ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਨਿਊਯਾਰਕ ਵਿੱਚ ਪ੍ਰਵਾਸੀ ਭਾਰਤੀਆਂ ਨੂੰ ਕਿਹਾ ਕਿ ਇਹ ਦੇਸ਼ ਵਿੱਚ ਨਿਵੇਸ਼ ਕਰਨ ਦਾ “ਸਰਬਸ਼੍ਰੇਸ਼ਠ ਸਮਾਂ” ਹੈ, ਕਿਉਂਕਿ ਭਾਰਤ ਤੇਜ਼ੀ ਨਾਲ ਗਲੋਬਲ ਨਿਵੇਸ਼ ਮੰਜ਼ਿਲ ਬਣਦਾ ਜਾ ਰਿਹਾ ਹੈ
ਨਿਊਯਾਰਕ ਵਿੱਚ ਸਮੁਦਾਇਕ ਸੁਆਗਤ ’ਤੇ ਉੱਘੇ ਪ੍ਰਵਾਸੀ ਭਾਰਤੀਆਂ ਦੇ ਨਾਲ ਆਪਸੀ ਗੱਲਬਾਤ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਿਛਲੇ 8 ਵਰ੍ਹਿਆਂ ਵਿੱਚ ਨੀਤੀਗਤ ਸੁਧਾਰਾਂ ਦੀ ਬਦੌਲਤ, “ਈਜ਼ ਆਵ੍ ਡੂਇੰਗ ਬਿਜਨੈਸ” ਵਿੱਚ ਭਾਰਤ ਦਾ ਰੈਂਕ 2014 ਵਿੱਚ 142 ਤੋਂ ਵੱਧ ਕੇ 2022 ਵਿੱਚ 63 ਹੋ ਗਿਆ ਹੈ, ਜਿਵੇਂ ਕਿ ਵਿਸ਼ਵ ਬੈਂਕ ਦੀ ਰਿਪੋਰਟ ਹੈ
ਡਾ. ਜਿਤੇਂਦਰ ਸਿੰਘ ਐੱਨਆਰਆਈਜ਼ (ਨੋਨ-ਰੈਜ਼ੀਡੈਂਟ ਇੰਡੀਅਨ) ਅਤੇ ਪੀਆਈਓਜ਼ (ਭਾਰਤੀ ਮੂਲ ਦੇ ਵਿਅਕਤੀਆਂ) ਨੂੰ ਆਉਣ ਅਤੇ ਭਾਰਤ ਵਿੱਚ ਸਟਾਰਟ-ਅੱਪ ਦੇ ਵੱਡੇ ਬੂਮ ਦੀ ਖੋਜ ਕਰਨ ਦੇ ਲਈ ਸੱਦਾ ਦਿੱਤਾ, ਜਿਸ ਦੀ ਸਫ਼ਲਤਾ ਗਲੋਬਲ ਚਰਚਾ ਦਾ ਵਿਸ਼ਾ ਬਣ ਗਈ ਹੈ
ਡਾ. ਸਿੰਘ ਨੇ ਕਿਹਾ, ਰਾਸ਼ਟਰੀ ਸਿੱਖਿਆ ਨੀਤੀ 2020 ਦੇ ਬਾਅਦ, ਭਾਰਤ ਹੁਣ ਵਿਦੇਸ਼ੀ ਯੂਨੀਵਰਸਿਟੀਆਂ ਦੇ ਲਈ ਖੁੱਲ੍ਹ ਗਿਆ ਹੈ ਅਤੇ ਉਮੀਦ ਵਿਅਕਤ ਕਰਦਾ ਹੈ ਕਿ ਅਮਰੀਕੀ ਯੂਨੀਵਰਸਿਟੀਆਂ ਇਨ੍ਹਾਂ ਅਵਸਰਾਂ ਦਾ ਲਾਭ ਉਠਾਉਣਗੀਆਂ
प्रविष्टि तिथि:
