ਪੇਂਡੂ ਵਿਕਾਸ ਮੰਤਰਾਲਾ
ਜਲਦੂਤ ਐਪ ਦੀ ਰਾਸ਼ਟਰੀ ਸ਼ੁਰੂਆਤ
ਕੇਂਦਰੀ ਗ੍ਰਾਮੀਣ ਵਿਕਾਸ ਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਕੱਲ੍ਹ ਇਸ ਐਪ ਦੀ ਸ਼ੁਰੂਆਤ ਕਰਨਗੇ
ਗ੍ਰਾਮੀਣ ਵਿਕਾਸ ਮੰਤਰਾਲੇ ਨੇ ਕਿਸੇ ਪਿੰਡ ਵਿੱਚ ਚੁਣੇ ਹੋਏ ਖੂਹਾਂ ਦੇ ਜਲ ਪੱਧਰ ਦਾ ਪਤਾ ਲਗਾਉਣ ਦੇ ਲਈ ਦੇਸ਼ ਭਰ ਵਿੱਚ ਉਪਯੋਗ ਦੇ ਲਈ ਇਹ “ਜਲਦੂਤ ਐਪ” ਵਿਕਸਿਤ ਕੀਤਾ ਹੈ
Posted On:
26 SEP 2022 4:49PM by PIB Chandigarh
ਗ੍ਰਾਮੀਣ ਵਿਕਾਸ ਮੰਤਰਾਲੇ ਨੇ “ਜਲਦੂਤ ਐਪ” ਵਿਕਸਿਤ ਕੀਤਾ ਹੈ ਜਿਸ ਦਾ ਉਪਯੋਗ ਦੇਸ਼ ਦੇ ਕਿਸੇ ਵੀ ਪਿੰਡ ਦੇ ਚੁਣੇ ਹੋਏ ਖੂਹਾਂ ਦੇ ਜਲ ਪੱਧਰ ਦਾ ਪਤਾ ਲਗਾਉਣ ਦੇ ਲਈ ਕੀਤਾ ਜਾਵੇਗਾ। ਕੇਂਦਰੀ ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ, ਸ਼੍ਰੀ ਗਿਰੀਰਾਜ ਸਿੰਘ ਕੱਲ੍ਹ ਨਵੀਂ ਦਿੱਲੀ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ “ਜਲਦੂਤ ਐਪ” ਲਾਂਚ ਕਰਨਗੇ।
ਜਲਦੂਤ ਐਪ ਗ੍ਰਾਮ ਰੋਜ਼ਗਾਰ ਸਹਾਇਕ (ਜੀਆਰਐੱਸ) ਨੂੰ ਸਾਲ ਵਿੱਚ ਦੋ ਵਾਰ (ਪ੍ਰੀ-ਮੌਨਸੂਨ ਅਤੇ ਪੋਸਟ-ਮੌਨਸੂਨ) ਚੁਣੇ ਹੋਏ ਖੂਹਾਂ ਦੇ ਜਲ ਪੱਧਰ ਨੂੰ ਮਾਪਣ ਵਿੱਚ ਸਮਰੱਥ ਬਣਾਵੇਗਾ। ਹਰੇਕ ਪਿੰਡ ਵਿੱਚ ਲੋੜੀਂਦਾ ਸੰਖਿਆ ਵਿੱਚ ਮਾਪ ਥਾਵਾਂ (2-3) ਦੀ ਚੋਣ ਕਰਨ ਦੀ ਜ਼ਰੂਰਤ ਹੋਵੇਗੀ। ਜੋ ਉਸ ਪਿੰਡ ਵਿੱਚ ਗ੍ਰਾਉਂਡ ਵਾਟਰ ਲੈਵਲ ਦੇ ਪ੍ਰਤੀਨਿਧੀ ਹੋਣਗੇ।
ਇਹ ਐਪ ਪੰਚਾਇਤਾਂ ਨੂੰ ਮਜ਼ਬੂਤ ਡੇਟਾ ਦੇ ਨਾਲ ਸਹਾਇਤਾ ਪ੍ਰਦਾਨ ਕਰੇਗਾ, ਜਿਸ ਦਾ ਉਪਯੋਗ ਅੱਗੇ ਕਾਰਜਾਂ ਦੀ ਬਿਹਤਰ ਯੋਜਨਾ ਦੇ ਲਈ ਕੀਤਾ ਜਾ ਸਕਦਾ ਹੈ। ਭੂਜਲ ਡੇਟਾ ਦਾ ਉਪਯੋਗ ਗ੍ਰਾਮ ਪੰਚਾਇਤ ਵਿਕਾਸ ਯੋਜਨਾ (ਜੀਪੀਡੀਪੀ) ਅਤੇ ਮਹਾਤਮਾ ਗਾਂਧੀ ਨਰੇਗਾ ਯੋਜਨਾ ਅਭਿਯਾਸ ਦੇ ਹਿੱਸੇ ਦੇ ਰੂਪ ਵਿੱਚ ਕੀਤਾ ਜਾ ਸਕਦਾ ਹੈ। ਇਸ ਦੇ ਇਲਾਵਾ ਇਸ ਡੇਟਾ ਦਾ ਉਪਯੋਗ ਵਿਭਿੰਨ ਪ੍ਰਕਾਰ ਦੇ ਰਿਸਰਚ ਅਤੇ ਹੋਰ ਉਦੇਸ਼ਾਂ ਦੇ ਲਈ ਵੀ ਕੀਤਾ ਜਾ ਸਕਦਾ ਹੈ।
