ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੇ ਸਵਦੇਸ਼ੀ ਅਤੇ ਗਲੋਬਲ ਨਵੀਨਤਾਕਾਰੀ ਨਿਰਮਾਣ ਤਕਨਾਲੋਜੀਆਂ ਨੂੰ ਉਤਪ੍ਰੇਰਕ ਅਤੇ ਪ੍ਰੋਤਸ਼ਾਹਿਤ ਦੀ ਦਿਸ਼ਾ ਵਿੱਚ ਕੀਤੇ ਜਾਣੇ ਵਾਲੇ ਗਹਿਨ ਵਿਚਾਰ-ਵਟਾਂਦਰੇ ਅਤੇ ਯਤਨਾਂ ਦੀ ਅਗਵਾਈ ਕੀਤੀ ਹੈ: ਸ਼੍ਰੀ ਹਰਦੀਪ ਐੱਸ. ਪੁਰੀ


ਪ੍ਰਧਾਨ ਮੰਤਰੀ ਆਵਾਸ ਯੋਜਨਾ - ਸ਼ਹਿਰੀ ਸਹਿਕਾਰੀ ਅਤੇ ਪ੍ਰਤੀਯੋਗੀ ਸੰਘਵਾਦ ਦੀ ਭਾਵਨਾ ਦੀ ਇੱਕ ਸਟੀਕ ਉਦਾਹਰਣ: ਸ਼੍ਰੀ ਹਰਦੀਪ ਐੱਸ. ਪੁਰੀ

ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਹਰਦੀਪ ਐੱਸ. ਪੁਰੀ ਨੇ ਪੀਐੱਮਏਵਾਈ (ਯੂ) ਅਵਾਰਡ 2021 ਦੇ ਜੇਤੂਆਂ ਦਾ ਸਨਮਾਨ ਕੀਤਾ

Posted On: 20 OCT 2022 9:04AM by PIB Chandigarh

ਹਾਊਸਿੰਗ ਅਤੇ ਸ਼ਹਿਰੀ ਮਾਮਲੇ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀਸ਼੍ਰੀ ਹਰਦੀਪ ਐੱਸ. ਪੁਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ (ਪੀਐੱਮਏਵਾਈ-ਯੂ) ਦੁਨੀਆ ਦੀ ਸਭ ਤੋਂ ਵੱਡੀ ਆਵਾਸ ਯੋਜਨਾ ਬਣ ਕੇ ਉਭਰੀ ਹੈ। ਕੱਲ੍ਹ ਰਾਜਕੋਟ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ- ਅਰਬਨ ਅਵਾਰਡ 2021 ਦੇ ਸਨਮਾਨ ਸਮਾਰੋਹ ਵਿੱਚ ਬੋਲਦਿਆਂਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਇਸ ਯੋਜਨਾ ਦੇ ਤਹਿਤ ਪਹਿਲਾਂ ਹੀ 1.23 ਕਰੋੜ ਘਰਾਂ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ।ਇਹ ਅੰਕੜਾ 2004 ਤੋਂ 2014 ਦੇ 10 ਸਾਲਾਂ ਦੇ ਸ਼ਾਸਨਕਾਲ ਨਾਲੋਂ ਨੌ ਗੁਣਾ ਵੱਧ ਹੈ। ਕੁੱਲ 64 ਲੱਖ ਮਕਾਨ ਉਸਾਰੀ ਤੋਂ ਬਾਅਦ ਸਪੁਰਦ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਘਰ ਵੀ ਉਸਾਰੀ ਦੇ ਵੱਖ-ਵੱਖ ਪੜਾਵਾਂ ਵਿੱਚ ਹਨ।

ਰਾਜਾਂਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਦੇ ਸ਼ਾਨਦਾਰ ਯੋਗਦਾਨ ਨੂੰ ਮਾਨਤਾ ਦੇਣ ਲਈਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਪੀਐੱਮਏਵਾਈ-ਯੂ ਨੂੰ ਲਾਗੂ ਕਰਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਸਾਲਾਨਾ ਪੁਰਸਕਾਰ ਸ਼ੁਰੂ ਕੀਤੇ ਹਨ । ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਹਰਦੀਪ ਐੱਸ. ਪੁਰੀ ਨੇ ਪੀਐੱਮਏਵਾਈ-ਯੂ ਪੁਰਸਕਾਰ 2021 ਦੇ ਜੇਤੂਆਂ ਨੂੰ ਸਨਮਾਨਿਤ ਕੀਤਾ। ਸਮਾਗਮ ਵਿੱਚ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਰਾਜ ਮੰਤਰੀਸ਼੍ਰੀ ਕੌਸ਼ਲ ਕਿਸ਼ੋਰਤਾਮਿਲਨਾਡੂਗੁਜਰਾਤ ਅਤੇ ਅਸਾਮ ਦੇ ਸ਼ਹਿਰੀ ਵਿਕਾਸ ਮੰਤਰੀ,  ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੇ ਸਕੱਤਰ ਸ਼੍ਰੀ ਮਨੋਜ ਜੋਸ਼ੀ,ਅਤੇ ਹੋਰ ਪਤਵੰਤੇ  ਮੌਜੂਦ ਸਨ। ਦੇਸ਼ ਭਰ ਦੇ ਹਾਊਸਿੰਗ ਨਿਰਮਾਣ ਖੇਤਰ ਦੇ ਹਿੱਤਧਾਰਕਾਂ ਨੇ ਵੀ ਪ੍ਰੋਗਰਾਮ ਵਿੱਚ ਹਿੱਸਾ ਲਿਆ।

ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ ਨੂੰ ਸਹਿਕਾਰੀ ਅਤੇ ਪ੍ਰਤੀਯੋਗੀ ਸੰਘਵਾਦ ਦੀ ਭਾਵਨਾ ਦੀ ਉੱਤਮ ਉਦਾਹਰਣ ਦੱਸਦੇ ਹੋਏਸ਼੍ਰੀ ਹਰਦੀਪ ਸ. ਪੁਰੀ ਨੇ ਕਿਹਾ ਕਿ ਇਹ ਸਕੀਮ ਸਹਿਕਾਰੀ ਅਤੇ ਪ੍ਰਤੀਯੋਗੀ ਸੰਘਵਾਦ ਦੀ ਭਾਵਨਾ ਦੀ ਸਟੀਕ ਉਦਾਹਰਣ ਹੈਜਿਸ ਨੂੰ ਸਫਲ ਬਣਾਉਣ ਲਈ ਸਾਰੇ ਰਾਜ ਪੂਰੇ ਉਤਸ਼ਾਹ ਨਾਲ ਮਿਲ ਕੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੂਰੀ ਸਮਰੱਥਾ ਦੀ ਵਰਤੋਂ ਕਰਨ ਅਤੇ ਆਵਾਸ ਯੋਜਨਾਵਾਂ ਨੂੰ ਪ੍ਰਵਾਨਗੀ ਦੇਣ ਦੇ ਨਾਲ-ਨਾਲ ਸਾਰੇ ਰਾਜਾਂ ਨੂੰ ਇੱਕ ਦੂਜੇ ਨਾਲ ਸਿਹਤਮੰਦ ਮੁਕਾਬਲਾ ਹੋਣਾ ਚਾਹੀਦਾ ਹੈ ਤਾਂ ਜੋ ਉਹ ਇਸ ਕੰਮ ਵਿੱਚ ਸਿਖਰ 'ਤੇ ਪਹੁੰਚ ਸਕਣ। ਉਨ੍ਹਾਂ ਕਿਹਾ ਕਿ ਅੰਤ ਵਿੱਚ ਜੇਤੂ ਤਾਂ ਲੋਕ ਹੀ ਹੋਣਗੇ ਅਤੇ ਖਾਸ ਕਰਕੇ ਉਹ ਲੋਕਜੋ ਕਮਜ਼ੋਰ ਆਰਥਿਕ ਵਰਗ ਅਤੇ ਘੱਟ ਆਮਦਨੀ ਵਰਗ ਵਾਲੇ ਹਨ।

