ਜਹਾਜ਼ਰਾਨੀ ਮੰਤਰਾਲਾ
ਕੇਂਦਰੀ ਪੋਰਟ, ਸ਼ਿਪਿੰਗ ਟ੍ਰਾਂਸਪੋਰਟ ਅਤੇ ਜਲਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨੇ ਪਣਜੀ ਵਿੱਚ ਸੋਲਰ-ਇਲੈਕਟ੍ਰਿਕ ਹਾਈਬ੍ਰਿਡ ਹਾਈ ਸਪੀਡ ਫੇਰੀ ਦੀ ਸ਼ੁਰੂਆਤ ਕੀਤੀ ਅਤੇ ਫਲੋਟਿੰਗ ਜੇਟੀ ਦਾ ਉਦਘਾਟਨ ਕੀਤਾ
ਇਸ ਤਰ੍ਹਾਂ ਦੇ ਪ੍ਰੋਜੈਕਟਾਂ ਨਾਲ ਗੋਆ ਨੂੰ ਗਲੋਬਲ ਪੱਧਰ ‘ਤੇ ਸਭ ਤੋਂ ਆਕਰਸ਼ਕ ਟੂਰਿਜ਼ਮ ਸਥਾਨਾਂ ਵਿੱਚੋਂ ਇੱਕ ਦੇ ਰੂਪ ਵਿੱਚ ਤਬਦੀਲੀ ਵਿੱਚ ਸਹਾਇਤਾ ਮਿਲੇਗੀ: ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ
Posted On:
13 OCT 2022 5:09PM by PIB Chandigarh
ਕੇਂਦਰੀ ਪੋਰਟ, ਸ਼ਿਪਿੰਗ ਟ੍ਰਾਂਸਪੋਰਟ ਅਤੇ ਜਲਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨੇ ਅੱਜ ਪਣਜੀ ਵਿੱਚ ਇੱਕ ਸੋਲਰ-ਇਲੈਕਟ੍ਰਿਕ ਹਾਈਬ੍ਰਿਡ ਹਾਈ ਸਪੀਡ ਫੇਰੀ ਨੂੰ ਸ਼ੁਰੂ ਕੀਤਾ ਅਤੇ ਇੱਕ ਫਲੋਟਿੰਗ ਜੇਟੀ (ਜਲਵੰਧਕ) ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਨ੍ਹਾਂ ਦੋਨਾਂ ਪ੍ਰੋਜੈਕਟਾਂ ਨਾਲ ਗੋਆ ਵਿੱਚ ਟੂਰਿਜ਼ਮ ਨੂੰ ਹੁਲਾਰਾ ਮਿਲਣ ਅਤੇ ਟ੍ਰਾਂਸਪੋਰਟ ਦਾ ਵਾਤਾਵਰਣ ਦੇ ਅਨੁਕੂਲ ਬਣਨ ਦੀ ਉਮੀਦ ਹੈ।
ਸ਼੍ਰੀ ਸਰਬਾਨੰਦ ਸੋਨੋਵਾਲ ਨੇ ਜੇਟੀ ਪ੍ਰੋਜੈਕਟ ਦਾ ਉਦਘਾਟਨ ਕੀਤਾ ਅਤੇ ਇਸ ਦੇ ਬਾਅਦ ਸੋਲਰ-ਇਲੈਕਟ੍ਰਿਕ ਹਾਈਬ੍ਰਿਡ ਹਾਈ ਸਪੀਡ ਫੇਰੀ ‘ਤੇ ਸਵਾਰ ਹੋਏ। ਅੱਜ ਸ਼ੁਰੂ ਕੀਤੀ ਗਈ ਤਿੰਨ ਜੇਟੀ ਪ੍ਰੋਜੈਕਟਾਂ ਦਾ ਵਿੱਤ ਪੋਸ਼ਣ ਭਾਰਤੀ ਅੰਦਰੂਨੀ ਜਲਮਾਰਗ ਅਥਾਰਿਟੀ ਨੇ ਕੀਤਾ ਹੈ। ਇਨ੍ਹਾਂ ‘ਤੇ ਕੁੱਲ 9.6 ਕਰੋੜ ਰੁਪਏ ਦੀ ਲਾਗਤ ਆਈ ਹੈ। ਜੇਟੀ ਠੋਸ ਕੰਕ੍ਰੀਟ ਸੰਰਚਨਾਵਾਂ ਹਨ ਜੋ ਜਲ ‘ਤੇ ਤੈਰਦੀ ਹੈ।
