Posted On:
19 OCT 2022 11:15PM by PIB Chandigarh
ਰਾਜਕੋਟ ਦੇ ਲੋਕ, ਕੈਸੇ ਹੋ ਆਪ ਸਾਰੇ,
ਆਨੰਦ ਹੀ ਆਨੰਦ !
ਹੁਣੇ ਤਾਂ ਤੁਸੀਂ ਨਵਰਾਤਰੀ ਦਾ ਜ਼ਬਰਦਸਤ ਜਲਸਾ ਕੀਤਾ ਹੈ। ਦੋ ਸਾਲ ਦੇ ਬਾਅਦ ਇਹ ਅਵਸਰ ਮਿਲਿਆ ਨਾ, ਦੀਵਾਲੀ ਦੀ ਤਿਆਰੀ ਕੈਸੀ ਹੈ? ਅੱਜ ਤਾਂ ਤੁਹਾਡੀ ਦੀਵਾਲੀ ਮੈਨੂੰ ਹੁਣੇ ਤੋਂ ਦਿਖਣ ਲਗੀ ਹੈ। ਅੱਜ ਤਾਂ ਰਾਜਕੋਟ ਨੇ ਰੰਗ ਜਮਾ ਦਿੱਤਾ।
ਕੋਈ ਕਲਪਨਾ ਕਰ ਸਕਦਾ ਹੈ ਕਿ ਹੁਣੇ ਹੀ ਨਵਰਾਤਰੀ ਗਈ ਹੈ, ਵਿਜੈਦਸ਼ਮੀ ਗਈ ਹੋਵੇ, ਗਰਬਾ ਖੇਡ-ਖੇਡ ਕੇ ਥੱਕ ਗਏ ਹੋਣ, ਧਨਤੇਰਸ ਦਾ ਰਾਹ ਦੇਖ ਰਹੇ ਹੋ, ਦੀਵਾਲੀ ਦੀ ਤਿਆਰੀ ਕਰ ਰਹੇ ਹੋ, ਨਵਾਂ ਸਾਲ ਆਉਣ ਵਾਲਾ ਹੋਵੇ, ਛੋਟੇ-ਬੜੇ ਵਪਾਰੀਆਂ ਨੂੰ ਕਿਤਨਾ ਸਾਰਾ ਕੰਮ ਹੋਵੇ ਅਤੇ ਫਿਰ ਵੀ ਅੱਜ ਜੋ ਰਾਜਕੋਟ ਨੇ ਸ਼ਾਨਦਾਰ ਪ੍ਰੋਗਰਾਮ ਕੀਤਾ ਹੈ, ਜਿਸ ਪ੍ਰੇਮ ਅਤੇ ਅਸ਼ੀਰਵਾਦ ਨਾਲ ਸੁਆਗਤ-ਸਨਮਾਨ ਕੀਤਾ ਹੈ, ਮੈਂ ਰਾਜਕੋਟ ਨੂੰ ਸ਼ਤ-ਸ਼ਤ ਪ੍ਰਣਾਮ ਕਰਦਾ ਹਾਂ।
ਤੁਹਾਡੇ ਇੱਥੇ ਦੀਵਾਲੀ ਯਾਨੀ ਕੀਤੇ ਹੋਏ ਕੰਮਾਂ ਦਾ ਹਿਸਾਬ-ਕਿਤਾਬ ਕਰਨਾ। ਅਤੇ ਨਵਾਂ ਸਾਲ ਯਾਨੀ ਨਵੇਂ ਸੰਕਲਪ ਦੀ ਸ਼ੁਰੂਆਤ ਹੋਣਾ ਅਤੇ ਦ੍ਰਿੜ੍ਹ ਨਿਸ਼ਚਾ ਕਰ ਅੱਗੇ ਵਧਣ ਦੀ ਪ੍ਰਵਿਰਤੀ। ਇਸ ਸਮੇਂ ਰਾਜਕੋਟ ਸਹਿਤ ਪੂਰੇ ਸੌਰਾਸ਼ਟਰ ਦੇ ਵਿਕਾਸ ਦੇ ਲਈ ਅੱਜ ਅਨੇਕ ਪ੍ਰੋਜੈਕਟ ਜੋ ਪੂਰੇ ਹੋਏ, ਉਸ ਨੂੰ ਦੀਵਾਲੀ ਦੀ ਭੇਂਟ ਦੀ ਤਰ੍ਹਾਂ ਤੁਹਾਡੇ ਚਰਨਾਂ ਵਿੱਚ ਰੱਖ ਰਿਹਾ ਹਾਂ।
ਅਤੇ ਜਿਸ ਦਾ ਨੀਂਹ ਪੱਥਰ ਰੱਖਿਆ ਹੈ, ਉਸ ਨਵੇਂ ਸੰਕਲਪਾਂ ਦਾ ਇੱਕ ਪ੍ਰਕਾਰ ਨਾਲ ਫਾਊਂਡੇਸ਼ਨ ਕਰ ਦਿੱਤਾ ਹੈ। ਕਨੈਕਟੀਵਿਟੀ, ਇੰਡਸਟ੍ਰੀ, ਪਾਣੀ, ਲੋਕਾਂ ਦੀ ਸੁਵਿਧਾ ਨਾਲ ਜੁੜੇ ਅਨੇਕ ਐਸੇ ਪ੍ਰੋਜੈਕਟ ਜੋ ਰਾਜਕੋਟ ਨੂੰ ਕਈ ਗੁਣਾ ਸ਼ਕਤੀਸ਼ਾਲੀ ਬਣਾਉਣਗੇ। ਇੱਥੋਂ ਦੇ ਨਾਗਰਿਕਾਂ ਨੂੰ ਉਨ੍ਹਾਂ ਦੀ ਜ਼ਿੰਦਗੀ ਅਸਾਨ ਬਣਾਉਣ ਦੇ ਕੰਮ ਵਿੱਚ ਆਉਣਗੇ।
ਦੁਨੀਆ ਦੀ ਉੱਤਮ ਤਕਨੀਕ ਦੁਆਰਾ ਦੇਸ਼ ਵਿੱਚ ਛੇ ਸਥਾਨਾਂ 'ਤੇ ਮਕਾਨ ਬਣਾਉਣ ਦਾ ਨਵਾਂ ਅਭਿਯਾਨ ਸ਼ੁਰੂ ਕੀਤਾ ਗਿਆ। ਉਸ ਵਿੱਚ ਇੱਕ ਰਾਜਕੋਟ ਨੂੰ ਪਸੰਦ ਕੀਤਾ ਗਿਆ। ਅਤੇ 1144 ਮਕਾਨ, ਨਵੀਂ ਟੈਕਨੋਲੋਜੀ, ਨਵੀਂ ਪੱਧਤੀ, ਨਵੀਂ ਗਤੀ ਅਤੇ ਕੋਰੋਨਾ ਸੰਕਟਕਾਲ ਵਿੱਚ ਵੀ ਇਹ ਉੱਤਮ ਕੰਮ ਕਰਨ ਦੇ ਲਈ ਟੈਕਨੋਲੋਜੀ ਹੋਵੇ ਅਤੇ ਉਸੇ ਦੇ ਨਾਲ ਹੀ ਗੁੱਡ ਗਵਰਨੈਂਸ ਹੋਵੇ, ਕਮਿਟਮੈਂਟ ਹੋ, ਲੋਕਾਂ ਦੀ ਜ਼ਰੂਰਤ ਦੀ ਚਿੰਤਾ ਹੋਵੇ, ਤਦੇ ਇਤਨਾ ਅੱਛਾ ਕੰਮ ਹੁੰਦਾ ਹੈ। ਅਤੇ ਉਸ ਦੇ ਲਈ ਭਾਰਤ ਸਰਕਾਰ ਦੇ ਮੰਤਰੀ ਭਾਈ ਹਰਦੀਪ ਸਿੰਘ ਪੁਰੀ ਅਤੇ ਗੁਜਰਾਤ ਸਰਕਾਰ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਟੀਮ, ਭਾਈ ਭੂਪੇਂਦਰ ਭਾਈ ਇਨ੍ਹਾਂ ਸਾਰਿਆਂ ਦਾ ਅਤੇ ਰਾਜਕੋਟ ਦਾ ਲੱਖ-ਲੱਖ ਅਭਿਨੰਦਨ।
