ਸ਼ਹਿਰੀ ਹਵਾਬਾਜ਼ੀ ਮੰਤਰਾਲਾ
azadi ka amrit mahotsav

ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ, ਜਨਰਲ ਡਾ. ਵੀ. ਕੇ. ਸਿੰਘ (ਰਿਟਾਇਰਡ) ਨੇ ਦਿੱਲੀ ਤੋਂ ਸ਼ਿਮਲਾ ਦੇ ਦਰਮਿਆਨ ਸਿੱਧੀ ਉੜਾਨ (flight) ਦਾ ਉਦਘਾਟਨ ਕੀਤਾ


ਅਲਾਇੰਸ ਏਅਰ ਦੁਆਰਾ ਦਿੱਲੀ-ਸ਼ਿਮਲਾ-ਦਿੱਲੀ ਉੜਾਨ (flight) 26 ਸਤੰਬਰ 2022 ਤੋਂ ਪ੍ਰਤੀਦਿਨ ਸੰਚਾਲਿਤ ਹੋਵੇਗੀ

ਆਰਸੀਐੱਸ ਉੜਾਨ ਦੇ ਤਹਿਤ, ਫਲਾਈਟ ਖੇਤਰ ਵਿੱਚ ਟੂਰਿਜ਼ਮ ਅਤੇ ਵਪਾਰ ਨੂੰ ਹੁਲਾਰਾ ਦੇਵੇਗੀ

Posted On: 26 SEP 2022 6:56PM by PIB Chandigarh

ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ, ਜਨਰਲ ਡਾ. ਵੀ. ਕੇ. ਸਿੰਘ (ਰਿਟਾਇਰਡ) ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਜੈ ਰਾਮ ਠਾਕੁਰ ਨੇ ਅੱਜ ਆਰਸੀਐੱਸ ਉੜਾਨ ਯੋਜਨਾ ਦੇ ਤਹਿਤ ਗਾਜੀਆਬਾਦ ਦੇ ਹਿੰਡਨ ਹਵਾਈ ਅੱਡੇ ‘ਤੇ ਦਿੱਲੀ ਤੋਂ ਸ਼ਿਮਲਾ ਦੇ ਲਈ ਸਿੱਧੀ ਉੜਾਨ (flight) ਦਾ ਉਦਘਾਟਨ ਕੀਤਾ।

https://ci3.googleusercontent.com/proxy/oXPpAFlPnxAWm6CHIF0LH87zZnG4BBSyK330qhPLrGujriHbgdCnLEbRLD0MgNdbZd1CFuSXn-Fi6NEyomslW4embKOI0dTfudQuwFKBStjsENUei5QLuCPgGQ=s0-d-e1-ft#https://static.pib.gov.in/WriteReadData/userfiles/image/image001ZL3J.jpghttps://ci6.googleusercontent.com/proxy/N3xb5pHUxrL-w5FGqFj34TD4jqG1JzYSpg5DxgqNZXCO0qzZhuWpvwI68XOVgH6M-bzYnSFaEwUWnGgU5aIoUFvyuj5x7FBIO2HGGtKe_MHlSlC__POfaM_CFA=s0-d-e1-ft#https://static.pib.gov.in/WriteReadData/userfiles/image/image002FZ8J.jpg

 

ਉਦਘਾਟਨ ਦੇ ਦੌਰਾਨ ਸ਼੍ਰੀ ਰਾਜੀਵ ਬੰਸਲ, ਸਕੱਤਰ ਐੱਮਓਸੀਏ, ਸ਼੍ਰੀਮਤੀ ਉਸ਼ਾ ਪਾਧੀ, ਐਡੀਸ਼ਨਲ ਸਕੱਤਰ, ਐੱਮਓਸੀਏ, ਸ਼੍ਰੀ ਸੁਰੇਸ਼ ਕਸ਼ਯਪ, ਸਾਂਸਦ (ਲੋਕ ਸਭਾ), ਹਿਮਾਚਲ ਸਰਕਾਰ ਦੇ ਪ੍ਰਿੰਸੀਪਲ ਸਕੱਤਰ, ਸ਼੍ਰੀ ਦੇਵੇਸ਼ ਕੁਮਾਰ, ਸ਼੍ਰੀ ਵਿਕ੍ਰਮ ਦੱਤ, ਸੀਐੱਮਡੀ ਏਆਈਏਐੱਚਐੱਲ, ਸ਼੍ਰੀ ਵਿਨੀਤ ਸੂਦ, ਸੀਈਓ ਅਲਾਇੰਸ ਏਅਰ ਅਤੇ ਐੱਮਓਸੀਏ, ਏਏਆਈ, ਹਿਮਾਚਲ ਪ੍ਰਦੇਸ਼ ਸਰਕਾਰ ਅਤੇ ਅਲਾਇੰਸ ਏਅਰ ਦੇ ਹੋਰ ਪਤਵੰਤੇ ਵੀ ਮੌਜੂਦ ਰਹੇ।

 

ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਦਰਮਿਆਨ ਹਵਾਈ ਸੰਪਰਕ ਨੂੰ ਵਧਾਉਣ ਦੇ ਲਈ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਅਤੇ ਅਲਾਇੰਸ ਏਅਰ ਨੇ ਦਿੱਲੀ-ਸ਼ਿਮਲਾ-ਦਿੱਲੀ ਉੜਾਨ ਦੀ ਪੇਸ਼ਕਸ਼ ਕੀਤੀ ਹੈ ਜੋ 26 ਸਤੰਬਰ 2022 ਤੋਂ ਦੈਨਿਕ ਰੂਪ ਤੋਂ ਪ੍ਰਭਾਵੀ ਹੋਵੇਗੀ। ਇਹ ਉੜਾਨ (flight) ਬਿਲਕੁਲ ਨਵੇਂ ਏਟੀਆਰ42-600 ਦੇ ਨਾਲ ਸੰਚਾਲਿਤ ਹੋਵੇਗੀ।

