ਵਿੱਤ ਮੰਤਰਾਲਾ
azadi ka amrit mahotsav

ਵਿੱਤ ਮੰਤਰੀ ਨੇ ਵਾਸ਼ਿੰਗਟਨ ਡੀਸੀ ਵਿੱਚ ਵਿਕਾਸ ਕਮੇਟੀ (ਡੀਸੀ) ਦੀ ਮੀਟਿੰਗ ਵਿੱਚ ਹਿੱਸਾ ਲਿਆ


ਸ਼੍ਰੀਮਤੀ ਸੀਤਾਰਮਣ ਨੇ ਖੁਰਾਕ ਅਤੇ ਊਰਜਾ ਸੰਕਟ ਵਿੱਚ ਤੇ ਜਲਵਾਯੂ ਅਤੇ ਵਿਕਾਸ ਲਕਸ਼ ਹਾਸਲ ਕਰਨ ਦੇ ਲਈ ਵਿੱਤ ਪੋਸ਼ਣ ਦੇ ਸਮਾਧਾਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੇ ਲਈ ਵਿਸ਼ਵ ਬੈਂਕ ਦਾ ਸਮਰਥਣ ਕੀਤਾ

Posted On: 15 OCT 2022 11:27AM by PIB Chandigarh

ਕੇਂਦਰੀ ਵਿੱਤ ਅਤੇ ਕੋਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਵਾਸ਼ਿੰਗਟਨ ਡੀਸੀ ਵਿੱਚ ਸਲਾਨਾ ਮੀਟਿੰਗ 2022 ਦੇ ਦੌਰਾਨ ਵਿਸ਼ਵ ਬੈਂਕ-ਅੰਤਰਰਾਸ਼ਟਰੀ ਮੁਦ੍ਰਾ ਕੋਸ਼ (ਡਬਲਿਊਬੀ-ਆਈਐੱਮਐੱਫ) ਸੰਯੁਕਤ ਵਿਕਾਸ ਕਮੇਟੀ (ਡੀਸੀ) ਦੀ ਮੀਟਿੰਗ ਵਿੱਚ ਹਿੱਸਾ ਲਿਆ।

 

 

ਵਿਕਾਸ ਕਮੇਟੀ ਨੇ ਵਿਸ਼ੇਸ਼ ਤੌਰ ‘ਤੇ ਦੋ ਮਹੱਤਵਪੂਰਨ ਪਹਿਲੂਆਂ, ਜਿਨ੍ਹਾਂ ਦਾ ਪੂਰੀ ਦੁਨੀਆ ਸਾਹਮਣਾ ਕਰ ਰਹੀ ਹੈ, ‘ਤੇ ਚਰਚਾ ਕਰਨ ਦੇ ਲਈ ਮੀਟਿੰਗ ਆਯੋਜਿਤ ਕੀਤੀ ਸੀ:

  • ਖੁਰਾਕ ਅਤੇ ਊਰਜਾ ਸੰਕਟ: ਚੁਣੌਤੀ ਦਾ ਸਾਹਮਣਾ ਕਰਨਾ

  • ਜਲਵਾਯੂ ਅਤੇ ਵਿਕਾਸ ਲਕਸ਼ਾਂ ਦੀ ਪ੍ਰਾਪਤੀ: ਵਿੱਤੀ ਪ੍ਰਸ਼ਨ

 