ਅੱਜ ਮੈਂ ਖਾਸ ਕਰਕੇ ਇਸ ਨਵੀਂ ਤਕਨੀਕ ਨਾਲ ਬਣੇ ਹੋਏ ਸੁੰਦਰ ਮਕਾਨਾਂ ਦੇ ਲਈ ਇਨ੍ਹਾਂ ਘਰਾਂ ਦੀ ਮਾਲਿਕ ਬਣੀਆਂ ਹੋਈਆਂ ਮਾਤਾਵਾਂ-ਭੈਣਾਂ ਨੂੰ ਵਿਸ਼ੇਸ਼ ਤੌਰ ‘ਤੇ ਵਧਾਈ ਦਿੰਦਾ ਹਾਂ। ਅਤੇ ਦੀਵਾਲੀ ਵਿੱਚ ਇਹ ਘਰ ਬਣਿਆ ਹੈ, ਤਦ ਲਕਸ਼ਮੀ ਤੁਹਾਡੇ ਘਰ ਵਿੱਚ ਵਾਸ ਕਰੇ, ਐਸੇ ਅਸੀਂ ਸਾਰੇ ਮਿਲ ਕੇ ਪਰਮਾਤਮਾ ਨੂੰ ਪ੍ਰਾਰਥਨਾ ਕਰੀਏ।
ਇੱਥੇ ਜਦੋਂ ਮੈਂ ਚਾਬੀ ਦੇ ਰਿਹਾ ਸਾਂ, ਤਦ ਸਭ ਤੋਂ ਪੁੱਛ ਰਿਹਾ ਸੀ, ਕਿ ਮਕਾਨ ਕੈਸਾ ਬਣਿਆ ਹੈ? ਉਨ੍ਹਾਂ ਦੇ ਚਿਹਰੇ ਹੀ ਦੱਸ ਰਹੇ ਕਿ ਉਨ੍ਹਾਂ ਨੂੰ ਕਿਤਨਾ ਸੰਤੋਸ਼ ਹੋਇਆ ਹੈ, ਇਨ੍ਹਾਂ ਮਕਾਨਾਂ ਨੂੰ ਦੇਖ ਕੇ, ਨਹੀਂ ਤਾਂ ਸਰਕਾਰੀ ਮਕਾਨ ਦੀ ਕੋਈ ਗਿਣਤੀ ਹੀ ਨਾ ਕਰੇ। ਪਰ ਹੁਣ ਤਾਂ ਸਰਕਾਰ ਐਸੀ ਹੈ, ਜਿਸ ਨੂੰ ਕਦਮ-ਕਦਮ ’ਤੇ ਲੋਕ ਗਿਣਦੇ ਹਨ।
ਬੀਤੇ 21 ਸਾਲਾਂ ਵਿੱਚ ਅਸੀਂ ਸਾਥ ਵਿੱਚ ਮਿਲ ਕੇ ਅਨੇਕ ਸੁਪਨੇ ਦੇਖੇ, ਅਨੇਕ ਕਦਮ ਉਠਾਏ, ਅਨੇਕ ਸਿੱਧੀਆਂ ਦੇ ਸਿਖਰ ਨੂੰ ਹਾਸਲ ਕੀਤਾ। ਅਤੇ ਮੇਰੇ ਲਈ ਤਾਂ ਰਾਜਕੋਟ, ਇਹ ਮੇਰੀ ਪਹਿਲੀ ਪਾਠਸ਼ਾਲਾ ਸੀ। ਜੈਸੇ ਮਹਾਤਮਾ ਗਾਂਧੀ ਦਾ ਸੁਭਾਗ ਸੀ, ਕਿ ਪੋਰਬੰਦਰ ਵਿੱਚ ਜਨਮ ਹੋਇਆ ਅਤੇ ਰਾਜਕੋਟ ਵਿੱਚ ਪਾਠਸ਼ਾਲਾ ਮਿਲੀ।
ਵੈਸੇ ਮੇਰਾ ਸੁਭਾਗ ਸੀ ਕਿ ਉੱਥੇ ਉੱਤਰ ਗੁਜਰਾਤ ਵਿੱਚ ਜਨਮ ਹੋਇਆ, ਅਤੇ ਰਾਜਕੋਟ ਵਿੱਚ ਸੱਤਾਕਰਣ ਅਤੇ ਰਾਜਨੀਤੀ ਦੀ ਪਹਿਲੀ ਪਾਠਸ਼ਾਲਾ ਤੁਹਾਡੇ ਚਰਨਾਂ ਤੋਂ ਸ਼ੁਰੂ ਹੋਈ। ਇਹ ਰਾਜਕੋਟ ਦੀ ਧਰਤੀ ਦੀ ਤਾਕਤ ਦੇਖੋ, ਉਸ ਨੇ ਪਹਿਲੀ ਪਾਠਸ਼ਾਲਾ ਵਿੱਚ ਗਾਂਧੀ ਜੀ ਨੂੰ ਅਸ਼ੀਰਵਾਦ ਦਿੱਤਾ, ਅੱਜ ਗਾਂਧੀ ਜੀ ਸਾਡੇ ਲਈ ਪ੍ਰੇਰਣਾ ਰੂਪ ਸ਼ਕਤੀ ਬਣ ਗਏ। ਅਤੇ ਤੁਸੀਂ ਮੈਨੂੰ ਅਸ਼ੀਰਵਾਦ ਦਿੱਤਾ, ਕਿ ਅੱਜ ਦੋ-ਦੋ ਦਹਾਕੇ ਪੂਰੇ ਹੋ ਗਏ, ਜ਼ਿੰਮੇਦਾਰੀ ਵਧਦੀ ਹੀ ਜਾ ਰਹੀ ਹੈ, ਵਧਦੀ ਹੀ ਜਾ ਰਹੀ ਹੈ, ਇਹ ਤੁਹਾਡੇ ਰਾਜਕੋਟ ਦੇ ਅਸ਼ੀਰਵਾਦ ਦੀ ਤਾਕਤ ਹੈ।
ਸਾਡੇ ਵਜੂਭਾਈ ਨੇ ਸੀਟ ਖਾਲੀ ਕੀਤੀ, ਅਤੇ ਮੈਨੂੰ ਰਾਜਕੋਟ ਭੇਜਿਆ ਅਤੇ ਤੁਸੀਂ ਮੈਨੂੰ ਅਪਣਾ ਲਿਆ ਅਤੇ ਇਹ ਤੁਹਾਡੇ ਅਸ਼ੀਰਵਾਦ ਨਾਲ ਯਾਤਰਾ ਸ਼ੁਰੂ ਹੋਈ ਅਤੇ ਇਹ ਯਾਤਰਾ ਅੱਜ ਗੁਜਰਾਤ ਅਤੇ ਦੇਸ਼ ਦੇ ਵਿਕਾਸ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਣ ਦਾ ਅਵਸਰ ਬਣ ਗਈ। ਰਾਜਕੋਟ ਦੇ ਇਸ ਰਿਣ ਨੂੰ ਮੈਂ ਕਦੇ ਵੀ ਨਹੀਂ ਚੁਕਾ ਸਕਦਾ। ਮੈਂ ਤੁਹਾਡਾ ਕਰਜ਼ਦਾਰ ਹਾਂ। ਅਤੇ ਅੱਜ ਜਦੋਂ ਮੈਂ ਤੁਹਾਡੇ ਵਿਚਕਾਰ ਆਇਆ ਹਾਂ, ਤਦ ਸੰਪੂਰਨ ਸੇਵਾਭਾਵ ਨਾਲ, ਸਮਰਪਣ ਭਾਵ ਨਾਲ, ਸਿਰ ਝੁਕਾ ਕੇ ਤੁਹਾਡੇ ਚਰਨਾਂ ਵਿੱਚ ਇਹ ਵਿਕਾਸ ਦੇ ਕਾਰਜਾਂ ਦੀ ਭੇਂਟ ਕਰਦਾ ਹਾਂ ਭਾਈਓ।
ਇੱਕ ਵਿਦਿਆਰਥੀ ਦੇ ਰੂਪ ਵਿੱਚ ਤੁਹਾਡੇ ਤੋਂ ਬਹੁਤ ਕੁਝ ਸਿੱਖਿਆ। ਬਹੁਤ ਕੁਝ ਸਮਝਿਆ ਅਤੇ ਜੋ ਰਾਜਕੋਟ ਨੇ ਸਿਖਾਇਆ ਹੈ, ਉਹ ਅੱਜ ਦੇਸ਼ ਨੂੰ ਕੰਮ ਆ ਰਿਹਾ ਹੈ, ਭਾਈਓ। ਅੱਜ ਜਦੋਂ ਗੁਜਰਾਤ ਦੇ ਜਹੋ-ਜਲਾਲੀ ਦੀ ਚਰਚਾ ਹੁੰਦੀ ਹੋਵੇ, ਗੁਜਰਾਤ ਦੇ ਕਾਇਦੇ-ਕਾਨੂੰਨ ਦੀ ਚਰਚਾ ਹੁੰਦੀ ਹੋਵੇ, ਦੇਸ਼ ਭਰ ਦੇ ਖਿਡਾਰੀ ਗੁਜਰਾਤ ਵਿੱਚ ਖੇਲਕੂਦ ਸਪਰਧਾ (ਮੁਕਾਬਲੇ) ਵਿੱਚ ਆਏ ਸਨ ਅਤੇ ਉਸੇ ਸਮੇਂ ਨਵਰਾਤਰੀ ਦਾ ਤਿਉਹਾਰ ਚਲ ਰਿਹਾ ਸੀ।
