ਵਣਜ ਤੇ ਉਦਯੋਗ ਮੰਤਰਾਲਾ

ਵਿਦੇਸ਼ੀ ਵਪਾਰ ਨੀਤੀ ਛੇ ਮਹੀਨਿਆਂ ਲਈ ਵਧਾਈ

Posted On: 26 SEP 2022 7:40PM by PIB Chandigarh

ਸਰਕਾਰ ਨੂੰ ਨਿਰਯਾਤ ਪ੍ਰੋਤਸਾਹਨ ਪਹੀਸ਼ਦਾਂ ਅਤੇ ਪ੍ਰਮੁੱਖ ਬਰਾਮਦਕਾਰਾਂ ਤੋਂ ਬੇਨਤੀਆਂ ਪ੍ਰਾਪਤ ਹੋਈਆਂ ਹਨ ਕਿ ਮੌਜੂਦਾ ਵਿਦੇਸ਼ੀ ਵਪਾਰ ਨੀਤੀ (2015-20) ਨੂੰ ਜਾਰੀ ਰੱਖਣਾ ਚਾਹੀਦਾ ਹੈ, ਜਿਸ ਨੂੰ ਸਮੇਂ-ਸਮੇਂ 'ਤੇ ਵਧਾਇਆ ਗਿਆ ਸੀ।

ਹਾਲ ਹੀ ਦੇ ਦਿਨਾਂ ਵਿੱਚ ਬਰਾਮਦਕਾਰਾਂ ਅਤੇ ਉਦਯੋਗਿਕ ਸੰਸਥਾਵਾਂ ਨੇ ਸਰਕਾਰ ਨੂੰ ਦ੍ਰਿੜਤਾ ਨਾਲ ਬੇਨਤੀ ਕੀਤੀ ਹੈ ਕਿ ਮੌਜੂਦਾ ਅਸਥਿਰ ਵਿਸ਼ਵ ਆਰਥਿਕ ਅਤੇ ਭੂ-ਰਾਜਨੀਤਿਕ ਸਥਿਤੀ ਦੇ ਮੱਦੇਨਜ਼ਰ, ਇਹ ਉਚਿਤ ਹੋਵੇਗਾ ਕਿ ਮੌਜੂਦਾ ਨੀਤੀ ਨੂੰ ਕੁਝ ਸਮੇਂ ਲਈ ਵਧਾਇਆ ਜਾਵੇ ਅਤੇ ਨਵੀਂ ਨੀਤੀ ਲਿਆਉਣ ਤੋਂ ਪਹਿਲਾਂ ਹੋਰ ਸਲਾਹ ਮਸ਼ਵਰਾ ਕੀਤਾ ਜਾਵੇ।

ਸਰਕਾਰ ਨੇ ਨੀਤੀ ਬਣਾਉਣ ਵਿੱਚ ਹਮੇਸ਼ਾ ਸਾਰੇ ਹਿਤਧਾਰਕਾਂ ਨੂੰ ਸ਼ਾਮਲ ਕੀਤਾ ਹੈ। ਇਸ ਦੇ ਮੱਦੇਨਜ਼ਰ, ਵਿਦੇਸ਼ੀ ਵਪਾਰ ਨੀਤੀ 2015-20 ਨੂੰ 30 ਸਤੰਬਰ, 2022 ਤੱਕ ਵੈਧਤਾ ਨੂੰ ਛੇ ਮਹੀਨਿਆਂ ਦੀ ਹੋਰ ਮਿਆਦ ਲਈ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ, ਜੋ ਕੇ 1 ਅਕਤੂਬਰ, 2022 ਤੋਂ ਲਾਗੂ ਹੋਵੇਗੀ।

*********

ਏਡੀ/ਕੇਪੀ/ਐੱਮਐੱਸ 



(Release ID: 1862735) Visitor Counter : 178


Read this release in: English , Urdu , Marathi , Hindi