ਆਪਣੇ ਉਦਘਾਟਨ ਭਾਸ਼ਣ ਵਿੱਚ, ਵਿੱਤ ਮੰਤਰੀ ਨੇ ਕਿਹਾ ਕਿ ਇਹ ਸਾਡੇ ਲਈ ਵਿਚਾਰ-ਵਟਾਂਦਰਾ ਕਰਨ ਅਤੇ ਇਸ ਬਾਰੇ ਸੋਚਣ ਦਾ ਇੱਕ ਉਤਕ੍ਰਿਸ਼ਟ ਅਵਸਰ ਹੈ ਕਿ ਅਸੀਂ ਵਿਭਿੰਨ ਚੁਣੌਤੀਆਂ ਦਾ ਕਿਵੇਂ ਬਿਹਤਰ ਤਰੀਕੇ ਨਾਲ ਸਾਹਮਣਾ ਕਰ ਸਕਦੇ ਹਾਂ ਅਤੇ ਦੀਰਘਕਾਲਿਕ ਵਿਕਾਸ ਨੂੰ ਵਾਪਸ ਲਿਆ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਇਸ ਵਰ੍ਹੇ ਭਾਰਤੀ ਅਰਥਵਿਵਸਥਾ ਦੇ ਲਈ 7 ਪ੍ਰਤੀਸ਼ਤ ਦੀ ਅਨੁਮਾਨਤ ਵਿਕਾਸ ਦਰ ਦੇ ਬਾਵਜੂਦ, ਅਸੀਂ ਵੈਸ਼ਵਿਕ ਆਰਥਿਕ ਦ੍ਰਿਸ਼ਟੀਕੋਣ ਅਤੇ ਭੂ-ਰਾਜਨੀਤਿਕ ਵਾਤਾਵਰਣ ਨੂੰ ਲੈ ਕੇ ਚਿੰਤਿਤ ਹਨ।

 

ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਖੁਰਾਕ ਅਤੇ ਊਰਜਾ ਸੰਕਟ ਪੱਤਰ ਨੇ ਊਰਜਾ ਕੁਸ਼ਲਤਾ ਦੀ “ਪਸੰਦ ਦਾ ਪਹਿਲਾ ਈਂਧਣ” ਦੇ ਰੂਪ ਵਿੱਚ ਪਹਿਚਾਣ ਕੀਤੀ ਹੈ। ਇਸੇ ਤਰ੍ਹਾਂ, ਖੁਰਾਕ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਫਸਲ ਨੁਕਸਾਨ ਅਤੇ ਖੁਰਾਕ ਦੀ ਬਰਬਾਦੀ ਨੂੰ ਘੱਟ ਕਰਨਾ ਵੀ “ਪਸੰਦ ਦਾ ਪਹਿਲਾ ਤੌਰ-ਤਰੀਕਾ” ਹੋਣਾ ਚਾਹੀਦਾ ਹੈ।

ਵਿੱਤ ਮੰਤਰੀ ਨੇ ਵਿਸ਼ਵ ਬੈਂਕ ਤੋਂ ਸਬਸਿਡੀ ਦੇ ਇੱਕ ਬਰਾਬਰ ਦ੍ਰਿਸ਼ਟੀਕੋਣ ਨੂੰ ਨਜ਼ਰਅੰਦਾਜ ਕਰਨ ਅਤੇ ਵਿਕ੍ਰਿਤ ਸਬਸਿਡੀ ਅਤੇ ਕਮਜ਼ੋਰ ਪਰਿਵਾਰਾਂ ਨੂੰ ਲਕਸ਼ਿਤ ਸਮਰਥਨ ਦੇ ਵਿੱਚ ਅੰਤਰ ਕਰਨ ਦੀ ਬੇਨਤੀ ਕੀਤੀ।

 

ਇੱਕ ਉਦਾਹਰਣ ਦੇ ਰੂਪ ਵਿੱਚ ਭਾਰਤ ਦਾ ਹਵਾਲਾ ਦਿੰਦੇ ਹੋਏ ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਪਿਛਲੇ 6 ਵਰ੍ਹਿਆਂ ਵਿੱਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਤਹਿਤ ਮੁਫਤ ਐੱਲਪੀਜੀ ਕਨੈਕਸ਼ਨ ਦੇ ਕੇ ਭਾਰਤ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਭਾਰਤ ਵਿੱਚ ਲਗਭਗ ਸਾਰੀਆਂ ਮਹਿਲਾਵਾਂ ਨੂੰ ਖਾਨਾ ਪਕਾਉਣ ਦੇ ਸਵੱਛ ਤਰੀਕਿਆਂ ਤੱਕ ਪਹੁੰਚ ਪ੍ਰਾਪਤ ਹੋਵੇ। ਇਸ ਨੇ ਐੱਸਡੀਜੀਐੱਸ 3,5 ਅਤੇ 7 ‘ਤੇ ਭਾਰਤ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਦਿੱਤਾ ਹੈ।

 

