ਰਾਸ਼ਟਰਪਤੀ ਸਕੱਤਰੇਤ
ਭਾਰਤੀ ਵਿਦੇਸ਼ ਸੇਵਾ ਦੇ ਅਫਸਰ ਟ੍ਰੇਨੀਜ਼ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
Posted On:
29 SEP 2022 1:49PM by PIB Chandigarh
ਭਾਰਤੀ ਵਿਦੇਸ਼ ਸੇਵਾ (2021 ਬੈਚ) ਦੇ ਅਫਸਰ ਟ੍ਰੇਨੀਜ਼ ਦੇ ਇੱਕ ਸਮੂਹ ਨੇ ਅੱਜ 29 ਸਤੰਬਰ, 2022 ਨੂੰ ਰਾਸ਼ਟਰਪਤੀ ਭਵਨ ਵਿੱਚ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।
ਰਾਸ਼ਟਰਪਤੀ ਨੇ ਅਫਸਰ ਟ੍ਰੇਨੀਜ਼ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇਹ ਹੋਰ ਵੀ ਰੋਮਾਂਚਕ ਹੋਣ ਵਾਲਾ ਹੈ, ਕਿਉਂਕਿ ਉਹ ਵਿਦੇਸ਼ ਸੇਵਾ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਅਜਿਹੇ ਸਮੇਂ ਵਿੱਚ ਕਰ ਰਹੇ ਹਨ ਜਦੋਂ ਭਾਰਤ ਇੱਕ ਨਵੇਂ ਆਤਮਵਿਸ਼ਵਾਸ ਨਾਲ ਵਿਸ਼ਵ ਮੰਚ 'ਤੇ ਉੱਭਰਿਆ ਹੈ। ਦੁਨੀਆ ਵੀ ਭਾਰਤ ਨੂੰ ਨਵੇਂ ਸਨਮਾਨ ਨਾਲ ਦੇਖ ਰਹੀ ਹੈ। ਹਾਲ ਹੀ ਦੇ ਸਾਲਾਂ ਵਿੱਚ ਸਾਡੇ ਦੁਵੱਲੇ ਅਤੇ ਬਹੁਪੱਖੀ ਸਬੰਧਾਂ ਵਿੱਚ ਨਵੀਆਂ ਪਹਿਲਾਂ ਹੋਈਆਂ ਹਨ। ਭਾਰਤ ਨੇ ਕਈ ਆਲਮੀ ਮੰਚਾਂ 'ਤੇ ਨਿਰਣਾਇਕ ਦਖਲਅੰਦਾਜ਼ੀ ਕੀਤੀ ਹੈ। ਕਈ ਖੇਤਰਾਂ ਵਿੱਚ ਭਾਰਤ ਦੀ ਅਗਵਾਈ ਨੂੰ ਹੁਣ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਭਾਰਤ ਦੱਖਣ ਦੇ ਵਿਕਾਸ ਵਿੱਚ ਅਤੇ ਅਤਿਵਾਦ ਵਿਰੁੱਧ ਲੜਾਈ ਵਿੱਚ ਇੱਕ ਮੋਹਰੀ ਰਾਸ਼ਟਰ ਵਜੋਂ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਭਾਰਤ ਦੀ ਮਜ਼ਬੂਤ ਸਥਿਤੀ ਇਸ ਦੇ ਆਰਥਿਕ ਪ੍ਰਦਰਸ਼ਨ ਸਮੇਤ ਹੋਰ ਕਾਰਕਾਂ 'ਤੇ ਆਧਾਰਿਤ ਹੈ। ਜਦਕਿ ਵਿਸ਼ਵ ਦੀਆਂ ਪ੍ਰਮੁੱਖ ਅਰਥਵਿਵਸਥਾਵਾਂ ਅਜੇ ਵੀ ਮਹਾਮਾਰੀ ਦੇ ਪ੍ਰਭਾਵਾਂ ਨੂੰ ਦੂਰ ਕਰਨ ਲਈ ਯਤਨ ਕਰ ਰਹੀਆਂ ਹਨ, ਭਾਰਤ ਫਿਰ ਤੋਂ ਖੜ੍ਹਾ ਹੋ ਗਿਆ ਹੈ ਅਤੇ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ। ਨਤੀਜੇ ਵਜੋਂ, ਭਾਰਤ ਦੀ ਅਰਥਵਿਵਸਥਾ ਸਭ ਤੋਂ ਤੇਜ਼ੀ ਨਾਲ ਵਿਕਾਸ ਦਰ ਦਰਜ ਕਰ ਰਹੀ ਹੈ। ਅਸਲ ਵਿੱਚ, ਵਿਸ਼ਵ ਆਰਥਿਕ ਸੁਧਾਰ ਇੱਕ ਹੱਦ ਤੱਕ ਭਾਰਤ 'ਤੇ ਟਿਕਿਆ ਹੈ। ਵਿਸ਼ਵ ਪੱਧਰ 'ਤੇ ਭਾਰਤ ਦੇ ਖੜ੍ਹੇ ਹੋਣ ਦਾ ਇੱਕ ਹੋਰ ਕਾਰਨ ਇਸ ਦਾ ਲੋਕ ਵਿਵਹਾਰ ਹੈ। ਬਾਕੀ ਦੁਨੀਆਂ ਨਾਲ ਸਾਡੇ ਸਬੰਧ ਸਦੀਆਂ ਪੁਰਾਣੀਆਂ ਕਦਰਾਂ-ਕੀਮਤਾਂ ਨਾਲ ਸੰਚਾਲਿਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਵਿਦੇਸ਼ ਸੇਵਾ ਉਨ੍ਹਾਂ ਨੂੰ ਭਾਰਤ ਦੀ ਸ਼ਾਨਦਾਰ ਸੱਭਿਅਤਾ, ਵਿਰਸੇ ਅਤੇ ਸੰਸਕ੍ਰਿਤੀ ਦੇ ਨਾਲ-ਨਾਲ ਆਪਣੀਆਂ ਵਿਕਾਸਾਤਮਕ ਇੱਛਾਵਾਂ ਨੂੰ ਬਾਕੀ ਦੁਨੀਆ ਦੇ ਸਾਹਮਣੇ ਪੇਸ਼ ਕਰਨ ਦਾ ਵਿਲੱਖਣ ਮੌਕਾ ਪ੍ਰਦਾਨ ਕਰਦੀ ਹੈ।
ਰਾਸ਼ਟਰਪਤੀ ਨੇ ਦੁਨੀਆ ਭਰ ਵਿੱਚ ਹੋ ਰਹੀਆਂ ਤਬਦੀਲੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕਈ ਮੋਰਚਿਆਂ 'ਤੇ ਹੋ ਰਹੀਆਂ ਤਬਦੀਲੀਆਂ ਸ਼ਾਨਦਾਰ ਮੌਕੇ ਦੇ ਨਾਲ-ਨਾਲ ਵੱਡੀਆਂ ਚੁਣੌਤੀਆਂ ਵੀ ਪੇਸ਼ ਕਰਦੀਆਂ ਹਨ। ਉਦਾਹਰਣ ਲਈ, ਨਵੀਆਂ ਤਕਨੀਕਾਂ ਸਾਨੂੰ ਬਿਹਤਰ ਸਿਹਤ ਸੰਭਾਲ ਦੀ ਉਮੀਦ ਦਿੰਦੀਆਂ ਹਨ, ਪਰ ਉਹ ਮੌਜੂਦਾ ਕਾਰੋਬਾਰੀ ਅਭਿਆਸਾਂ ਨੂੰ ਵੀ ਖ਼ਤਰੇ ਵਿੱਚ ਪਾਉਂਦੀਆਂ ਹਨ। ਅਸੀਂ ਹਾਸ਼ੀਏ 'ਤੇ ਪਹੁੰਚਾਉਣ ਲਈ ਟੈਕਨੋਲੋਜੀ ਦੀ ਵਰਤੋਂ ਕਰ ਸਕਦੇ ਹਾਂ। ਇਸ ਦੇ ਨਾਲ ਹੀ, ਟੈਕਨੋਲੋਜੀ ਨਵੇਂ ਖ਼ਤਰਿਆਂ ਦੇ ਨਾਲ ਸੁਰੱਖਿਆ ਪੈਰਾਡਾਈਮ ਨੂੰ ਮੁੜ ਖੋਜਦੀ ਹੈ। ਇੱਕ ਰਾਸ਼ਟਰ ਵਜੋਂ, ਸਾਡੇ ਕੋਲ ਆਪਣੀਆਂ ਚੋਣਾਂ ਨੂੰ ਮੁੜ ਸਥਾਪਿਤ ਕਰਨ ਦਾ ਮੌਕਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਇਸ ਤੇਜ਼ੀ ਨਾਲ ਬਦਲ ਰਹੀ ਦੁਨੀਆ ਵਿੱਚ ਆਪਣੇ ਮੌਕਿਆਂ ਅਤੇ ਖ਼ਤਰਿਆਂ ਦੇ ਨਾਲ, ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀਆਂ ਦੀ ਭੂਮਿਕਾ ਪਹਿਲਾਂ ਨਾਲੋਂ ਵੱਧ ਮਹੱਤਵਪੂਰਨ ਹੋ ਜਾਂਦੀ ਹੈ। ਇਨ੍ਹਾਂ ਅਰਾਜਕ ਸਥਿਤੀਆਂ ਨਾਲ ਨਜਿੱਠਣਾ ਅਤੇ ਭਾਰਤ ਅਤੇ ਦੁਨੀਆ ਦੇ ਲਈ ਵੀ ਸਰਬਸ੍ਰੇਸ਼ਠ ਸੁਨਿਸ਼ਚਿਤ ਕਰਨਾ, ਉਨ੍ਹਾਂ ਦੀ ਬੁੱਧੀ ਦੀ ਪਰਖ ਕਰੇਗਾ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਉਹ ਸਾਥੀ ਨਾਗਰਿਕਾਂ ਦੇ ਹਿਤ ਵਿੱਚ ਭਵਿੱਖ ਦੀਆਂ ਚੁਣੌਤੀਆਂ ਦਾ ਸਭ ਤੋਂ ਵਧੀਆ ਢੰਗ ਨਾਲ ਜਵਾਬ ਦੇਣਗੇ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਇੱਥੇ ਕਲਿੱਕ ਕਰੋ
********
ਡੀਐੱਸ/ਬੀਐੱਮ
(Release ID: 1863613)
Visitor Counter : 128