ਸੱਭਿਆਚਾਰ ਮੰਤਰਾਲਾ

ਏਐੱਸਆਈ ਨੇ ਪ੍ਰੋਜੈਕਟ ਮੌਸਮ- ਜਲਧੀਪੁਰਾ ਯਾਤਰਾ: ਹਿੰਦ ਮਹਾਸਾਗਰ ਰਿਮ ਦੇਸ਼ਾਂ ਦੇ ਬਹੁ-ਸੱਭਿਆਚਾਰਕ ਸੰਬੰਧਾਂ ਦੀ ਖੋਜ ‘ਤੇ ਦੋ ਦਿਨਾਂ ਰਾਸ਼ਟਰੀ ਸੰਮੇਲਨ ਦਾ ਆਯੋਜਨ ਕੀਤਾ

Posted On: 09 OCT 2022 2:26PM by PIB Chandigarh

ਮੌਨਸੂਨੀ ਹਵਾਵਾਂ ਅਤੇ ਹੋਰ ਜਲਵਾਯੂ ਕਾਰਕਾਂ ਅਤੇ ਜਿਸ ਪ੍ਰਕਾਰ ਨਾਲ ਇਤਿਹਾਸ ਦੇ ਵੱਖ-ਵੱਖ ਅਵਧੀਆਂ ਵਿੱਚ ਇਨ੍ਹਾਂ ਕੁਦਰਤੀ ਤੱਤਾਂ ‘ਤੇ ਪ੍ਰਭਾਵ ਪੈਦਾ ਉਸ ਨੂੰ ਸਮਝਣ ਦੇ ਯਤਨ ਵਿੱਚ ਹਿੰਦ ਮਹਾਸਾਗਰ ਖੇਤਰ ਵਿੱਚ ਵੱਖ-ਵੱਖ ਦੇਸ਼ਾਂ ਦਰਮਿਆਨ ਗੱਲਬਾਤ ਕੀਤੀ ਪ੍ਰੋਜੈਕਟ ‘ਪ੍ਰੋਜੈਕਟ ਮੌਸਮ’ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਦੁਆਰਾ 2014 ਵਿੱਚ ਦੋਹਾ, ਕਤਰ ਵਿੱਚ ਆਯੋਜਿਤ ਯੂਨੈਸਕੋ ਦੀ 38ਵੀਂ ਵਿਸ਼ਵ ਵਿਰਾਸਤ ਕਮੇਟੀ ਦੀ ਮੀਟਿੰਗ ਵਿੱਚ ਸ਼ੁਰੂ ਕੀਤੀ ਗਈ ਸੀ। ਵਰਤਮਾਨ ਵਿੱਚ ਪ੍ਰੋਜੈਟਕ ਦਾ ਸੰਚਾਲਨ ਏਐੱਸਆਈ ਦੁਆਰਾ ਕੀਤਾ ਜਾ ਰਿਹਾ ਹੈ।

ਭਵਿੱਖ ਵਿੱਚ ਖੋਜ ਨੂੰ ਹੁਲਾਰਾ ਦੇਣ ਅਤੇ ਇਸ ਵਿਸ਼ਿਆਂ ਬਾਰੇ ਸਾਡੀ ਸਮਝ ਨੂੰ ਵਿਆਪਕ ਬਣਾਉਣ ਦੇ ਉਦੇਸ਼ ਵਿੱਚ ਏਐੱਸਆਈ ਨੇ 7 ਅਤੇ 8 ਅਕਤੂਬਰ, 2022 ਨੂੰ ਨਵੀਂ ਦਿੱਲੀ ਦੇ ਇੰਡੀਆ ਹੈਬਿਟੇਟ ਸੈਂਟਰ ਵਿੱਚ ਦੋ ਦਿਨੀਂ ਰਾਸ਼ਟਰੀ ਸੰਮੇਲਨ ਦਾ ਆਯੋਜਨ ਕੀਤਾ। ਇਸ “ਜਲਧੀਪੁਰਾ ਯਾਤਰਾ: ਹਿੰਦ ਮਹਾਸਾਗਰ ਰਿਮ ਦੇਸ਼ਾਂ ਦੇ ਦਰਮਿਆਨ ਬਹੁ-ਸੱਭਿਆਚਾਰਕ ਸੰਬੰਧਾਂ ਦੀ ਖੋਜ ਸੰਮੇਨਲ ਵਿੱਚ ਸਮੁੰਦਰੀ ਅਦਾਨ-ਪ੍ਰਦਾਨ ਅਤੇ ਪਰਸਪਰ ਸੰਵਾਦ ਦੇ ਕਈ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ।

