ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਸਤੰਬਰ ਵਿੱਚ ਆਧਾਰ ਰਾਹੀਂ 25.25 ਕਰੋੜ ਈ-ਕੇਵਾਈਸੀ ਲੈਣ-ਦੇਣ ਕੀਤੇ ਗਏ; ਇਸ ਮਹੀਨੇ 175 ਕਰੋੜ ਤੋਂ ਵੱਧ ਤਸਦੀਕ ਕੀਤੇ ਗਏ


ਮਹੀਨੇ ਦੌਰਾਨ 21 ਕਰੋੜ ਤੋਂ ਵੱਧ ਏਈਪੀਐੱਸ ਲੈਣ-ਦੇਣ ਕੀਤੇ ਗਏ

ਯੂਆਈਡੀਏਆਈ ਨੇ ਸਤੰਬਰ ਵਿੱਚ ਵਸਨੀਕਾਂ ਦੀਆਂ 1.62 ਕਰੋੜ ਤੋਂ ਵੱਧ ਆਧਾਰ ਅਪਡੇਟ ਬੇਨਤੀਆਂ ਨੂੰ ਸਫਲਤਾਪੂਰਵਕ ਪੂਰਾ ਕੀਤਾ

Posted On: 25 OCT 2022 5:49PM by PIB Chandigarh

ਦੇਸ਼ਵਾਸੀਆਂ ਦੁਆਰਾ ਆਧਾਰ ਨੂੰ ਅਪਣਾਉਣ ਅਤੇ ਉਪਯੋਗ ਵਿੱਚ ਚੰਗੀ ਪ੍ਰਗਤੀ ਜਾਰੀ ਹੈ, ਜੋ ਦਰਸਾਉਂਦੀ ਹੈ ਕਿ ਇਹ ਜੀਵਨ ਨੂੰ ਅਸਾਨ ਬਣਾਉਣ ਵਿੱਚ ਕਿਵੇਂ ਮਦਦ ਕਰ ਰਿਹਾ ਹੈ। ਕੇਵਲ ਸਤੰਬਰ 'ਚ ਆਧਾਰ ਦੇ ਜ਼ਰੀਏ 25.25 ਕਰੋੜ ਈ-ਕੇਵਾਈਸੀ ਲੈਣ-ਦੇਣ ਕੀਤੇ ਗਏ, ਜੋ ਅਗਸਤ ਦੇ ਮੁਕਾਬਲੇ ਲਗਭਗ 7.7 ਫੀਸਦੀ ਜ਼ਿਆਦਾ ਹਨ।

 

ਇੱਕ ਈ-ਕੇਵਾਈਸੀ ਲੈਣ-ਦੇਣ ਸਿਰਫ਼  ਧਾਰਕ ਦੀ ਸਪੱਸ਼ਟ ਸਹਿਮਤੀ ਨਾਲ ਹੀ ਪੂਰਾ ਕੀਤਾ ਜਾਂਦਾ ਹੈ, ਜੋ  ਕਾਗਜ਼ੀ ਕਾਰਵਾਈ ਅਤੇ ਕੇਵਾਈਸੀ ਲਈ ਨਿੱਜੀ ਤਸਦੀਕ ਦੀ ਜ਼ਰੂਰਤ ਨੂੰ ਖਤਮ ਕਰਦਾ ਹੈ।

ਆਧਾਰ ਈ-ਕੇਵਾਈਸੀ ਸੇਵਾ ਬਿਹਤਰ ਅਤੇ ਪਾਰਦਰਸ਼ੀ ਗਾਹਕ ਅਨੁਭਵ ਦੇ ਨਾਲ ਕਾਰੋਬਾਰ ਕਰਨ ਵਿੱਚ ਅਸਾਨੀ ਪ੍ਰਦਾਨ ਕਰਕੇ ਬੈਂਕਿੰਗ ਅਤੇ ਗ਼ੈਰ-ਬੈਂਕਿੰਗ ਵਿੱਤੀ ਸੇਵਾਵਾਂ ਲਈ ਇੱਕ ਮਹੱਤਵਪੂਰਣ ਭੂਮਿਕਾ ਨਿਭਾ ਰਹੀ ਹੈ।

 

ਸਤੰਬਰ 2022 ਦੇ ਅੰਤ ਤੱਕ ਆਧਾਰ ਦੇ ਮਾਧਿਅਮ ਨਾਲ ਹੁਣ ਤੱਕ ਈ-ਕੇਵਾਈਸੀ ਲੈਣ-ਦੇਣ ਦੀ ਕੁੱਲ ਗਿਣਤੀ 1297.93 ਕਰੋੜ ਹੋ ਗਈ ਹੈ।

