ਰੇਲ ਮੰਤਰਾਲਾ
azadi ka amrit mahotsav

ਭਾਰਤੀ ਰੇਲਵੇ 28 ਅਕਤੂਬਰ ਤੋਂ ਇੱਕ ਮਹੀਨੇ ਤੱਕ ਮੈਗਾ ਸੁਰੱਖਿਆ ਅਭਿਆਨ ਚਲਾਏਗਾ


ਇਸ ਅਭਿਆਨ ਦਾ ਉਦੇਸ਼ ਅਚੱਲ ਸੰਪੱਤੀਆਂ, ਲੋਕੋਮੋਟਿਵ ਅਤੇ ਰੋਲਿੰਗ ਸਟਾਕ ਦੀ ਦੇਖ-ਰੇਖ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨੂੰ ਦੂਰ ਕਰਨਾ ਹੈ

ਇਸ ਅਭਿਆਨ ਦੇ ਦੌਰਾਨ ਖੇਤਰੀ ਹੈੱਡਕੁਆਰਟਰ ਅਤੇ ਡਿਵੀਜ਼ਨਲ ਦਫ਼ਤਰ ਦੇ ਅਧਿਕਾਰੀ ਉੱਤਮ ਨਿਰੀਖਣ ਕਰਨਗੇ

Posted On: 27 OCT 2022 3:29PM by PIB Chandigarh

ਸੁਰੱਖਿਆ ਭਾਰਤੀ ਰੇਲਵੇ ਦੀ ਸਰਵਉੱਚ ਤਰਜੀਹ ਬਣੀ ਹੋਈ ਹੈ ਅਤੇ ਇਸ ’ਤੇ ਸਭ ਤੋਂ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ। ਰੇਲ ਮੰਤਰਾਲੇ ਨੇ ਅਚੱਲ ਸੰਪੱਤੀਆਂ, ਲੋਕੋਮੋਟਿਵ ਅਤੇ ਰੋਲਿੰਗ ਸਟਾਕ ਦੀ ਦੇਖ-ਰੇਖ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨੂੰ ਦੂਰ ਕਰਨ ਅਤੇ ਭਾਰਤੀ ਰੇਲਵੇ ਨਾਲ ਸਬੰਧਿਤ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਲਈ ਸਾਰੇ ਖੇਤਰੀ ਰੇਲਵੇ ਨੂੰ 28 ਅਕਤੂਬਰ ਤੋਂ ਇੱਕ ਮਹੀਨੇ ਦਾ ਸੁਰੱਖਿਆ ਅਭਿਆਨ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਅਭਿਆਨ ਦੇ ਦੌਰਾਨ, ਮੌਜੂਦਾ ਪ੍ਰਕਿਰਿਆਵਾਂ ਦਾ ਅਨੁਪਾਲਨ ਸੁਨਿਸ਼ਚਿਤ ਕੀਤਾ ਜਾਵੇਗਾ ਅਤੇ ਮਨੁੱਖੀ ਪਹਿਲੂਆਂ ਦੀ ਨਿਗਰਾਨੀ ਕੀਤੀ ਜਾਵੇਗੀ

