵੱਡਾ ਅਵਸਰ ਹੈ, ਜਿਸ ਦੇ ਜ਼ਰੀਏ ਆਤਮਨਿਰਭਰ ਭਾਰਤ ਸਬੰਧੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪਰਿਕਲਪਨਾ ਪੂਰੀ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਇਨਫ੍ਰਾਸਟ੍ਰਕਚਰ, ਖਾਸ ਤੌਰ ‘ਤੇ ਸੜਕਾਂ ਨਾਲ ਸਬੰਧਿਤ ਇਨਫ੍ਰਾਸਟ੍ਰਕਚਰ ਵਿੱਚ ਵੱਡਾ ਨਿਵੇਸ਼ ਦੇਸ਼ ਦੇ ਸਮਾਜਿਕ-ਆਰਥਿਕ ਵਿਕਾਸ ਦੇ ਲਈ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਜ਼ਿਆਦਾ ਤੋਂ ਜ਼ਿਆਦਾ ਰਿਟੇਲ ਨਿਵੇਸ਼ਕ ਅਗਲੇ ਦੌਰਾਂ ਵਿੱਚ ਹਿੱਸਾ ਲੈਣਗੇ ਤੇ ਹੌਲੀ-ਹੌਲੀ ਉਹ ਸੰਸਥਾਗਤ ਨਿਵੇਸ਼ਕਾਂ ਤੋਂ ਅੱਗੇ ਨਿਕਲ ਜਾਣਗੇ।

 
*****

ਐੱਮਜੇਪੀਐੱਸ



(Release ID: 1871703) Visitor Counter : 88