ਵਿੱਤ ਮੰਤਰੀ ਨੇ ਕਿਹਾ ਕਿ ਊਰਜਾ ਅਤੇ ਖੁਰਾਕ ਸੁਰੱਖਿਆ ਦੇ ਲਈ ਸਾਡੇ ਊਰਜਾ ਮਿਸ਼ਰਣ ਨਾਲ ਜੀਵਾਸ਼ਮ ਈਂਧਣ ਨੂੰ ਬਾਹਰ ਰੱਖਣਾ ਥੋੜਾ ਮੁਸ਼ਕਿਲ ਲਗਦਾ ਹੈ, ਲੇਕਿਨ ਭਾਰਤ ਨੇ ਇਸ ਵਰ੍ਹੇ ਆਪਣਾ ਪਹਿਲਾ ਸ਼ੁੱਧ ਹਾਈਡ੍ਰੋਜਨ ਉਤਪਾਦਨ ਪਲਾਂਟ ਅਤੇ ਆਪਣੀ ਪਹਿਲੀ 2ਜੀ ਬਾਇਓਇਥੇਨੌਲ ਰਿਫਾਈਨਰੀ ਸਥਾਪਿਤ ਕੀਤੀ ਹੈ।

ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਵਿਸ਼ਵ ਬੈਂਕ ਸਮੂਹ ਦੇ ਲਈ 3 ਸਪਸ਼ਟ ਅਵਸਰ ਮੌਜੂਦ ਹਨ:

  • ਊਰਜਾ ਕੁਸ਼ਲਤਾ ਵਧਾਉਣ ਅਤੇ ਖੁਰਾਕ ਦੇ ਨੁਕਸਾਨ ਨੂੰ ਘੱਟ ਕਰਨ ਦੇ ਲਈ ਵਿਵਹਾਰ ਪਰਿਵਰਤਨ ਨੂੰ ਹੁਲਾਰਾ ਦੇਣਾ। ਜੂਨ 2022 ਵਿੱਚ ਵਿਸ਼ਵ ਵਾਤਾਵਰਣ ਦਿਵਸ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਦੁਆਰਾ ਲਾਂਚ ਕੀਤੇ ਗਏ ਵਾਤਾਵਰਣ ਦੇ ਲਈ ਜੀਵਨ ਸ਼ੈਲੀ (ਲਾਈਫ) ਜਿਹੇ ਪ੍ਰੋਗਰਾਮ, ਜਿਸ ਵਿੱਚ ਵਿਸ਼ਵ ਬੈਂਕ ਸਮੂਹ ਦੇ ਪ੍ਰਧਾਨ ਸ਼੍ਰਈ ਡੇਵਿਡ ਮਲਪਾਸ ਨੇ ਇੱਕ ਸ਼ਾਨਦਾਰ ਭਾਸ਼ਣ ਦਿੱਤਾ, ਉਪਭੋਗ ਦੇ ਜ਼ਿੰਮੇਦਾਰ ਵਿਵਹਾਰ ਨੂੰ ਮੁੱਖਧਾਰਾ ਵਿੱਚ ਲਿਆ ਸਕਦੇ ਹਨ।

  • ਨਵਿਆਉਣਯੋਗ ਅਤੇ ਗ੍ਰੀਨ ਐਨਰਜੀ ਜਿਹੇ ਖੇਤਰਾਂ ਵਿੱਚ ਰਿਆਇਤੀ ਵਿੱਤਪੋਸ਼ਣ ਅਤੇ ਟੈਕਨੋਲੋਜੀ ਟਰਾਂਸਫਰ ਦੀ ਵਿਵਸਥਾ ਕਰਨ ਵਿੱਚ ਸਾਰੇ ਮੈਂਬਰ ਦੇਸ਼ਾਂ ਦੀ ਸਹਾਇਤਾ ਕਰਨਾ।

  • ਨਾ ਸਿਰਫ ਅੰਤਰਰਾਸ਼ਟਰੀ ਵਿਕਾਸ ਸੰਘ (ਆਈਡੀਏ) ਬਲਕਿ ਅੰਤਰਰਾਸ਼ਟਰੀ ਮੁੜ-ਨਿਰਮਾਣ ਅਤੇ ਵਿਕਾਸ  ਬੈਂਕ (ਆਈਬੀਆਰਡੀ) ਦੇ ਮਾਧਿਅਮ ਨਾਲ ਖੇਤਰੀ ਏਕੀਕਰਣ ਦਾ ਸਮਰਥਣ ਕਰਨਾ।

 