ਦੇਸ਼ ਨੇ ਗ੍ਰਾਮੀਣ ਅਤੇ ਸ਼ਹਿਰੀ ਦੋਵੇਂ ਖੇਤਰਾਂ ਵਿੱਚ ਵਾਟਰਸ਼ੇਡ ਵਿਕਾਸ, ਵਣੀਕਰਨ, ਵਾਟਰ ਬੌਡੀ ਡਿਵੈਲਪਮੈਂਟ ਅਤੇ ਨਵੀਨੀਕਰਨ, ਰੇਨ ਵਾਟਰ ਹਾਰਵੈਸਟਿੰਗ ਆਦਿ ਦੇ ਮਾਧਿਅਮ ਨਾਲ ਜਲ ਪ੍ਰਬੰਧਨ ਵਿੱਚ ਸੁਧਾਰ ਦੇ ਲਈ ਕਈ ਕਦਮ ਉਠਾਏ ਹਨ। ਹਾਲਾਕਿ, ਭੂਜਲ ਦੀ ਨਿਕਾਸੀ, ਨਾਲ ਹੀ ਭੂਜਲ ਜਲ ਸਰੋਤਾਂ ਦਾ ਉਪਯੋਗ ਦੇਸ਼ ਦੇ ਕਈ ਹਿੱਸਿਆਂ ਵਿੱਚ ਗੰਭੀਰ ਪੱਧਰ ‘ਤੇ ਪਹੁੰਚ ਗਿਆ ਹੈ, ਜਿਸ ਦੇ ਨਤੀਜੇ ਸਦਕਾ ਜਲ ਪੱਧਰ ਵਿੱਚ ਜ਼ਿਕਰਯੋਗ ਕਮੀ ਆਈ ਹੈ, ਜਿਸ ਨਾਲ ਕਿਸਾਨਾਂ ਸਮੇਤ ਸਾਰੇ ਸਮੁਦਾਇਆਂ ਨੂੰ ਪੇਰਸ਼ਾਨੀ ਹੋ ਰਹੀ ਹੈ। ਇਸ ਲਈ ਦੇਸ਼ ਭਰ ਵਿੱਚ ਜਲ ਪੱਧਰ ਦਾ ਮਾਪਨ ਅਤੇ ਅਵਲੋਕਨ ਜ਼ਰੂਰੀ ਹੋ ਗਿਆ ਹੈ।
ਕੱਲ੍ਹ ਆਯੋਜਿਤ ਹੋਣ ਵਾਲੇ ਜਲਦੂਤ ਐਪ ਲਾਂਚ ਸਮਾਰੋਹ ਵਿੱਚ ਕੇਂਦਰੀ ਗ੍ਰਾਮੀਣ ਵਿਕਾਸ ਅਤੇ ਇਸਪਾਤ ਰਾਜ ਮੰਤਰੀ, ਸ਼੍ਰੀ ਫੱਗਣ ਸਿੰਘ ਕੁਲਸਤੇ; ਕੇਂਦਰੀ ਗ੍ਰਾਮੀਣ ਵਿਕਾਸ, ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ, ਸਾਧਵੀ ਨਿਰੰਜਰ ਜਯੋਤੀ ਅਤੇ ਕੇਂਦਰੀ ਪੰਚਾਇਤੀ ਰਾਜ ਦੇ ਰਾਜ ਮੰਤਰੀ, ਸ਼੍ਰੀ ਕਪਿਲ ਮੋਰੇਸ਼ਵਰ ਪਾਟਿਲ, ਗ੍ਰਾਮੀਣ ਵਿਕਾਸ ਵਿਭਾਗ ਦੇ ਸਕੱਤਰ, ਸ਼੍ਰੀ ਨਾਗੇਂਦਰ ਨਾਥ ਸਿਨ੍ਹਾ; ਸਕੱਤਰ, ਭੂਮੀ ਸੰਸਾਧਨ ਵਿਭਾਗ, ਸ਼੍ਰੀ ਅਜੈ ਤਿਰਕੀ; ਸਕੱਤਰ, ਪੰਚਾਇਤੀ ਰਾਜ ਮੰਤਰਾਲਾ, ਸ਼੍ਰੀ ਸੁਨੀਲ ਕੁਮਾਰ ਅਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੌਜੂਦ ਰਹਿਣਗੇ। ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਨਿਧੀ ਵੀਡੀਓ-ਕਾਨਫਰੰਸਿੰਗ ਦੇ ਮਾਧਿਅਮ ਨਾਲ ਪ੍ਰੋਗਰਾਮ ਵਿੱਚ ਸਾਮਲ ਹੋਣਗੇ।
****
ਐੱਸਐੱਨਸੀ/ਐੱਨਆਰ/ਪੀਕੇ/ਐੱਮਐੱਸ
(Release ID: 1862740)
Visitor Counter : 166