ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਕਰਨਾਟਕ ਪਹੁੰਚੇ, ਮੈਸੂਰੂ ਦੁਸ਼ਹਿਰਾ ਫੈਸਟੀਵਲ ਦਾ ਉਦਘਾਟਨ ਕੀਤਾ


ਉਨ੍ਹਾਂ ਨੇ ਹੁਬਲੀ-ਧਾਰਵਾੜ ਨਗਰ ਨਿਗਮ ਦੁਆਰਾ ਆਯੋਜਿਤ ਸਨਮਾਨ ਸਮਾਰੋਹ ਵਿੱਚ ਹਿੱਸਾ ਲਿਆ
ਉਨ੍ਹਾਂ ਨੇ ਆਈਆਈਆਈਟੀ ਧਾਰਵਾੜ ਨੇ ਨਵੇਂ ਪਰਿਸਰ ਦਾ ਉਦਘਾਟਨ ਵੀ ਕੀਤਾ

Posted On: 26 SEP 2022 6:20PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (26 ਸਤੰਬਰ, 2022) ਮੈਸੂਰੂ ਦੇ ਚਾਮੁੰਡੀ ਹਿਲਸ ਵਿੱਚ ਮੈਸੂਰੂ ਦੁਸ਼ਹਿਰਾ ਫੈਸਟੀਵਲ ਦਾ ਉਦਘਾਟਨ ਕੀਤਾ।

ਸਭਾ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਮੈਸੂਰੂ ਦੁਸ਼ਹਿਰਾ ਦੇ ਸ਼ੁਭ ਅਵਸਰ ’ਤੇ ਕਰਨਾਟਕ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਉਹ ਦੇਵੀ ਚਾਮੁੰਡੇਸ਼ਵਰੀ ਨੂੰ ਪ੍ਰਾਰਥਨਾ ਕਰਦੇ ਹਨ ਕਿ ਉਨ੍ਹਾਂ ਦਾ ਅਸ਼ੀਰਵਾਦ ਹਮੇਸ਼ਾ ਸਭ ’ਤੇ ਬਣਿਆ ਰਹੇ।

ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਦੇਸ਼ ਦੇ ਸੰਤਾਂ ਦੇ ਨਾਲ-ਨਾਲ ਇੱਥੋਂ ਦੇ ਲੋਕਾਂ ਨੇ ਸਦੀਆਂ ਤੋਂ ਭਾਰਤੀ ਸਮਾਜ ਨੂੰ ਤਿਉਹਾਰਾਂ ਦੇ ਮਧਿਆਪ ਨਾਲ ਜੋੜੀ ਰੱਖਿਆ ਹੈ। ਰਾਮਾਇਣ, ਮਹਾਭਾਰਤ, ਪੁਰਾਣਾਂ, ਇਤਿਹਾਸ ਅਤੇ ਲੋਕ-ਕਥਾਵਾਂ ਦੇ ਦਿਵੱਯ ਅਤੇ ਮਾਨਵੀ ਚਰਿੱਤਰਾਂ ’ਤੇ ਅਧਾਰਿਤ ਤਿਉਹਾਰ ਪੂਰੇ ਦੇਸ਼ ਵਿੱਚ ਮਨਾਏ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਤਿਉਹਾਰਾਂ ਵਿੱਚ ਵਿਵਿਧਤਾ ਦੇ ਨਾਲ-ਨਾਲ ਇਕਰੂਪਤਾ ਵੀ ਹੈ। ਉਨ੍ਹਾਂ ਨੇ ਕਿਹਾ ਕਿ ਮੈਸੂਰੂ ਦੁਸ਼ਹਿਰਾ ਭਾਰਤੀ ਸੱਭਿਆਚਾਰ ਦੇ ਲਈ ਇੱਕ ਮਾਣ ਦਾ ਤਿਉਹਾਰ ਵੀ ਹੈ।