ਜਲਵਾਯੂ ਅਤੇ ਵਿਕਾਸ ਲਕਸ਼ਾਂ ਦੇ ਵਿੱਤਪੋਸ਼ਣ ‘ਤੇ, ਵਿੱਤ ਮੰਤਰੀ ਨੇ ਕਿਹਾ ਕਿ ਡਬਲਿਊਬੀਜੀ ਦੀ ਭੂਮਿਕਾ; ਜਲਵਾਯੂ ਅਤੇ ਵਿਕਾਸ ਵਿੱਤਪੋਸ਼ਣ ਲਈ ਇੱਕ ਨਿਵੇਸ਼ ਰਣਨੀਤੀ ਵਿਕਸਿਤ ਕਰਨ ਦੇ ਲਈ ਸਾਰੇ ਹਿਤਧਾਰਕਾਂ ਨੂੰ ਇਕੱਠੇ ਲਿਆਉਣ ਵਿੱਚ ਬਹੁਤ ਮਹੱਤਵਪੂਰਨ ਹੈ। ਫਿਰ ਵੀ, ਦੁਨੀਆ ਨੂੰ ਕਿਤੇ ਵੀ ਅੰਤਰਰਾਸ਼ਟਰੀ ਪੱਧਰ ‘ਤੇ ਮਾਣਤਾ ਲੇਕਿਨ ਅਲੱਗ-ਅਲੱਗ ਜ਼ਿੰਮੇਦਾਰੀਆਂ ਦੇ ਪ੍ਰਾਥਮਿਕ ਸਿਧਾਂਤ ਤੋਂ ਧਿਆਨ ਨਹੀਂ ਹਟਾਉਣਾ ਚਾਹੀਦਾ ਹੈ। ਸਾਨੂੰ ‘ਸਭ ਦੇ ਲਈ ਇੱਕ ਨਿਯਮ’ ਅਧਾਰਿਤ ਦ੍ਰਿਸ਼ਟੀਕੋਣ ਤੋਂ ਬਚਣ ਦੀ ਜ਼ਰੂਰਤ ਹੈ।

 

ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਨਿਜੀ ਪੂੰਜੀ ਆਕਰਸ਼ਿਤ ਕਰਨ ਦੇ ਲਈ ਜੋਖਿਮਾਂ ਨੂੰ ਘੱਟ ਕਰਨਾ ਜ਼ਰੂਰੀ ਹੈ। ਸਕੇਲ (ਐੱਸਸੀਏਐੱਲਈ) ਦੀ ਸ਼ੁਰੂਆਤ ਦਾ ਸੁਆਗਤ ਕਰਦੇ ਹੋਏ, ਵਿੱਤ ਮੰਤਰੀ ਨੇ ਵਿਸ਼ਵ ਬੈਂਕ ਨੂੰ, ਵਰਤਮਾਨ 5 ਪ੍ਰਤੀਸ਼ਤ ਪੱਧਰ ਤੋਂ ਅਨੁਦਾਨ ਦੀ ਹਿੱਸੇਦਾਰੀ ਵਧਾਉਣ ਅਤੇ ਰਾਸ਼ਟਰੀ ਸੀਮਾਵਾਂ ਤੋਂ ਪਰੇ ਵਿਸ਼ਾਲ ਜਲਵਾਯੂ ਪ੍ਰਭਾਵ ਵਾਲੇ ਪ੍ਰੋਜੈਕਟਾਂ ਦਾ ਸਮਰਥਨ ਕਰਨ ਲਈ ਦੇਸ਼ ਪੱਧਰ ਤੋਂ ਹੇਠਾਂ ਕੰਮ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ।

 

ਸ਼੍ਰੀਮਤੀ ਸੀਤਾਰਮਣ ਨੇ ਸੀਸਸੀਡੀਆਰਐੱਸ ਦੇ ਨਿਰਮਾਣ ਦੇ ਦੌਰਾਨ ਪ੍ਰਮੁੱਖ ਹਿਤਧਾਰਕਾਂ ਦੇ ਨਾਲ ਵਿਚਾਰ-ਵਟਾਂਦਰੇ ਨੂੰ ਪ੍ਰਾਥਮਿਕਤਾ ਦੇਣ ਅਤੇ ਉਨ੍ਹਾਂ ਦੀ ਸਫਲਤਾ ਦੇ ਲਈ “ਵਨ ਬੈਂਕ” ਦ੍ਰਿਸ਼ਟੀਕੋਣ ਦਾ ਪਾਲਨ ਕਰਨ ਦਾ ਸੱਦਾ ਦਿੱਤਾ।

