ਰੇਲ ਮੰਤਰਾਲਾ
ਕੈਬਨਿਟ ਨੇ ਨਵੀਂ ਦਿੱਲੀ, ਅਹਿਮਦਾਬਾਦ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (ਸੀਐੱਸਐੱਮਟੀ), ਮੁੰਬਈ ਰੇਲਵੇ ਸਟੇਸ਼ਨਾਂ ਦੇ ਪੁਨਰ-ਵਿਕਾਸ ਨੂੰ ਪ੍ਰਵਾਨਗੀ ਦਿੱਤੀ
Posted On:
28 SEP 2022 4:02PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਲਗਭਗ ₹10,000 ਕਰੋੜ ਦੇ ਕੁੱਲ ਨਿਵੇਸ਼ ਦੇ ਨਾਲ 3 ਪ੍ਰਮੁੱਖ ਰੇਲਵੇ ਸਟੇਸ਼ਨਾਂ ਦੇ ਪੁਨਰ-ਵਿਕਾਸ ਲਈ ਭਾਰਤੀ ਰੇਲਵੇ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ:
ਏ) ਨਵੀਂ ਦਿੱਲੀ ਰੇਲਵੇ ਸਟੇਸ਼ਨ;
ਬੀ) ਅਹਿਮਦਾਬਾਦ ਰੇਲਵੇ ਸਟੇਸ਼ਨ; ਅਤੇ
ਸੀ) ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (ਸੀਐੱਸਐੱਮਟੀ) ਮੁੰਬਈ
ਰੇਲਵੇ ਸਟੇਸ਼ਨ ਕਿਸੇ ਵੀ ਸ਼ਹਿਰ ਲਈ ਮਹੱਤਵਪੂਰਨ ਅਤੇ ਕੇਂਦਰੀ ਸਥਾਨ ਹੁੰਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੇਲਵੇ ਦੇ ਕਾਯਾਕਲਪ ਵਿੱਚ ਸਟੇਸ਼ਨਾਂ ਦੇ ਵਿਕਾਸ ਨੂੰ ਮਹੱਤਵ ਦਿੱਤਾ ਹੈ। ਅੱਜ ਦੇ ਕੈਬਨਿਟ ਦੇ ਫ਼ੈਸਲੇ ਨੇ ਸਟੇਸ਼ਨ ਵਿਕਾਸ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। 199 ਸਟੇਸ਼ਨਾਂ ਦੇ ਪੁਨਰ-ਵਿਕਾਸ ਦਾ ਕੰਮ ਚਲ ਰਿਹਾ ਹੈ। ਇਨ੍ਹਾਂ ਵਿੱਚੋਂ 47 ਸਟੇਸ਼ਨਾਂ ਲਈ ਟੈਂਡਰ ਜਾਰੀ ਕਰ ਦਿੱਤੇ ਗਏ ਹਨ। ਬਾਕੀ ਦੇ ਸਟੇਸ਼ਨਾਂ ਲਈ ਮਾਸਟਰ ਪਲਾਨਿੰਗ ਅਤੇ ਡਿਜ਼ਾਈਨ ਦਾ ਕੰਮ ਚਲ ਰਿਹਾ ਹੈ। 32 ਸਟੇਸ਼ਨਾਂ ਲਈ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਅੱਜ ਕੈਬਨਿਟ ਨੇ ₹10,000 ਕਰੋੜ ਦੇ ਨਿਵੇਸ਼ ਨਾਲ 3 ਪ੍ਰਮੁੱਖ ਰੇਲਵੇ ਸਟੇਸ਼ਨਾਂ ਵੀਂ ਦਿੱਲੀ, ਅਹਿਮਦਾਬਾਦ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (ਸੀਐੱਸਐੱਮਟੀ), ਮੁੰਬਈ ਨੂੰ ਮਨਜ਼ੂਰੀ ਦਿੱਤੀ ਹੈ।
ਸਟੇਸ਼ਨ ਡਿਜ਼ਾਈਨ ਦੇ ਮਿਆਰੀ ਤੱਤ ਹੇਠਲਿਖਤ ਹੋਣਗੇ:
1. ਹਰ ਸਟੇਸ਼ਨ 'ਤੇ ਪ੍ਰਚੂਨ, ਕੈਫੇਟੇਰੀਆ, ਮਨੋਰੰਜਨ ਸੁਵਿਧਾਵਾਂ ਲਈ ਸਥਾਨਾਂ ਦੇ ਨਾਲ ਇੱਕ ਸਥਾਨ 'ਤੇ ਸਾਰੀਆਂ ਯਾਤਰੀ ਸੁਵਿਧਾਵਾਂ ਵਾਲਾ ਇੱਕ ਵਿਸ਼ਾਲ ਛੱਤ ਵਾਲਾ ਪਲਾਜ਼ਾ (36/72/108 ਮੀਟਰ) ਹੋਵੇਗਾ।
2. ਰੇਲਵੇ ਪਟੜੀਆਂ ਦੇ ਦੋਵੇਂ ਪਾਸੇ ਸਟੇਸ਼ਨ ਇਮਾਰਤ ਦੇ ਨਾਲ ਸ਼ਹਿਰ ਦੇ ਦੋਵੇਂ ਪਾਸੇ ਸਟੇਸ਼ਨ ਨਾਲ ਜੁੜੇ ਹੋਣਗੇ।
3. ਫੂਡ ਕੋਰਟ, ਉਡੀਕ ਖੇਤਰ, ਬੱਚਿਆਂ ਲਈ ਖੇਡਣ ਦਾ ਸਥਾਨ, ਸਥਾਨਕ ਉਤਪਾਦਾਂ ਲਈ ਜਗ੍ਹਾ ਆਦਿ ਵਰਗੀਆਂ ਸੁਵਿਧਾਵਾਂ ਉਪਲਬਧ ਹੋਣਗੀਆਂ।
4. ਸ਼ਹਿਰ ਦੇ ਅੰਦਰ ਸਥਿਤ ਸਟੇਸ਼ਨਾਂ ਵਿੱਚ ਸਿਟੀ ਸੈਂਟਰ ਵਰਗੀ ਜਗ੍ਹਾ ਹੋਵੇਗੀ।
5. ਸਟੇਸ਼ਨਾਂ ਨੂੰ ਆਰਾਮਦਾਇਕ ਬਣਾਉਣ ਲਈ, ਉਚਿਤ ਰੋਸ਼ਨੀ, ਰਸਤਾ ਲੱਭਣ/ਸੰਕੇਤ, ਧੁਨੀ ਵਿਗਿਆਨ, ਲਿਫਟਾਂ/ਐਸਕੇਲੇਟਰ/ਟ੍ਰੈਵਲੇਟਰ ਹੋਣਗੇ।
6. ਟ੍ਰੈਫਿਕ ਦੀ ਸੁਚਾਰੂ ਆਵਾਜਾਈ ਲਈ ਮਾਸਟਰ ਪਲਾਨ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਪਾਰਕਿੰਗ ਦੀ ਢੁਕਵੀਂ ਸੁਵਿਧਾ ਹੈ।
7. ਟ੍ਰਾਂਸਪੋਰਟੇਸ਼ਨ ਦੇ ਹੋਰ ਮਾਧਿਅਮਾਂ ਜਿਵੇਂ ਕਿ ਮੈਟਰੋ, ਬੱਸ ਆਦਿ ਨਾਲ ਏਕੀਕਰਣ ਹੋਵੇਗਾ।
8. ਗ੍ਰੀਨ ਬਿਲਡਿੰਗ ਤਕਨੀਕਾਂ ਦੀ ਵਰਤੋਂ ਕੀਤੀ ਜਾਵੇਗੀ, ਜਿਸ ਵਿੱਚ ਸੌਰ ਊਰਜਾ, ਪਾਣੀ ਦੀ ਸੰਭਾਲ/ਰੀਸਾਈਕਲਿੰਗ ਅਤੇ ਰੁੱਖਾਂ ਦੇ ਕਵਰ ਵਿੱਚ ਸੁਧਾਰ ਕੀਤਾ ਜਾਵੇਗਾ।
9. ਦਿਵਯਾਂਗ ਪੱਖੀ ਸੁਵਿਧਾਵਾਂ ਪ੍ਰਦਾਨ ਕਰਨ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ।
10. ਇਨ੍ਹਾਂ ਸਟੇਸ਼ਨਾਂ ਨੂੰ ਇੰਟੈਲੀਜੈਂਟ ਬਿਲਡਿੰਗ ਦੇ ਸੰਕਲਪ 'ਤੇ ਵਿਕਸਿਤ ਕੀਤਾ ਜਾਵੇਗਾ।
11. ਇੱਥੇ ਵੱਖ-ਵੱਖ ਆਗਮਨ/ਰਵਾਨਗੀ, ਕਲੱਟਰ ਮੁਕਤ ਪਲੈਟਫਾਰਮ, ਬਿਹਤਰ ਸਤ੍ਹਾ, ਪੂਰੀ ਤਰ੍ਹਾਂ ਕਵਰ ਕੀਤੇ ਪਲੈਟਫਾਰਮ ਹੋਣਗੇ।
12. ਸਟੇਸ਼ਨ ਸੀਸੀਟੀਵੀ ਅਤੇ ਐਕਸੈੱਸ ਕੰਟਰੋਲ ਨਾਲ ਸੁਰੱਖਿਅਤ ਹੋਣਗੇ।
13. ਇਹ ਪ੍ਰਤੀਕਾਤਮਕ ਸਟੇਸ਼ਨ ਇਮਾਰਤਾਂ ਹੋਣਗੀਆਂ।
************
ਡੀਐੱਸ
(Release ID: 1863154)
Visitor Counter : 168