ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਤ੍ਰਿਪੁਰਾ ਸਰਕਾਰ ਵਲੋਂ ਆਯੋਜਿਤ ਨਾਗਰਿਕ ਸੁਆਗਤ ਸਮਾਰੋਹ ਵਿੱਚ ਸ਼ਿਰਕਤ ਕੀਤੀ

Posted On: 12 OCT 2022 8:31PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਅੱਜ ਸ਼ਾਮ (12 ਅਕਤੂਬਰ, 2022) ਟਾਊਨ ਹਾਲ, ਅਗਰਤਲਾ ਵਿਖੇ ਤ੍ਰਿਪੁਰਾ ਸਰਕਾਰ ਵਲੋਂ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਇੱਕ ਨਾਗਰਿਕ ਸੁਆਗਤ ਸਮਾਰੋਹ ਵਿੱਚ ਸ਼ਾਮਲ ਹੋਏ।

https://static.pib.gov.in/WriteReadData/userfiles/image/CivicReception(2)I88G.jpg

ਇਸ ਮੌਕੇ ਬੋਲਦਿਆਂ ਰਾਸ਼ਟਰਪਤੀ ਨੇ ਤ੍ਰਿਪੁਰਾ ਦੇ ਲੋਕਾਂ ਦਾ ਨਿੱਘਾ ਸੁਆਗਤ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਤ੍ਰਿਪੁਰਾ ਦਾ ਸਾਂਝੀ ਸੱਭਿਆਚਾਰ ਭਾਰਤ ਦਾ ਮਾਣ ਹੈ। ਤ੍ਰਿਪੁਰਾ ਦੇ ਆਦਿਵਾਸੀ ਭਾਈਚਾਰੇ ਨੇ ਜਮਹੂਰੀਅਤ ਅਤੇ ਪਰੰਪਰਾ ਦਾ ਸੁੰਦਰ ਸੁਮੇਲ ਕਾਇਮ ਰੱਖਿਆ ਹੈ।

https://static.pib.gov.in/WriteReadData/userfiles/image/CivicReception(1)C54H.jpg

ਰਾਸ਼ਟਰਪਤੀ ਨੇ ਕਿਹਾ ਕਿ ਕੁਦਰਤ ਨਾਲ ਇਕਸੁਰ ਹੋ ਕੇ ਰਹਿਣਾ ਆਦਿਵਾਸੀ ਸਮਾਜ ਦੀ ਵਿਸ਼ੇਸ਼ਤਾ ਹੈ। ਤ੍ਰਿਪੁਰਾ ਦਾ ਜ਼ਿਆਦਾਤਰ ਇਲਾਕਾ ਜੰਗਲੀ ਸਰੋਤਾਂ ਨਾਲ ਭਰਪੂਰ ਹੈ। ਇਸ ਅਨਮੋਲ ਜੰਗਲੀ ਸਰਮਾਏ ਨੂੰ ਸੁਰੱਖਿਅਤ ਰੱਖਣ ਵਿੱਚ ਆਦਿਵਾਸੀ ਸਮਾਜ ਦੀ ਕੁਦਰਤੀ ਜੀਵਨ ਸ਼ੈਲੀ ਨੇ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਤ੍ਰਿਪੁਰਾ ਸਾਲ 2020-21 ਦੌਰਾਨ ਟਿਕਾਊ ਵਿਕਾਸ ਟੀਚਾ-12 ਵਿੱਚ ਸ਼ਾਮਲ 'ਜ਼ਿੰਮੇਵਾਰ ਖਪਤ ਅਤੇ ਉਤਪਾਦਨ' ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਚੋਟੀ 'ਤੇ ਸੀ। ਉਨ੍ਹਾਂ ਇਹ ਵੀ ਜਾਣਿਆ ਕਿ ਤ੍ਰਿਪੁਰਾ ਸਭ ਤੋਂ ਘੱਟ ਪਲਾਸਟਿਕ ਕਚਰਾ ਪੈਦਾ ਕਰਨ ਵਾਲੇ ਦੋ ਰਾਜਾਂ ਵਿੱਚੋਂ ਇੱਕ ਹੈ।

https://static.pib.gov.in/WriteReadData/userfiles/image/AlbertEkkaWarMemorial(3)A477.jpg