ਜ਼ਿਆਦਾਤਰ ਖਿਡਾਰੀਆਂ ਨੇ, ਕਿਤਨਿਆਂ ਨੇ ਮੇਰੇ ਨਾਲ ਫੋਨ 'ਤੇ ਬਾਤ ਕੀਤੀ ਅਤੇ ਬਹੁਤ ਸਾਰਿਆਂ ਨੇ ਸੋਸ਼ਲ ਮੀਡੀਆ ਵਿੱਚ ਗੁਜਰਾਤ ਵਿੱਚ ਆਪਣਾ ਅਨੁਭਵ, ਉਸ ਵਿੱਚ ਵੀ ਰਾਤੋ-ਰਾਤ ਭੈਣਾਂ-ਲੜਕੀਆਂ ਸੋਨੇ ਦੇ ਗਹਿਣੇ ਪਾ ਕੇ ਕਿਤੇ ਵੀ ਜਾ ਰਹੀਆਂ ਹੋਣ, ਕੋਈ ਭੈ ਨਾ ਹੋਵੇ, ਚਿੰਤਾ ਨਾ ਹੋਵੇ। ਇਹ ਸਭ ਗੁਜਰਾਤ ਵਿੱਚ ਦੇਖ ਕੇ, ਰਾਜਕੋਟ ਵਿੱਚ ਦੇਖ ਕੇ ਦੇਸ਼ ਭਰ ਤੋਂ ਆਏ ਹੋਏ ਲੋਕਾਂ ਨੇ ਮੂੰਹ ਵਿੱਚ ਉਂਗਲੀਆਂ ਪਾ ਲਈਆਂ।
ਕਾਇਦੇ-ਕਾਨੂੰਨ ਦੀ ਵਿਵਸਥਾ ਨੂੰ ਪ੍ਰਾਥਮਿਕਤਾ ਦੇਣ ਦਾ ਇਹ ਪਰਿਣਾਮ ਹੈ। ਸਾਡੇ ਇੱਥੇ ਸਥਿਤੀ ਸੀ, ਅਤੇ ਸਾਡੇ ਰਾਜਕੋਟ ਵਿੱਚ ਤਾਂ ਪਤਾ ਹੈ, ਪੂਰੇ ਸੌਰਾਸ਼ਟਰ ਵਿੱਚ ਜਿਸ ਸਮੇਂ ਜਨਸੰਘ ਦਾ ਜ਼ਮਾਨਾ ਸੀ, ਮੈਂ ਤਾਂ ਰਾਜਨੀਤੀ ਵਿੱਚ ਨਹੀਂ ਸੀ, ਜਨਸੰਘ ਦੇ ਜ਼ਮਾਨੇ ਵਿੱਚ ਸਾਡੇ ਚਿਮਨਭਾਈ ਸ਼ੁਕਲ ਅਤੇ ਸੂਰਯਕਾਂਤ ਭਾਈ ਆਚਾਰੀਆ, ਇਨ੍ਹਾਂ ਦੀ ਜੋੜੀ ਨੇ ਗੁੰਡਾ ਵਿਰੋਧੀ ਸਮਿਤੀ ਬਣਾਈ ਸੀ ਅਤੇ ਗੁੰਡਾ ਵਿਰੋਧੀ ਮੁਕਤ ਅਭਿਯਾਨ ਚਲਾਇਆ ਸੀ। ਰਾਜਕੋਟ ਅਤੇ ਪੂਰੇ ਸੌਰਾਸ਼ਟਰ ਵਿੱਚ ਇਸ ਗੁੰਡਾ ਵਿਰੋਧੀ ਤੱਤਾਂ ਦੇ ਸਾਹਮਣੇ ਜਨਸੰਘ ਨੇ ਉਸ ਜ਼ਮਾਨੇ ਵਿੱਚ ਲੜਾਈ ਲੜੀ ਸੀ।
ਅੱਜ ਭਾਜਪਾ ਦੀ ਸਰਕਾਰ ਬਣਨ ਦੇ ਬਾਅਦ ਕਾਇਦਾ-ਕਾਨੂੰਨ, ਸੁਖ-ਸ਼ਾਂਤੀ ਸਹਿਜ ਬਣ ਗਿਆ। ਅਪਰਾਧੀ, ਮਾਫੀਆ, ਆਤੰਕੀ, ਕਬਜ਼ੇ ਕਰਨ ਵਾਲੇ ਗਿਰੋਹ ਹੋਣ, ਇਨ੍ਹਾਂ ਸਾਰਿਆਂ ਗੁੰਡਾ ਤੱਤਾਂ ਤੋਂ ਮੁਕਤੀ ਅਤੇ ਉਸ ਦਾ ਆਨੰਦ ਸਮਾਜ ਦੇ ਹਰ ਵਰਗ ਨੂੰ ਹੋ ਰਿਹਾ ਹੈ।
ਸ਼ਾਂਤੀ, ਸਦਭਾਵਨਾ, ਏਕਤਾ ਹਰ ਮਾਂ-ਬਾਪ ਦੇ ਮਨ ਵਿੱਚ ਸੰਤਾਨਾਂ ਦੇ ਉੱਜਵਲ ਭਵਿੱਖ ਦੀ ਗਰੰਟੀ ਬਣ ਗਈ ਹੈ। ਅਤੇ ਉਸ ਦੇ ਲਈ ਤਨਤੋੜ ਮਿਹਨਤ ਅਤੇ ਇਹ ਸਭ ਜਦੋਂ ਦੇਖਦਾ ਹਾਂ ਤਦ ਮੈਨੂੰ ਕਿਤਨਾ ਗਰਵ (ਮਾਣ) ਹੁੰਦਾ ਹੈ, ਕਿਤਨਾ ਆਨੰਦ ਹੁੰਦਾ ਹੈ, ਭਾਈਓ।
ਮੈਨੂੰ ਯਾਦ ਹੈ ਕਿ ਅਸੀਂ ਇਸ ਪ੍ਰਕਾਰ ਦੀ ਪ੍ਰਗਤੀ ਨਿਰੰਤਰ ਕਰਦੇ ਆਏ ਹਾਂ। ਹਰ ਸਮੇਂ ਨਵੇਂ ਪ੍ਰਕਲਪ ਅਤੇ ਬੀਤੇ ਦਹਾਕੇ ਵਿੱਚ ਅਸੀਂ ਨਿਰੰਤਰ ਪ੍ਰਯਾਸ ਕੀਤਾ ਹੈ ਕਿ ਆਪਣਾ ਗੁਜਰਾਤ ਜ਼ਿਆਦਾ ਤੋਂ ਜ਼ਿਆਦਾ ਸਕਸ਼ਮ ਬਣੇ, ਜ਼ਿਆਦਾ ਤੋਂ ਜ਼ਿਆਦਾ ਸਮਰੱਥ ਬਣੇ।
ਉਸ ਦੇ ਲਈ ਜੋ ਮਾਹੌਲ ਚਾਹੀਦਾ ਹੈ, ਵਾਤਾਵਰਣ ਚਾਹੀਦਾ ਹੈ, ਉਸ ਨੂੰ ਹਮੇਸ਼ਾ ਪ੍ਰੋਤਸਾਹਿਤ ਕਰਦੇ ਰਹੇ। ਅਤੇ ਉਸ ਦੇ ਕਾਰਨ ਸਰਕਾਰ ਦੇ ਪ੍ਰਯਤਨਾਂ ਦੇ ਪਰਿਣਾਮ ਸਵਰੂਪ ਅੱਜ ਗੁਜਰਾਤ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ।
ਵਿਕਸਿਤ ਭਾਰਤ ਦੇ ਲਈ ਵਿਕਸਿਤ ਗੁਜਰਾਤ ਦਾ ਇਹ ਮੰਤਰ ਲੈ ਕੇ ਚਲ ਰਹੇ ਸੀ ਅਸੀਂ, ਸਮ੍ਰਿੱਧ ਭਾਰਤ ਦੇ ਲਈ ਸਮ੍ਰਿੱਧ ਗੁਜਰਾਤ ਇਹ ਮਕਸਦ ਲੈ ਕੇ ਚਲ ਰਹੇ ਸਾਂ। ਅਤੇ ਉਸ ਦੇ ਲਈ ਵਾਇਬ੍ਰੈਂਟ ਗੁਜਰਾਤ ਦਾ ਅਭਿਯਾਨ ਅਸੀਂ ਚਲਾਇਆ। ਦੁਨੀਆ ਭਰ ਦੇ ਲੋਕਾਂ ਨੂੰ ਪੂੰਜੀ ਨਿਵੇਸ਼ ਦੇ ਲਈ ਬੁਲਾਇਆ, ਅਸੀਂ ਕ੍ਰਿਸ਼ੀ ਮਹੋਤਸਵ ਕੀਤਾ।
