ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸਰਕਾਰ-ਉਦਯੋਗਾਂ ਵਿਚਕਾਰ ਸੰਵਾਦ ਦੌਰਾਨ ਮੀਡੀਆ ਅਤੇ ਮਨੋਰੰਜਨ ਖੇਤਰ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਨ ਦੀਆਂ ਰਣਨੀਤੀਆਂ 'ਤੇ ਚਰਚਾ ਕੀਤੀ
ਵੱਖ-ਵੱਖ ਪਲੈਟਫਾਰਮਾਂ ਦਾ ਲਾਭ ਉਠਾਓ ਅਤੇ ਭਾਰਤ ਨੂੰ ਗਲੋਬਲ ਕੰਟੈਂਟ ਹੱਬ ਬਣਾਉਣ ਲਈ ਸਰਕਾਰ ਦੇ ਯਤਨਾਂ ਦਾ ਸਮਰਥਨ ਕਰੋ: ਸੂਚਨਾ ਅਤੇ ਪ੍ਰਸਾਰਣ ਸਕੱਤਰ ਨੇ ਮੀਡੀਆ ਅਤੇ ਮਨੋਰੰਜਨ ਉਦਯੋਗ ਨੂੰ ਅਪੀਲ ਕੀਤੀ
Posted On:
26 SEP 2022 6:10PM by PIB Chandigarh
ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਅਪੂਰਵ ਚੰਦਰ ਨੇ 26 ਸਤੰਬਰ, 2022 ਨੂੰ ਮੁੰਬਈ ਵਿੱਚ ਫਿਲਮ ਉਦਯੋਗ ਦੇ ਵੱਖ-ਵੱਖ ਹਿੱਸੇਦਾਰਾਂ ਨਾਲ ਗੱਲਬਾਤ ਕੀਤੀ।
ਆਡੀਓ-ਵਿਜ਼ੂਅਲ ਸੈਕਟਰ ਦੇ ਵਿਕਾਸ ਲਈ ਉਦਯੋਗ ਅਨੁਕੂਲ ਨੀਤੀਆਂ, ਸਹਿਯੋਗ ਅਤੇ ਸਰਕਾਰ ਅਤੇ ਉਦਯੋਗਾਂ ਦੇ ਹਿੱਤਧਾਰਕਾਂ ਵਿਚਕਾਰ ਨਿਯਮਤ ਗੱਲਬਾਤ ਦੀ ਲੋੜ ਹੁੰਦੀ ਹੈ। ਫਿਲਮ ਖੇਤਰ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਨੋਡਲ ਏਜੰਸੀ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਨੇ ਅੱਜ ਮੁੰਬਈ ਵਿੱਚ ਅਜਿਹੀ ਇੱਕ ਸਟੇਕਹੋਲਡਰ ਮੀਟਿੰਗ ਦਾ ਆਯੋਜਨ ਕੀਤਾ। ਇਹ ਮੀਟਿੰਗ 26 ਸਤੰਬਰ, 2022 ਨੂੰ ਮੁੰਬਈ ਵਿੱਚ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਸਕੱਤਰ ਅਪੂਰਵ ਚੰਦਰ ਅਤੇ ਐੱਮ.ਡੀ., ਐੱਨਐੱਫਡੀਸੀ, ਰਵਿੰਦਰ ਭਾਕਰ ਨੇ ਕੀਤੀ।