ਇਸ ਨੂੰ ਸਥਾਪਿਤ ਕਰਨਾ ਅਸਾਨ ਹੈ ਅਤੇ ਉਨ੍ਹਾਂ ਦੇ ਨਿਰਮਾਣ ਵਿੱਚ ਨਿਊਨਤਮ ਪ੍ਰਭਾਵ ਪੈਦਾ ਹੈ। ਸੋਲਰ-ਇਲੈਕਟ੍ਰਿਕ ਹਾਈਬ੍ਰਿਡ ਹਾਈ ਸਪੀਡ ਫੇਰੀ ਪ੍ਰੋਜੈਕਟਾ ਨੂੰ ਗੋਆ ਸਰਕਾਰ ਦੇ ਵੱਲੋ 3.9 ਕਰੋੜ ਤੋਂ ਅਧਿਕ ਦੀ ਲਾਗਤ ਨਾਲ ਵਿੱਤ ਪੋਸ਼ਿਤ ਕੀਤਾ ਗਿਆ ਹੈ ਅਤੇ ਇਸ ਵਿੱਚ 60 ਯਾਤਰੀਆਂ ਦੀ ਵਹਨ ਸਮਰੱਥਾ ਹੈ। ਇਸ ਦਾ ਹਾਈਬ੍ਰਿਡ ਡਿਜਾਈਨ ਜੈਵਿਕ ਈਂਧਣ ‘ਤੇ ਨਿਰਭਰਤਾ ਨੂੰ ਸਮਾਪਤ ਕਰਕੇ ਪਰਿਚਾਲਨ ਲਾਗਤ ਨੂੰ ਘੱਟ ਕਰਦਾ ਹੈ ਅਤੇ ਆਵਾਜਾਈ ਨੂੰ ਵਾਤਾਵਰਣ ਦੇ ਅਧਿਕ ਅਨੁਕੂਲ ਬਣਾਉਂਦਾ ਹੈ।
ਕੇਂਦਰੀ ਮੰਤਰੀ ਸੋਨੋਵਾਲ ਨੇ ਇਸ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਗੋਆ ਦੀ ਕੁਦਰਤੀ ਸੁੰਦਰਤਾ ਦੀ ਪ੍ਰਸ਼ੰਸਾ ਵੱਲ ਕਿਹਾ ਕਿ ਇਨ੍ਹਾਂ ਦੋ ਪ੍ਰੋਜੈਕਟਾਂ ਨਾਲ ਰਾਜ ਨੂੰ ਹੋਰ ਅਧਿਕ ਸੈਲਾਨੀ ਨੂੰ ਆਕਰਸ਼ਿਤ ਕਰਨ ਵਿੱਚ ਸਹਾਇਤਾ ਮਿਲੇਗੀ। ਸ਼੍ਰੀ ਸੋਨੋਵਾਲ ਨੇ ਅੱਗੇ ਦੱਸਿਆ ਕਿ ਭਾਰਤ ਨੇ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਪੋਰਟ ਆਧੁਨਿਕੀਕਰਣ ਲਈ ਵੱਡੇ ਪੈਮਾਨੇ ‘ਤੇ ਕਦਮ ਉਠਾਏ ਹਨ।
ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਨੇ ਕਿਹਾ ਕਿ ਸੋਲਰ-ਇਲੈਕਟ੍ਰਿਕ ਹਾਈਬ੍ਰਿਡ ਫੇਰੀ ਰਾਜ ਦੀ ਜੈਵਿਕ ਈਂਧਣ ‘ਤੇ ਨਿਰਭਰਤਾ ਨੂੰ ਘੱਟ ਕਰਨ ਵਿੱਚ ਸਹਾਇਤਾ ਕਰੇਗੀ। ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਗੋਆ ਸਰਕਾਰ ਪੂਰੇ ਰਾਜ ਵਿੱਚ ਅਧਿਕ ਸੋਲਰ ਫੇਰੀ ਕਿਸ਼ਤੀਆਂ ਚਲਾਵੇਗੀ ਅਤੇ ਉਨ੍ਹਾਂ ਦਾ ਪਰਿਚਾਲਨ ਕਰੇਗੀ।
ਇਸ ਦੇ ਇਲਾਵਾ ਇਸ ਪ੍ਰੋਗਰਾਮ ਵਿੱਚ ਪੋਰਟ ਸ਼ਿਪਿੰਗ ਟ੍ਰਾਂਸਪੋਰਟ ਅਤੇ ਜਲਮਾਰਗ ਅਤੇ ਟੂਰਿਜ਼ਮ ਰਾਜ ਮੰਤਰੀ ਸ਼੍ਰੀਪਦ ਨਾਈਕ, ਗੋਆ ਸਰਕਾਰ ਦੇ ਮੰਤਰੀ ਅਤੇ ਹੋਰ ਮੰਨੇ-ਪ੍ਰਮੰਨੇ ਵਿਅਕਤੀ ਸ਼ਾਮਲ ਹੋਏ।
**********
(Release ID: 1867653)
Visitor Counter : 131