ਇੱਕ-ਇੱਕ ਮਹੀਨਾ ਤੇਜ਼ ਧੁੱਪ ਵਿੱਚ ਕ੍ਰਿਸ਼ੀ ਮਹੋਤਸਵ ਚਲਦਾ ਸੀ, ਜਿਸ ਰਾਜ ਦੇ ਅੰਦਰ ਖੇਤੀ ਦਾ ਨਾਮ ਨਹੀਂ ਹੁੰਦਾ ਸੀ, ਅਕਾਲ ਦੇ ਦਿਨ ਹੁੰਦੇ ਸਨ, ਅੱਜ ਉਹ ਰਾਜ ਪੇਟ ਭਰ ਅਨਾਜ ਉਗਾ ਸਕਦਾ ਹੈ, ਉਸ ਰਾਜ ਨੇ 9 ਪ੍ਰਤੀਸ਼ਤ-10 ਪ੍ਰਤੀਸ਼ਤ ਦੇ ਐਗਰੀਕਲਚਰ ਗ੍ਰੋਥ ਨਾਲ ਹਿੰਦੁਸਤਾਨ ਦੇ ਲੋਕਾਂ ਦਾ ਧਿਆਨ ਖਿੱਚਿਆ ਹੈ।
ਸਾਡੇ ਇੱਥੇ ਗ਼ਰੀਬ ਕਲਿਆਣ ਮੇਲਾ ਹੁੰਦਾ ਹੈ, ਗਾਓਂ (ਪਿੰਡ) ਗ਼ਰੀਬ ਨੂੰ ਸਸ਼ਕਤ ਕਰਨ ਦੇ ਲਈ ਆਪਣੇ ਇੱਥੇ ਕੰਮ ਹੁੰਦਾ ਹੈ, ਅਸੀਂ ਦੇਖਿਆ ਹੈ ਕਿ ਜਦੋਂ ਗ਼ਰੀਬ ਸਸ਼ਕਤ ਹੁੰਦਾ ਹੈ, ਜਦੋਂ ਮੱਧ ਵਰਗ ਤਾਕਤਵਰ ਰਹਿੰਦਾ ਹੈ ਅਤੇ ਜਦੋਂ ਉਨ੍ਹਾਂ ਨੂੰ ਐਂਪਾਇਰ ਕੀਤਾ ਜਾਂਦਾ ਹੈ ਤਾਂ ਪੂਰਾ ਸਮਾਜ ਗਤੀ ਪਕੜ ਲੈਂਦਾ ਹੈ, ਪੂਰਾ ਵਿਸਤਾਰ ਅੱਗੇ ਵਧਦਾ ਹੈ ਭਾਈਓ।
ਅਤੇ ਉਸ ਵਿੱਚ ਵੀ ਸਿਰ ਦੇ ਉੱਪਰ ਛਤ ਮਿਲੇ, ਖ਼ੁਦ ਦਾ ਘਰ ਮਿਲੇ, ਤਦ ਸਨਮਾਨ ਨਾਲ ਜਿਊਣ ਦੀ ਸ਼ੁਰੂਆਤ ਹੁੰਦੀ ਹੈ। ਕੋਈ ਵੀ ਹੋਵੇ, ਕੈਸਾ ਵੀ ਮੱਧ ਵਰਗ ਪਰਿਵਾਰ ਹੋਵੇ, ਪਰ ਉਸ ਦੇ ਮਨ ਵਿੱਚ ਇੱਛਾ ਹੁੰਦੀ ਹੈ ਕਿ ਮੇਰਾ ਖ਼ੁਦ ਦਾ ਘਰ ਹੋਵੇ।
ਇਹ ਖ਼ੁਦ ਦਾ ਘਰ ਬਣਾਉਣ ਦੇ ਲਈ ਆਪਣੀ ਇਹ ਸਰਕਾਰ ਮੱਧ ਵਰਗ ਦੇ ਲਈ, ਗ਼ਰੀਬਾਂ ਦੇ ਲਈ ਅਨੇਕ ਯੋਜਨਾਵਾਂ ਲੈ ਕੇ ਆਈਆਂ ਹਨ। ਇਤਨਾ ਹੀ ਨਹੀਂ ਘਰ ਐਸਾ ਹੋਣਾ ਚਾਹੀਦਾ ਹੈ ਕਿ ਜਿਸ ਵਿੱਚ ਜ਼ਿੰਦਗੀ ਜੀਣ ਦਾ ਮਜਾ ਆਵੇ, ਟਾਇਲਟ ਹੋਵੇ, ਬਿਜਲੀ ਹੋਵੇ, ਪਾਣੀ ਹੋਵੇ, ਗੈਸ ਹੋਣ, ਇੰਟਰਨੈੱਟ ਕਨੈਕਟੀਵਿਟੀ ਹੋਵੇ, ਔਪਟੀਕਲ ਫਾਈਬਰ ਨੈੱਟਵਰਕ ਹੋਵੇ, ਇਹ ਸਾਰੀਆਂ ਚੀਜ਼ਾਂ, ਸੰਪੂਰਨ ਰੂਪ ਨਾਲ ਆਧੁਨਿਕ ਯੁਗ ਦੇ ਜੀਵਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਪ੍ਰਯਾਸ ਹੋਵੇ।
ਸਾਧਾਰਣ ਮਾਨਵੀ ਦੇ ਜੀਵਨ ਵਿੱਚ ਹੋਰ ਕਿਹੜੀਆਂ ਚਿੰਤਾ ਹੋਵੇ, ਕਿਤਨੀ ਵੀ ਗ਼ਰੀਬੀ ਵਿੱਚੋਂ ਵਿਅਕਤੀ ਬਾਹਰ ਆਇਆ ਹੋਵੇ, ਮਿਹਨਤ ਕੀਤੀ ਹੋਵੇ, ਮੱਧ ਵਰਗ ਵਿੱਚ ਗਿਆ ਹੋਵੇ, ਲੇਕਿਨ ਪਰਿਵਾਰ ਵਿੱਚ ਇੱਕ ਬਿਮਾਰੀ ਆ ਜਾਵੇ ਤਾਂ ਫਿਰ ਤੋਂ ਉਹ ਗ਼ਰੀਬੀ ਦੇ ਚੱਕਰ ਵਿੱਚ ਫਸ ਜਾਂਦਾ ਹੈ। ਗ਼ਰੀਬ ਦੇ ਘਰ ਵਿੱਚ ਬਿਮਾਰੀ ਆ ਜਾਵੇ ਤਾਂ ਕੰਗਾਲੀਅਤ ਆ ਜਾਂਦੀ ਹੈ, ਭੀਖ ਮੰਗਣ ਦੇ ਦਿਨ ਆ ਜਾਂਦੇ ਹਨ।
ਪਰੰਤੂ ਅਗਰ ਆਪਣੇ ਸਮਾਜ ਨੂੰ ਆਰੋਗਯ ਦੇ ਅੰਦਰ ਸੁਰੱਖਿਆ ਮਿਲੇ, ਤਾਂ ਫਿਰ ਉਹ ਗ਼ਰੀਬ ਚਿੰਤਾਵਾਂ ਤੋਂ ਮੁਕਤ ਹੋ ਜਾਂਦਾ ਹੈ, ਅਤੇ ਇਸੇ ਭਾਵਨਾ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਆਯੁਸ਼ਮਾਨ ਭਾਰਤ ਯੋਜਨਾ, ਪੀਐੱਮਜੇਏਵਾਈ ਅਤੇ ਹੁਣ ਤਾਂ ਪੀਐੱਮਜੇਏਵਾਈ ਇਸ ਯੋਜਨਾ ਦੇ ਦੁਆਰਾ ਪੰਜ ਲੱਖ ਰੁਪਏ ਦਿੱਤੇ ਜਾ ਰਹੇ ਹਨ ਅਤੇ ਇਸ ਯੋਜਨਾ ਨਾਲ ਕਰੋੜਾਂ ਰੁਪਏ ਦਾ ਲਾਭ ਮਿਲ ਰਿਹਾ ਹੈ ਭਾਈਓ।
ਭਾਈਓ-ਭੈਣੋਂ,
