ਇਸਪਾਤ ਮੰਤਰਾਲਾ

ਸਟੀਲ ਅਥਾਰਿਟੀ ਆਵ੍ ਇੰਡੀਆ ਲਿਮਿਟਿਡ (ਸੇਲ) ਨੇ GeM ‘ਤੇ 10,000 ਕਰੋੜ ਰੁਪਏ ਦਾ ਖਰੀਦ ਮੁੱਲ ਪਾਰ ਕੀਤਾ


GeM ’ਤੇ ਦਸ ਹਜ਼ਾਰ ਕਰੋੜ ਰੁਪਏ ਦੀ ਖਰੀਦ ਨੂੰ ਪਾਰ ਕਰਨ ਵਾਲਾ ਪਹਿਲਾ ਕੇਂਦਰੀ ਜਨਤਕ ਖੇਤਰ ਦਾ ਉੱਦਮ ਬਣਿਆ ਸੇਲ

Posted On: 27 OCT 2022 3:31PM by PIB Chandigarh

ਸਟੀਲ ਅਥਾਰਿਟੀ ਆਵ੍ ਇੰਡੀਆ ਲਿਮਿਟਿਡ (ਸੇਲ), ਗਵਰਨਮੈਂਟ-ਈ-ਮਾਰਕਿਟਪਲੇਸ (GeM) ਦੀ ਸਥਾਪਨਾ ਦੇ ਬਾਅਦ ਤੋਂ, GeM  ਦੇ ਮਾਧਿਅਮ ਰਾਹੀਂ 10,000 (ਦਸ ਹਜ਼ਾਰ) ਕਰੋੜ ਰੁਪਏ ਦੇ ਖਰੀਦ ਮੁੱਲ (procurement value) ਨੂੰ ਪਾਰ ਕਰਨ ਵਾਲਾ ਪਹਿਲਾ ਕੇਂਦਰੀ ਜਨਤਕ ਖੇਤਰ ਦਾ ਉੱਦਮ (ਸੀਪੀਐੱਸਈ) ਬਣ ਗਿਆ ਹੈ। ਇਹ ਸੇਲ ਦੇ ਲਈ ਵੱਡੀ ਉਪਲਬਧੀ ਹੈ।

 GeM ਦੇ ਨਾਲ ਸਾਂਝੇਦਾਰੀ ਕਰਨ ਵਿੱਚ ਸੇਲ ਸਭ ਤੋਂ ਅੱਗੇ ਰਿਹਾ ਹੈ। ਸੇਲ ਨੇ GeM ਪੋਰਟਲ ਦੀ ਪਹੁੰਚ ਵਧਾਉਣ ਦੇ ਲਈ ਇਸ ਦੀਆਂ ਵਿਭਿੰਨ ਸਮਰੱਥਾਵਾਂ ਨੂੰ ਬਣਾਉਣ ਵਿੱਚ ਸਰਗਰਮ ਭੂਮਿਕਾ ਨਿਭਾਈ ਹੈ।

ਸੇਲ ਨੇ GeM  ਪੋਰਟਲ ਵਿੱਚ ਵਿੱਤੀ ਵਰ੍ਹੇ 18-19 ਵਿੱਚ 2.7 ਕਰੋੜ ਰੁਪਏ ਦੀ ਖਰੀਦ ਕਰਕੇ ਇੱਕ ਛੋਟੀ ਜਿਹੀ ਸ਼ੁਰੂਆਤ ਕੀਤੀ ਸੀ ਇਸ ਸਾਲ 10,000 ਕਰੋੜ ਰੁਪਏ ਦੇ ਕੁੱਲ ਮੁੱਲ ਨੂੰ ਪਾਰ ਕਰ ਚੁੱਕੀ ਹੈ। ਸੰਯੋਗ ਨਾਲ ਸੇਲ ਪਿਛਲੇ ਵਿੱਤੀ ਵਰ੍ਹੇ ਵਿੱਚ ਰੁਪਏ 4,614 ਕਰੋੜ ਦੇ ਕਾਰੋਬਾਰ ਦੇ ਨਾਲ GeM ’ਤੇ ਸਭ ਤੋਂ ਵੱਡਾ ਸੀਪੀਐੱਸਈ ਖਰੀਦਦਾਰ ਸੀ। ਹੁਣ ਤੱਕ 5,250  ਕਰੋੜ ਰੁਪਏ ਤੋਂ ਅਧਿਕ ਦੀ ਖਰੀਦ ਦੇ ਨਾਲ ਚਾਲੂ ਵਿੱਤ ਵਰ੍ਹੇ  ਵਿੱਚ ਸੇਲ ਪਹਿਲਾਂ ਹੀ ਪਿਛਲੇ ਸਾਲ ਦੀ  ਉਪਲਬਧੀ ਨੂੰ ਪਾਰ ਕਰ ਚੁੱਕਿਆ ਹੈ ਅਤੇ ਸੇਲ GeM  ’ਤੇ ਵੋਲਿਊਮ  ਵਧਾਉਣ ਦੇ ਲਈ ਪ੍ਰਤੀਬੱਧ ਹੈ।

 

*****

ਏਕੇਐੱਨ



(Release ID: 1871579) Visitor Counter : 89


Read this release in: English , Urdu , Hindi , Tamil