ਉਦਯੋਗ ਦੀ ਨੁਮਾਇੰਦਗੀ ਮੰਨੇ-ਪ੍ਰਮੰਨੇ ਫਿਲਮ ਨਿਰਮਾਤਾਵਾਂ ਅਤੇ ਉਦਯੋਗ ਦੇ ਪੇਸ਼ੇਵਰਾਂ ਜਿਵੇਂ ਕਿ, ਮੈਡੌਕ ਫਿਲਮਜ਼ ਦੇ ਸੰਸਥਾਪਕ ਦਿਨੇਸ਼ ਵਿਜਾਨ, ਧਰਮਾ ਪ੍ਰੋਡਕਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਪੂਰਵ ਮਹਿਤਾ, ਅਯਾਨ ਮੁਖਰਜੀ, ਆਰ. ਬਾਲਕੀ, ਵਿਕਰਮ ਮਲਹੋਤਰਾ, ਸੀਈਓ ਅਬੰਦਨਟੀਆ, ਗੌਰਵ ਗਾਂਧੀ ਅਤੇ ਅਮੇਜ਼ਨ ਪ੍ਰਾਈਮ ਵੀਡਿਓ ਤੋਂ ਅਪਰਨਾ ਪੁਰੋਹਿਤ, ਨੈੱਟਫਲਿਕਸ ਦੇ ਸ਼ੇਰਗਿੱਲ, ਜੈਅੰਤੀ ਲਾਲ ਗਾਡਾ, ਚੇਅਰਮੈਨ ਪੈਨ ਇੰਡੀਆ, ਭਾਵਿਨੀ ਸ਼ੇਠ, ਮੁੱਖ ਕਾਰਜਕਾਰੀ ਅਧਿਕਾਰੀ ਬਾਲਾਜੀ ਮੋਸ਼ਨ ਪਿਕਚਰਜ਼, ਸ਼ਿਬਾਸ਼ੀਸ਼ ਸਰਕਾਰ, ਪ੍ਰੈਜ਼ੀਡੈਂਟ ਪ੍ਰੋਡਿਊਸਰਜ਼ ਗਿਲਡ ਆਫ ਇੰਡੀਆ, ਨਿਤਿਨ ਤੇਜ ਆਹੂਜਾ ਸੀਈਓ, ਪ੍ਰੋਡਿਊਸਰਜ਼ ਗਿਲਡ ਆਫ ਇੰਡੀਆ, ਨਿਰਮਾਤਾ ਮਹਾਵੀਰ ਜੈਨ ਅਤੇ ਮਧੂ ਮੰਟੇਨਾ ਸ਼ਾਮਲ ਹੋਏ।
ਵਿਚਾਰ-ਵਟਾਂਦਰੇ ਐੱਮਐਂਡਈ ਉਦਯੋਗ ਦੀ ਸੰਭਾਵਨਾ ਨੂੰ ਉਜਾਗਰ ਕਰਨ ਲਈ ਸਰਕਾਰ ਦੁਆਰਾ ਕੀਤੀਆਂ ਗਈਆਂ ਰਣਨੀਤਕ ਪਹਿਲਕਦਮੀਆਂ ਦੇ ਦੁਆਲੇ ਕੇਂਦਰਿਤ ਸਨ। ਫਿਲਮ ਸੁਵਿਧਾ ਦਫ਼ਤਰ ਅਤੇ ਇਨਵੈਸਟ ਇੰਡੀਆ ਦੇ ਆਨਬੋਰਡਿੰਗ ਦੁਆਰਾ ਘਰੇਲੂ ਅਤੇ ਅੰਤਰਰਾਸ਼ਟਰੀ ਉਦਯੋਗ ਤੱਕ ਆਪਣੀ ਪਹੁੰਚ ਨੂੰ ਵਧਾਉਣ ਲਈ ਭਾਰਤ ਵਿੱਚ ਫਿਲਮਾਂਕਣ ਨੂੰ ਸੌਖਾ ਬਣਾਉਣ ਲਈ ਆਈ ਐਂਡ ਬੀ ਮੰਤਰਾਲੇ ਦੇ ਯਤਨਾਂ ’ਤੇ ਪ੍ਰਕਾਸ਼ ਪਾਇਆ ਗਿਆ।ਅੰਤਰਰਾਸ਼ਟਰੀ ਪੇਸ਼ਕਾਰੀਆਂ ਅਤੇ ਅਧਿਕਾਰਤ ਸਹਿ-ਨਿਰਮਾਣ ਲਈ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਪ੍ਰੋਤਸਾਹਨ ਯੋਜਨਾ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ ਸੀ, ਜਿਸ ਵਿੱਚ ਭਾਰਤ ਵਿੱਚ ਕੰਟੈਂਟ ਦੀ ਸਿਰਜਣਾ ਨਾਲ ਹੋਣ ਵਾਲੇ ਲਾਭ ਵੀ ਸ਼ਾਮਲ ਹਨ। ਉਦਯੋਗ ਨੂੰ ਐੱਫਐੱਫਓ ਈਕੋਸਿਸਟਮ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਗਈ ਸੀ ਅਤੇ ਪ੍ਰੋਤਸਾਹਨ 'ਤੇ ਉਨ੍ਹਾਂ ਦੇ ਸੁਝਾਵਾਂ ਨੂੰ ਧਿਆਨ ਨਾਲ ਨੋਟ ਕੀਤਾ ਗਿਆ ਸੀ।
