ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਤੁਲਿਕਾ ਮਾਨ, ਲਿੰਥੋਈ ਚਨਮਬਮ ਦਿੱਲੀ ਵਿੱਚ ਪਹਿਲੀ ਖੇਲੋ ਇੰਡੀਆ ਮਹਿਲਾ ਜੂਡੋ ਨੈਸ਼ਨਲ ਲੀਗ ਵਿੱਚ ਹਿੱਸਾ ਲੈਣਗੀਆਂ

Posted On: 17 OCT 2022 5:42PM by PIB Chandigarh

ਰਾਸ਼ਟਰੀ ਰਾਜਧਾਨੀ ਦਾ ਆਈਜੀ ਸਟੇਡੀਅਮ 20 ਤੋਂ 23 ਅਕਤੂਬਰ ਤੱਕ ਹੋਣ ਵਾਲੀ ਪਹਿਲੀ ਖੇਲੋ ਇੰਡੀਆ ਵੁਮੈਨ ਜੂਡੋ ਨੈਸ਼ਨਲ ਲੀਗ ਦੀ ਮੇਜ਼ਬਾਨੀ ਕਰੇਗਾ। ਲੀਗ, ਜੋ ਕਿ 4 ਜ਼ੋਨਾਂ ਦੀਆਂ ਮਹਿਲਾ ਜੂਡੋਕਾਵਾਂ ਲਈ ਇੱਕ ਰਾਸ਼ਟਰੀ ਰੈਂਕਿੰਗ ਟੂਰਨਾਮੈਂਟ ਹੈ, ਦਾ ਆਯੋਜਨ ਜੂਡੋ ਫੈਡਰੇਸ਼ਨ ਆਫ ਇੰਡੀਆ ਅਤੇ ਖੇਡ ਵਿਭਾਗ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੁਆਰਾ ਕੀਤਾ ਜਾ ਰਿਹਾ ਹੈ।

 

ਟੂਰਨਾਮੈਂਟ ਨੂੰ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦਾ ਸਮਰਥਨ ਪ੍ਰਾਪਤ ਹੈ, ਜਿਸ ਨੇ ਇਸ ਦੇ ਆਯੋਜਨ ਲਈ ਅਤੇ ਹੇਠਲੇ ਪੱਧਰ 'ਤੇ ਜੂਡੋ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ 1.74 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੈ। 31 ਭਾਰ ਵਰਗਾਂ ਦੇ ਟੂਰਨਾਮੈਂਟ ਦੀ ਕੁੱਲ ਇਨਾਮੀ ਰਕਮ 24.43 ਲੱਖ ਰੁਪਏ ਹੈ।

 

ਇਹ ਟੂਰਨਾਮੈਂਟ ਚਾਰ ਉਮਰ ਵਰਗਾਂ- ਸਬ ਜੂਨੀਅਰ (12-15 ਸਾਲ), ਕੈਡੇਟ (15-17 ਸਾਲ), ਜੂਨੀਅਰ (15-20 ਸਾਲ) ਅਤੇ ਸੀਨੀਅਰ (15 ਸਾਲ ਅਤੇ ਇਸ ਤੋਂ ਵੱਧ) ਵਿੱਚ ਕਰਵਾਇਆ ਜਾ ਰਿਹਾ ਹੈ।  31 ਭਾਰ ਵਰਗਾਂ ਵਿੱਚ ਚੋਟੀ ਦੇ 7 ਜੂਡੋਕਾ ਨੂੰ ਨਕਦ ਇਨਾਮ ਦਿੱਤਾ ਜਾਵੇਗਾ।

 

ਰਾਸ਼ਟਰਮੰਡਲ ਖੇਡਾਂ 2022 ਦੀ ਚਾਂਦੀ ਦਾ ਤਗਮਾ ਜੇਤੂ ਤੁਲਿਕਾ ਮਾਨ ਦੇ ਨਾਲ-ਨਾਲ ਵਰਲਡ ਕੈਡੇਟ ਜੂਡੋ ਚੈਂਪੀਅਨਸ਼ਿਪ ਦੀ ਸੋਨੇ ਦਾ ਤਗਮਾ ਜੇਤੂ ਅਤੇ ਇਤਿਹਾਸ ਰਚਣ ਵਾਲੀ ਲਿੰਥੋਈ ਚਨਮਬਮ ਇਸ ਟੂਰਨਾਮੈਂਟ ਵਿੱਚ ਸ਼ਾਮਲ ਹੋਣਗੀਆਂ। ਪ੍ਰਤਿਯੋਗਤਾ ਲਈ ਕੁੱਲ 496 ਜੂਡੋਕਾ ਨਿਰਧਾਰਤ ਕੀਤੇ ਗਏ ਹਨ। ਰਾਸ਼ਟਰੀ ਲੀਗ ਲਈ ਪ੍ਰਤੀਯੋਗੀਆਂ ਨੂੰ ਉਨ੍ਹਾਂ ਦੇ ਸਬੰਧਤ ਖੇਤਰਾਂ, ਜਿਵੇਂ ਕਿ ਉੱਤਰ, ਦੱਖਣ, ਪੂਰਬ ਅਤੇ ਪੱਛਮ ਤੋਂ ਉਨ੍ਹਾਂ ਦੀ ਰੈਂਕਿੰਗ ਅਤੇ ਪ੍ਰਦਰਸ਼ਨ ਦੇ ਅਧਾਰ ‘ਤੇ ਚੁਣਿਆ ਜਾਂਦਾ ਹੈ।

 

ਇਸ ਤੋਂ ਇਲਾਵਾ, ਰਾਸ਼ਟਰੀ ਚੋਣ ਟਰਾਇਲਾਂ ਅਤੇ ਰਾਸ਼ਟਰੀ ਜੂਡੋ ਟੂਰਨਾਮੈਂਟ ਤੋਂ ਚੁਣੇ ਗਏ ਚੋਟੀ ਦੇ ਰੈਂਕ ਵਾਲੇ 7 ਜੂਡੋਕਾ ਰਾਸ਼ਟਰੀ ਲੀਗ ਵਿਚ ਹਿੱਸਾ ਲੈਣਗੇ।

 

 ********


ਐੱਨਬੀ/ਓਏ


(Release ID: 1868684) Visitor Counter : 107