ਜਲ ਸ਼ਕਤੀ ਮੰਤਰਾਲਾ
ਕੈਬਨਿਟ ਨੇ ਭਾਰਤ ਅਤੇ ਬੰਗਲਾਦੇਸ਼ ਦੀ ਸਾਂਝੀ ਸਰਹੱਦ ਵਿੱਚੋਂ ਲੰਘਦੀ ਕੁਸ਼ਿਯਾਰਾ ਨਦੀ ਵਿੱਚੋਂ ਹਰੇਕ ਪਾਸੇ ਤੋਂ 153 ਕਿਊਸਿਕ ਤੱਕ ਪਾਣੀ ਦੀ ਨਿਕਾਸੀ ਲਈ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ
Posted On:
28 SEP 2022 3:59PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ ਭਾਰਤ ਗਣਰਾਜ ਅਤੇ ਬੰਗਲਾਦੇਸ਼ ਗਣਰਾਜ ਦੀ ਸਰਕਾਰ ਦਰਮਿਆਨ ਭਾਰਤ ਅਤੇ ਬੰਗਲਾਦੇਸ਼ ਨੂੰ ਸਾਂਝੀ ਸਰਹੱਦ ਵਿੱਚੋਂ ਲੰਘਦੀ ਕੁਸ਼ਿਯਾਰਾ (Kushiyara) ਨਦੀ ਤੋਂ ਦੋਵਾਂ ਪਾਸਿਓਂ 153 ਕਿਊਸਿਕ ਤੱਕ ਦਾ ਪਾਣੀ ਕੱਢਣ ਲਈ ਇੱਕ ਸਹਿਮਤੀ ਪੱਤਰ (ਐੱਮਓਯੂ) ਨੂੰ ਕਾਰਜ-ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ।
6 ਸਤੰਬਰ, 2022 ਨੂੰ ਜਲ ਸ਼ਕਤੀ ਮੰਤਰਾਲੇ, ਭਾਰਤ ਗਣਰਾਜ ਸਰਕਾਰ ਅਤੇ ਜਲ ਸੰਸਾਧਨ ਮੰਤਰਾਲੇ, ਲੋਕ ਗਣਰਾਜ ਸਰਕਾਰ, ਬੰਗਲਾਦੇਸ਼ ਸਰਕਾਰ ਦੇ ਦਰਮਿਆਨ ਭਾਰਤ ਅਤੇ ਬੰਗਲਾਦੇਸ਼ ਸਾਂਝੀ ਸਰਹੱਦੀ ਨਦੀ ਕੁਸ਼ਿਯਾਰਾ ਤੋਂ ਖੁਸ਼ਕ ਮੌਸਮ (1 ਨਵੰਬਰ ਤੋਂ 31 ਮਈ) ਦੌਰਾਨ ਆਪਣੀ ਖ਼ਪਤ ਵਾਲੇ ਪਾਣੀ ਦੀ ਜ਼ਰੂਰਤ ਲਈ 153 ਕਿਊਸਿਕ ਤੱਕ ਪਾਣੀ ਦੀ ਨਿਕਾਸੀ ਕਰਨ ਲਈ ਸਹਿਮਤੀ ਪੱਤਰ 'ਤੇ ਹਸਤਾਖਰ ਕੀਤੇ ਗਏ ਸਨ।
ਇਹ ਸਮਝੌਤਾ ਅਸਾਮ ਸਰਕਾਰ ਨੂੰ ਖੁਸ਼ਕ ਸੀਜ਼ਨ (1 ਨਵੰਬਰ ਤੋਂ 31 ਮਈ) ਦੌਰਾਨ ਕੁਸ਼ਿਯਾਰਾ ਨਦੀ ਦੇ ਸਾਂਝੇ ਹਿੱਸੇ ਤੋਂ 153 ਕਿਊਸਿਕ ਪਾਣੀ ਕੱਢਣ ਦੇ ਸਮਰੱਥ ਬਣਾਏਗਾ।
ਖੁਸ਼ਕ ਮੌਸਮ ਦੌਰਾਨ ਹਰੇਕ ਪਾਸੇ ਪਾਣੀ ਦੀ ਨਿਕਾਸੀ ਦੀ ਨਿਗਰਾਨੀ ਕਰਨ ਲਈ ਦੋਵਾਂ ਦੇਸ਼ਾਂ ਦੁਆਰਾ ਇੱਕ ਸਾਂਝੀ ਨਿਗਰਾਨੀ ਟੀਮ ਬਣਾਈ ਜਾਵੇਗੀ।
**********
ਡੀਐੱਸ
(Release ID: 1863079)
Visitor Counter : 145