ਸਰਕਾਰ ਵੱਲੋਂ ਭਾਰਤ ਦੇ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦੇ ਆਗਾਮੀ 53ਵੇਂ ਐਡੀਸ਼ਨ ਨੂੰ ਸਫਲ ਬਣਾਉਣ ਦੇ ਨਾਲ-ਨਾਲ ਉਦਯੋਗ ਦੇ ਯਤਨਾਂ ਲਈ ਪੈਦਾ ਕੀਤੇ ਜਾ ਰਹੇ ਮੌਕਿਆਂ 'ਤੇ ਬਲ ਦਿੱਤਾ ਗਿਆ। ਡਰਾਫਟ ਸਿਨੇਮੈਟੋਗ੍ਰਾਫ (ਸੋਧ) ਬਿੱਲ, 2021 ਵਿੱਚ ਕੀਤੀਆਂ ਸੋਧਾਂ 'ਤੇ ਫੀਡਬੈਕ ਮੰਗੀ ਗਈ ਸੀ। ਉਦਯੋਗ ਦੇ ਭਾਗੀਦਾਰਾਂ ਤੋਂ ਪ੍ਰਾਪਤ ਫੀਡਬੈਕ ਸਕਾਰਾਤਮਕ ਸੀ ਅਤੇ ਉਨ੍ਹਾਂ ਨੇ ਸਰਬਸੰਮਤੀ ਨਾਲ ਪ੍ਰਸਤਾਵਿਤ ਸੋਧਾਂ ਨੂੰ ਸਵੀਕਾਰ ਕਰ ਲਿਆ।
ਹਿੱਸੇਦਾਰਾਂ ਨੂੰ ਮੰਤਰਾਲੇ ਵੱਲੋਂ ਭਾਰਤ ਵਿੱਚ ਥੀਏਟਰ ਦੀ ਘਣਤਾ ਪ੍ਰਤੀ ਉਦਯੋਗ ਨੂੰ ਮਾਨਤਾ ਦੇਣ ਤੋਂ ਵੀ ਜਾਣੂ ਕਰਾਇਆ ਗਿਆ ਅਤੇ ਇਸ ਦੇ ਨਤੀਜੇ ਵਜੋਂ ਸਿੰਗਲ ਵਿੰਡੋ ਈਕੋਸਿਸਟਮ ਦੇ ਵਿਕਾਸ ਅਤੇ ਸਕ੍ਰੀਨਾਂ/ਥੀਏਟਰਾਂ ਦੇ ਨਿਰਮਾਣ ਲਈ ਆਗਿਆ ਦੀ ਸੌਖ ਲਈ ਇੱਕ ਮਾਡਲ ਕਾਨੂੰਨ ਬਾਰੇ ਵੀ ਜਾਣੂ ਕਰਵਾਇਆ ਗਿਆ। ਆਡੀਓ-ਵਿਜ਼ੂਅਲ ਸੈਕਟਰ ਵਿੱਚ ਮੰਤਰਾਲੇ ਦੁਆਰਾ ਕੀਤੇ ਜਾ ਰਹੇ ਕਈ ਹੋਰ ਦਖਲਾਂ ਵੱਲ ਉਦਯੋਗ ਦਾ ਧਿਆਨ ਖਿੱਚਿਆ ਗਿਆ।
ਸਕੱਤਰ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਅਪੂਰਵ ਚੰਦਰ ਨੇ ਅੱਜ ਦੀ ਚਰਚਾ ਨੂੰ ਸਾਰਥਿਕ ਦੱਸਿਆ ਅਤੇ ਕਿਹਾ: "ਉਦਯੋਗ ਦੇ ਨਾਲ ਤਾਲਮੇਲ ਨੇ ਫਿਲਮ ਉਦਯੋਗ ਨੂੰ ਗਤੀ ਦੇਣ ਲਈ ਮੰਤਰਾਲੇ ਦੁਆਰਾ ਕੀਤੇ ਜਾ ਰਹੇ ਯਤਨਾਂ ਬਾਰੇ ਵੱਖ-ਵੱਖ ਹਿੱਸੇਦਾਰਾਂ ਨੂੰ ਜਾਣੂ ਕਰਵਾਉਣ ਲਈ ਇੱਕ ਵਧੀਆ ਮੌਕਾ ਪ੍ਰਦਾਨ ਕੀਤਾ। ਭਾਗੀਦਾਰਾਂ ਦਾ ਹੁੰਗਾਰਾ ਉਤਸ਼ਾਹਜਨਕ ਸੀ ਅਤੇ ਅਸੀਂ ਉਨ੍ਹਾਂ ਨੂੰ ਇਨ੍ਹਾਂ ਵੱਖ-ਵੱਖ ਪਲੈਟਫਾਰਮਾਂ ਦਾ ਲਾਭ ਉਠਾਉਣ ਅਤੇ ਭਾਰਤ ਨੂੰ ਇੱਕ ਗਲੋਬਲ ਕੰਟੈਂਟ ਹੱਬ ਬਣਾਉਣ ਦੇ ਆਪਣੇ ਯਤਨਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ।’’
* * *
ਪੀਆਈਬੀ ਮੁੰਬਈ | ਡੀਜੇਐੱਮ/ਸੀਪੀ/ਡੀ.ਰਾਣੇ
(Release ID: 1862731)
Visitor Counter : 170