ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਭਾਰਤ ਦੀ ਊਰਜਾ ਰਣਨੀਤੀ ਅੰਤਰਰਾਸ਼ਟਰੀ ਪੱਧਰ ਤੋਂ ਲੈ ਕੇ ਹਰਿਤ ਪਰਿਵਤਰਨ ਅਤੇ ਸਾਰਿਆਂ ਲਈ ਊਰਜਾ ਦੀ ਉਪਲਬਧਤਾ, ਸਮਰੱਥਾ ਅਤੇ ਸੁਰੱਖਿਆ ਸੁਨਿਸ਼ਚਿਤ ਕਰਨ ਦੀ ਪ੍ਰਤੀਬੱਧਤਾਵਾਂ ਦੇ ਪ੍ਰਤੀ ਸਚੇਤ: ਸ਼੍ਰੀ ਹਰਦੀਪ ਐੱਸ. ਪੁਰੀ
ਭਾਰਤ ਨੇ ਹਾਈਡ੍ਰੋਜਨ ਅਤੇ ਜੈਵ-ਈਂਧਨ ਜਿਹੇ ਉਭਰਦੇ ਈਂਧਨ ਦੇ ਮਾਧਿਅਮ ਰਾਹੀਂ ਘੱਟ ਕਾਰਬਨ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਅਨੇਕ ਕਦਮ ਉਠਾਏ ਹਨ: ਸ਼੍ਰੀ ਹਰਦੀਪ ਐੱਸ. ਪੁਰੀ
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਐੱਸ. ਪੁਰੀ ਨੇ ਹਿਊਸਟਨ, ਟੇਕਸਸ ਵਿੱਚ ਗੋਲਮੇਜ ਚਰਚਾ ਵਿੱਚ ਹਿੱਸਾ ਲਿਆ
Posted On:
12 OCT 2022 11:53AM by PIB Chandigarh
ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਸ੍ਰੀ ਹਰਦੀਪ ਐੱਸ. ਪੁਰੀ ਨੇ ਕਿਹਾ ਕਿ ਅਗਲੇ 2 ਦਹਾਕਿਆਂ ਵਿੱਚ ਗਲੋਬਲ ਊਰਜਾ ਮੰਗ ਵਾਧੇ ਦਾ 25% ਭਾਰਤ ਨਾਲ ਉਤਪੰਨ ਹੋਵੇਗਾ। ਹਿਊਸਟਨ, ਟੇਕਸਸ ਵਿੱਚ ਭਾਰਤ ਅਮਰੀਕਾ ਰਣਨੀਤਿਕ ਸਾਂਝੇਦਾਰੀ ਵਿੱਚ ਅਵਸਰ ‘ਤੇ ਇੱਕ ਗੋਲਮੇਜ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ
ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਊਰਜਾ ਰਣਨੀਤੀ ਅੰਤਰਰਾਸ਼ਟਰੀ ਪੱਧਰ ਤੋਂ ਲੈ ਕੇ ਹਰਿਤ ਪਰਿਵਰਤਨ ਅਤੇ ਸਾਰਿਆਂ ਲਈ ਊਰਜਾ ਦੀ ਉਪਲਬਧਤਾ, ਸਮਰੱਥਾ ਅਤੇ ਸੁਰੱਖਿਆ ਸੁਨਿਸ਼ਚਿਤ ਕਰਨ ਦੀ ਪ੍ਰਤੀਬੱਧਤਾ ਦੇ ਪ੍ਰਤੀ ਸਚੇਤ ਹੈ। ਭਾਰਤ ਨੇ ਹਾਈਡ੍ਰੋਜਨ ਅਤੇ ਜੈਵ-ਈਂਧਣ ਜਿਵੇਂ ਉਭਰਦੇ ਈਂਧਣ ਦੇ ਰਾਹੀਂ ਘੱਟ ਕਾਰਬਨ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਅਨੇਕ ਕਦਮ ਉਠਾਏ ਹਨ। ਉਨ੍ਹਾਂ ਨੇ ਜੋਰ ਦਿੱਤਾ ਕਿ ਵਰਤਮਾਨ ਚੁਣੌਤੀਆਂ ਊਰਜਾ ਵਾਤਾਵਰਣ ਦੇ ਬਾਵਜੂਦ ਭਾਰਤ ਦੀ ਊਰਜਾ ਪਰਿਵਤਰਨ ਅਤੇ ਗ੍ਰੀਨ ਹਾਉਸ ਗੈਸਾਂ ਦਾ ਨਿਕਾਸ ਘੱਟ ਕਰਨ ਦੇ ਪ੍ਰਤਿਬੱਧਤਾ ਘੱਟ ਨਹੀਂ ਹੋਣ ਵਾਲੀ ਹੈ।
ਸ਼੍ਰੀ ਹਰਦੀਪ ਐੱਸ. ਪੁਰੇ ਨੇ ਯੂਐੱਸ-ਇੰਡੀਆ ਸਟ੍ਰੇਟੇਜਿਕ ਪਾਟਰਨਸ਼ਿਪ ਫੋਰਮ ਦੁਆਰਾ ਆਯੋਜਿਤ “ਭਾਰਤ-ਅਮਰੀਕਾ ਰਣਨੀਤਿਕ ਸਾਂਝੇਦਾਰੀ ਵਿੱਚ ਅਵਸਰ” ‘ਤੇ ਇੱਕ ਗੋਲਮੇਜ ਸੰਮੇਲਨ ਦੀ ਪ੍ਰਧਾਨਗੀ ਕੀਤੀ। ਗੋਲਮੇਜ ਸੰਮੇਲਨ ਵਿੱਚ 35 ਕੰਪਨੀਆਂ ਦੇ 60 ਤੋਂ ਅਧਿਕ ਪ੍ਰਤੀਭਾਗੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਐਕਸੋਨਮੋਬਿਲ, ਸ਼ੇਵਰੋਨ, ਚੇਨੀਅਰ, ਲੈਂਜ਼ਾਟੇਕ, ਹਨੀਵੇਲ, ਬੇਕਰ ਹਿਊਜ਼ਸ, ਐਮਰਸਨ, ਟੇਲਯੂਰੀਅਨ ਜਿਹੀਆਂ ਊਰਜਾ ਕੰਪਨੀਆਂ ਦੇ ਸੀਨੀਅਰ ਨੇਤਾ ਸ਼ਾਮਲ ਹਨ।
ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਨੇ ਕਿਹਾ ਕਿ ਭਾਰਤ ਲਗਭਗ 10 ਲੱਖ ਵਰਗ ਕਿਲੋਮੀਟਰ ਵਿੱਚ ਨੌ-ਗੌ ਖੇਤਰਾਂ ਨੂੰ 99% ਤੱਕ ਘੱਟ ਕਰਕੇ ਜਾਂਚ ਅਤੇ ਉਤਪਾਦਨ ਨੂੰ ਤਰਕਸੰਗਤ ਬਣਾਉਣ ਅਤੇ ਪ੍ਰੋਤਸਾਹਿਤ ਕਰਨ ਲਈ ਵੱਡੇ ਸੁਧਾਰ ਕਰ ਰਿਹਾ ਹੈ ਜਿਸ ਵਿੱਚ ਰਾਸ਼ਟਰੀ ਡਿਪੋਜਿਟਰੀ ਰਜਿਸਟਰੀ ਦੇ ਰਾਹੀਂ ਵਧੀਆ ਗੁਣਵੱਤਾ ਵਾਲਾ ਭੂ-ਵਿਗਿਆਨਿਕ ਡੇਟਾ ਉਪਲਬਧ ਹੋ ਸਕੇ।