ਸ਼੍ਰੀ ਪੁਰੀ ਨੇ ਕਿਹਾ ਕਿ ਅੱਜ jyqUAW nUM ਪੁਰਸਕਾਰ ਸਮਾਰੋਹ ਨਾ ਸਿਰਫ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਯਤਨਾਂ ਦਾ ਸਨਮਾਨ ਕਰਨ ਦਾ ਮੌਕਾ ਹੈਸਗੋਂ ਇਹ ਮੇਰੇ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਅਟੁੱਟ ਸਹਿਯੋਗ ਲਈ ਧੰਨਵਾਦ ਪ੍ਰਗਟ ਕਰਨ ਦਾ ਮੌਕਾ ਵੀ ਹੈ।

ਸ਼੍ਰੀ ਪੁਰੀ ਨੇ ਕਿਹਾ ਕਿ ਜੂਨ 2015 ਵਿੱਚਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦ੍ਰਿਸ਼ਟੀ ਅਤੇ ਅਗਵਾਈ ਵਿੱਚਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀਸਮਾਰਟ ਸਿਟੀ ਮਿਸ਼ਨਅਟਲ ਨਵੀਨੀਕਰਨ ਅਤੇ ਸ਼ਹਿਰੀ ਪਰਿਵਰਤਨ ਮਿਸ਼ਨ (ਅਮਰੂਤ) ਅਤੇ ਸਵੱਛ ਭਾਰਤ ਵਰਗੀਆਂ ਪ੍ਰਮੁੱਖ ਯੋਜਨਾਵਾਂ ਸਨ। ਸਭ ਤੋਂ ਪਹਿਲਾਂ ਲਾਂਚ ਕੀਤਾ ਗਿਆ ਅਤੇ ਬਹੁਤ ਵਿਆਪਕ ਸਨ।ਅਤੇ ਯੋਜਨਾਬੱਧ ਸ਼ਹਿਰੀਕਰਨ ਯੋਜਨਾ ਦਾ ਨੀਂਹ ਪੱਥਰ ਰੱਖਿਆ ਗਿਆਜੋ ਕਿ ਪੂਰੀ ਦੁਨੀਆ ਵਿੱਚ ਬਹੁਤ ਘੱਟ ਹੈ।

ਸ਼੍ਰੀ ਪੁਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੇ ਸਵਦੇਸ਼ੀ ਅਤੇ ਗਲੋਬਲ ਨਵੀਨਤਾਕਾਰੀ ਨਿਰਮਾਣ ਤਕਨਾਲੋਜੀਆਂ ਨੂੰ ਉਤਪ੍ਰੇਰਿਤ ਕਰਨ ਅਤੇ ਉਤਸ਼ਾਹਿਤ ਕਰਨ ਲਈ ਤੀਬਰ ਵਿਚਾਰ-ਵਟਾਂਦਰੇ ਅਤੇ ਯਤਨਾਂ ਦੀ ਅਗਵਾਈ ਕੀਤੀ ਹੈ। ਅਜਿਹੇ ਪ੍ਰਯਾਸ ਕੀਤੇ ਗਏਜਿਸ ਦੇ ਤਹਿਤ ਜਲਵਾਯੂ ਕਾਰਕਾਂ ਨਾਲ ਸਮਝੌਤਾ ਕੀਤੇ ਬਿਨਾਂ ਤੇਜ਼ ਅਤੇ ਗੁਣਵੱਤਾ ਵਾਲੇ ਨਿਰਮਾਣ ਨੂੰ ਯਕੀਨੀ ਬਣਾਉਣ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕੇ।।

