ਕੋਲਾ ਮੰਤਰਾਲਾ
azadi ka amrit mahotsav

ਕੋਇਲਾ ਮੰਤਰਾਲੇ ਨੇ 12 ਕੋਇਲਾ ਖਾਣਾਂ ਲਈ ਅਧਿਕਾਰ ਸੌਂਪਣ ਦੇ / ਔਲੋਕੇਸ਼ਨ ਆਦੇਸ਼ ਜਾਰੀ ਕੀਤੇ


3569 ਕਰੋੜ ਰੁਪਏ ਦੇ ਸਲਾਨਾ ਮਾਲੀਆ ਅਤੇ 3208 ਕਰੋੜ ਰੁਪਏ ਦੇ ਪੂੰਜੀਗਤ ਨਿਵੇਸ਼ ਦਾ ਅਨੁਮਾਨ

प्रविष्टि तिथि: 10 OCT 2022 6:18PM by PIB Chandigarh

ਕੋਇਲਾ ਮੰਤਰਾਲੇ ਨੇ 12 ਕੋਇਲਾ ਖਾਨਾਂ ਲਈ ਵੰਡ/ਅਧਿਕਾਰ ਸੌਂਪਣ ਦੇ ਆਦੇਸ਼ ਜਾਰੀ ਕੀਤੇ ਹਨ ਜਿਨ੍ਹਾਂ ਲਈ 17 ਅਗਸਤ, 2022 ਨੂੰ ਕੋਇਲਾ ਖਾਨ ਵਿਕਾਸ ਅਤੇ ਉਤਪਾਦਨ ਸਮਝੌਤੇ (ਸੀਐੱਮਡੀਪੀਏ) ‘ਤੇ ਹਸਤਾਖਰ ਕੀਤੇ ਗਏ ਸਨ। 12 ਕੋਇਲਾ ਖਾਨਾਂ ਵਿੱਚੋਂ 7 ਖਾਨਾਂ, ਕੋਇਲਾ ਖਾਨ (ਵਿਸ਼ੇਸ਼ ਪ੍ਰਾਵਧਾਨ) ਅਧਿਨਿਯਮ, 2015 ਦੇ ਤਹਿਤ ਹਨ ਜਦਕਿ ਪੰਜ ਕੋਇਲਾ ਖਾਣਾਂ, ਖਾਣ ਅਤੇ ਖਣਿਜ (ਵਿਕਾਸ ਅਤ ਨਿਯਮ) ਅਧਿਨਿਯਮ, 1957 ਦੇ ਤਹਿਤ ਹਨ।

ਜਿਨ੍ਹਾਂ 12 ਕੋਇਲਾ ਖਾਣਾਂ ਲਈ ਆਦੇਸ਼ ਜਾਰੀ ਕੀਤੇ ਗਏ ਹਨ ਉਨ੍ਹਾਂ ਦਾ ਸਿੰਚਾਈ ਪੀਆਰਸੀ 21 ਮਿਲੀਅਨ ਟਨ ਪ੍ਰਤੀ ਸਾਲ (ਐੱਮਟੀਪੀਏ)  ਹੈ ਅਤੇ ਭੂ-ਵਿਗਿਆਨਕ ਭੰਡਾਰ 2300 ਮਿਲੀਅਨ ਟਨ (ਐੱਮਟੀ) ਹੈ। ਇਨ੍ਹਾਂ ਖਾਣਾਂ ਤੋਂ 3,569 ਕਰੋੜ ਰੁਪਏ ਦਾ ਸਾਲਾਨਾ ਮਾਲੀਆ ਪ੍ਰਾਪਤ ਹੋਣ ਦੀ ਉਮੀਦ ਹੈ ਜਿਸ ਦਾ ਪਰਿਕਲਨ ਪੀਆਰਸੀ ਦੇ ਅਧਾਰ ‘ਤੇ ਕੀਤਾ ਗਿਆ ਹੈ ਅਤੇ ਇਨ੍ਹਾਂ ਵਿੱਚ 3,208 ਕਰੋੜ ਰੁਪਏ ਦਾ ਪੂੰਜੀ ਨਿਵੇਸ਼ ਆਕਰਸ਼ਿਤ ਹੋਵੇਗਾ। ਇਨ੍ਹਾਂ ਵਿੱਚ ਲਗਭਗ 28,800 ਲੋਕਾਂ ਨੂੰ ਪ੍ਰਤੱਖ ਅਤੇ ਅਪ੍ਰਤੱਖ ਰੂਪ ‘ਤੇ ਰੋਜ਼ਗਾਰ ਪ੍ਰਾਪਤ ਹੋਵੇਗਾ।

ਇਨ੍ਹਾਂ 12 ਕੋਇਲਾ ਖਾਣਾਂ ਦੇ ਅਧਿਕਾਰ ਸੌਂਪਣ/ਵੰਡ ਦੇ ਬਾਅਦ , ਵਣਜਿਕ ਨੀਲਾਮੀ ਦੇ ਤਹਿਤ 83.10 ਐੱਮਟੀਪੀਏ ਦੇ ਸਿੰਚਾਈ ਪੀਆਰਸੀ ਦੇ ਨਾਲ ਕੁੱਲ 39 ਕੋਇਲਾ ਖਾਣਾਂ ਲਈ ਅਧਿਕਾਰ ਸੌਂਪਣ ਦੇ ਵੰਡ ਆਦੇਸ਼ ਜਾਰੀ ਕੀਤੇ ਗਏ ਹਨ।

ਇਨ੍ਹਾਂ ਵਿੱਚ ਰਾਜ ਸਰਕਾਰ ਲਈ ਕੋਇਲਾ ਖਾਣਾਂ ਦੇ ਪੀਆਰਸੀ ਦੇ ਅਧਾਰ ‘ਤੇ ਪਰਿਕਲਨ ਦੇ ਅਨੁਸਾਰ, 11,380 ਕਰੋੜ ਰੁਪਏ ਦੇ ਸਲਾਨਾ ਮਾਲੀਆ ਦੀ ਪ੍ਰਾਪਤੀ ਹੋਵੇਗੀ ਅਤੇ ਪ੍ਰਤੱਖ ਅਤੇ ਅਪ੍ਰਤੱਖ ਰੂਪ ਤੋਂ 1,12,344 ਲੋਕਾਂ ਲਈ ਰੋਜ਼ਗਾਰ ਦੇ ਅਵਸਰਾਂ ਦਾ ਸਿਰਜਣ ਹੋਵੇਗਾ।

******


(रिलीज़ आईडी: 1866850) आगंतुक पटल : 166
इस विज्ञप्ति को इन भाषाओं में पढ़ें: English , Urdu , हिन्दी