ਇਸੇ ਤਰ੍ਹਾਂ, ਆਧਾਰ ਸਮਰਥਿਤ ਭੁਗਤਾਨ ਪ੍ਰਣਾਲੀ (ਏਈਪੀਐੱਸ) ਆਮਦਨ ਗ੍ਰਾਫ ਵਿੱਚ ਸਭ ਤੋਂ ਹੇਠਲੇ ਪੱਧਰ 'ਤੇ ਵਿੱਤੀ ਸਮਾਵੇਸ਼ ਲਿਆਉਣ ਵਿੱਚ ਸਹਾਇਕ ਰਹੀ ਹੈ।

 

ਕੁੱਲ ਮਿਲਾ ਕੇ, ਸਤੰਬਰ 2022 ਦੇ ਅੰਤ ਤੱਕ ਏਈਪੀਐੱਸ ਅਤੇ ਮਾਈਕਰੋ ਏਟੀਐੱਮ ਨੈੱਟਵਰਕ ਦੇ ਮਾਧਿਅਮ ਨਾਲ  ਆਖਰੀ ਮੀਲ 1549.84 ਕਰੋੜ ਬੈਂਕਿੰਗ ਲੈਣ-ਦੇਣ ਸੰਭਵ ਕੀਤੇ ਗਏ ਹਨ। ਇਕੱਲੇ ਸਤੰਬਰ ਵਿੱਚ, ਪੂਰੇ ਭਾਰਤ ਵਿੱਚ 21.03 ਕਰੋੜ ਏਈਪੀਐੱਸ ਲੈਣ-ਦੇਣ ਕੀਤੇ ਗਏ ਸਨ।

ਸਤੰਬਰ 'ਚ ਆਧਾਰ ਰਾਹੀਂ 175.41 ਕਰੋੜ ਪ੍ਰਮਾਣਿਤ ਲੈਣ-ਦੇਣ ਕੀਤੇ ਗਏ। ਇਹਨਾਂ ਵਿੱਚੋਂ ਜ਼ਿਆਦਾਤਰ ਮਾਸਿਕ ਲੈਣ-ਦੇਣ ਫਿੰਗਰਪ੍ਰਿੰਟ ਬਾਇਓਮੈਟ੍ਰਿਕ ਵੈਰੀਫਿਕੇਸ਼ਨ ਦੀ ਵਰਤੋਂ ਕਰਕੇ ਪੂਰੇ ਕੀਤੇ ਗਏ ਸਨ, ਜਦੋਂ ਕਿ ਟ੍ਰਾਂਜੈਕਸ਼ਨਾਂ ਲਈ ਜਨਸੰਖਿਆ ਅਤੇ ਓਟੀਪੀ ਪ੍ਰਮਾਣਿਕਤਾ ਦਾ ਵੀ ਉਪਯੋਗ ਕੀਤਾ ਗਿਆ।

 

ਹੁਣ ਤੱਕ, ਸੰਚਤ ਰੂਪ ਵਿੱਚ ਸਤੰਬਰ ਦੇ ਅੰਤ ਤੱਕ ਕੁੱਲ 8250.36 ਕਰੋੜ ਪ੍ਰਮਾਣਿਤ ਲੈਣ-ਦੇਣ ਪੂਰੇ ਕੀਤੇ ਜਾ ਚੁੱਕੇ ਹਨ, ਜੋ ਦਰਸਾਉਂਦਾ ਹੈ ਕਿ ਆਧਾਰ ਆਪਣੇ ਘੋਸ਼ਿਤ ਦ੍ਰਿਸ਼ਟੀਕੋਣ ਦੇ ਪ੍ਰਤੀ ਕਿੰਨੀ ਨਿਸ਼ਠਾਂ ਰੱਖਦਾ ਹੈ।

ਭਾਰਤ ਦੀ ਬਾਲਗ ਆਬਾਦੀ ਵਿੱਚ ਆਧਾਰ ਹੁਣ ਸਰਵ ਵਿਆਪਕ ਹੈ। ਸਤੰਬਰ ਦੇ ਅੰਤ ਤੱਕ, ਸਾਰੇ ਉਮਰ ਵਰਗਾਂ ਵਿੱਚ ਆਧਾਰ ਦਾ ਕਾਰਜ 93.92 ਪ੍ਰਤੀਸ਼ਤ ਮੁਕੰਮਲ ਹੋ ਗਿਆ ਹੈ।

 

