ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਖੇਡ ਪੁਰਸਕਾਰ 2022 ਲਈ ਨਾਮਜ਼ਦਗੀਆਂ ਸੱਦੀਆਂ ਹਨ

Posted On: 18 OCT 2022 6:19PM by PIB Chandigarh

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਅਵਾਰਡ ਪੋਰਟਲ: https://awards.gov.in/ ਦੁਆਰਾ 15 ਅਕਤੂਬਰ, 2022 ਤੋਂ 6 ਨਵੰਬਰ 2022 ਤੱਕ ਰਾਸ਼ਟਰੀ ਯੁਵਾ ਪੁਰਸਕਾਰ 2020-21 ਲਈ ਨਾਮਜ਼ਦਗੀਆਂ ਸੱਦੀਆਂ ਹਨ। ਪੁਰਸਕਾਰ ਲਈ ਦਿਸ਼ਾ-ਨਿਰਦੇਸ਼ ਉਪਰੋਕਤ ਪੋਰਟਲ 'ਤੇ ਉਪਲਬਧ ਹਨ।

 

ਭਾਰਤ ਸਰਕਾਰ ਦਾ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਹਰ ਸਾਲ 25 ਵਿਅਕਤੀਆਂ ਤੱਕ ਅਤੇ 10 ਤੱਕ ਸਵੈ-ਸੇਵੀ ਸੰਸਥਾਵਾਂ ਨੂੰ ਰਾਸ਼ਟਰੀ ਯੁਵਾ ਪੁਰਸਕਾਰ (ਐੱਨਵਾਈਏ) ਪ੍ਰਦਾਨ ਕਰਦਾ ਹੈ, ਜਿਸਦਾ ਉਦੇਸ਼ ਨੌਜਵਾਨਾਂ (15 ਤੋਂ 29 ਸਾਲ ਦੀ ਉਮਰ ਦੇ ਦਰਮਿਆਨ) ਨੂੰ ਰਾਸ਼ਟਰੀ ਵਿਕਾਸ ਜਾਂ ਸਮਾਜ ਸੇਵਾ ਦੇ ਖੇਤਰ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨਾ, ਨੌਜਵਾਨਾਂ ਨੂੰ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਲਈ ਉਤਸ਼ਾਹਿਤ ਕਰਨਾ ਅਤੇ ਇਸ ਤਰ੍ਹਾਂ ਚੰਗੇ ਨਾਗਰਿਕ ਵਜੋਂ ਉਨ੍ਹਾਂ ਦੀ ਵਿਅਕਤੀਗਤ ਸਮਰੱਥਾ ਵਿੱਚ ਸੁਧਾਰ ਕਰਨਾ ਅਤੇ ਰਾਸ਼ਟਰੀ ਵਿਕਾਸ ਅਤੇ/ਜਾਂ ਸਮਾਜ ਸੇਵਾ ਲਈ ਨੌਜਵਾਨਾਂ ਦੇ ਨਾਲ ਕੰਮ ਕਰਨ ਵਾਲੀਆਂ ਸਵੈ-ਸੇਵੀ ਸੰਸਥਾਵਾਂ ਦੁਆਰਾ ਕੀਤੇ ਗਏ ਸ਼ਾਨਦਾਰ ਕੰਮ ਨੂੰ ਮਾਨਤਾ ਦੇਣਾ ਹੈ।

 

ਇਹ ਪੁਰਸਕਾਰ ਸਿਹਤ, ਖੋਜ ਅਤੇ ਨਵੀਨਤਾ, ਸੱਭਿਆਚਾਰ, ਮਾਨਵ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ, ਕਲਾ ਅਤੇ ਸਾਹਿਤ, ਸੈਰ-ਸਪਾਟਾ, ਰਵਾਇਤੀ ਦਵਾਈਆਂ, ਸਰਗਰਮ ਨਾਗਰਿਕਤਾ, ਸਮੂਦਾਇਕ ਸੇਵਾ, ਖੇਡਾਂ ਅਤੇ ਅਕਾਦਮਿਕ ਉੱਤਮਤਾ ਅਤੇ ਸਮਾਰਟ ਲਰਨਿੰਗ ਜਿਹੀਆਂ ਵਿਕਾਸ ਗਤੀਵਿਧੀਆਂ ਅਤੇ ਸਮਾਜ ਸੇਵਾ ਦੇ ਵੱਖ-ਵੱਖ ਖੇਤਰਾਂ ਵਿੱਚ ਨੌਜਵਾਨਾਂ ਨੂੰ ਪਛਾਣਨਯੋਗ ਬੇਮਿਸਾਲ ਕੰਮ ਲਈ ਦਿੱਤਾ ਜਾਂਦਾ ਹੈ।

 

ਅਵਾਰਡ ਵਿੱਚ ਹੇਠ ਲਿਖੇ ਸ਼ਾਮਲ ਹਨ:

 

• ਵਿਅਕਤੀਗਤ: ਇੱਕ ਮੈਡਲ, ਇੱਕ ਸਰਟੀਫਿਕੇਟ ਅਤੇ 1,00,000/- ਰੁਪਏ ਦੀ ਇਨਾਮੀ ਰਾਸ਼ੀ।

• ਸਵੈ-ਸੇਵੀ ਸੰਸਥਾਵਾਂ: ਇੱਕ ਮੈਡਲ, ਇੱਕ ਸਰਟੀਫਿਕੇਟ ਅਤੇ 3,00,000/- ਰੁਪਏ ਦੀ ਇਨਾਮੀ ਰਾਸ਼ੀ।

 

 **********

 

ਐੱਨਬੀ/ਓਏ




(Release ID: 1869051) Visitor Counter : 115