ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
ਇਰੇਡਾ ਨੇ “ਸਾਈਬਰ ਜਾਗਰੂਕਤਾ ਦਿਵਸ” ਮਨਾਇਆ
Posted On:
07 OCT 2022 2:03PM by PIB Chandigarh
ਇੰਡੀਅਨ ਰਿਨਿਊਏਬਲ ਐਨਰਜੀ ਡਿਵੈਲਪਮੈਂਟ ਏਜੰਸੀ ਲਿਮਿਟੇਡ (ਇਰੇਡਾ) ਨੇ ਸਾਰੇ ਕਰਮਚਾਰੀਆਂ ਦੇ ਵਿੱਚ ਸਾਈਬਰ ਸੁਰੱਖਿਆ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਕੱਲ੍ਹ “ਸਾਈਬਰ ਜਾਗਰੂਕਤਾ ਦਿਵਸ” ਮਨਾਇਆ।
ਇਰੇਡਾ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ (ਸੀਐੱਮਡੀ) ਸ਼੍ਰੀ ਪ੍ਰਦੀਪ ਕੁਮਾਰ ਦਾਸ ਨੇ ਡਾਇਰੈਕਟਰ (ਟੈਕਨੀਕਲ) ਸ਼੍ਰੀ ਚਿੰਤਨ ਸ਼ਾਹ, ਸੀਵੀਓ ਸ਼੍ਰੀਮਤੀ ਮਨੀਸ਼ਾ ਸਕਸੇਨਾ ਤੇ ਹੋਰ ਸੀਨੀਅਰ ਅਧਿਕਾਰੀ ਦੀ ਮੌਜੂਦਗੀ ਵਿੱਚ ਕੰਪਨੀ ਨੇ ਰਜਿਸਟਰਡ ਦਫਤਰ ਵਿੱਚ ਇਸ ਪ੍ਰੋਗਰਾਮ ਦਾ ਉਦਘਾਟਨ ਕੀਤਾ।
ਇਸ ਅਵਸਰ ‘ਤੇ, ਏਕੇਐੱਸ ਆਈਟੀ ਸਰਵਿਸਿਜ਼ ਦੇ ਸੂਚਨਾ ਸੁਰੱਖਿਆ ਸਲਾਹਕਾਰ ਸ਼੍ਰੀ ਅਲੋਕ ਕੁਮਾਰ ਨੇ ਇਰੇਡਾ ਦੇ ਕਰਮਚਾਰੀਆਂ ਦੇ ਨਾਲ ਸਾਈਬਰ ਸਵੱਛਤਾ ਨਾਲ ਸੰਬੰਧਿਤ ਕਾਰਜਪ੍ਰਣਾਲੀ ਬਾਰੇ ਆਪਣੀ ਅੰਤਰਦ੍ਰਿਸ਼ਟੀ ਸਾਂਝਾ ਕੀਤੀ।
ਸਾਈਬਰ ਜਾਗਰੂਕਤਾ ਦਿਵਸ ਗ੍ਰਹਿ ਮੰਤਰਾਲੇ ਦੁਆਰਾ ਸ਼ੁਰੂ ਕੀਤੀ ਗਈ ਇੱਕ ਪਹਿਲ ਹੈ। ਇਸ ਦੇ ਤਹਿਤ ਸਾਰੇ ਸਰਕਾਰੀ ਸੰਗਠਨਾਂ ਵਿੱਚ ਸਾਈਬਰ ਸੁਰੱਖਿਆ ਜਾਗਰੂਕਤਾ ਦਾ ਪ੍ਰਸਾਰ ਕੀਤਾ ਜਾਂਦਾ ਹੈ। ਇਹ ਦਿਵਸ ਹਰ ਮਹੀਨੇ ਦੇ ਪਹਿਲੇ ਬੁੱਧਵਾਰ ਨੂੰ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਸਾਈਬਰ ਧੋਖਾਧੜੀ ਤੇ ਸਾਈਬਰ ਅਪਰਾਧਾਂ ਤੋਂ ਬਚਾਵ ਦੇ ਲਈ ਇੰਟਰਨੈੱਟ ਉਪਯੋਗਕਰਤਾਵਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਸੰਵੇਦਨਸ਼ੀਲ ਬਣਾਉਣਾ ਹੈ।
***
ਐੱਸਐੱਸ/ਆਈਜੀ
(Release ID: 1866128)
Visitor Counter : 119