ਸਤੰਬਰ ਮਹੀਨੇ ਦੌਰਾਨ, ਨਿਵਾਸੀਆਂ ਨੇ  1.62 ਕਰੋੜ ਤੋਂ ਵੱਧ ਆਧਾਰਾਂ ਨੂੰ ਸਫਲਤਾਪੂਰਵਕ ਅਪਡੇਟ ਕੀਤੇ, ਜਦੋਂ ਕਿ ਅਗਸਤ ਵਿੱਚ ਅਜਿਹੇ 1.46 ਕਰੋੜ ਅਪਡੇਟ ਕੀਤੇ ਗਏ ਸਨ।

ਕੁੱਲ ਮਿਲਾ ਕੇ, ਹੁਣ ਤੱਕ (ਸਤੰਬਰ ਦੇ ਅੰਤ ਵਿੱਚ) ਦੇਸ਼ਵਾਸੀਆਂ ਦੀਆਂ ਬੇਨਤੀਆਂ ਤੋਂ ਬਾਅਦ 66.63 ਕਰੋੜ ਤੋਂ ਵੱਧ ਆਧਾਰ ਨੰਬਰਾਂ ਨੂੰ ਸਫਲਤਾਪੂਰਵਕ ਅਪਡੇਟ ਕੀਤਾ ਗਿਆ ਹੈ।

 

ਭੌਤਿਕ ਆਧਾਰ ਕੇਂਦਰਾਂ 'ਤੇ  ਅਤੇ ਔਨਲਾਈਨ ਆਧਾਰ ਪਲੈਟਫਾਰਮ ਦੀ ਵਰਤੋਂ ਕਰਕੇ ਕੀਤੀਆਂ ਗਈਆਂ ਇਹ ਅੱਪਡੇਟ ਬੇਨਤੀਆਂ, ਜਨਸੰਖਿਆ ਦੇ ਨਾਲ-ਨਾਲ ਬਾਇਓਮੈਟ੍ਰਿਕ ਅੱਪਡੇਟ ਨਾਲ ਸਬੰਧਤ ਹਨ।

ਚਾਹੇ ਅੰਤਿਮ ਸਿਰੇ ਦੀ ਬੈਂਕਿੰਗ ਲਈ ਏਈਪੀਐੱਸ ਹੋਵੇ, ਈ-ਕੇਵਾਈਸੀ, ਆਧਾਰ ਸਮਰਥਿਤ ਡੀਬੀਟੀ ਜਾਂ ਤਸਦੀਕ, ਆਧਾਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਡਿਜੀਟਲ ਇੰਡੀਆ ਦੇ ਵਿਜ਼ਨ ਦਾ ਸਮਰਥਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।

 

ਆਧਾਰ ਚੰਗੇ ਸ਼ਾਸਨ ਦਾ ਇੱਕ ਡਿਜ਼ੀਟਲ ਬੁਨਿਆਦੀ ਢਾਂਚਾ ਹੈ ਈਜ਼ ਆਵ੍ ਲਿਵਿੰਗ ਅਤੇ ਕਾਰੋਬਾਰ ਕਰਨ ਦੀ ਸੌਖ ਦੋਵਾਂ ਦੀ ਸਹੂਲਤ ਦਿੰਦਾ ਹੈ। ਡਿਜੀਟਲ ਆਈਡੀ; ਕੁਸ਼ਲਤਾ ਅਤੇ ਪਾਰਦਰਸ਼ਿਤਾ ਨਾਲ ਲਾਭਪਾਤਰੀਆਂ ਵਿਚਕਾਰ ਭਲਾਈ ਸੇਵਾਵਾਂ ਦੀ ਡਿਲੀਵਰੀ ਨੂੰ ਬਿਹਤਰ ਬਣਾਉਣ ਲਈ ਕੇਂਦਰ ਅਤੇ ਰਾਜਾਂ ਵਿੱਚ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੀ ਮਦਦ ਕਰ ਰਹੀ ਹੈ।

ਹੁਣ ਤੱਕ, ਦੇਸ਼ ਵਿੱਚ ਕੇਂਦਰ ਅਤੇ ਰਾਜਾਂ ਦੋਵਾਂ ਦੁਆਰਾ ਚਲਾਈਆਂ ਜਾ ਰਹੀਆਂ ਲਗਭਗ 1000 ਕਲਿਆਣਕਾਰੀ ਯੋਜਨਾਵਾਂ ਨੂੰ ਆਧਾਰ ਦੀ ਵਰਤੋਂ ਕਰਨ ਲਈ ਅਧਿਸੂਚਿਤ ਕੀਤਾ ਗਿਆ ਹੈ।

 ***

ਆਰਕੇਜੇ/ਐੱਮ



(Release ID: 1870964) Visitor Counter : 117