ਰਾਸ਼ਟਰਪਤੀ ਨੇ ਜਾਣਿਆ ਕਿ ਤ੍ਰਿਪੁਰਾ ਬਿਜਲੀ-ਸਰਪਲੱਸ ਰਾਜ ਹੈ ਅਤੇ ਇਹ ਬੰਗਲਾਦੇਸ਼ ਨੂੰ ਬਿਜਲੀ ਨਿਰਯਾਤ ਕਰਦਾ ਹੈ। ਉਨ੍ਹਾਂ ਕਿਹਾ ਕਿ ਫੇਨੀ ਨਦੀ 'ਤੇ 'ਮੈਤ੍ਰੀ ਸੇਤੂ' ਦੇ ਨਿਰਮਾਣ ਨਾਲ ਬੰਗਲਾਦੇਸ਼ ਅਤੇ ਭਾਰਤ ਦਰਮਿਆਨ ਸੰਪਰਕ ਵਧਿਆ ਹੈ। ਇਸ ਦੇ ਨਾਲ ਹੀ ਤ੍ਰਿਪੁਰਾ ਦੇ ਉੱਦਮੀਆਂ ਲਈ ਚਟਗਾਂਵ ਅਤੇ ਆਸ਼ੂਗੰਜ ਬੰਦਰਗਾਹਾਂ ਦੀ ਵਰਤੋਂ ਕਰਨਾ ਸੁਵਿਧਾਜਨਕ ਹੋ ਗਿਆ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸ਼ੁਰੂ ਤੋਂ ਹੀ ਤ੍ਰਿਪੁਰਾ ਨੇ ਬੰਗਲਾਦੇਸ਼ ਨਾਲ ਭਾਰਤ ਦੀ ਦੋਸਤੀ ਨੂੰ ਗੂੜ੍ਹਾ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ।

ਰਾਸ਼ਟਰਪਤੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਤ੍ਰਿਪੁਰਾ ਵਿੱਦਿਅਕ ਹੱਬ ਵਜੋਂ ਨਿਰੰਤਰ ਤਰੱਕੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜ ਵਿੱਚ ਉੱਚ ਅਤੇ ਪੇਸ਼ੇਵਰ ਸਿੱਖਿਆ ਦੇ ਕਈ ਅਦਾਰੇ ਸਥਾਪਿਤ ਹਨ, ਜਿੱਥੇ ਨਾ ਸਿਰਫ਼ ਉੱਤਰ-ਪੂਰਬੀ ਖੇਤਰ ਤੋਂ ਬਲਕਿ ਭਾਰਤ ਦੇ ਹੋਰ ਹਿੱਸਿਆਂ ਅਤੇ ਵਿਦੇਸ਼ਾਂ ਤੋਂ ਵੀ ਵਿਦਿਆਰਥੀ ਸਿੱਖਿਆ ਲਈ ਆਉਂਦੇ ਹਨ। ਉਨ੍ਹਾਂ ਨੂੰ ਇਹ ਜਾਣ ਕੇ ਵੀ ਖੁਸ਼ੀ ਹੋਈ ਕਿ ਤ੍ਰਿਪੁਰਾ ਨੇ ਮੁਢਲੀ ਸਿੱਖਿਆ ਦੇ ਪੱਧਰ 'ਤੇ 100 ਫੀਸਦੀ ਦਾਖਲੇ ਦਾ ਟੀਚਾ ਹਾਸਲ ਕਰ ਲਿਆ ਹੈ।

ਇਸ ਤੋਂ ਪਹਿਲਾਂ, ਰਾਸ਼ਟਰਪਤੀ ਨੇ ਅਗਰਤਲਾ ਵਿੱਚ ਅਲਬਰਟ ਇੱਕਾ ਵਾਰ ਮੈਮੋਰੀਅਲ ਦਾ ਦੌਰਾ ਕੀਤਾ ਅਤੇ ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ 1971 ਦੀ ਬੰਗਲਾਦੇਸ਼ ਮੁਕਤੀ ਜੰਗ ਦੌਰਾਨ ਡਿਊਟੀ ਦੌਰਾਨ ਸਰਬੋਤਮ ਕੁਰਬਾਨੀ ਦਿੱਤੀ।

ਪੂਰਾ ਭਾਸ਼ਣ ਦੇਖਣ ਲਈ ਇੱਥੇ ਕਲਿੱਕ ਕਰੋ

*****

ਡੀਐੱਸ/ਐੱਸਐੱਚ 



(Release ID: 1867423) Visitor Counter : 88


Read this release in: English , Urdu , Hindi , Manipuri