ਕਰਨਾਟਕ ਦੀ ਵਿਕਾਸ ਯਾਤਰਾ ਬਾਰੇ ਬੋਲਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਵਿੱਤ ਵਰ੍ਹੇ 2021-22 ਦੇ ਦੌਰਾਨ, ਕਰਨਾਟਕ ਦੇ ਹਾਰਡਵੇਅਰ ਅਤੇ ਸੌਫਟਵੇਅਰ ਦੇ ਖੇਤਰ ਵਿੱਚ ਕੁੱਲ ਪ੍ਰਤੱਖ ਵਿਦੇਸ਼ੀ ਨਿਵੇਸ਼ ਦਾ 53% ਆਕਰਸ਼ਿਤ ਕੀਤਾ। ਬੰਗਲੌਰ ਨੂੰ ਭਾਰਤ ਦਾ ਸਿਖਰਲਾ ਸਟਾਰਟ-ਅੱਪ ਹੱਬ ਮੰਨਿਆ ਜਾਂਦਾ ਹੈ। ਨੀਤੀ ਆਯੋਗ ਦੇ ਟਿਕਾਊ ਵਿਕਾਸ ਲਕਸ਼-ਇੰਡੀਆ ਇੰਡੈਕਸ 2020-21 ਦੇ ਅਨੁਸਾਰ, ਇਨੋਵੇਸ਼ਨ ਇੰਡੈਕਸ ਵਿੱਚ ਕਰਨਾਟਕ ਦੇਸ਼ ਵਿੱਚ ਪਹਿਲੇ ’ਤੇ ਸਥਾਨ ਹੈ। ਉਨ੍ਹਾਂ ਨੇ ਕਿਹਾ ਕਿ ਕਰਨਾਟਕ ਵਿੱਚ ਪ੍ਰਾਇਮਰੀ ਸਿੱਖਿਆ ਵਿੱਚ ਸੌ-ਪ੍ਰਤੀਸ਼ਤ ਨਾਮਾਂਕਣ ਦਾ ਲਕਸ਼ ਹਾਸਲ ਕਰ ਲਿਆ ਹੈ। ਅਸੀਂ ‘ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ’ ਦੇ ਤਹਿਤ ਸ਼ਤ-ਪ੍ਰਤੀਸ਼ਤ ਕਨੈਕਟੀਵਿਟੀ ਦਾ ਲਕਸ਼ ਵੀ ਹਾਸਲ ਕਰ ਲਿਆ ਹੈ। ਉਨ੍ਹਾਂ ਨੇ ਅਜਿਹੀਆਂ ਕਈ ਉਪਲਬਧੀਆਂ ਨਾਲ ਭਾਰਤ ਨੂੰ ਮਾਣ ਦਿਵਾਉਣ ਦੇ ਲਈ ਕਰਨਾਟਕ ਸਰਕਾਰ ਅਤੇ ਰਾਜ ਦੇ ਲੋਕਾਂ ਦੀ ਸ਼ਲਾਘਾ ਕੀਤੀ

ਬਾਅਦ ਵਿੱਚ, ਰਾਸ਼ਟਰਪਤੀ ਨੇ ਹੁਬਲੀ-ਧਾਰਵਾੜ ਨਗਰ ਨਿਗਮ ਦੁਆਰਾ ਹੁਬਲੀ ਵਿੱਚ ਆਯੋਜਿਤ ਇੱਕ ਸਨਮਾਨ ਸਮਾਰੋਹ ‘ਪੌਰਾ ਸਨਮਾਨ’ ਵਿੱਚ ਹਿੱਸਾ ਲਿਆ।

ਇਸ ਅਵਸਰ ’ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਇਸ ਸ਼ਹਿਰ ਦੇ ਸਾਰੇ ਨਿਵਾਸੀਆਂ ਦੇ ਪ੍ਰਤੀ ਆਭਾਰ ਵਿਅਕਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਨੇ ਨਾ ਕੇਵਲ ਭਾਰਤ ਦੇ ਰਾਸ਼ਟਰਪਤੀ ਬਲਕਿ ਭਾਰਤ ਦੀਆਂ ਸਾਰੀਆਂ ਬੇਟੀਆਂ ਨੂੰ ਸਨਮਾਨਿਤ ਕੀਤਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਹੁਬਲੀ-ਧਾਰਵਾੜ ਦੇ ਜੁੜਵਾਂ ਸ਼ਹਿਰ ਨਾ ਕੇਵਲ ਕਰਨਾਟਕ ਬਲਕਿ ਪੂਰੇ ਭਾਰਤ ਦੇ ਗੌਰਵਸ਼ਾਲੀ ਇਤਿਹਾਸ ਦਾ ਹਿੱਸਾ ਹਨ ਅਤੇ ਭਾਰਤ ਦੇ ਸੱਭਿਆਚਾਰਕ ਮਾਨਚਿੱਤਰ ’ਤੇ ਉਨ੍ਹਾਂ ਦੀ ਉਪਸਥਿਤੀ ਜ਼ਿਕਰਯੋਗ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰੀ ਕਰਨਾਟਕ ਖੇਤਰ ਵਿੱਚ ਮੈਡੀਕਲ, ਇੰਜੀਨੀਅਰਿੰਗ, ਕਾਨੂੰਨ, ਵਿਗਿਆਨ, ਕਲਾ ਅਤੇ ਟੈਕਨੋਲੋਜੀ ਦੇ ਕਈ ਪ੍ਰਸਿੱਧ ਸਿੱਖਿਆ ਕੇਂਦਰ ਹਨ। ਸ਼ਾਇਦ ਇਸੇ ਵਜ੍ਹਾ ਨਾਲ ਇਸ ਖੇਤਰ ਨੂੰ ‘ਵਿਦਯਾ-ਕਾਸ਼ੀ’ ਕਿਹਾ ਜਾਂਦਾ ਹੈ।

ਅਗਲੇ ਪ੍ਰੋਗਰਾਮ ਵਿੱਚ, ਰਾਸ਼ਟਰਪਤੀ ਨੇ ਧਾਰਵਾੜ ਵਿੱਚ ਭਾਰਤੀ ਸੂਚਨਾ ਟੈਕਨੋਲੋਜੀ ਸੰਸਥਾਨ, ਧਾਰਵਾੜ ਦੇ ਨਵੇਂ ਪਰਿਸਰ ਦਾ ਉਦਘਾਟਨ ਕੀਤਾ।

ਸਭਾ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਇਹ ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਆਈਆਈਆਈਟੀ, ਧਾਰਵਾੜ ਸਿੱਖਿਆ ਦੇ ਜ਼ਰੀਏ ਸਾਡੇ ਦੇਸ਼ ਦਾ ਭਵਿੱਖ ਤਿਆਰ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸੰਸਥਾਨ ‘ਰਾਸ਼ਟਰੀ ਮਹੱਤਵ ਦੇ ਸੰਸਥਾਨ’ ਦੀ ਸ਼੍ਰੇਣੀ ਵਿੱਚ ਹੈ। ਉਨ੍ਹਾਂ ਨੇ ਭਾਰਤ ਸਰਕਾਰ, ਕਰਨਾਟਕ ਸਰਕਾਰ ਅਤੇ ਹੋਰ ਹਿਤਧਾਰਕਾਂ ਦੇ ਪ੍ਰਯਾਸਾਂ ਦੀ ਸਰਾਹਨਾ ਕੀਤੀ।

