ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਗਾਂਧੀ ਜਯੰਤੀ ਦੀ ਪੂਰਵ ਸੰਧਿਆ 'ਤੇ ਰਾਸ਼ਟਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ

Posted On: 01 OCT 2022 1:18PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ ਨੇ ਗਾਂਧੀ ਜਯੰਤੀ ਦੀ ਪੂਰਵ ਸੰਧਿਆ 'ਤੇ ਲੋਕਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਦੇ ਸੰਦੇਸ਼ ਦਾ ਪੂਰਾ ਪਾਠ ਹੇਠਾਂ ਦਿੱਤਾ ਗਿਆ ਹੈ-

“ਮੈਂ ਸਾਡੇ ਰਾਸ਼ਟਰਪਿਤਾ ਦੇ ਜਨਮ ਦਿਨ, ਗਾਂਧੀ ਜਯੰਤੀ ਦੇ ਮੌਕੇ 'ਤੇ ਦੇਸ਼ ਵਾਸੀਆਂ ਨੂੰ ਮੇਰੀਆਂ ਦਿਲੋਂ ਨਿੱਘੀਆਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।“

ਆਧੁਨਿਕ ਭਾਰਤ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਸ਼ਖਸੀਅਤਾਂ ਵਿੱਚੋਂ ਇੱਕ, ਮਹਾਤਮਾ ਗਾਂਧੀ ਜਿਹੜੇ ਇਨ੍ਹਾਂ ਸੰਕਟਮਈ ਸਮਿਆਂ ਵਿੱਚ ਵੀ ਸਮੁੱਚੀ ਮਨੁੱਖਤਾ ਲਈ ਨੈਤਿਕਤਾ ਦਾ ਇੱਕ ਪ੍ਰਮਾਣਿਕ ਮਾਪਦੰਡ ਅਤੇ ਉਮੀਦ ਦੀ ਕਿਰਨ ਬਣੇ ਹੋਏ ਹਨ। ਬੇਇਨਸਾਫ਼ੀ ਵਿਰੁੱਧ ਉਨ੍ਹਾਂ ਦੇ ਸੱਤਿਆਗ੍ਰਹਿ ਅਤੇ ਅਹਿੰਸਕ ਸੰਘਰਸ਼ ਨੇ ਦੁਨੀਆ ਭਰ ਦੇ ਅਣਗਿਣਤ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਗਾਂਧੀ ਜੀ ਦੇ ਸੱਚਾਈ ਵਿੱਚ ਅਡੋਲ ਵਿਸ਼ਵਾਸ ਅਤੇ ਮਨੁੱਖ ਦੀ ਅੰਦਰੂਨੀ ਚੰਗਿਆਈ ਦੀ ਅੱਜ ਪਹਿਲਾਂ ਨਾਲੋਂ ਬਹੁਤ ਵੱਧ ਲੋੜ ਹੈ।

ਹਰ ਪੀੜ੍ਹੀ ਨੂੰ ਆਪਣੇ ਤਰੀਕੇ ਨਾਲ ਮਹਾਤਮਾ ਗਾਂਧੀ ਦਾ ਅਧਿਐਨ ਕਰਨਾ ਚਾਹੀਦਾ ਹੈ । ਅੱਜ ਦੁਨੀਆਂ ਦੇ ਸਾਹਮਣੇ ਬਹੁਤ ਸਾਰੇ ਖ਼ਤਰੇ ਹਨ।  ਗ਼ਰੀਬੀ ਹੋਵੇ ਜਾਂ ਜਲਵਾਯੂ ਤਬਦੀਲੀ ਜਾਂ ਜੰਗ ਤੱਕ  ਨੂੰ ਗਾਂਧੀ ਜੀ ਵੱਲੋਂ ਦਰਸਾਏ ਸਿਧਾਂਤਾਂ ਦੀ ਸਹੀ ਪਾਲਣਾ ਕਰਕੇ ਸਫਲਤਾਪੂਰਵਕ ਢੰਗ ਨਾਲ ਨਜਿੱਠਿਆ ਜਾ ਸਕਦਾ ਹੈ। ਅੱਜ ਦੀ ਦੁਸ਼ਵਾਰੀ ਨਾਲ ਭਰੀ ਦੁਨੀਆਂ ਵਿੱਚ,  ਗਾਂਧੀ ਜੀ ਦਾ ਸਮਝਦਾਰੀ ਭਰਪੂਰ ਸੁਨੇਹਾ ਮਨੁੱਖਤਾ ਨੂੰ ਸੇਧ ਦਿੰਦਾ ਹੈ, ਕਿ ਜੰਗ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ।

 

ਗਾਂਧੀ ਜਯੰਤੀ ਦੇ ਮੌਕੇ 'ਤੇ, ਆਓ ਅਸੀਂ ਇੱਕ ਸ਼ਾਂਤੀਪੂਰਨ ਸੰਸਾਰ ਲਈ ਪ੍ਰਾਰਥਨਾ ਕਰੀਏ ਜੋ ਹਿੰਸਾ, ਕੱਟੜਵਾਦ, ਅੱਤਵਾਦ ਅਤੇ ਹਰ ਤਰ੍ਹਾਂ ਦੇ ਵਿਤਕਰੇ ਤੋਂ ਮੁਕਤ ਹੋਵੇ।"

***********
 

ਐਮਐਸ / ਆਰਕੇ / ਏਐਮ



(Release ID: 1864295) Visitor Counter : 108