ਹਾਲ ਹੀ ਵਿੱਚ 10 ਲੱਖ ਵਰਗ ਕਿਲੋਮੀਟਰ ਨੌ-ਗੌ ਖੇਤਰ ਖੋਲ੍ਹਣ ਦੇ ਬਾਅਦ 2.3 ਵਰਗ ਲੱਖ ਕਿਲੋਮੀਟਰ ਤੋਂ ਅਧਿਕ ਦੀ ਪੇਸ਼ਕਸ਼ ਦੇ ਬਾਅਦ ਮੰਤਰੀ ਨੇ ਈ ਐਂਡ ਪੀ ਖੇਤਰ ਲਈ ਭਾਰਤ ਸਰਕਾਰ ਦੀ ਪ੍ਰਤੀਬੱਧਤਾ ਦੇ ਇੱਕ ਸੰਕੇਤ ਦੇ ਰੂਪ ਵਿੱਚ ਦੁਨੀਆ ਦੀ ਤੇਲ ਅਤੇ ਗੈਸ ਰਾਜਧਾਨੀ(ਹਿਊਸਟਨ) ਵਿੱਚ ਵਿਸ਼ੇਸ਼ ਕੋਲ-ਬੇਡ ਮੀਥੇਨ (ਸੀਬੀਐੱਮ) ਬੋਲੀ ਲਗਾਉਣ ਦੇ ਦੌਰ ਦੀ ਸ਼ੁਰੂਆਤ ਕੀਤੀ।
ਟਵੀਟ ਦੀ ਇੱਕ ਲੜੀ ਵਿੱਚ ਸ਼੍ਰੀ ਹਰਦੀਪ ਪੁਰੀ ਨੇ ਕਿਹਾ ਕਿ ਜੈਵ ਈਂਧਣ, ਗੈਸ ਅਧਾਰਿਤ ਅਰਥਵਿਵਸਥਾ, ਗ੍ਰੀਨ ਹਾਈਡ੍ਰੋਜਨ, ਪੈਟ੍ਰੋਕੈਮੀਕਲਸ ਅਤੇ ਅਪਸਟ੍ਰੀਮ ਖੇਤਰਾਂ ਵਿੱਚ ਦੋਨਾਂ ਦੇਸ਼ਾਂ ਦਰਮਿਆਨ ਅਪਾਰ ਸੰਭਾਵਨਾਵਾਂ ਸਪੱਸ਼ਟ ਹਨ ਅਤੇ ਇਸ ਨੂੰ ਸਾਡੀ ਨਿਜੀ ਖੇਤਰ ਦੀਆਂ ਕੰਪਨੀਆਂ ਦੇ ਸਹਿਯੋਗ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਮੋਦੀ ਸਰਕਾਰ ਦੇ ਸੁਧਾਰ ਉਪਾਵਾਂ ਦੇ ਕਾਰਨ ਗੋਲਬਲ ਤੇਲ ਕੰਪਨੀਆਂ ਦੀ ਭਾਰਤੀ ਈਐਂਡਪੀ ਵਿੱਚ ਅਭੂਤਪੂਰਵ ਰੁਚੀ ਹੈ।
ਸੰਭਾਵਿਤ ਸਾਂਝੇਦਾਰੀਆਂ ਨੂੰ ਅੱਗੇ ਵਧਾਉਣ ਲਈ ਪ੍ਰਤੀਭਾਗੀਆਂ ਦੇ ਵਿਆਪਕ ਸਮਰਥਨ ਦੇ ਨਾਲ ਚਰਚਾ ਸਮਾਪਤ ਹੋਈ ਜੋ ਭਾਰਤ ਵਿੱਚ ਪਾਰੰਪਰਿਕ ਊਰਜਾ ਅਤੇ ਨਵੀਂ ਊਰਜਾ ਦੋਨਾਂ ਵਿੱਚ ਉਤਕ੍ਰਿਸ਼ਟ ਟੈਕਨੋਲੋਜੀਆਂ ਲਿਆਵੇਗੀ।
**********
(Release ID: 1867227)
Visitor Counter : 118