ਵਿਸ਼ਵ ਬੈਂਕ ਤੋਂ ਅਗ੍ਰਣੀ ਭੂਮਿਕਾ ਨਿਭਾਉਣ ਅਤੇ ਐੱਮਡੀਬੀਐੱਸ ਵਿੱਚ ਆਮ ਸਹਿਮਤੀ ਬਣਾਉਣ ਵਿੱਚ ਮਦਦ ਕਰਨ ਦਾ ਸੱਦਾ ਦਿੰਦੇ ਹੋਏ, ਵਿੱਤ ਮੰਤਰੀ ਨੇ ਜੀ20 ਦੁਆਰਾ ਸ਼ੁਰੂ ਕੀਤੇ ਗਏ ਐੱਮਡੀਬੀ ਕੈਪੀਟਲ ਐਡੀਕੁਆਸੀ ਫਰੇਮਵਰਕ ਦੀ ਸੁਤੰਤਰ ਸਮੀਖਿਆ ਦੀਆਂ ਸਿਫਾਰਸ਼ਾਂ ‘ਤੇ ਜ਼ੋਰ ਦਿੱਤਾ, ਜੋ ਸਥਾਈ ਵਿੱਤਪੋਸ਼ਣ ਦੇ ਲਈ ਮਹੱਤਵਪੂਰਨ ਹਨ। 

 

ਡਬਲਿਊਬੀ-ਆਈਐੱਮਐੱਫ ਦੀ ਸਲਾਨਾ ਮੀਟਿੰਗਾਂ ਬਾਰੇ

ਸੰਯੁਕਤ ਡਬਲਿਊਬੀ-ਆਈਐੱਮਐੱਫ ਵਿਕਾਸ ਕਮੇਟੀ, ਵਿਸ਼ਵ ਬੈਂਕ ਅਤੇ ਆਈਐੱਮਐੱਫ ਦੇ ਬੋਰਡ ਦੀ ਸਲਾਨਾ ਮੀਟਿੰਗਾਂ ਦੇ ਸਮੇਂ ਬਸੰਤ (spring) ਵਿੱਚ ਅਤੇ ਹਰੇਕ ਬਸੰਤ ਵਿੱਚ ਵਿਸ਼ਵ ਬੈਂਕ ਅਤੇ ਆਈਐੱਮਐੱਫ ਦੇ ਕੰਮ ਦੀ ਪ੍ਰਗਤੀ ‘ਤੇ ਚਰਚਾ ਕਰਨ ਦੇ ਲਈ ਮੀਟਿੰਗਾਂ ਆਯੋਜਿਤ ਕਰਦੀਆਂ ਹਨ। ਸਲਾਨਾ ਮੀਟਿੰਗ ਦੀ ਪਰੰਪਰਾ ਦੇ ਬਾਅਦ, ਵਿਕਾਸ ਕਮੇਟੀ ਤਿੰਨ ਵਿੱਚੋਂ ਦੋ ਸਾਲ ਵਾਸ਼ਿੰਗਟਨ ਵਿੱਚ ਮੀਟਿੰਗ ਕਰਦੀਆਂ ਹਨ ਅਤੇ ਦੋਵਾਂ ਸੰਸਥਾਵਾਂ ਦੇ ਅੰਤਰਰਾਸ਼ਟਰੀ ਚਰਿੱਤਰ ਨੂੰ ਪ੍ਰਤੀਬਿੰਬਿਤ ਕਰਨ ਦੇ ਲਈ, ਹਰ ਤੀਸਰੇ ਵਰ੍ਹੇ ਇੱਕ ਅਲੱਗ ਮੈਂਬਰ ਦੇਸ਼ ਵਿੱਚ ਮੀਟਿੰਗ  ਆਯੋਜਿਤ ਕਰਦੀ ਹੈ।

 

ਟਵਿਟਰ:

 

****

 

ਆਰਐੱਮ/ਪੀਪੀਜੀ/ਕੇਐੱਮਐੱਨ


(Release ID: 1868265) Visitor Counter : 158