ਗ੍ਰਹਿ ਮੰਤਰਾਲਾ
azadi ka amrit mahotsav

ਗ੍ਰਹਿ ਮੰਤਰਾਲੇ ਨੇ IAS ਅਧਿਕਾਰੀ ਸ਼੍ਰੀ ਜਿਤੇਂਦਰ ਨਾਰਾਇਣ ਨੂੰ ਗੰਭੀਰ ਦੁਰਵਿਹਾਰ ਦੇ ਆਰੋਪ ਵਿੱਚ ਮੁਅਤਲ ਕੀਤਾ

प्रविष्टि तिथि: 17 OCT 2022 5:57PM by PIB Chandigarh

ਗ੍ਰਹਿ ਮੰਤਰਾਲੇ ਨੇ ਅੱਜ AGMUT ਕੈਡਰ ਦੇ ਸੀਨੀਅਰ IAS ਅਧਿਕਾਰੀ ਸ਼੍ਰੀ ਜਿਤੇਂਦਰ ਨਾਰਾਇਣ ਨੂੰ ਤੱਤਕਾਲ ਚਾਰਜ ਤੋਂ ਮੁਅੱਤਲ ਕਰ ਦਿੱਤਾ। ਮੰਤਰਾਲੇ ਨੂੰ 16.10.2022 ਨੂੰ ਅੰਡੇਮਾਨ ਅਤੇ ਨਿਕੋਬਾਰ ਪੁਲਿਸ ਨੂੰ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਦੇ ਤਤਕਾਲੀਨ ਮੁੱਖ ਸਕੱਤਰ ਸ਼੍ਰੀ ਜਿਤੇਂਦਰ ਨਾਰਾਇਣ, IAS (AGMUT: 1990) ਅਤੇ ਹੋਰ ਦੁਆਰਾ ਇੱਕ ਮਹਿਲਾ ਦੇ ਕਥਿਤ ਯੌਨ ਸ਼ੋਸ਼ਣ ਦੇ ਸਬੰਧ ਵਿੱਚ ਇੱਕ ਰਿਪੋਰਟ ਪ੍ਰਾਪਤ ਹੋਈ। ਰਿਪੋਰਟ ਵਿੱਚ ਸ਼੍ਰੀ ਜਿਤੇਂਦਰ ਨਾਰਾਇਣ, IAS (AGMUT: 1990) ਵੱਲੋਂ ਗੰਭੀਰ ਦੁਰਵਿਵਹਾਰ ਅਤੇ ਅਧਿਕਾਰਿਕ ਪਦ ਦੇ ਦੁਰਪ੍ਰਯੋਗ ਦੀ ਸੰਭਾਵਨਾ ਦੇ ਸੰਕੇਤ ਨੂੰ ਦੇਖਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਨੇ ਸਬੰਧਿਤ ਅਧਿਕਾਰੀ ਦੇ ਖਿਲਾਫ਼ ਕਾਨੂੰਨ ਦੇ ਅਨੁਸਾਰ ਤੱਤਕਾਲ ਸਖ਼ਤ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ। ਤਦ ਅਨੁਸਾਰ, ਸ਼੍ਰੀ ਜਿਤੇਂਦਰ ਨਾਰਾਇਣ,  IAS (AGMUT: 1990) ਨੂੰ ਤੱਤਕਾਲ ਪ੍ਰਭਾਵ ਤੋਂ ਮੁਅਤਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਖਿਲਾਫ਼ ਅਨੁਸ਼ਾਸਨਾਤਮਕ ਕਾਰਵਾਈ ਦਾ ਆਦੇਸ਼ ਦਿੱਤਾ ਗਿਆ ਹੈ।

ਸਰਕਾਰ ਆਪਣੇ ਅਧਿਕਾਰੀਆਂ ਦੀ ਰੈਂਕ ਅਤੇ ਸਥਿਤੀ ’ਤੇ ਧਿਆਨ ਦਿੱਤੇ ਬਿਨਾ ਉਨ੍ਹਾਂ ਦੇ ਅਨੁਸ਼ਾਸਨਹੀਨਤਾ ਦੀਆਂ ਕਾਰਵਾਈਆਂ ਦੇ ਪ੍ਰਤੀ, ਖਾਸ ਕਰਕੇ ਮਹਿਲਾਵਾਂ ਦੀਆਂ ਸਨਮਾਨ ਨਾਲ ਜੁੜੀਆਂ ਘਟਨਾਵਾਂ ਦੇ ਸਬੰਧ ਵਿੱਚ, ਜ਼ੀਰੋ ਸਹਿਣਸ਼ੀਲਤਾ ਸੁਨਿਸ਼ਚਿਤ ਕਰਨ ਦੇ ਲਈ ਪ੍ਰਤੀਬੱਧ ਹੈ। ਇਸ ਮਾਮਲੇ ਵਿੱਚ ਐਫ.ਆਈ.ਆਰ (FIR) ਦਰਜ ਕਰ ਲਈ ਗਈ ਹੈ ਅਤੇ ਅੰਡੇਮਾਨ ਅਤੇ ਨਿਕੋਬਾਰ ਪੁਲਿਸ ਦੀ ਐੱਸਆਈਟੀ ਦੁਆਰਾ ਅਪਰਾਧਿਕ ਮਾਮਲੇ ਵਿੱਚ ਅਲੱਗ ਤੋਂ ਕਾਰਵਾਈ ਕੀਤੀ ਜਾ ਰਹੀ ਹੈ।

 

***

ਬੀਕੇ/ਐੱਸਐੱਮ/ਏਵਾਈ/ਏਕੇ/ਆਰਆਰ/ਏਐੱਸ


(रिलीज़ आईडी: 1868821) आगंतुक पटल : 221
इस विज्ञप्ति को इन भाषाओं में पढ़ें: English , Urdu , हिन्दी , Assamese , Telugu