ਸੰਮੇਲਨ ਦਾ ਉਦਘਾਟਨ ਸੱਭਿਆਚਾਰ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਅਤੇ ਸੱਭਿਆਚਾਰ ਅਤੇ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਦੁਆਰਾ ਕੀਤਾ ਗਿਆ। ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਦੇ ਸਕੱਤਰ ਸ਼੍ਰੀ ਗੋਵਿੰਦ ਮੋਹਨ ਅਤੇ ਹਿੰਦ ਮਹਾਸਾਗਰ ਦੇ ਕਈ ਖੇਤਰੀ ਦੇਸ਼ਾਂ ਦੇ ਰਾਜਦੂਤ ਜੋ ਵਰਤਮਾਨ ਵਿੱਚ ਦਿੱਲੀ ਵਿੱਚ ਤੈਨਾਤ ਹਨ ਨੇ ਸੰਮੇਲਨ ਵਿੱਚ ਹਿੱਸਾ ਲਿਆ।

ਏਐੱਸਆਈ ਦੇ ਐਡੀਸ਼ਨ ਡਾਇਰੈਕਟਰ ਜਨਰਲ (ਵਿਰਾਸਤ ਧਰੋਹਰ ਅਤੇ ਸੰਭਾਲ) ਸ਼੍ਰੀ ਜਾਨਹਵਿਜ ਸ਼ਰਮਾ ਨੇ ਰਸਮੀ ਤੌਰ 'ਤੇ ਮਾਣਯੋਗ ਵਿਅਕਤੀਆਂ ਅਤੇ ਮਹਿਮਾਨਾਂ ਦਾ ਸੁਆਗਤ ਕੀਤਾ। ਸ੍ਰੀ ਗੋਵਿੰਦ ਮੋਹਨ ਦੀ ਰੋਚਕ ਗੱਲਬਾਤ ਭਾਰਤ ਦੇ ਅਰਥਿਕ ਇਤਿਹਾਸ ਦੇ ਕਈ ਬਹੁਤ ਘੱਟ ਪਹਿਲੂਆਂ ਨਾਲ ਸੰਬੰਧਿਤ ਸੀ। ਦਰਸ਼ਕਾਂ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਹੋਰ ਦੇਸ਼ਾਂ ਦੇ ਨਾਲ ਭਾਰਤ ਦੇ ਅਰਥਿਕ ਅਤੇ ਸੱਭਿਆਚਾਰਕ ਸੰਬੰਧਾਂ ਦੇ ਕਈ ਪਹਿਲੂਆਂ ‘ਤੇ ਨਿਰਪੱਖ ਖੋਜ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

ਸ਼੍ਰੀ ਅਰਜੁਨ ਰਾਮ ਮੇਘਵਾਲ ਨੇ ਆਪਣੇ ਸੰਬੋਧਨ ਵਿੱਚ ਹੋਰ ਦੇਸ਼ਾਂ ਦੇ ਨਾਲ ਭਾਰਤ ਦੇ ਸੰਪਰਕਾਂ ਨਾਲ ਸੰਬੰਧਿਤ ਕਈ ਰੋਚਕ ਇਤਿਹਾਸਿਕ ਪ੍ਰਸੰਗ ਸਾਂਝਾ ਕੀਤਾ। ਇਸ ਅਵਸਰ ‘ਤੇ ਭਾਰਤ ਦੀ ਸਮੁੰਦਰੀ ਵਿਰਾਸਤ ਦੀ ਸੁਰੱਖਿਆ ਰੂਪਰੇਖਾ ਅਤੇ ਭਾਰਤ ਦੀ ਵਿਸ਼ਵ ਧਰੋਹਰ ਸੰਪਤੀਆਂ ਦੀ ਇੱਕ ਵਿਸ਼ਿਆ ਸੂਚੀ ਦੇ ਨਾਲ ਮੌਸਮ ਪ੍ਰੋਜੈਕਟ ਦੇ ਉਦੇਸ਼ਾਂ ਅਤੇ ਦਾਅਰੇ ‘ਤੇ ਇੱਕ ਵਿਵਰਣਿਕਾ ਜਾਰੀ ਕੀਤੀ ਗਈ।

ਸੰਮੇਨਲ ਵਿੱਚ ਇੱਕ ਪੂਰਨ ਸੈਸ਼ਨ ਸ਼ਾਮਲ ਸਨ ਜਿਸ ਦੇ ਬਾਅਦ ਛੇ ਅਕਾਦਮਿਕ ਕੀਤਾ ਗਿਆ ਜਿਨ੍ਹਾਂ ਵਿੱਚੋਂ ਹਰੇਕ ਭਾਰਤ ਦੇ ਸਾਮੁਦਿਕ ਸੰਵਾਦ ਦੇ ਇੱਕ ਵਿਸ਼ੇਸ਼ ਪਹਿਲੂ ਨਾਲ ਸੰਬੰਧਿਤ ਸਨ। ਇੱਕ ਸੈਸ਼ਨ ਵਿਸ਼ੇਸ਼ ਰੂਪ ਤੋਂ ਹਿੰਦ ਮਹਾਮਾਗਰ ਖੇਤਰ ਦੇ ਵੱਖ-ਵੱਖ ਦੇਸ਼ਾਂ ਵਿੱਚ ਸਥਿਤ ਇਤਿਹਾਸਿਕ ਸਥਾਨਾਂ ਅਤੇ ਸੰਰਚਨਾਵਾਂ ਦੀ ਪਹਿਚਾਣ ਦੇ ਵਿਸ਼ੇਸ਼ ਸੰਦਰਭ ਦੇ ਨਾਲ ਵਿਸ਼ਵ ਧਰੋਹਰ ਸੰਪਤੀਆਂ ਨਾਲ ਸੰਬੰਧਿਤ ਮੁੱਦਿਆਂ ‘ਤੇ ਅਧਾਰਿਤ ਸੀ।