 

ਸ਼ੁਰੂਆਤ ਵਿੱਚ, ਅਲਾਇੰਸ ਏਅਰ ਦੀ ਇਸ ਉੜਾਨ (flight) ਨੂੰ 2017 ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਹਰੀ ਝੰਡੀ ਦਿਖਾਈ ਗਈ ਸੀ। ਉੜਾਨ ਦੇ ਤਹਿਤ 2 ਸਾਲ ਤੋਂ ਵੱਧ ਸਮੇਂ ਤੱਕ ਸੰਚਾਲਨ ਦੇ ਬਾਅਦ, ਹਵਾਈ ਅੱਡੇ ਦੇ ਨਵੀਨੀਕਰਨ ਅਤੇ ਉਪਯੁਕਤ ਜਹਾਜ਼ ਦੀ ਅਨਉਪਲਬਧਤਾ ਦੇ ਕਾਰਨ ਇਸ ਉੜਾਨ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਦਰਮਿਆਨ, ਏਏਆਈ ਨੇ ਸ਼ਿਮਲਾ ਹਵਾਈ ਅੱਡੇ ਦੀ ਮੁਰੰਮਤ ਕੀਤੀ ਹੈ ਅਤੇ ਅਲਾਇੰਸ ਏਅਰ ਨੇ ਵਿਸ਼ੇਸ਼ ਤੌਰ ‘ਤੇ ਹਿਮਾਚਲ ਪ੍ਰਦੇਸ਼ ਦੇ ਹਵਾਈ ਅੱਡਿਆਂ ਨੂੰ ਜੋੜਣ ਦੇ ਲਈ ਏਟੀਆਰ-42 ਜਹਾਜ਼ਾਂ ਨੂੰ ਸ਼ਾਮਲ ਕੀਤਾ ਹੈ।

 

ਰਾਜ ਮੰਤਰੀ ਜਨਰਲ ਡਾ. ਵੀ. ਕੇ. ਸਿੰਘ (ਰਿਟਾਇਰਡ) ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਉੜਾਨ ਸ਼ਿਮਲਾ ਅਤੇ ਦਿੱਲੀ ਐੱਨਸੀਆਰ ਦੇ ਲੋਕਾਂ ਦੇ ਲਈ ਸੁਵਿਧਾ ਪ੍ਰਦਾਨ ਕਰੇਗੀ। ਮੰਤਰਾਲਾ ਇਸ ਏਟੀਆਰ ਕਨੈਕਟੀਵਿਟੀ ਨੂੰ ਸ਼ਿਮਲਾ ਤੋਂ ਕੁੱਲੂ ਅਤੇ ਸ਼ਿਮਲਾ ਤੋਂ ਧਰਮਸ਼ਾਲਾ ਤੱਕ ਵਧਾਉਣ ਦੇ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਰਾਜ ਸਰਕਾਰ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਸਮਰਥਨ ਅਤੇ ਸਹਿਯੋਗ ਦੇ ਲਈ ਧੰਨਵਾਦ ਕੀਤੀ।

 

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਜੈਰਾਮ ਠਾਕੁਰ ਨੇ ਖੇਤਰ ਦੀ ਜ਼ਰੂਰਤ ਦੇ ਅਧਾਰ ‘ਤੇ ਏਟੀਆਰ ਕਨੈਕਟੀਵਿਟੀ ਪ੍ਰਦਾਨ ਕਰਨ ਦੇ ਲਈ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਪ੍ਰਤੀ ਧੰਨਵਾਦ ਵਿਅਕਤ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਰਾਜ ਸਰਕਾਰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸਹਿਯੋਗ ਨਾਲ ਰਾਜ ਵਿੱਚ ਹੋਰ ਵੱਧ ਸੰਪਰਕ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ।

 

ਫਲਾਈਟ 9ਆਈ 821 ਦਿੱਲੀ ਤੋਂ 07.10 ਵਜੇ ਰਵਾਨਾ ਹੋਵੇਗੀ ਅਤੇ 08.20 ਵਜੇ ਸ਼ਿਮਲਾ ਪਹੁੰਚੇਗੀ। ਫਲਾਈ 9ਆਈ 822 ਸ਼ਿਮਲਾ ਤੋਂ 08.50 ਵਜੇ ਰਵਾਨਾ ਹੋਵੇਗੀ ਅਤੇ 10.00 ਵਜੇ ਦਿੱਲੀ ਪਹੁੰਚੇਗੀ। ਦਿੱਲੀ-ਸ਼ਿਮਲਾ ਅਤੇ ਸ਼ਿਮਲਾ-ਦਿੱਲੀ ਦੇ ਲਈ ਸਾਰੇ ਫੀਸ ਮਿਲਾ ਕੇ ਸ਼ੁਰੂਆਤੀ ਕਿਰਾਇਆ 2141/- ਰੁਪਏ ਹੋਵੇਗਾ।

*******

ਵਾਈਬੀ/ਡੀਐੱਨਐੱਸ


(Release ID: 1862737)
Read this release in: Hindi , English , Urdu , Bengali