ਗ਼ਰੀਬੀ ਹਟਾਓ ਦਾ ਨਾਅਰਾ ਤਾਂ ਬਹੁਤ ਚਲਿਆ। ਰੋਟੀ-ਕੱਪੜੇ ਦਾ ਨਾਅਰਾ ਵੀ ਬਹੁਤ ਚਲਿਆ। ਅਤੇ ਇਤਨੇ ਭ੍ਰਮਿਤ ਸਨ ਕਿ ਐਸਾ ਕਹੇ ਕਿ ਅੱਧੀ ਰੋਟੀ ਖਾਵਾਂਗੇ, ਲੇਕਿਨ ਫਲਾਣੇ-ਫਲਾਣੇ ਲਿਆਵਾਂਗੇ। ਐਸਾ ਸਭ ਚਲ ਰਿਹਾ ਸੀ, ਅਸੀਂ ਕਹਿ ਦਿੱਤਾ ਭਾਈ ਇਹ ਸਾਰੇ ਨਾਅਰੇ, ਨਾਅਰੇ ਦੇ ਠਿਕਾਨੇ ਹਨ, ਮੈਨੂੰ ਤਾਂ ਤੁਹਾਡੀ ਜ਼ਿੰਦਗੀ ਬਦਲਣੀ ਹੈ।
ਅੱਧੀ ਰੋਟੀ ਨਹੀਂ ਖਾਣੀ, ਪੱਕੀ ਰੋਟੀ ਖਾਣੀ ਹੈ। ਅਤੇ ਕੋਈ ਭੁੱਖਾ ਘਰ ਆਵੇ ਤਾਂ ਉਸ ਨੂੰ ਖੁਆਉਣ ਦੀ ਦੀ ਤਾਕਤ ਆਵੇ, ਐਸੀ ਮੈਨੂੰ ਤੁਹਾਡੀ ਜ਼ਿੰਦਗੀ ਬਣਾਉਣੀ ਹੈ। ਇਨ੍ਹਾਂ ਲੋਕਾਂ ਨੇ ਰਾਜਨੀਤੀ ਵਿੱਚ ਆ ਕੇ ਉਨ੍ਹਾਂ ਦੇ ਮਹਿਲ ਬਣਾਏ, ਪਰ ਗ਼ਰੀਬਾਂ ਦੀਆਂ ਝੁੱਗੀਆਂ ਦਾ ਵਿਚਾਰ ਕਦੇ ਨਹੀਂ ਕੀਤਾ। ਮੈਂ ਗ਼ਰੀਬਾਂ ਦੇ ਪੱਕੇ ਘਰ ਬਣਾਉਣ ਦੇ ਲਈ ਦੇਸ਼ ਭਰ ਵਿੱਚ ਅਭਿਯਾਨ ਚਲਾਇਆ।
ਇੱਕ ਤਾਕਤ ਨੇ ਦੇਸ਼ ਵਿੱਚ ਉਸ ਦੇ ਲਈ ਕੰਮ ਕੀਤਾ ਹੈ। ਅਤੇ ਅੱਜ ਜਦੋਂ ਗੁਜਰਾਤ ਅਤੇ ਉਸ ਵਿੱਚ ਵੀ ਸਾਡਾ ਰਾਜਕੋਟ ਜਿਸ ਨੇ ਉਦਯੋਗਾਂ ਦੇ ਅੰਦਰ ਨਾਮ ਕਮਾਇਆ ਹੈ। ਮੈਨੂੰ ਯਾਦ ਹੈ, ਜਦੋਂ ਮੈਂ ਮੁੱਖ ਮੰਤਰੀ ਸਾਂ, ਤਦ ਬਹੁਤ ਸਾਲ ਪਹਿਲਾਂ ਇੱਕ ਵਾਰ ਭਾਸ਼ਣ ਦਿੱਤਾ ਸੀ। ਮੈਂ ਕਿਹਾ ਸੀ, ਮੈਂ ਦੇਖ ਰਿਹਾ ਹਾਂ ਮੋਰਬੀ, ਰਾਜਕੋਟ, ਜਾਮਨਗਰ, ਇਹ ਪੂਰਾ ਇੱਕ ਪੱਟਾ ਮਿੰਨੀ ਜਪਾਨ ਦੀ ਤਰ੍ਹਾਂ ਅੱਗੇ ਵਧੇਗਾ ਐਸਾ, ਮੈਂ ਸਾਲਾਂ ਪਹਿਲਾਂ ਕਿਹਾ ਸੀ।
ਤਦ ਲੋਕਾਂ ਨੇ ਮੇਰੇ ਬਾਲ ਖਿੱਚ ਲਏ ਸਨ, ਮਜ਼ਾਕ ਉਡਾਇਆ ਸੀ। ਤੁਸੀਂ ਦੱਸੋ ਭਾਈਓ ਮੇਰੀ ਭਵਿੱਖਬਾਣੀ ਸੱਚ ਹੋਈ ਕਿ ਨਹੀਂ। ਅੱਜ ਰਾਜਕੋਟ ਇੰਜੀਨੀਅਰਿੰਗ ਉਦਯੋਗ ਦਾ ਕੇਂਦਰ ਬਣ ਗਿਆ ਹੈ ਕਿ ਨਹੀਂ ਬਣਿਆ। ਮੈਂ ਉਸ ਸਮੇਂ ਦੇਖ ਸਕਦਾ ਸਾਂ, ਮੋਰਬੀ, ਰਾਜਕੋਟ, ਜਾਮਨਗਰ ਨੇ ਪੂਰੇ ਖੇਤਰ ਦੀ ਤਾਕਤ ਸਮਗ੍ਰ (ਸਮੁੱਚੇ) ਗੁਜਰਾਤ ਨੂੰ ਉੱਪਰ ਲਿਆਉਣ ਦੀ ਤਾਕਤ ਇਸ ਭੂਮੀ ਵਿੱਚ ਹੈ।
ਭਾਈਓ-ਭੈਣੋਂ,
ਘਰ ਦੇਣ ਦੀ ਯੋਜਨਾ ਹੋਵੇ, ਉਸ ਦੇ ਲਈ ਪ੍ਰਗਤੀ ਕਰਨ ਦੀ ਬਾਤ ਹੋਵੇ, ਅਤੇ ਬੀਤੇ ਅੱਠ ਸਾਲਾਂ ਵਿੱਚ ਪਿੰਡਾਂ ਵਿੱਚ, ਸ਼ਹਿਰਾਂ ਵਿੱਚ ਤਿੰਨ ਕਰੋੜ ਤੋਂ ਜ਼ਿਆਦਾ ਪੱਕੇ ਮਕਾਨ ਬਣਾਉਣ ਦਾ ਕੰਮ ਕੀਤਾ ਹੈ। ਅਤੇ ਉਸ ਵਿੱਚ ਸਾਡੇ ਗੁਜਰਾਤ ਵਿੱਚ ਦੱਸ ਲੱਖ ਪੱਕੇ ਮਕਾਨ ਅਤੇ ਉਸ ਵਿੱਚੋਂ ਸੱਤ ਲੱਖ ਤਾਂ ਬਣਾ ਕੇ ਦੇ ਦਿੱਤੇ।
ਭੂਪੇਂਦਰ ਭਾਈ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੰਦਾ ਹਾਂ ਕਿ ਗੁਜਰਾਤ ਨੂੰ ਅੱਗੇ ਵਧਾਉਣ ਦੇ ਲਈ ਇਹ ਕੰਮ ਉਨ੍ਹਾਂ ਦੀ ਅਗਵਾਈ ਵਿੱਚ ਹੋਇਆ ਹੈ। ਉਨ੍ਹਾਂ ਦੀ ਮੈਂ ਪ੍ਰਸ਼ੰਸਾ ਕਰਦਾ ਹਾਂ, ਗ਼ਰੀਬਾਂ ਦੀ ਹੀ, ਨਹੀਂ ਪਰੰਤੂ ਮੱਧ ਵਰਗ ਦੇ ਲਈ ਵੀ ਉਤਨੀ ਹੀ ਚਿੰਤਾ ਕੀਤੀ ਗਈ ਹੈ। ਰੇਰਾ ਦਾ ਕਾਨੂੰਨ ਬਣਾ ਕੇ ਮੱਧ ਵਰਗ ਦੇ ਸੁਪਨੇ ਨੂੰ ਅਸੀਂ ਸੁਰੱਖਿਅਤ ਕੀਤਾ ਹੈ।