ਜਿਸ ਵਿੱਚ ਅੰਤਰ-ਦੇਸ਼ੀ ਸੰਬੰਧਾਂ ਦਾ ਉਦਾਹਰਣ ਦਿੱਤਾ ਗਿਆ ਅਤੇ ਇਸ ਪ੍ਰਕਾਰ ਯੂਨੇਸਕੋ ਦੀ ਵਿਸ਼ਵ ਵਿਰਾਸਤ ਪ੍ਰਮਾਣਨ ਲਈ ਅੰਤਰਰਾਸ਼ਟਰੀ ਨਾਮਾਂਕਣ ਲਈ ਯੋਗਤਾ ਪ੍ਰਾਪਤ ਕੀਤੀ ਗਈ। ਇਸ ਦੇ ਬਾਅਦ ਇੱਕ ਅਲਗ ਤੋਂ ਸੈਸ਼ਨ ਹੋਇਆ ਜਿਸ ਵਿੱਚ ਵੱਖ-ਵੱਖ ਹਿੰਦ ਮਹਾਸਾਗਰ ਖੇਤਰੀ ਦੇਸ਼ਾਂ ਦੇ ਪ੍ਰਤੀਨਿਧੀਆਂ ਅਤੇ ਰਾਜਦੂਤਾਂ ਨੇ ਖੇਤਰ ਦੇ ਅੰਤਰ-ਦੇਸ਼ੀ ਸੰਬੰਧਾਂ ਦੇ ਵੱਖ-ਵੱਖ ਪਹਿਲੂਆਂ ਅਤੇ ਵਿਸ਼ਵ ਧਰੋਹਰ ਦਰਜ ਲਈ ਖੇਤਰ ਵਿੱਚ ਮਹੱਤਵਪੂਰਨ ਸਥਾਨਾਂ ਦੇ ਅੰਤਰਰਾਸ਼ਟਰੀ ਨਾਮਾਂਕਣ ‘ਤੇ ਚਰਚਾ ਕੀਤੀ।

ਦੂਜੇ ਦਿਨ ਹਿੰਦ ਮਹਾਸਾਗਰ ਰਿਮ ਦੇਸ਼ਾਂ ਦੇ ਪ੍ਰਤੀਸ਼ਠਿਤ ਰਾਜਦੂਤਾਂ ਦੇ ਨਾਲ ਇੱਕ ਸੰਵਾਦ ਸੈਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸੱਭਿਆਚਾਰ ਅਤੇ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਕੀਤੀ ਜਿਸ ਵਿੱਚ ਰਾਜਦੂਤਾਂ ਦੇ ਨਾਲ ਵਿਸ਼ੇਸ਼ ਰੂਪ ਤੋਂ ਵਸਤਰ, ਮਸਾਲੇ ਅਤੇ ਮਸਾਲੇਦਾਰ ਵਿਅੰਜਨ, ਵਾਸਤੂਕਲਾ ਅਤੇ ਅਟੁੱਟ ਸੱਭਿਆਚਾਰਕ ਵਿਰਾਸਤ ਦੇ ਹੋਰ ਪਹਿਲੂਆਂ ਨਾਲ ਸੰਬੰਧਿਤ ਅੰਤਰ-ਦੇਸ਼ੀ ਲਿੰਕ ਨਾਲ ਜੁੜੇ ਪ੍ਰੋਜੈਕਟ ਮੌਸਮ ਦੇ ਮੁੱਦਿਆਂ ਤੇ ਚਰਚਾ ਹੋਈ।

ਸੰਮੇਨਲ ਦੇ ਅਕਾਦਮਿਕ ਸੈਸ਼ਨਾਂ ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਬੀਸ ਤੋਂ ਅਧਿਕ ਵਿਦਵਾਨਾਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚ ਮੌਸਮ ਵਿਗਿਆਨੀ, ਪੁਰਾਤੱਤਵ-ਵਿਗਿਆਨੀ, ਇਤਿਹਾਸਕਾਰ ਅਤੇ ਜਲਵਾਯੂ ਪਰਿਵਤਰਨ, ਪਾਣੀ ਦੇ ਅੰਦਰ ਦੀ ਖੋਜ ਅਤੇ ਅਟੁੱਟ ਸੱਭਿਆਚਾਰਕ ਵਿਰਾਸਤ ਦੇ ਖੇਤਰਾਂ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਉੱਘੇ ਮਾਹਰ ਸ਼ਾਮਿਲ ਸਨ।

*****

ਐੱਨਬੀ/ਓਏ
 



(Release ID: 1866623) Visitor Counter : 114


Read this release in: English , Urdu , Hindi , Tamil , Telugu