ਰੇਲ ਮੰਤਰਾਲਾ

ਰੇਲਵੇ ਦੁਆਰਾ ਪੈਸੇਂਜ਼ਰ ਸੈਗਮੈਂਟ ਵਿੱਚ ਅਰਜਿਤ ਮਾਲੀਆ ਵਿੱਚ 92% ਦਾ ਵਾਧਾ


ਰੇਲਵੇ ਨੇ ਰਿਜ਼ਰਵਡ ਪੈਸੇਂਜ਼ਰ ਸੈਗਮੈਂਟ ਵਿੱਚ 24% ਅਤੇ ਅਣਰਿਜ਼ਰਵਡ ਪੈਸੇਂਜ਼ਰ ਸੈਗਮੈਂਟ ਵਿੱਚ 197% ਦਾ ਵਾਧਾ ਦਰਜ ਕੀਤਾ

Posted On: 11 OCT 2022 4:42PM by PIB Chandigarh

ਪਹਿਲੀ ਅਪ੍ਰੈਲ 2022 ਤੋਂ 08 ਅਕਤੂਬਰ 2022 ਤੱਕ ਦੀ ਮਿਆਦ ਦੇ ਦੌਰਾਨ ਮੂਲ ਅਧਾਰ ‘ਤੇ ਭਾਰਤੀ ਰੇਲ ਦੀ ਕੁੱਲ ਅਨੁਮਾਨਿਤ ਆਮਦਨ 33476 ਕਰੋੜ ਰੁਪਏ ਰਹੀ। ਇਸ ਪ੍ਰਕਾਰ, ਭਾਰਤੀ ਰੇਲ ਨੇ ਪਿਛਲੇ ਸਾਲ ਇਸੇ ਮਿਆਦ ਦੇ ਦੌਰਾਨ ਅਰਜਿਤ ਕੀਤੇ ਗਏ 17394 ਕਰੋੜ ਰੁਪਏ ਦੀ ਤੁਲਨਾ ਵਿੱਚ 92% ਦਾ ਵਾਧਾ ਦਰਜ ਕੀਤਾ।

ਰਿਜ਼ਰਵਡ ਪੈਸੇਂਜ਼ਰ ਸੈਗਮੈਂਟ ਵਿੱਚ ਪਹਿਲੀ ਅਪ੍ਰੈਲ 2022 ਤੋਂ 08 ਅਕਤੂਬਰ 2022 ਤੱਕ ਦੀ ਮਿਆਦ ਦੇ ਦੌਰਾਨ ਬੁਕ ਕੀਤੇ ਗਏ ਪੈਸੇਂਜ਼ਰਆਂ ਦੀ ਕੁੱਲ ਅਨੁਮਾਨਿਤ ਸੰਖਿਆ 42.89 ਕਰੋੜ ਹੈ ਜੋਕਿ ਪਿਛਲੇ ਸਾਲ ਦੀ ਇਸੀ ਮਿਆਦ ਦੇ ਦੌਰਾਨ 34.56 ਕਰੋੜ ਦੀ ਤੁਲਨਾ ਵਿੱਚ 34% ਅਧਿਕ ਹੈ। ਪਹਿਲੀ ਅਪ੍ਰੈਲ 2022 ਤੋਂ 08 ਅਕਤੂਬਰ 2022 ਤੱਕ ਦੀ ਮਿਆਦ ਦੇ ਦੌਰਾਨ ਰਿਜ਼ਰਵਡ ਪੈਸੇਂਜ਼ਰ ਫੰਡ ਤੋਂ ਅਰਜਿਤ ਮਾਲੀਆ 26961 ਕਰੋੜ ਰੁਪਏ ਹੈ ਜੋਕਿ ਪਿਛਲੇ ਸਾਲ ਦੀ ਇਸੀ ਮਿਆਦ ਦੇ ਦੌਰਾਨ ਅਰਜਿਤ 16307 ਕਰੋੜ ਰੁਪਏ ਦੀ ਤੁਲਨਾ ਵਿੱਚ 65% ਅਧਿਕ ਹੈ।

ਅਣਰਿਜ਼ਰਵਡ ਪੈਸੇਂਜ਼ਰ ਸੈਗਮੈਂਟ ਪਹਿਲੀ ਅਪ੍ਰੈਲ 2022 ਤੋਂ 08 ਅਕਤੂਬਰ 2022 ਤੱਕ ਦੀ ਮਿਆਦ ਦੇ ਦੌਰਾਨ ਬੁਕ ਕੀਤੇ ਗਏ ਪੈਸੇਂਜ਼ਰ ਦੀ ਕੁੱਲ ਅਨੁਮਾਨਿਤ ਸੰਖਿਆ 268.56 ਕਰੋੜ ਹੈ ਜੋਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਦੌਰਾਨ 90.57 ਕਰੋੜ ਦੀ ਤੁਲਨਾ ਵਿੱਚ 197 % ਦਾ ਵਾਧਾ ਹੈ। ਪਹਿਲੀ ਅਪ੍ਰੈਲ 2022 ਤੋਂ 08 ਅਕਤੂਬਰ 2022 ਤੱਕ ਦੀ ਮਿਆਦ ਦੇ ਦੌਰਾਨ ਅਣਰਿਜ਼ਰਵਡ ਪੈਸੇਂਜ਼ਰ ਫੰਡ ਤੋਂ ਅਰਜਿਤ ਮਾਲੀਆ 6515 ਕਰੋੜ ਰੁਪਏ ਹੈ ਜੋਕਿ ਪਿਛਲੇ ਸਾਲ ਦੀ ਇਸੀ ਮਿਆਦ ਦੇ ਦੌਰਾਨ ਅਰਜਿਤ 1086 ਕਰੋੜ ਰਪਏ ਦੀ ਤੁਲਨਾ ਵਿੱਚ 500% ਦਾ ਵਾਧਾ ਹੈ। 

***

 

ਵਾਈਬੀ/ਡੀਐੱਨਐੱਸ



(Release ID: 1867229) Visitor Counter : 99