ਰੇਲਵੇ ਬੋਰਡ ਨੇ ਸਾਰੇ ਖੇਤਰੀ ਰੇਲਵੇ ਨੂੰ ਇਹ ਸੁਨਿਸ਼ਚਿਤ ਕਰਨ ਦਾ ਨਿਰਦੇਸ਼ ਦਿੱਤਾ ਹੈ ਕਿ ਹੈੱਡਕੁਆਰਟਰ ਅਤੇ ਡਿਵੀਜ਼ਨਾਂ ਦੇ ਅਧਿਕਾਰੀ ਉੱਤਮ ਨਿਰੀਖਣ ਕਰਨ ਅਤੇ ਇਸ ਅਭਿਆਨ ਦੇ ਦੌਰਾਨ ਨਿਰੀਖਣ ਦੀ ਕੜੀ ਵਿੱਚ ਪਾਈਆਂ ਗਈਆਂ ਕਮੀਆਂ ਵਿੱਚ ਸੁਧਾਰ ਸੁਨਿਸ਼ਚਿਤ ਕਰਨ। ਇਸ ਅਭਿਆਨ ਦੇ ਦੌਰਾਨ ਹਰੇਕ ਡਿਵੀਜ਼ਨ ਵਿੱਚ ਹਰੇਕ ਦਿਨ ਹੈੱਡਕੁਆਰਟਰ ਦਾ ਘੱਟੋਂ ਘੱਟ ਇੱਕ ਅਧਿਕਾਰੀ ਨਿਰੀਖਣ ’ਤੇ ਹੋਣਾ ਚਾਹੀਦਾ ਹੈ, ਨਾਲ ਹੀ, ਹਰੇਕ ਡਿਵੀਜ਼ਨ ਦਾ ਹਰੇਕ ਪ੍ਰਮੁੱਖ ਖੰਡ ਇੱਕ ਅਧਿਕਾਰੀ ਦੁਆਰਾ ਨਾਈਟ ਫੂਟ ਪਲੇਟ ਨਿਰੀਖਣ ਦੇ ਅਧੀਨ ਹੋਣਾ ਚਾਹੀਦਾ ਹੈ। ਡਿਵੀਜ਼ਨ ਦੇ ਸਾਰੇ ਖੰਡਾਂ ਦਾ ਨਰੀਖਣ ਡੀਆਰਐੱਮ/ ਏਡੀਆਰਐੱਮ ਦੁਆਰਾ ਕੀਤਾ ਜਾਵੇਗਾ। ਅਚੱਲ ਸੰਪੱਤੀਆਂ ਦੀ ਢੁੱਕਵੀਂ ਜਾਂਚ ਕੀਤੀ ਜਾਵੇਗੀ

ਰੇਲਵੇ ਬੋਰਡ ਦੇ ਇਸ ਮੈਗਾ ਸੁਰੱਖਿਆ ਅਭਿਆਨ ਦੇ ਨਿਰਦੇਸ਼ਾਂ ਵਿੱਚ ਸਾਰੀਆਂ ਪੱਟੜੀਆਂ ਦੀ ਨਿਯਮਿਤ ਗਸਤ ਤੇ ਉਨ੍ਹਾਂ ਦੀ ਦਿਨ-ਪ੍ਰਤੀ ਦਿਨ ਨਿਗਰਾਨੀ ਸ਼ਾਮਲ ਹੈ। ਪਰਿਚਾਲਨ ਸੰਬੰਧਿਤ ਉਚਿਤ ਕਾਰਜ ਪ੍ਰਣਾਲੀਆਂ ਦਾ ਪਾਲਣ ਅਤੇ ਸੁਰੱਖਿਆ ਵਿਵਸਥਾ ਦੀ ਅਣਦੇਖੀ ਨਹੀਂ ਹੋਣ ਦੇਣਾ ਸੁਨਿਸ਼ਚਿਤ ਕਰਨ ਦੇ ਲਈ ਸਟੇਸ਼ਨਾਂ ’ਤੇ ਅਚਾਨਕ ਨਿਰੀਖਣ ਕੀਤਾ ਜਾਣਾ ਚਾਹੀਦਾ ਹੈ, ਨਾਲ ਹੀ ਗੇਟ, ਸਟੇਸ਼ਨ ਅਤੇ ਪਰਿਚਾਲਨ ਨਾਲ ਜੁੜੇ ਹੋਰ ਕਰਮਚਾਰੀਆਂ ਨੂੰ ਸਾਵਧਾਨ ਰਹਿਣ ਦੇ ਲਈ ਪ੍ਰੋਤਸਾਹਿਤ ਕੀਤਾ ਜਾਵੇਗਾ

***

ਵਾਈਬੀ


(Release ID: 1871580)
Read this release in: English , Urdu , Hindi , Tamil