ਰਾਸ਼ਟਰਪਤੀ ਨੇ ਕਿਹਾ ਕਿ ਆਈਆਈਆਈਟੀ ਧਾਰਵਾੜ ਦੀ ਟੈਗ ਲਾਈਨ/ਗਯਾਨ (ਸੂਤਰ ਵਾਕ) “ਗਿਆਨ ਵਿਕਾਸ” ਹੈ ਜਿਸ ਦਾ ਅਰਥ ਹੈ ਕਿ ਗਿਆਨ ਰਾਹੀਂ ਵਿਕਾਸ ਅਤੇ ਪ੍ਰਗਤੀ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਵਿਕਾਸ ਦੇ ਲਕਸ਼ ਨੂੰ ਪ੍ਰਾਪਤ ਕਰਨ ਦੇ ਲਈ ਇਹ ਜ਼ਰੂਰੀ ਹੈ ਕਿ ਸਾਡੇ ਯੁਵਾ, ਜੋ ਇਸ ਸੰਸਥਾਨ ਦਾ ਇੱਕ ਅਭਿੰਨ ਹਿੱਸਾ ਹਨ, ਨਵੀਂ ਪ੍ਰਣਾਲੀ ਦੀ ਤਕਨੀਕੀ ਸਿੱਖਿਆ ਵਿੱਚ ਕੁਸ਼ਲ ਹੋਣ। ਇਸ ਤੱਥ ਨੂੰ ਰੇਖਾਂਕਿਤ ਕਰਦੇ ਹੋਏ ਕਿ ਆਈਆਈਆਈਟੀ, ਧਾਰਵਾੜ ਦੇ ਪਾਠਕ੍ਰਮ ਵਿੱਚ ਕੰਪਿਊਟਰ ਵਿਗਿਆਨ, ਇਲੈਕਟ੍ਰੌਨਿਕਸ ਅਤੇ ਸੰਚਾਰ, ਡੇਟਾ ਵਿਗਿਆਨ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਜਿਹੇ ਵਿਸ਼ੇ ਸ਼ਾਮਲ ਹਨ, ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਭ ਵਿਸ਼ਿਆ ਵਿੱਚ ਇੱਕ ਨਵੇਂ ਭਾਰਤ ਦੇ ਨਿਰਮਾਣ ਵਿੱਚ ਮਹੱਤਵਪੂਰਨ ਯੋਗਦਾਨ ਦੇਣ ਦੀ ਸਮਰੱਥਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ। ਸਾਡਾ ਦੇਸ਼ ਵੀ ਡਿਜੀਟਲ ਇੰਡੀਆ ਮਿਸ਼ਨ ਦੇ ਜ਼ਰੀਏ ਇੱਕ ਡਿਜੀਟਲ ਕ੍ਰਾਂਤੀ ਤੋਂ ਗੁਜਰ ਰਿਹਾ ਹੈ। ਲੇਕਿਨ ਇਸ ਕ੍ਰਾਂਤੀ ਦਾ ਪੂਰਾ ਲਾਭ ਉਠਾਉਣ ਦੇ ਲਈ ਸਾਨੂੰ ਆਪਣੀ ਰਿਸਰਚ ਅਤੇ ਇਨੋਵੇਸ਼ਨ ਨੂੰ ਹੋਰ ਵੀ ਜ਼ਿਆਦਾ ਹੁਲਾਰਾ ਦੇਣਾ ਹੋਵੇਗਾ। ਅੱਜ ਦੀ ਦੁਨੀਆ ਮੈਟਾਵਰਸ ਦੀ ਹੈ। ਆਰਟੀਫਿਸ਼ਲ ਅਤੇ ਆਗਮੈਂਟਿਡ ਰੀਅਲਿਟੀ ਦੇ ਬਲ ’ਤੇ ਅਸੀਂ ਕਈ ਉਪਯੋਗੀ ਬਦਲਾਅ ਕਰ ਸਕਦੇ ਹਾਂ। ਦੁਨੀਆ ਹੁਣ ਚੌਥੀ ਉਦਯੋਗਿਕ ਕ੍ਰਾਂਤੀ ਵੱਲ ਵਧ ਰਹੀ ਹੈ ਜਿਸ ਵਿੱਚ ਆਮਦਨ ਦੇ ਪੱਧਰ ਨੂੰ ਵਧਾਉਣ ਅਤੇ ਵਿਸ਼ਵ ਸਮੁਦਾਇ ਦੇ ਲਈ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਦੀ ਸਮਰੱਥਾ ਹੈ। ਇਸ ਲਈ, ਸਾਨੂੰ ਇਸ ਕ੍ਰਾਂਤੀ ਵਿੱਚ ਯੋਗਦਾਨ ਦੇ ਕੇ ਆਲਮੀ ਮੰਚ ’ਤੇ ਭਾਰਤ ਨੂੰ ਮੋਹਰੀ ਸਥਾਨ ਦਿਵਾਉਣ ਲਈ ਅਣਥਕ ਪ੍ਰਯਾਸ ਕਰਨੇ ਹੋਣਗੇ।

 

ਰਾਸ਼ਟਰਪਤੀ ਦਾ ਪਹਿਲਾ ਭਾਸ਼ਣ ਦੇਖਣ ਦੇ ਲਈ ਇੱਥੇ ਕਲਿੱਕ ਕਰੋ

ਰਾਸ਼ਟਰਪਤੀ ਦਾ ਦੂਸਰਾ ਭਾਸ਼ਣ ਦੇਖਣ ਦੇ ਲਈ ਇੱਥੇ ਕਲਿੱਕ ਕਰੋ

ਰਾਸ਼ਟਰਪਤੀ ਦਾ ਤੀਸਰਾ ਭਾਸ਼ਣ ਦੇਖਣ ਦੇ ਲਈ ਇੱਥੇ ਕਲਿੱਕ ਕਰੋ

 

 

 

***

ਡੀਐੱਸ



(Release ID: 1862695) Visitor Counter : 115