ਮੰਤਰੀ ਮੰਡਲ

ਕੈਬਨਿਟ ਨੇ 01.07.2022 ਤੋਂ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਮਹਿੰਗਾਈ ਭੱਤੇ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਰਾਹਤ ਦੀ ਅਤਿਰਿਕਤ ਕਿਸ਼ਤ ਰਿਲੀਜ਼ ਕਰਨ ਦੀ ਪ੍ਰਵਾਨਗੀ ਦਿੱਤੀ

Posted On: 28 SEP 2022 4:05PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਕੈਬਨਿਟ ਨੇ 01.07.2022 ਤੋਂ ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ ਦੀ 4% ਦੀ ਅਤਿਰਿਕਤ ਕਿਸ਼ਤ ਰਿਲੀਜ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ, ਜੋ ਕਿ ਜੂਨ, 2022 ਨੂੰ ਖ਼ਤਮ ਹੋਣ ਵਾਲੀ ਅਵਧੀ ਲਈ ਆਲ ਇੰਡੀਆ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੀ 12 ਮਾਸਿਕ ਔਸਤ ਵਿੱਚ ਪ੍ਰਤੀਸ਼ਤ ਵਾਧੇ ਦੇ ਅਧਾਰ 'ਤੇ ਹੈ।

 

ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਕ੍ਰਮਵਾਰ ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ ਦੀ ਵਧੀ ਹੋਈ ਰਕਮ 01.07.2022 ਤੋਂ ਮਿਲੇਗੀ।

 

ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਮਹਿੰਗਾਈ ਭੱਤੇ ਦੇ ਇਸ ਵਾਧੇ ਦੇ ਕਾਰਨ 6,591.36 ਕਰੋੜ ਰੁਪਏ ਸਾਲਾਨਾ;  ਅਤੇ ਵਿੱਤੀ ਵਰ੍ਹੇ 2022-23 ਵਿੱਚ 4,394.24 ਕਰੋੜ ਰੁਪਏ (ਯਾਨੀ ਜੁਲਾਈ, 2022 ਤੋਂ ਫਰਵਰੀ, 2023 ਤੱਕ 8 ਮਹੀਨਿਆਂ ਦੀ ਅਵਧੀ ਲਈ) ਅਤਿਰਿਕਤ ਵਿੱਤੀ ਪ੍ਰਭਾਵ ਹੋਣ ਦਾ ਅਨੁਮਾਨ ਹੈ।

 

ਪੈਨਸ਼ਨਰਾਂ ਨੂੰ ਮਹਿੰਗਾਈ ਰਾਹਤ ਦੇ ਇਸ ਵਾਧੇ ਦੇ ਕਾਰਨ 6,261.20 ਕਰੋੜ ਰੁਪਏ ਸਾਲਾਨਾ;  ਅਤੇ ਵਿੱਤੀ ਵਰ੍ਹੇ 2022-23 ਵਿੱਚ 4,174.12 ਕਰੋੜ ਰੁਪਏ (ਯਾਨੀ ਜੁਲਾਈ, 2022 ਤੋਂ ਫਰਵਰੀ, 2023 ਤੱਕ 8 ਮਹੀਨਿਆਂ ਦੀ ਅਵਧੀ ਲਈ) ਅਤਿਰਿਕਤ ਵਿੱਤੀ ਪ੍ਰਭਾਵ ਹੋਣ ਦਾ ਅਨੁਮਾਨ ਹੈ।

 

ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ ਦੋਵਾਂ ਦੇ ਕਾਰਨ ਖਜ਼ਾਨੇ 'ਤੇ ਸੰਯੁਕਤ ਰੂਪ ਵਿੱਚ ਸਾਲਾਨਾ 12,852.56 ਕਰੋੜ ਰੁਪਏ;  ਅਤੇ ਵਿੱਤੀ ਵਰ੍ਹੇ 2022-23 ਵਿੱਚ 8,568.36 ਕਰੋੜ ਰੁਪਏ (ਯਾਨੀ ਜੁਲਾਈ, 2022 ਤੋਂ ਫਰਵਰੀ, 2023 ਤੱਕ 8 ਮਹੀਨਿਆਂ ਦੀ ਅਵਧੀ ਲਈ) ਦਾ ਅਤਿਰਿਕਤ ਵਿੱਤੀ ਪ੍ਰਭਾਵ ਪਵੇਗਾ।

*********

 

ਡੀਐੱਸ



(Release ID: 1863075) Visitor Counter : 192