25 SEP 2022 1:05PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ ਅਤੇ ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨਾਂ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਨਿਊਯਾਰਕ ਵਿੱਚ ਪ੍ਰਵਾਸੀ ਭਾਰਤੀਆਂ ਨੂੰ ਕਿਹਾ ਕਿ ਇਹ ਦੇਸ਼ ਵਿੱਚ ਨਿਵੇਸ਼ ਕਰਨ ਦਾ “ਸਰਬਸ਼੍ਰੇਸ਼ਠ ਸਮਾਂ” ਹੈ, ਕਿਉਂਕਿ ਭਾਰਤ ਤੇਜ਼ੀ ਨਾਲ ਗਲੋਬਲ ਨਿਵੇਸ਼ ਮੰਜ਼ਿਲ ਬਣਦਾ ਜਾ ਰਿਹਾ ਹੈ।
ਨਿਊਯਾਰਕ ਵਿੱਚ ਉਨ੍ਹਾਂ ਦੇ ਲਈ ਆਯੋਜਿਤ ਸਮੁਦਾਇਕ ਸੁਆਗਤ ’ਤੇ ਪ੍ਰਸਿੱਧ ਭਾਰਤੀ ਪ੍ਰਵਾਸੀਆਂ ਦੇ ਨਾਲ ਆਪਸੀ ਗੱਲਬਾਤ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਪਿਛਲੇ ਅੱਠ ਵਰ੍ਹਿਆਂ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੁਆਰਾ ਅਨੁਪਾਲਨ ਜ਼ਰੂਰਤਾਵਾਂ ਵਿੱਚ ਕਮੀ, ਪੂਰਵਵਿਆਪੀ ਟੈਕਸੇਸ਼ਨ ਨੂੰ ਹਟਾਉਣ, ਕੰਪਨੀ ਟੈਕਸ ਦਰ ਸੰਰਚਨਾ ਦਾ ਸਰਲੀਕਰਨ, ਦਿਵਾਲੀਆ ਅਤੇ ਦਿਵਾਲੀਆਪਣ ਸੰਹਿਤਾ (ਆਈਬੀਸੀ) ਵਰਗੇ ਬਿਜਨੈਸ ਕੇਂਦ੍ਰਿਤ ਸੁਧਾਰਾਂ ਦੀ ਬਦੌਲਤ “ਈਜ਼ ਆਵ੍ ਡੂਇੰਗ ਬਿਜਨੈਸ” ਵਿੱਚ ਭਾਰਤ ਦਾ ਰੈਂਕ 2014 ਵਿੱਚ 142 ਤੋਂ ਵਧ ਕੇ 2022 ਵਿੱਚ 63 ਹੋ ਗਿਆ ਹੈ, ਜਿਵੇਂ ਕਿ ਵਿਸ਼ਵ ਬੈਂਕ ਦੀ ਰਿਪੋਰਟ ਹੈ।

