ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਪੈਨਸ਼ਨ ਸੰਬੰਧੀ ਲਾਭ ਪ੍ਰਦਾਨ ਕਰਨ ਦੇ ਲਈ ਐੱਸਸੀਡੀਪੀਐੱਮ 2.0 ਆਦਿ ਦੇ ਤਹਿਤ ਨਿਯਮਾਂ ਵਿੱਚ ਢਿੱਲ

Posted On: 20 OCT 2022 1:38PM by PIB Chandigarh

ਪੈਨਸ਼ਨ ਤੇ ਪੈਨਸ਼ਨਰ ਕਲਿਆਣ ਵਿਭਾਗ ਨੇ ਵਿਸ਼ੇਸ਼ ਅਭਿਆਨ 2.0 ਦੇ ਦੌਰਾਨ ਨਿਯਮਾਂ ਵਿੱਚ ਢਿੱਲ ਦੇਣ ਦੇ ਲਈ ਇੱਕ ਵੱਡਾ ਅਭਿਆਨ ਸ਼ੁਰੂ ਕੀਤਾ ਹੈ।

ਪੈਨਸ਼ਨ ਅਤੇ ਪੈਨਸ਼ਨਰ ਕਲਿਆਣ ਵਿਭਾਗ ਕੇਂਦਰ ਸਰਕਾਰ ਦੇ ਸਿਵਲ ਕਰਮਚਾਰੀਆਂ ਦੇ ਸੰਬੰਧ ਵਿੱਚ ਪੈਨਸ਼ਨ ਸਬੰਧੀ ਨੀਤੀਗਤ ਮਾਮਲਿਆਂ ਦਾ ਪ੍ਰਬੰਧਨ ਕਰਦਾ ਹੈ। ਇਸ ਵਿਭਾਗ ਨੂੰ ਪੈਨਸ਼ਨਰਾਂ ਦੇ ਕਲਿਆਣ ਨਾਲ ਸਬੰਧਿਤ ਕੰਮ ਵੀ ਸੌਂਪਿਆ ਗਿਆ ਹੈ। ਸੇਵਾਮੁਕਤ ਸਰਕਾਰੀ ਸੇਵਕਾਂ/ ਪਰਿਵਾਰ ਦੇ ਮੈਂਬਰਾਂ ਨੂੰ ਪੈਨਸ਼ਨ ਲਾਭਾਂ ਦਾ ਸਮੇਂ ’ਤੇ ਭੁਗਤਾਨ ਸੁਨਿਸ਼ਚਿਤ ਕਰਨ ਅਤੇ ਪੈਨਸ਼ਨਰਾਂ ਦੀ ਸੇਵਾਮੁਕਤੀ ਦੇ ਬਾਅਦ ਉਨ੍ਹਾਂ ਦੇ ਜੀਵਨ ਨੂੰ ਆਸਾਨ ਬਣਾਉਣ ਦੇ ਲਈ, ਇਹ ਵਿਭਾਗ ਨਿਯਮਾਂ ਨੂੰ ਆਸਾਨ ਬਣਾਉਂਦਾ ਹੈ ਅਤੇ ਮੰਤਰਾਲਿਆਂ/ ਵਿਭਾਗਾਂ, ਪੈਨਸ਼ਨ ਵੰਡਣ ਵਾਲੇ ਬੈਂਕਾਂ ਆਦਿ ਨੂੰ ਦਿਸ਼ਾ ਨਿਰਦੇਸ਼/ ਨਿਰਦੇਸ਼ ਜਾਰੀ ਕਰਦਾ ਹੈ।

ਪੈਨਸ਼ਨ ਅਤੇ ਪੈਨਸ਼ਨਰ ਕਲਿਆਣ ਵਿਭਾਗ ਨੇ 2 ਅਕਤੂਬਰ, 2022 ਤੋਂ 31 ਅਕਤੂਬਰ, 2022 ਦੇ ਦੌਰਾਨ ਲੰਬਿਤ ਮਾਮਲਿਆਂ ਦੇ ਨਿਪਟਾਰੇ ਦੇ ਲਈ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਦੁਆਰਾ ਸ਼ੁਰੂ ਕੀਤੇ ਗਏ ਵਿਸ਼ੇਸ਼ ਅਭਿਆਨ 2.0 ਦੇ ਦੌਰਾਨ ਪੈਨਸ਼ਨ ਨਿਯਮਾਂ ਦੀ ਸਮੀਖਿਆ ਅਤੇ ਸਰਲੀਕਰਣ ਦੇ ਲਈ ਇੱਕ ਵਿਆਪਕ ਅਭਿਆਨ ਚਲਾਇਆ ਹੈ ਅਤੇ ਨਿਰਦੇਸ਼ ਜਾਰੀ ਕੀਤੇ ਹਨ। ਵਿਸ਼ੇਸ਼ ਅਭਿਆਨ ਦੇ ਮਾਪਦੰਡਾਂ ਵਿੱਚ ਸਰਲੀਕਰਣ ਦੇ ਲਈ ਪਹਿਚਾਣ ਕੀਤੇ ਗਏ ਕਈ ਨਿਯਮਾਂ/ ਪ੍ਰਕਿਰਿਆਵਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਪੈਨਸ਼ਨ ਅਤੇ ਪੈਨਸ਼ਨਰ ਕਲਿਆਣ ਵਿਭਾਗ ਨੇ ਐੱਸਸੀਡੀਪੀਐੱਮ 2.0 ਵਿੱਚ ਅਕਤੂਬਰ, 2022 ਦੇ ਦੌਰਾਨ ਅਜਿਹੇ 30 ਨੋਟੀਫਿਕੇਸ਼ਨ/ ਸਰਕੁਲਰ ਜਾਰੀ ਕੀਤੇ ਹਨ। ਇਨ੍ਹਾਂ ਵਿੱਚੋਂ ਕੁਝ ਮਹੱਤਵਪੂਰਨ ਨੋਟੀਫਿਕੇਸ਼ਨਾਂ/ ਸਰਕੁਲਰਾਂ ਦਾ ਵੇਰਵਾ ਹੇਠਾਂ ਲਿਖੇ ਨਾਲ ਸਬੰਧਿਤ ਹੈ:

  • ਮਹਿੰਗਾਈ ਰਾਹਤ ਨੂੰ 34 ਫੀਸਦੀ ਤੋਂ ਵਧਾ ਕੇ 38 ਫੀਸਦੀ ਕਰਨ ਨਾਲ ਸਬੰਧਿਤ ਆਦੇਸ਼।

  • ਸੀਸੀਐੱਸ (ਪੈਨਸ਼ਨ) ਨਿਯਮ, 2021 ਦੇ ਨਿਯਮ 8 ਦਾ ਸਰਲੀਕਰਣ, ਜਿਸ ਨਾਲ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੀ ਸੇਵਾਮੁਕਤੀ ਤੋਂ ਬਾਅਦ ਅਨੁਸ਼ਾਸਨਾਤਮਕ ਮਾਮਲੇ ਨੂੰ ਤੈਅ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।

  • ਵਿੱਤ ਵਰ੍ਹੇ ਦੇ ਦੌਰਾਨ ਆਮ ਭਵਿੱਖ ਨਿਧੀ ਫੰਡ ਦੇ ਅੰਤਰਗਤ ਯੋਗਦਾਨ ਦੀ ਜ਼ਿਆਦਾ ਤੋਂ ਜ਼ਿਆਦਾ ਸੀਮਾ ਨਾਲ ਸਬੰਧਿਤ ਨਿਰਦੇਸ਼।

  • ਪੈਨਸ਼ਨ ਲਾਭ ਸੰਬੰਧੀ ਸੇਵਾ ਤੋਂ ਪਹਿਲਾਂ ਦੀ ਗਣਨਾ ਅਤੇ ਸੇਵਾ ਨੂੰ ਯੋਗ ਸੇਵਾ ਦੇ ਰੂਪ ਵਿੱਚ ਮੰਨਣ ਨਾਲ ਸਬੰਧਿਤ ਨਿਰਦੇਸ਼।

  • ਗ੍ਰੈਚੁਟੀ ਪ੍ਰਦਾਨ ਕਰਨ, ਗ੍ਰੈਚੁਟੀ ਦੇ ਭੁਗਤਾਨ ਸਬੰਧੀ ਨਾਮਾਂਕਣ ਅਤੇ ਪੈਨਸ਼ਨ/ ਪਰਿਵਾਰਕ ਪੈਨਸ਼ਨ/ਗ੍ਰੈਚੁਟੀਦੇ ਬਕਾਇਆ ਭੁਗਤਾਨ ’ਤੇ ਵਿਆਜ ਭੁਗਤਾਨ ਦੇ ਸੰਬੰਧ ਵਿੱਚ ਨਿਰਦੇਸ਼।

ਸੀਸੀਐੱਸ (ਪੈਨਸ਼ਨ)ਨਿਯਮ, 2021 ਦੇ ਤਹਿਤ ਪੈਨਸ਼ਨ ਦੀ ਗ੍ਰਾਂਟ ਦੇ ਵਿਭਿੰਨ ਪ੍ਰਾਵਧਾਨਾਂ ਨਾਲ ਸਬੰਧਿਤ ਨਿਰਦੇਸ਼, ਜਿਨ੍ਹਾਂ ਵਿੱਚ ਪੈਨਸ਼ਨ ਦੀ ਸੀਮਾ,ਅਪ੍ਰਮਾਣੀਕਰਨ,ਕੰਪਲਸਰੀ ਰਿਟਾਇਰਮੈਂਟ, ਸੇਵਾ ਤੋਂ ਬਰਖ਼ਾਸਤਗੀ/ ਨਿਸ਼ਕਾਸ਼ਨ ਅਤੇ ਪੈਨਸ਼ਨ ’ਤੇ ਭਵਿੱਖ ਦੇ ਚੰਗੇ ਆਚਰਣ ਦਾ ਪ੍ਰਭਾਵ ਸ਼ਾਮਲ ਹੈ।

*******

ਐੱਸਐੱਨਸੀ/ ਆਰਆਰ


(Release ID: 1869880) Visitor Counter : 142
Read this release in: English , Urdu , Hindi