ਅਸੀਂ ਗੁਜਰਾਤ ਵਿੱਚ ਮੱਧ ਵਰਗ ਨੂੰ 11 ਹਜ਼ਾਰ ਕਰੋੜ ਦੀ ਮਦਦ ਕਰਕੇ ਉਨ੍ਹਾਂ ਨੂੰ ਖ਼ੁਦ ਦਾ ਘਰ ਬਣਾਉਣ ਦੀ ਵਿਵਸਥਾ ਕੀਤੀ ਹੈ। ਇਤਨਾ ਹੀ ਨਹੀਂ ਹੁਣ ਤਾਂ ਗੁਜਰਾਤ ਵਿੱਚ ਬਾਹਰ ਤੋਂ ਮਜ਼ਦੂਰ ਲਿਆਉਣੇ ਪੈਂਦੇ ਹਨ, ਕੰਮ ਇਤਨਾ ਵਧਿਆ ਹੈ। ਇਨ੍ਹਾਂ ਸ਼੍ਰਮਿਕਾਂ ਦੀ ਜ਼ਿੰਦਗੀ ਵਿੱਚ ਵੀ ਮੁਸੀਬਤ ਨਾ ਆਵੇ, ਉਨ੍ਹਾਂ ਨੂੰ ਵੀ ਅੱਛਾ ਘਰ ਮਿਲੇ, ਇਸ ਦੇ ਲਈ ਵੀ ਯੋਜਨਾ ਲੈ ਕੇ ਅੱਗੇ ਵਧ ਰਹੇ ਹਾਂ ਭਾਈਓ।
ਪਹਿਲਾਂ ਦੀਆਂ ਸਰਕਾਰਾਂ ਘਰ ਬਣਾਉਣ, ਵੈਸਾ ਘਰ ਨਹੀਂ, ਅਸੀਂ ਅਹਿਸਾਨ ਕਰਦੇ ਹਾਂ, ਐਸੀ ਬਾਤ ਨਹੀਂ ਹੈ, ਆਪ ਆਤਮਿਨਰਭਰ ਬਣੋ, ਸਮਰੱਥਾਵਾਨ ਬਣੋ, ਉਸ ਦੇ ਲਈ ਅਸੀਂ ਕੰਮ ਕਰਦੇ ਹਾਂ ਅਨੇਕ ਨਵੇਂ ਪੈਮਾਨੇ ਲੈ ਕੇ ਅਸੀਂ ਕੰਮ ਕਰਦੇ ਹਾਂ। ਅਜਿਹੀਆਂ ਅਨੇਕ ਚੀਜ਼ਾਂ ਲੈ ਕੇ ਜਦੋਂ ਅਸੀਂ ਚਲਦੇ ਹਾਂ ਅਤੇ ਅੱਜ ਜਦੋਂ ਰਾਜਕੋਟ ਆਇਆ ਹਾਂ, ਤਦ ਸਮਾਜ ਨੂੰ ਸ਼ਕਤੀਸ਼ਾਲੀ ਬਣਾਉਣ ਦਾ ਸਾਡਾ ਨਿਰੰਤਰ ਪ੍ਰਯਾਸ, ਆਜ਼ਾਦ ਭਾਰਤ ਦਾ ਸੁਪਨਾ ਪੂਰਾ ਕਰਨ ਦਾ ਪ੍ਰਯਾਸ, ਰਾਜਕੋਟ ਦਾ ਇਹ ਲਾਈਟ ਹਾਊਸ ਪ੍ਰੋਜੈਕਟ ਉਸ ਦੀ ਇੱਕ ਕੋਸ਼ਿਸ਼ ਹੈ, ਭਾਈਓ।
ਅੱਜ ਰਾਜਕੋਟ ਵਿੱਚ ਦੇਸ਼ ਦੇ ਲਈ ਇੱਕ ਮਾਡਲ ਸਵਰੂਪ ਕੰਮ ਹੋਇਆ ਹੈ। ਇੰਜੀਨੀਅਰਿੰਗ ਦੇ ਵਿਦਿਆਰਥੀ, ਯੂਨੀਵਰਸਿਟੀ ਦੇ ਲੋਕਾਂ ਨੂੰ, ਰੀਅਲ ਇਸਟੇਟ ਦੇ ਕੰਮ ਕਰਨ ਵਾਲੇ ਲੋਕਾਂ ਨੂੰ ਰਾਜਕੋਟ ਦੇ ਲਾਈਟ ਹਾਊਸ ਪ੍ਰੋਜੈਕਟ ਤੋਂ ਸਭ ਨੂੰ ਲਾਭ ਮਿਲਣ ਵਾਲਾ ਹੈ। ਅਤੇ ਉਸ ਵਿੱਚੋਂ ਮਾਡਲ ਬਣੇਗਾ, ਲੱਖਾਂ ਗ਼ਰੀਬਾਂ ਦੇ ਲਈ, ਮੱਧ ਵਰਗ ਦੇ ਲਈ ਨਵੇਂ ਮਕਾਨ ਬਣਨਗੇ।
ਰਾਜਕੋਟ ਦੀ ਆਧੁਨਿਕ ਤਰੀਕੇ ਨਾਲ ਤੇਜ਼ੀ ਨਾਲ ਪ੍ਰਗਤੀ ਹੋਵੇ, ਇਨਫ੍ਰਾਸਟ੍ਰਕਚਰ ਦੀ ਪ੍ਰਗਤੀ ਹੋਵੇ ਅਤੇ ਪੂਰੇ ਸੌਰਾਸ਼ਟਰ ਨੂੰ ਜੋੜਨ ਦੀ ਵਿਵਸਥਾ ਹੋਵੇ, ਉਸ ਦੀ ਵੀ ਚਿੰਤਾ ਕਰ ਰਹੇ ਹਾਂ, ਅਤੇ ਕ੍ਰਾਂਤੀਕਾਰੀ ਬਦਲਾਅ ਲਿਆਉਣ ਦੇ ਲਈ ਅਸੀਂ ਕੰਮ ਕਰ ਰਹੇ ਹਾਂ ਭਾਈਓ-ਭੈਣੋਂ।
ਆਧੁਨਿਕ ਤਕਨੀਕ ਦੇ ਦੁਆਰਾ ਭਾਰਤ ਵਿੱਚ ਆਤਮਨਿਰਭਰਤਾ ਆਵੇ, ਇਸ ਨਵੀਂ ਵਿਵਸਥਾ ਨੂੰ ਦੇਖ ਕੇ ਆਪਣੇ ਲੋਕ ਵੀ ਚਲਣ, ਉਸ ਦੇ ਲਈ ਅਸੀਂ ਇੱਕ ਬੀੜਾ ਉਠਾਇਆ ਹੈ ਅਤੇ ਉਸ ਨੂੰ ਅਸੀਂ ਪੂਰਾ ਕਰ ਰਹੇ ਹਾਂ। ਇਸ ਲਈ ਨੌਜਵਾਨਾਂ ਦੀ ਟ੍ਰੇਨਿੰਗ ਹੋਵੇ, ਨੌਜਵਾਨ ਨਵੇਂ-ਨਵੇਂ ਸਟਾਰਟ-ਅੱਪ ਲੈ ਕੇ ਆਉਣ, ਉਸ ਨੂੰ ਅਸੀਂ ਪ੍ਰੋਤਸਾਹਿਤ ਕਰ ਰਹੇ ਹਾਂ।
ਸਾਥੀਓ,
ਸ਼ਹਿਰਾਂ ਦੇ ਜੀਵਨ ਵਿੱਚ ਸੜਕ ਹੋਵੇ, ਬਜ਼ਾਰ ਹੋਵੇ, ਮਾਲ ਹੋਵੇ, ਪਲਾਜ਼ਾ ਹੋਵੇ, ਉਸ ਦੇ ਆਸ-ਪਾਸ ਹੀ ਵਿਕਾਸ ਹੋਵੇ, ਉਹ ਪੂਰਾ ਨਹੀਂ ਹੈ। ਸ਼ਹਿਰੀ ਜੀਵਨ ਦੀ ਇੱਕ ਬੜੀ ਜ਼ਿੰਮੇਦਾਰੀ ਹੈ, ਅਤੇ ਇਹ ਜ਼ਿੰਮੇਦਾਰੀ ਨਿਭਾਉਣ ਦੇ ਲਈ ਇੱਕ ਅਵਸਰ ਵੀ ਹੈ ਅਤੇ ਵਿਕਾਸ ਦੇ ਲਈ ਨਵੇਂ ਆਯਾਮ ਵੀ ਹਨ।
ਇਤਨਾ ਹੀ ਨਹੀਂ ਆਪਣੇ ਇੱਥੇ ਫੁੱਟਪਾਥ 'ਤੇ ਬੈਠ ਕੇ ਮਾਲ ਵੇਚਣ ਵਾਲਾ ਹੋਵੇ, ਸਬਜ਼ੀ ਵਾਲਾ ਹੋਵੇ, ਉਸ ਦੀ ਵੀ ਅਸੀਂ ਚਿੰਤਾ ਕੀਤੀ ਹੈ। ਉਸ ਨੂੰ ਬੈਂਕ ਤੋਂ ਕੋਈ ਵੀ ਗਰੰਟੀ ਦੇ ਬਿਨਾ ਪੈਸਾ ਮਿਲੇ ਉਸ ਦੀ ਚਿੰਤਾ ਕੀਤੀ ਹੈ। ਉਸ ਨੂੰ ਸਵਨਿਧੀ ਯੋਜਨਾ ਦੇ ਦੁਆਰਾ ਅਸਾਨੀ ਨਾਲ ਮਿਲੇ, ਉਸ ਦੀ ਵੀ ਚਿੰਤਾ ਕੀਤੀ ਹੈ।
ਭਾਈਓ-ਭੈਣੋਂ,
ਅੱਜ ਆਪ ਦੇਖ ਸਕਦੇ ਹੋ ਕਿ ਡਿਜੀਟਲ ਇੰਡੀਆ ਕਿਤਨੀ ਬੜੀ ਤਾਕਤ ਬਣ ਰਹੀ ਹੈ। ਦੁਨੀਆ ਵਿੱਚ ਸਸਤੇ ਤੋਂ ਸਸਤਾ ਇੰਟਰਨੈੱਟ ਅਸੀਂ ਲੈ ਕੇ ਆਏ ਅਤੇ ਮੇਰਾ ਰੇਹੜੀ ਵਾਲਾ ਵੀ ਡਿਜੀਟਲ ਨਾਲ ਪੈਸੇ ਚੁਕਾਉਂਦਾ ਹੈ। ਅਜਿਹੀਆਂ ਕਈ ਚੀਜ਼ਾਂ ਗੁਜਰਾਤ ਵਿੱਚ ਅਸੀਂ ਦੇਖ ਸਕਦੇ ਹਾਂ ਅਤੇ ਗੁਜਰਾਤ ਨੂੰ ਉਸ ਦਾ ਲਾਭ ਮਿਲ ਰਿਹਾ ਹੈ, ਭਾਈਓ। ਇਤਨਾ ਹੀ ਨਹੀਂ ਉਸ ਦਾ ਪ੍ਰਭਾਵ ਵੀ ਜ਼ਿਆਦਾ ਹੋ ਰਿਹਾ ਹੈ।
ਲਘੂ ਉਦਯੋਗ, ਐੱਮ.ਐੱਸ.ਐੱਮ.ਈ ਰਾਜਕੋਟ ਦਾ ਮੇਰਾ ਇੰਜੀਨੀਅਰਿੰਗ ਉਦਯੋਗ ਨੇ ਵਿਕਾਸ ਦੀ ਦਿਸ਼ਾ ਵਿੱਚ ਬਹੁਤ ਬੜਾ ਕੰਮ ਕੀਤਾ ਹੈ। ਇੱਥੇ ਜੋ ਪੰਪ ਬਣਦਾ ਹੈ, ਮਸ਼ੀਨ ਦਾ ਟੂਲਸ ਬਣਦਾ ਹੈ, ਅੱਜ ਸ਼ਾਇਦ ਦੇਸ਼ ਦਾ ਕੋਈ ਕੋਨਾ ਐਸਾ ਨਹੀਂ ਹੋਵੇਗਾ ਕਿ ਰਾਜਕੋਟ ਦੀ ਬਣੀਆਂ ਹੋਈਆਂ ਇਹ ਸਾਰੀਆਂ ਚੀਜ਼ਾਂ ਦੇਸ਼ ਦੇ ਕੋਨੇ-ਕੋਨੇ ਵਿੱਚ ਨਾ ਪਹੁੰਚੀਆਂ ਹੋਣ।
ਅਪਨਾ ਫਾਲਕਨ ਪੰਪ, ਫਿਲਮਾਰਸ਼ਲ, ਏਂਜਲ ਪੰਪ, ਰੋਟੇਕ ਇੰਜੀਨੀਅਰਿੰਗ, ਜਲਗੰਗਾ ਪੰਪ, ਸਿਲਵਰ ਪੰਪ, ਰੋਟੇਕ ਪੰਪ, ਸਿੱਧੀ ਇੰਜੀਨੀਅਰ, ਗੁਜਰਾਤ ਫੋਰਜਿਨ, ਟੌਪਲੈਂਡ ਕਿਤਨੇ ਹੀ ਨਾਮ, ਅਤੇ ਇਹ ਸਾਰੇ ਬ੍ਰਾਂਡ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਪਹੁੰਚੇ ਹਨ। ਵਿਦੇਸ਼ਾਂ ਵਿੱਚ ਵੀ ਐਕਸਪੋਰਟ ਹੋ ਰਹੇ ਹਨ। ਇਹ ਤਾਕਤ ਰਾਜਕੋਟ ਨੇ ਬਣਾਈ ਹੈ।
ਅੱਜ ਭਾਰਤ ਵਿੱਚ ਜੋ ਆਟੋਮੋਬਾਈਲ ਉਦਯੋਗ ਵਧਿਆ ਹੈ, ਜੋ ਗੁਜਰਾਤ ਵਿੱਚ ਵਧਿਆ ਹੈ, ਉਸ ਦੇ ਪੁਰਜੇ ਬਣਾਉਣ ਦਾ ਕੰਮ ਇਹ ਮੇਰੇ ਰਾਜਕੋਟ ਵਿੱਚ ਹੁੰਦਾ ਹੈ ਅਤੇ ਗੱਡੀਆਂ ਦੇ ਲਈ ਦੁਨੀਆ ਵਿੱਚ ਪਹੁੰਚਦਾ ਹੈ। ਜੋ ਗੱਡੀ ਗੁਜਰਾਤ ਵਿੱਚ ਬਣੇ, ਜਪਾਨ ਆਯਾਤ ਕਰੇ, ਅਤੇ ਉਸ ਦੇ ਸਪੇਅਰਪਾਰਟ ਇਹ ਮੇਰੇ ਰਾਜਕੋਟ ਦੇ ਕਾਰੀਗਰ ਬਣਾਉਂਦੇ ਹੋਣ, ਇਸ ਤੋਂ ਬੜਾ ਗਰਵ (ਮਾਣ) ਕੀ ਹੋਵੋਗਾ ਭਾਈ।
ਇੱਕ ਜ਼ਮਾਨਾ ਸੀ, ਗੁਜਰਾਤ ਸਾਈਕਲ ਵੀ ਨਹੀਂ ਬਣਾਉਂਦਾ ਸੀ, ਅਤੇ ਮੇਰੇ ਸ਼ਬਦ ਲਿਖ ਕੇ ਰੱਖਣਾ ਕਿ ਇਸ ਗੁਜਰਾਤ ਵਿੱਚ ਪਲੇਨ ਵੀ ਬਣੇਗਾ ਅਤੇ ਰਾਜਕੋਟ ਵਿੱਚ ਪਲੇਨ ਦੇ ਸਪੇਅਰ ਪਾਰਟਸ ਵੀ ਬਣਨੇ ਸ਼ੁਰੂ ਹੋ ਜਾਣਗੇ, ਉਹ ਦਿਨ ਦੂਰ ਦਿਨ ਭਾਈਓ।
ਦੋ ਦਹਾਕੇ ਪਹਿਲਾਂ ਰਾਜਕੋਟ ਨੇ ਕਮਾਲ ਕੀਤਾ ਹੈ, ਭਾਈਓ-ਭੈਣੋਂ। ਦੋ ਦਹਾਕਿਆਂ ਵਿੱਚ ਇੱਕ ਨਵਾਂ ਇਤਿਹਾਸ ਲਿਖ ਦਿੱਤਾ ਹੈ। ਯੂਨੀਵਰਸਿਟੀ ਦਾ ਅਧਿਐਨ ਕਰਨ ਦਾ ਕੰਮ ਇਹ ਮੇਰੇ ਰਾਜਕੋਟ ਨੇ ਕੀਤਾ ਹੈ।
ਰਾਜਕੋਟ ਦਾ ਇੰਜੀਨੀਅਰਿੰਗ, ਉਸ ਦੇ ਲਈ ਪੰਜ ਹਜ਼ਾਰ ਕਰੋੜ ਰੁਪਏ ਦਾ ਐਕਸਪੋਰਟ ਤੁਸੀਂ ਵਿਚਾਰ ਕਰੋ, ਮਾਤ੍ਰ ਰਾਜਕੋਟ ਵਿੱਚੋਂ ਇੰਜੀਨੀਅਰਿੰਗ ਦਾ ਪੰਜ ਹਜ਼ਾਰ ਕਰੋੜ ਰੁਪਏ ਦਾ ਐਕਸਪੋਰਟ ਹੋ ਰਿਹਾ ਹੈ, ਇਹ ਰਾਜਕੋਟ ਦੀ ਤਾਕਤ ਹੈ, ਜੋ ਇੱਥੋਂ ਦੇ ਨੌਜਵਾਨਾਂ ਦੇ ਭਵਿੱਖ ਨੂੰ ਅੱਗੇ ਲੈ ਜਾ ਰਹੀ ਹੈ ਭਾਈਓ। ਅਤੇ ਉਸ ਦੇ ਕਾਰਨ ਲੋਕਾਂ ਨੂੰ ਅਨੇਕ ਰੋਜ਼ਗਾਰ ਵੀ ਮਿਲ ਰਹੇ ਹਨ, ਲੋਕਾਂ ਦੇ ਜੀਵਨ ਵਿੱਚ ਇੱਕ ਈਕੋ ਸਿਸਟਮ ਬਣ ਗਿਆ ਹੈ।