ਇਸ ਦੇ ਅਨੁਸਾਰਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਕ੍ਰਮਵਾਰ ਮਾਰਚ 2019 ਅਤੇ ਅਕਤੂਬਰ 2021 ਨੂੰ ਗਲੋਬਲ ਹਾਊਸਿੰਗ ਟੈਕਨਾਲੋਜੀ ਚੈਲੇਂਜ-ਇੰਡੀਆ (ਜੀਐੱਚਟੀਸੀ-ਇੰਡੀਆ) ਅਤੇ ਇੰਡੀਅਨ ਹਾਊਸਿੰਗ ਟੈਕਨਾਲੋਜੀ ਫੇਅਰ (ਆਈਐੱਚਟੀਐੱਮ) ਦਾ ਆਯੋਜਨ ਕੀਤਾ। ਸ੍ਰੀ ਪੁਰੀ ਨੇ ਦੱਸਿਆ ਕਿ ਇਸੇ ਲੜੀ ਵਿੱਚ ਇਸ ਵਾਰ ਰਾਜਕੋਟ ਵਿੱਚ ਭਾਰਤੀ ਆਵਾਸ ਸੰਮੇਲਨ ਕਰਵਾਇਆ ਜਾ ਰਿਹਾ ਹੈ।

ਸ਼੍ਰੀ ਪੁਰੀ ਨੇ ਭਾਗੀਦਾਰਾਂ ਨੂੰ ਨਵੀਂ ਤਕਨੀਕ ਅਤੇ ਸਮੱਗਰੀ ਨੂੰ ਪ੍ਰਦਰਸ਼ਿਤ ਕਰਨ ਵਾਲੀ ਪ੍ਰਦਰਸ਼ਨੀ ਦਾ ਦੌਰਾ ਕਰਨ ਦੀ ਅਪੀਲ ਕੀਤੀ ਤਾਂ ਜੋ ਉਨ੍ਹਾਂ ਨੂੰ ਸਥਾਨਕ ਸੰਦਰਭ ਵਿੱਚ ਸਿੱਖਿਆ ਅਤੇ ਢਾਲਿਆ ਜਾ ਸਕੇ।

ਪ੍ਰਧਾਨ ਮੰਤਰੀ ਦੁਆਰਾ ਮਈ 2022 ਵਿੱਚ  ਪਹਿਲੀ "ਲਾਈਟ ਹਾਊਸ" ਪ੍ਰੋਜੈਕਟ ( ਖੇਤਰ ਵਿਸ਼ੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਜਲਵਾਯੂ ਅਤੇ ਸੰਕਟਾਂ ਦੇ ਅਨੁਕੂਲ ਲਗਭਗ ਇੱਕ ਹਜ਼ਾਰ ਘਰ ਬਣਾਉਣ ਦੀ ਯੋਜਨਾ) ਨੂੰ ਯਾਦ ਕਰਦੇ ਹੋਏਸ਼੍ਰੀ ਪੁਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਨ੍ਹਾਂ ਤਕਨੀਕਾਂ ਨੂੰ ਅਪਣਾਉਣ ਲਈ ਸਾਰੇ  ਲੋਕਾਂ ਦਾ ਮਾਰਗਦਰਸ਼ਨ ਕਰਦੇ ਹੋਏ ਇਹ ਯਤਨ ਅਗਲੀ ਮੰਜ਼ਿਲ 'ਤੇ ਪਹੁੰਚਾਇਆ । ਉਨ੍ਹਾਂ ਵਿਸ਼ੇਸ਼ ਹਦਾਇਤਾਂ ਦਿੰਦਿਆਂ ਕਿਹਾ ਕਿ ਇੰਜਨੀਅਰਿੰਗ ਕਾਲਜਾਂ ਦੇ ਵਿਦਿਆਰਥੀਆਂ ਅਤੇ ਯੋਜਨਾਕਾਰਾਂ ਲਈ ਇਨ੍ਹਾਂ ਸਥਾਨਕ ਐਲਐਚਜੀਪੀ ਦੀ ਪੜ੍ਹਾਈ ਦਾ ਨਿਯਮਤ ਪ੍ਰੋਗਰਾਮ ਉਲੀਕਿਆ ਜਾਵੇ ਤਾਂ ਜੋ ਸਾਡੇ ਇੰਜਨੀਅਰਾਂ ਦੀ ਆਉਣ ਵਾਲੀ ਪੀੜ੍ਹੀ ਇਨ੍ਹਾਂ ਤਕਨੀਕਾਂ ਤੋਂ ਜਾਣੂ ਹੋ ਸਕੇ।

 

 ******

ਆਰਕੇਜੇਐੱਮ



(Release ID: 1869974) Visitor Counter : 84