ਡਾ. ਜਿਤੇਂਦਰ ਸਿੰਘ ਪਿਟ੍ਸਬਰਗ ਨੇ ਪੇਨਸੀਲਵੇਨੀਆ ਵਿੱਚ “ਗਲੋਬਲ ਸਵੱਛ ਊਰਜਾ” ਕਾਰਵਾਈ ਫੋਰਮ-2022” ਵਿੱਚ ਸਵੱਛ ਊਰਜਾ ਮੰਤਰੀ ਪੱਧਰ (ਸੀਈਐੱਮ13) ਵਿੱਚ ਮਿਸ਼ਨ ਇਨੋਵੇਸ਼ਨ (ਐੱਮਆਈ-7) ਦੀ ਸੰਯੁਕਤ ਮੰਤਰੀ ਪੱਧਰੀ ਪੂਰਨ ਬੈਠਕ ਤੋਂ ਵਾਪਿਸ ਆਉਣ ਦੇ ਬਾਅਦ ਨਿਊਯਾਰਕ ਵਿੱਚ ਭਾਰਤੀ ਪ੍ਰਵਾਸੀਆਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਨੇ 21 ਤੋਂ 23 ਸਤੰਬਰ ਤੱਕ ਊਰਜਾ ਸਮਿਟ ਵਿੱਚ ਊਰਜਾ, ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ ਅਤੇ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਇੱਕ ਉੱਚ–ਪੱਧਰੀ ਸੰਯੁਕਤ ਭਾਰਤੀ ਮੰਤਰੀ ਪੱਧਰ ਵਫ਼ਦ ਦੀ ਅਗਵਾਈ ਕੀਤੀ ਅਤੇ ਵਿਭਿੰਨ ਗੋਲਮੇਜ ਸੰਮੇਲਨਾਂ ਅਤੇ ਸੰਯੁਕਤ ਮੰਤਰੀ ਪੱਧਰ ਸੰਪੰਨ ਬੈਠਕ ਵਿੱਚ ਸਵੱਛ ਊਰਜਾ ਪਹਿਲ ਅਤੇ ਜਲਵਾਯੂ ਕਰਵਾਈਆਂ ’ਤੇ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪ੍ਰਸਤੁਤ ਕੀਤਾ।
ਡਾ. ਜਿਤੇਂਦਰ ਸਿੰਘ ਨੇ ਐੱਨਆਰਆਈ (ਨੋਨ-ਰੈਜ਼ੀਡੈਂਟ ਇੰਡੀਅਨਸ) ਅਤੇ ਪੀਆਈਓ (ਭਾਰਤੀ ਮੂਲ ਦੇ ਵਿਅਕਤੀਆਂ) ਨੂੰ ਆਉਣ ਅਤੇ ਭਾਰਤ ਦੇ ਸਟਾਰਟ-ਅੱਪ ਦੇ ਵੱਡੇ ਬੂਮ ਦੀ ਖੋਜ ਕਰਨ ਦੇ ਲਈ ਵੀ ਸੱਦਾ ਦਿੱਤਾ, ਜਿਸ ਦੀ ਸਫ਼ਲਤਾ ਗਲੋਬਲ ਚਰਚਾ ਦਾ ਵਿਸ਼ਾ ਬਣੀ ਹੈ। ਉਨ੍ਹਾਂ ਨੇ ਕਿਹਾ, 77,000 ਤੋਂ ਅਧਿਕ ਸਟਾਰਟ-ਅੱਪ ਅਤੇ 105 ਯੂਨੀਕ੍ਰੋਨ ਦੇ ਨਾਲ, ਸਾਡੇ ਇਨੋਵੇਟਰਾਂ, ਇਨਕਿਊਬੇਟਰ ਅਤੇ ਉੱਦਮੀਆਂ ਨੇ ਆਪਣੇ ਲਈ ਇੱਕ ਪਹਿਚਾਣ ਬਣਾਈ ਹੈ ਅਤੇ ਇਹ ਤੁਹਾਨੂੰ ਭਾਰਤ ਵਿੱਚ ਉਪਲਬਧ ਅਵਸਰਾਂ ’ਤੇ ਗੌਰ ਕਰਨ ਦੇ ਲਈ ਪ੍ਰੇਰਿਤ ਅਤੇ ਪ੍ਰੋਤਸਾਹਿਤ ਕਰ ਸਕਦਾ ਹੈ। ਡਾ. ਸਿੰਘ ਨੇ ਕਿਹਾ ਕਿ ਦੇਸ਼ ਵਿੱਚ 5ਜੀ, ਆਰਟੀਫਿਸ਼ੀਅਲ ਇੰਟੈਲੀਜੈਂਸ, ਡ੍ਰੋਨ, ਸੈਮੀਕੰਡਕਟਰਸ, ਬਲਾਕ, ਚੇਨ, ਹਰਿਤ ਊਰਜਾ ਅਤੇ ਪੁਲਾੜ ਅਰਥਵਿਵਸਥਾ ਵਰਗੇ ਉਭਰਦੇ ਖੇਤਰਾਂ ’ਤੇ ਪੂਰਾ ਫੋਕਸ ਹੈ।

ਡਾ. ਜਿਤੇਂਦਰ ਸਿੰਘ ਨੇ ਰਾਸ਼ਟਰੀ ਸਿੱਖਿਆ ਨੀਤੀ 2020 ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਨੇ ਸਾਡੇ ਯੂਨੀਵਰਸਿਟੀ-ਟੂ-ਯੂਨੀਵਰਸਿਟੀ ਲਿੰਕ, ਸੰਯੁਕਤ, ਅਕੈਡਮਿਕ ਪ੍ਰੋਗਰਾਮਾਂ, ਕ੍ਰੈਡਿਟ ਪੋਰਟੇਬਿਲੀਟੀ ਅਤੇ ਖੋਜ ਸਾਂਝੇਦਾਰੀ ਨੂੰ ਵਧਾਉਣ ਦੇ ਲਈ ਅਣਗਿਣਤ ਮਾਰਗ ਖੋਲ੍ਹ ਦਿੱਤੇ ਹਨ। ਉਨ੍ਹਾਂ ਨੇ ਕਿਹਾ, ਭਾਰਤ ਹੁਣ ਵਿਦੇਸ਼ੀ ਯੂਨੀਵਰਸਿਟੀਆਂ ਦੇ ਲਈ ਦੇਸ਼ ਵਿੱਚ ਪਰਿਸਦ ਸਥਾਪਿਤ ਕਰਨ ਦੇ ਲਈ ਤਿਆਰ ਹੈ ਅਤੇ ਸਾਨੂੰ ਉਮੀਦ ਹੈ ਕਿ ਅਮਰੀਕੀ ਯੂਨੀਵਰਸਿਟੀਆਂ ਇਨ੍ਹਾਂ ਅਵਸਰਾਂ ਦਾ ਲਾਭ ਉਠਾਉਣਗੀਆਂ।
ਡਾ. ਜਿਤੇਂਦਰ ਸਿੰਘ ਨੇ ਕਿਹਾ, ਸਾਂਝੀਆਂ ਕਦਰਾਂ-ਕੀਮਤਾਂ ਵਾਲੇ ਦੋ ਲੋਕਤੰਤਰ ਦੇ ਰੂਪ ਵਿੱਚ, ਗਿਆਨ ਦਾ ਖੁੱਲ੍ਹਾ ਅਦਾਨ-ਪ੍ਰਦਾਨ ਸਾਡੀ ਮਜ਼ਬੂਤ ਸਾਂਝੇਦਾਰੀ ਦੀ ਕੁੰਜੀ ਹੈ। ਸੰਯੁਕਤ ਰਾਜ ਅਮਰੀਕਾ ਵਿੱਚ ਭਾਰਤੀ ਵਿਦਿਆਰਥੀ ਇਸ ਦੇ ਅਭਿੰਨ ਅੰਗ ਹਨ, ਅਤੇ ਇਸੇ ਤਰ੍ਹਾਂ ਦੋਹਾਂ ਪੱਖਾਂ ਦੀਆਂ ਯੂਨੀਵਰਸਿਟੀਆਂ ਅਤੇ ਸਿੱਖਿਆ ਸੰਸਥਾਨਾਂ ਦੇ ਦਰਮਿਆਨ ਸਾਡੇ ਸਬੰਧ ਹਨ। ਅਮਰੀਕਾ ਵਿੱਚ ਵੱਡੀ ਸੰਖਿਆ ਵਿੱਚ ਭਾਰਤੀ ਸਿੱਖਿਆ ਸਾਸ਼ਤਰੀ ਅਤੇ ਖੋਜਕਾਰ ਵੀ ਹਨ। ਡਾ. ਸਿੰਘ ਨੇ ਦੱਸਿਆ ਕਿ ਭਾਰਤੀ ਵਿਦਿਆਰਥੀ ਅਮਰੀਕਾ ਵਿੱਚ ਦੂਸਰੇ ਸਭ ਤੋਂ ਵੱਡੇ ਸਮੂਹ ਹਨ ਅਤੇ ਜੋ ਗੱਲ ਉਨ੍ਹਾਂ ਨੂੰ ਸਭ ਤੋਂ ਵਿਸ਼ੇਸ਼ ਬਣਾਉਂਦੀ ਹੈ ਉਹ ਇਹ ਹੈ ਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਗਣਿਤ (ਐੱਸਟੀਈਐੱਮ) ਕਰੋਸਾਂ ਵਿੱਚ ਨਾਮਜ਼ਦ ਹਨ। ਉਨ੍ਹਾਂ ਨੇ ਕਿਹਾ ਕਿ, ਉਹ ਦੋਹਾਂ ਦੇਸ਼ਾਂ ਦੇ ਦਰਮਿਆਨ ਗਿਆਨ, ਟੈਕਨੋਲੋਜੀ, ਖੋਜ ਅਤੇ ਸਮ੍ਰਿੱਧੀ ਦੇ ਪ੍ਰਵਾਹ ਵਿੱਚ ਯੋਗਦਾਨ ਕਰਦੇ ਹਨ ਅਤੇ ਇਸ ਵਿਸ਼ੇਸ਼ ਖੇਤਰ ਵਿੱਚ ਪ੍ਰਤਿਭਾ ਨੂੰ ਨਿਖਾਰਨ ਦਾ ਵਿਸ਼ੇਸ਼ ਮਹੱਤਵ ਡਿਜੀਟਲ ਯੁੱਗ ਵਿੱਚ ਗਿਆਨ ਅਰਥਵਿਵਸਥਾ ਨੂੰ ਸਸ਼ਕਤ ਬਣਾਉਣ ਅਤੇ ਇੱਕ ਹਰਿਤ ਗ੍ਰਹਿ ਦੇ ਨਿਰਮਾਣ ਦੇ ਲਈ ਹੈ।
ਡਾ. ਜਿਤੇਂਦਰ ਸਿੰਘ ਨੇ ਪ੍ਰਸੰਨਤਾ ਵਿਅਕਤ ਕੀਤੀ ਕਿ ਅੱਜ ਫਾਰਚੂਨ ਦੀਆਂ 500 ਕੰਪਨੀਆਂ ਵਿੱਚੋਂ ਕਈ, ਚਾਹੇ ਉਹ ਗੂਗਲ ਅਤੇ ਉਸ ਦੀ ਮੂਲ ਕੰਪਨੀ ਅਲਫਾਬੇਟ, ਮਾਈਕ੍ਰੋਸਾਫਟ, ਐਡੋਬ, ਆਈਬੀਐੱਮ, ਅਲਫਾਬੇਟ, ਟਵੀਟਰ, ਫੈਡਐਕਸ, ਨੇਟਐਪ ਅਤੇ ਸਟਾਰਬਕਸ ਹੋਣ, ਦਾ ਭਾਰਤੀ ਹੋਵੇ ਜਾਂ ਉਨ੍ਹਾਂ ਦੀ ਅਗਵਾਈ ਕਰ ਰਹੇ ਹਨ ਜਾਂ ਵਿਸ਼ੇਸ਼ ਪ੍ਰਬੰਧਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕਿ ਭਾਰਤ-ਅਮਰੀਕਾ ਸੰਬੰਧ 21ਵੀਂ ਸਦੀ ਦੀ ਨਿਰਧਾਰਕ ਸਾਂਝੇਦਾਰੀ ਦੇ ਰੂਪ ਵਿੱਚ ਉੱਭਰਦੇ ਹਨ ਅਤੇ ਸਰਕਾਰੀ ਅੰਕੜਿਆਂ ਦੇ ਅਨੁਸਾਰ, ਵਿੱਤੀ ਸਾਲ 2021-22 ਦੇ ਦੌਰਾਨ ਭਾਰਤ ਤੋਂ ਵਪਾਰਕ ਨਿਰਯਾਤ 417.81 ਬਿਲੀਅਨ ਡਾਲਰ ਦੇ ਨਵੇਂ ਉੱਚ ਪੱਧਰ ’ਤੇ ਪਹੁੰਚ ਗਿਆ, ਜੋ ਪਿਛਲੇ ਵਿੱਤ ਵਰ੍ਹੇ ਵਿੱਚ ਦਰਜ 291.18 ਬਿਲੀਅਨ ਡਾਲਰ ਦੀ ਤੁਲਨਾ ਵਿੱਚ 43.18 ਪ੍ਰਤੀਸ਼ਤ ਦਾ ਵਾਧਾ ਪ੍ਰਦਰਸ਼ਿਤ ਕਰਦਾ ਹੈ। ਉਨ੍ਹਾਂ ਨੇ ਕਿਹਾ, ਇਹ ਪਹਿਲੀ ਵਾਰ ਹੈ ਜਦੋਂ ਭਾਰਤ ਨੇ ਵਪਾਰਕ ਨਿਰਯਾਤ ਵਿੱਚ 400 ਬਿਲੀਅਨ ਡਾਲਰ ਦਾ ਅੰਕੜਾ ਪਾਰ ਕਰਨ ਦਾ ਆਪਣਾ ਮਹੱਤਵਪੂਰਨ ਟੀਚ ਹਾਸਿਲ ਕੀਤਾ ਹੈ ਅਤੇ ਇਹ ਵੀ ਪ੍ਰਦਰਸ਼ਿਤ ਕਰਦਾ ਹੈ ਕਿ ਭਾਰਤ ਹੁਣ ਇੱਕ ਵਿਸ਼ਵ ਪੱਧਰੀ ਭਾਗੀਦਾਰੀ ਦੇ ਰੂਪ ਵਿੱਚ ਉੱਭਰ ਰਿਹਾ ਹੈ ਕਿਉਂਕਿ ਵਿਸ਼ਵ ਕੰਪਨੀਆਂ ਆਪਣੀ ਸਪਲਾਈ ਚੇਨ ਵਿੱਚ ਵਿਵਧਤਾ ਲਿਆਉਣ ਅਤੇ ਚੀਨ ’ਤੇ ਆਪਣੀ ਨਿਰਭਰਤਾ ਘੱਟ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।

ਡਾ. ਜਿਤੇਂਦਰ ਸਿੰਘ ਨੇ ਇਹ ਕਹਿੰਦੇ ਹੋਏ ਸਮਾਪਨ ਕੀਤਾ ਕਿ ਅਸੀਂ, ਭਾਰਤ ਅਤੇ ਦੁਨੀਆ ਭਾਰਤ ਵਿੱਚ, ਭਾਰਤ ਦੀ ਸੁਤੰਤਰਤਾ ਦੇ 75 ਸਾਲ ਅਤੇ ਇੱਕ ਜੰਵਿਤ ਲੋਕਤੰਤਰ ਅਤੇ ਇੱਕ ਗਤੀਸ਼ੀਲ ਅਰਥਵਿਵਸਥਾ ਦੇ ਰੂਪ ਵਿੱਚ ਇਸ ਦੀ ਅਸਾਧਾਰਨ ਯਾਤਰਾ ਦਾ ਸਮਾਰੋਹ ਮਨਾ ਰਹੇ ਹਾਂ। ਡਾ. ਸਿੰਘ ਨੇ ਭਾਰਤੀ ਪ੍ਰਵਾਸੀਆਂ ਨੂੰ ਕਿਹਾ ਕਿ ਉਹ ਇੱਕ ਨਵਾਂ ਭਾਰਤ, ਇੱਕ ਅਜਿਹਾ ਭਾਰਤ ਜੋ ਪ੍ਰਗਤੀ ਅਤੇ ਵਿਕਾਸ ਦੇ ਸੁਨਹਿਰੇ ਯੁੱਗ ‘ਅੰਮ੍ਰਿਤ ਕਾਲ’ ਵੱਲ ਵੱਧ ਰਿਹਾ ਹੈ, ਦੀਆਂ ਅਕਾਂਖਿਆਵਾਂ ਦਾ ਪ੍ਰਤੀਨਿਧੀਤਵ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਜਾਣ ਕੇ ਵੀ ਪ੍ਰਸੰਨਤਾ ਹੋ ਰਹੀ ਹੈ ਕਿ ਨਿਊਯਾਰਕ ਸ਼ਹਿਰ ਵਿੱਚ ਸਭ ਤੋਂ ਵੱਡੀ ਭਾਰਤ ਦਿਵਸ ਪਰੇਡ 21 ਅਗਸਤ, 2022 ਨੂੰ ਫੈਡਰੇਸ਼ਨ ਆਵ੍ ਇੰਡੀਅਨ ਐਸੋਸੀਏਸ਼ਨ (ਐੱਫਆਈਏ) ਦੁਆਰਾ ਵਣਜ ਦੂਤਾਵਾਸ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ ਸੀ। ਡਾ. ਸਿੰਘ ਨੇ ਉਨ੍ਹਾਂ ਤੋਂ ਭਾਰਤ ਦੀ ਵਿਵਧਤਾ, ਕਲਾ, ਇਨੋਵੇਸ਼ਨ, ਖੇਡ ਦੀਆਂ ਉਪਲਬਧੀਆਂ ਅਤੇ ਹੋਰ ਵੀ ਬਹੁਤ ਕੁਝ ਦਾ ਸਮਾਰੋਹ ਮਨਾਉਣ ਵਿੱਚ ਹੱਥ ਮਿਲਾਉਣ ਅਤੇ ਇੱਕ ਰਾਸ਼ਟਰ ਦੇ ਰੂਪ ਵਿੱਚ ਭਾਰਤ ਦੇ ਅੱਗੇ ਵਧਣ ਵਿੱਚ ਯੋਗਦਾਨ ਕਰਨ ਦੀ ਅਪੀਲ ਕੀਤੀ।
ਡਾ. ਜਿਤੇਂਦਰ ਸਿੰਘ ਗਲੋਬਲ ਸਵੱਚ ਊਰਜਾ ਕਾਰਵਾਈ ਫੋਰਮ ਵਿੱਚ ਹਿੱਸਾ ਲੈਣ ਅਤੇ ਪ੍ਰਸਿੱਧ ਸਿੱਖਿਆ ਸਾਸ਼ਤਰੀਆਂ ਦੇ ਨਾਲ-ਨਾਲ ਭਾਰਤੀ ਪ੍ਰਵਾਸੀਆਂ ਦੇ ਨਾਲ ਸਾਰਥਕ ਗੱਲਬਾਤ ਕਰਨ ਦੇ ਲਈ ਅਮਰੀਕਾ ਦੀ 5 ਦਿਨਾਂ ਉਪਯੋਗੀ ਯਾਤਰਾ ਦੇ ਬਾਅਦ ਭਾਰਤ ਦੇ ਲਈ ਰਵਾਨਾ ਹੋ ਗਏ।
<><><><><>
ਐੱਸਐੱਨਸੀ/ਆਰਆਰ
(रिलीज़ आईडी: 1862714)
आगंतुक पटल : 161