ਆਪਣਾ ਮੋਰਬੀ ਤਾਂ ਕਮਾਲ ਕਰ ਰਿਹਾ ਹੈ, ਮੋਰਬੀ ਦੀ ਸਿਰੇਮਿਕ ਟਾਈਲਸ ਅੱਜ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਗਈਆਂ ਹਨ। ਅਤੇ ਪੂਰੀ ਦੁਨੀਆ ਵਿੱਚ ਜੋ ਸਿਰੇਮਿਕ ਦਾ ਕੰਮ ਹੋ ਰਿਹਾ ਹੈ ਨਾ ਉਸ ਦਾ 13 ਪ੍ਰਤੀਸ਼ਤ ਅਕੇਲੇ ਮੋਰਬੀ ਵਿੱਚ ਹੋ ਰਿਹਾ ਹੈ। ਅਤੇ ਇਸ ਲਈ ਮੋਰਬੀ ਟਾਊਨ ਆਵ੍ ਐਕਸਪੋਰਟ ਐਕਸੀਲੈਂਸੀ ਦੇ ਰੂਪ ਵਿੱਚ ਪਹਿਚਾਣਿਆ ਜਾਣ ਲਗਿਆ ਹੈ ਭਾਈਓ।
ਦੀਵਾਰਾਂ ਹੋਣ, ਫਰਸ਼ ਹੋਣ, ਬਾਥਰੂਮ ਹੋਣ, ਟਾਇਲਟਸ ਹੋਣ, ਮੋਰਬੀ ਦੇ ਬਿਨਾ ਸਭ ਅਧੂਰਾ ਹੈ ਭਾਈਓ। ਮੋਰਬੀ ਦੇ ਬਿਨਾ ਪੂਰਾ ਹੋ ਹੀ ਨਹੀਂ ਸਕਦਾ। ਇਹ ਤਾਕਤ, ਜਦੋਂ ਮੋਰਬੀ ਦੇ ਅੰਦਰ ਹੜ੍ਹ ਆਇਆ, ਮੱਛੀਆਂ ਦੀ ਜੋ ਹਾਲਤ ਹੋਈ, ਤਦ ਕਿਸੇ ਨੂੰ ਕਲਪਨਾ ਵੀ ਨਹੀਂ ਸੀ ਕਿ ਮੋਰਬੀ ਖੜ੍ਹਾ ਹੋਵੇਗਾ, ਲੇਕਿਨ ਅੱਜ ਮੋਰਬੀ ਦੂਸਰਿਆਂ ਨੂੰ ਖੜ੍ਹਾ ਕਰ ਰਿਹਾ ਹੈ, ਭਾਈਓ।
ਮੈਨੂੰ ਯਾਦ ਹੈ ਕਿ ਉਸ ਵਕਤ ਮੋਰਬੀ ਟੇਕ ਆਫ਼ ਸਟੇਜ 'ਤੇ ਸੀ, ਮੈਨੂੰ ਅਹਿਸਾਸ ਹੋਇਆ ਕਿ ਅਗਰ ਉੱਥੇ ਗੈਸ ਬਰਾਬਰ ਪਹੁੰਚ ਜਾਵੇ ਤਾਂ ਮੋਰਬੀ ਕਮਾਲ ਕਰੇਗਾ ਅਤੇ ਇੰਡਸਟ੍ਰੀਅਲ ਗੈਸ ਦੀ ਪਾਈਪਲਾਈਨ ਅਸੀਂ ਲਗਾ ਦਿੱਤੀ, ਅਤੇ ਮੋਰਬੀ ਨੂੰ ਨਵੀਂ ਤਾਕਤ ਦਿੱਤੀ। ਅੱਜ ਮੋਰਬੀ ਵਿੱਚ 15 ਹਜ਼ਾਰ ਕਰੋੜ ਦਾ ਸਿਰੇਮਿਕ ਪਾਰਕ ਦੇ ਲਈ ਨਿਵੇਸ਼ ਇਹ ਬਹੁਤ ਬੜੀ ਘਟਨਾ ਹੈ।
ਬੀਤੇ 20-22 ਸਾਲਾਂ ਵਿੱਚ ਗੁਜਰਾਤ ਵਿੱਚ ਜੋ ਉਦਯੋਗ ਵਿੱਚ ਵਾਧਾ ਹੋਇਆ ਹੈ, ਅਲੱਗ-ਅਲੱਗ ਖੇਤਰ ਵਿੱਚ ਹੋਇਆ ਹੈ, ਉਸ ਦੇ ਕਾਰਨ ਵੀ ਅਨੇਕ ਪ੍ਰਕਾਰ ਦੇ ਲਾਭ, ਉਦਯੋਗਿਕ ਨੀਤੀ ਅਤੇ ਹੁਣੇ ਭੂਪੇਂਦਰ ਭਾਈ ਦੀ ਸਰਕਾਰ ਨੇ ਜੋ ਨਵੀਂ ਉਦਯੋਗਿਕ ਨੀਤੀ ਬਣਾਈ ਹੈ, ਉਸ ਦਾ ਲਾਭ ਵੀ ਆਗਾਮੀ ਦਿਨਾਂ ਵਿੱਚ ਨਵੀਂ ਪੀੜ੍ਹੀ ਨੂੰ ਮਿਲਣ ਵਾਲਾ ਹੈ।
ਭਾਈਓ-ਭੈਣੋਂ,
ਪਰੰਪਰਾਗਤ ਉਦਯੋਗਾਂ ਅਤੇ ਉਸ ਦੇ ਉਪਰੰਤ ਅਨੇਕ ਸੰਭਾਵਨਾਵਾਂ ਆਪਣੇ ਰਾਜਕੋਟ ਵਿੱਚ ਰਹੀਆਂ ਹਨ, ਸੌਰਾਸ਼ਟਰ ਵਿੱਚ ਰਹੀਆਂ ਹਨ, ਗੁਜਰਾਤ ਵਿੱਚ ਰਹੀਆਂ ਹਨ ਭਾਈਓ। ਅਤੇ ਇਸ ਲਈ ਅੱਜ ਜਦੋਂ ਇਤਨੀਆਂ ਬੜੀਆਂ ਯੋਜਨਾਵਾਂ ਤੁਹਾਡੇ ਚਰਨਾਂ ਵਿੱਚ ਰੱਖਣ ਆਇਆ ਹਾਂ, ਤਦ ਅਤਿਅੰਤ ਗਰਵ (ਮਾਣ) ਅਤੇ ਸੰਤੋਸ਼ ਦਾ ਅਨੁਭਵ ਕਰ ਰਿਹਾ ਹਾਂ। ਤੁਸੀਂ ਇਤਨਾ ਸੁਆਗਤ-ਸਨਮਾਨ ਕੀਤਾ, ਉਸ ਦੇ ਲਈ ਮੈਂ ਫਿਰ ਤੋਂ ਇੱਕ ਵਾਰ ਰਾਜਕੋਟ ਦਾ ਆਭਾਰੀ ਹਾਂ।
ਅਤੇ ਮੈਂ ਹਮੇਸ਼ਾ ਕਹਾਂਗਾ ਕਿ ਮੈਂ ਹਮੇਸ਼ਾ-ਹਮੇਸ਼ਾ ਰਾਜਕੋਟ ਦਾ ਰਿਣੀ ਰਹਾਂਗਾ, ਅਤੇ ਰਾਜਕੋਟ ਦੀ ਸੇਵਾ ਕਰਨ ਦਾ ਕੋਈ ਮੌਕਾ ਜਾਣ ਨਹੀਂ ਦੇਵਾਂਗਾ। ਇਸੇ ਵਿਸ਼ਵਾਸ ਦੇ ਨਾਲ ਫਿਰ ਤੋਂ ਇੱਕ ਵਾਰ ਆਪ ਸਭ ਨੂੰ ਅਨੇਕ-ਅਨੇਕ ਅਭਿਨੰਦਨ, ਅਨੇਕ-ਅਨੇਕ ਸ਼ੁਭਕਾਮਨਾਵਾਂ।
ਧੰਨਵਾਦ !
************
ਡੀਐੱਸ/ਵੀਜੇ/ਵੀਕੇ/ਏਕੇ